Article

ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ

May 20, 2019 10:43 PM
ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ
ਚੋਣਾਂ ਹਰ ਕਿਸੇ ਲਈ ਬਹੁਤ ਮਹੱਤਵ ਰੱਖਦੀਆਂ ਹਨ।ਵੋਟਰਾਂ ਲਈ ਇਸ ਲਈ ਮਹੱਤਵਪੂਰਨ ਹਨ ਕਿ ਉਹ ਸਰਕਾਰ ਬਣਾਉਂਦੇ ਹਨ ਅਤੇ ਉਮੀਦਵਾਰ ਸਰਕਾਰਾਂ ਵਿੱਚ ਬੈਠਦੇ ਹਨ।ਇਸ ਵਾਰ ਸੋਸ਼ਲ ਮੀਡੀਏ ਤੇ ਅਤੇ ਬਹੁਤ ਸਾਰੇ ਯੂ ਟਿਊਬ ਚੈਨਲਾਂ ਤੇ ਜਿਵੇਂ ਲੋਕਾਂ ਨੇ ਆਪਣੇ ਦੁੱਖੜੇ ਰੋਏ ਹਨ ਅਤੇ ਕਈ ਥਾਵਾਂ ਤੇ ਜਿਵੇਂ ਵੋਟਾਂ ਨਾ ਪਾਉਣ ਦੀ ਗੱਲ ਕਹੀ ਹੈ,ਇਹ ਦੱਸਦਾ ਹੈ ਕਿ ਲੋਕ ਹੁਣ ਲਾਰਿਆਂ ਦੀ ਸਿਆਸਤ ਤੋਂ ਤੰਗ ਆ ਚੁੱਕੇ ਹਨ।ਲੋਕਾਂ ਦੀਆਂ ਸਮਸਿਆਵਾਂ ਕੋਈ ਵੀ ਸੁਲਝਾਉਂਦਾ ਨਹੀਂ।ਲੀਡਰ ਤਾਂ ਲੱਭਦੇ ਨਹੀਂ ਪਰ ਅੱਗੇ ਰੱਖੇ ਹਲਕਾ ਇੰਚਾਰਜ ਅਤੇ ਹੋਰ ਇਵੇਂ ਦੇ ਲੋਕਾਂ ਨੇ,ਆਮ ਲੋਕਾਂ ਨੂੰ ਤੰਗ ਕੀਤਾ ਹੋਇਆ ਹੈ।ਪੁਲਿਸ ਸਟੇਸ਼ਨਾਂ ਵਿੱਚ ਇੰਨਾ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ।ਕਈ ਕਈ ਧੜੇ ਬਣੇ ਹੋਏ ਹਨ ਪਾਰਟੀਆਂ ਵਿੱਚ, ਇਸ ਕਰਕੇ  ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਈ ਵਾਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਗਰਾਂਟਾਂ ਵਿੱਚ ਵੀ ਸਮਸਿਆ ਆਉਂਦੀ ਹੈ।ਲੋਕਾਂ ਦੀਆਂ ਸਮਸਿਆਵਾਂ ਜਿਉਂ ਦੀਆਂ ਤਿਉਂ ਖੜੀਆਂ ਹਨ।ਜੇਕਰ ਕਹੀਏ ਕਿ ਵਧੀਆ ਹਨ ਤਾਂ ਵੀ ਕੋਈ ਗਲਤ ਨਹੀਂ ਹੈ।ਹਕੀਕਤ ਇਹ ਹੈ ਲੋਕਾਂ ਨੂੰ ਅਜੇ ਵੀ ਗਲੀਆਂ ਨਾਲੀਆਂ ਤੱਕ ਸੀਮਤ ਰੱਖਣ ਦੀ ਕੋਸ਼ਿਸ਼ ਹੈ।
ਪਿੰਡਾਂ ਵਿੱਚ ਕਈ ਥਾਂਵਾਂ ਤੇ ਜੇਕਰ ਵਿਰੋਧ ਹੋਇਆ ਹੈ ਤਾਂ ਸਿਆਸੀ ਪਾਰਟੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਲੋਕ ਬਹੁਤ ਤੰਗ ਹਨ,ਹੁਣ ਹੋਰ ਲਾਰੇ ਲਗਾਉਣੇ ਠੀਕ ਨਹੀਂ ਹਨ।ਦੂਸਰਾ ਨੌਜਵਾਨ ਪੀੜ੍ਹੀ ਦਾ ਜਿਵੇਂ ਸੋਸ਼ਣ ਹੋ ਰਿਹਾ ਹੈ।ਬੇਰੁਜ਼ਗਾਰੀ ਨਾਲ ਪ੍ਰੇਸ਼ਾਨ ਹਨ ਉਸ ਸਮਸਿਆ ਨੂੰ ਸੁਲਝਾਉਣਾ ਜ਼ਰੂਰੀ ਹੋ ਗਿਆ ਹੈ।ਕਿਸੇ ਵੀ ਸਿਆਸੀ ਪਾਰਟੀ ਨੂੰ ਇਸਦਾ ਬੁਰਾ ਨਹੀਂ ਮਨਾਉਣਾ ਚਾਹੀਦਾ ਸਗੋਂ ਇਸ ਤੋਂ ਸਿਖਿਆ ਲੈਣੀ ਚਾਹੀਦੀ ਹੈ।ਲੋਕਾਂ ਨੂੰ ਇੱਕ ਦੂਸਰੇ ਲਈ ਵਰਤੀ ਜਾ ਰਹੀ ਭਾਸ਼ਾ ਵੀ ਚੰਗੀ ਨਹੀਂ ਲੱਗਦੀ।ਜਿੰਨੇ ਵੀ ਉਮੀਦਵਾਰ ਹਨ,ਉਹ ਦੇਸ਼ ਦੀ ਸਰਕਾਰ ਬਣਾਉਣ ਲਈ ਅੱਗੇ ਆਏ ਹਨ।ਉਨ੍ਹਾਂ ਦਾ ਇੰਜ ਦੀ ਭਾਸ਼ਾ ਵਰਤਣਾ,ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ।ਅਗਲੀਆਂ ਚੋਣਾਂ ਵਿੱਚ ਲੋਕਾਂ ਵਿੱਚ ਜਾਣ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੈ।ਲੋਕਾਂ ਦੀਆਂ ਭਾਵਨਾਵਾਂ ਦੀ ਇੱਜ਼ਤ ਕਰੋ ਤਾਂ ਕਿ ਲੋਕ ਵੀ ਤੁਹਾਡੀ ਇੱਜ਼ਤ ਕਰਨ।ਇਹ ਮਾਹੌਲ ਜੇਕਰ ਸਿਆਸੀ ਲੋਕਾਂ ਨੂੰ ਪਸੰਦ ਨਹੀਂ ਆਇਆ ਤਾਂ ਲੋਕਾਂ ਨਾਲ ਜੋ ਹੁੰਦਾ ਹੈ ਉਨ੍ਹਾਂ ਨੂੰ ਵੀ ਪਸੰਦ ਨਹੀਂ ਹੈ।ਵੋਟਰਾਂ ਨੂੰ ਵੀ ਹੋਰ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲਾਹਨਤਾਂ ਨਾ ਪਾਉਣ।
 
ਪ੍ਰਭਜੋਤ ਕੌਰ ਢਿੱਲੋਂ,
ਮੁਹਾਲੀ
Have something to say? Post your comment

More Article News

ਪੰਜਾਬ ਸਰਕਾਰ ਦੀ ਪੰਜਾਬੀ ਪ੍ਰਵਾਸੀਆਂ ਦੇ ਮਸਲਿਆਂ ਨੂੰ ਨਿਜੱਠਣ 'ਚ ਅਸਫ਼ਲਤਾ-ਗੁਰਮੀਤ ਸਿੰਘ ਪਲਾਹੀ- ਰੁੱਖ ਲਗਾਓ ,ਪਾਣੀ ਬਚਾਓ/ ਜਸਪ੍ਰੀਤ ਕੌਰ ਸੰਘਾ ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ਮਨੋਰੰਜਨ ਭਰਪੂਰ ਫ਼ਿਲਮ 'ਜੁਗਨੀ ਯਾਰਾਂ ਦੀ '/ਸੁਰਜੀਤ ਜੱਸਲ ਅਧਿਆਪਕ ਸਾਡੇ ਮਾਰਗ ਦਰਸ਼ਕ ਇਹਨਾਂ ਦੀ ਇਜ਼ਤ ਕਰੋ/ਸੁਖਰਾਜ ਸਿੱਧੂ ਪੰਜਾਬੀ ਨਾਵਲ ਦੇ ਪਿਤਾਮਾ: ਨਾਨਕ ਸਿੰਘ ~ ਪ੍ਰੋ. ਨਵ ਸੰਗੀਤ ਸਿੰਘ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਤੇ ਸਰਦਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਵਿਸ਼ੇਸ਼ ਅੰਕ/ਅਰਵਿੰਦਰ ਸੰਧੂ ਫ਼ਿਲਮ 'ਮਿੰਦੋ ਤਸੀਲਦਾਰਨੀ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ/ਹਰਜਿੰਦਰ ਸਿੰਘ ਜਵੰਦਾ ਪੰਜਾਬੀ ਸਿਨੇਮਾ ਦੀ ਜਿੰਦ ਜਾਨ ਵਰਿੰਦਰ ਨੂੰ ਯਾਦ ਕਰਦਿਆਂ- ਮੰਗਤ ਗਰਗ ਸਿੱਖੀ ਨਹੀਂ ਸੂਰਮੇ ਹਾਰੀ... ~ ਪ੍ਰੋ. ਨਵ ਸੰਗੀਤ ਸਿੰਘ ਜ਼ਿੰਦਗੀਆਂ ਹੋਈਆਂ ਸਸਤੀਆਂ/ਪ੍ਰਭਜੋਤ ਕੌਰ ਢਿੱਲੋਂ
-
-
-