Article

ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ

May 20, 2019 10:47 PM

ਸਾਡਾ ਦੇਸ਼ ਪੰਜਾਬ ਜੋ ਗੁਰੂਆਂ, ਪੀਰਾਂ, ਯੋਧੇ ਅਤੇ ਸੂਰਬੀਰਾਂ ਦੀ ਧਰਤੀ ਹੈ। ਸਾਡਾ ਦੇਸ਼ ਪੂਰੀ ਤਰ੍ਹਾਂ ਨਾਲ ਪਰੰਪਰਾਵਾਦੀ ਹੈ ਜੋ ਮੁੱਢ ਕਦੀਮਾਂ ਤੋਂ ਤੁਰੀਆਂ ਆਉਂਦੀਆਂ ਧਾਰਨਾਵਾਂ ਬਦਲਣ ਦੇ ਪੱਖ ਵਿੱਚ ਨਹੀਂ ਹੈ। ਸ਼ਾਇਦ ਇਹਨਾਂ ਰੂੜੀਵਾਦੀ ਪਰੰਪਰਾਵਾਂ ਕਰਕੇ ਹੀ ਪੰਜਾਬ ਲਗਭਗ ਹੋਰਨਾਂ ਸਾਰੇ ਰਾਜਾਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਪਰ ਕੀ ਅਸੀਂ ਜਾਣਦੇ ਹਾਂ ਇਹਨਾਂ ਪਰੰਪਰਾਵਾਂ ਦੀ ਆੜ ਹੇਠ ਅੱਜ ਵੀ ਬਹੁਤ ਸਾਰੀਆਂ ਮਾਸੂਮ ਜਿੰਦਗੀਆਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਅਣਖ ਖਾਤਰ ਕਤਲ ਦੀਆਂ ਖਬਰਾਂ ਤਾਂ ਅਸੀਂ ਆਏ ਦਿਨ ਪੜਦੇ ਰਹਿੰਦੇ ਹਾਂ। ਕੋਈ ਪਿਛਲੇ 5-6 ਸਾਲਾਂ ਤੋਂ ਵਿਦੇਸ਼ ਨਕਲੀ ਵਿਆਹ ਕਰਵਾ ਕੇ ਜਾਣ ਦਾ ਇੱਕ ਰੁਝਾਨ ਜਿਹਾ ਚੱਲ ਪਿਆ ਹੈ ਜਿਸ ਵਿੱਚ ਪੜੀ ਲਿਖੀ ਕੁੜੀ ਜਿਸਦੇ ਆਈਲੈਟਸ ਵਿੱਚੋਂ ਵਧੀਆ ਬੈਂਡ ਆਏ ਹੋਣ, ਉਸਦੇ ਮਾਂ ਬਾਪ ਉਸਦੀ ਬਾਹਰਲੀ ਪੜ੍ਹਾਈ ਦਾ ਖਰਚਾ ਨਹੀਂ ਝੱਲ ਸਕਦੇ। ਇਸ ਦੇ ਬਦਲ ਵਿੱਚ ਉਹ ਕੋਈ ਅਜਿਹਾ ਪੈਸੇ ਵਾਲਾ ਪਰਿਵਾਰ ਲੱਭ ਲੈਂਦੇ ਹਨ ਜਿਹੜਾ ਕੁੜੀ ਦਾ ਖਰਚਾ ਚੁੱਕ ਲਵੇ ਅਤੇ ਫਿਰ ਉਸੇ ਬੇਗਾਨੇ ਧਰਮ ਤੇ ਜਾਤ ਵਾਲੇ ਮੁੰਡੇ ਨਾਲ ਉਸ ਪੜੀ ਲਿਖੀ ਕੁੜੀ ਦਾ ਨਕਲੀ ਵਿਆਹ ਸਾਰੀਆਂ ਰਸਮਾਂ ਰਿਵਾਜਾਂ ਸਮੇਤ ਹੋ ਜਾਂਦਾ ਹੈ। ਇਹ ਦੋਨਾਂ ਧਿਰਾਂ ਲਈ ਇਕ ਸਮਝੌਤਾ ਹੁੰਦਾ ਹੈ ਪਰ ਅਸਲ ਵਿੱਚ ਹੁੰਦਾ ਕੀ ਹੈ ਕਿ 90 ਫੀਸਦੀ ਕੇਸਾਂ ਵਿੱਚ ਬਾਹਰ ਰਹਿੰਦੇ ਮੁੰਡੇ ਕੁੜੀ ਦੇ ਆਪਸੀ ਤਾਲਮੇਲ ਕਾਰਨ ਉਹ ਇੱਕ ਦੂਜੇ ਦੇ ਜੀਵਨ ਸਾਥੀ ਬਣ ਜਾਂਦੇ ਹਨ। ਇਸ ਵਿੱਚ ਪੰਜਾਬ ਬੈਠੇ ਅਣਖੀ ਪੰਜਾਬੀ ਮਾਂ-ਬਾਪ ਬੇਵੱਸ ਹੋ ਕੇ ਫੈਸਲਾ ਮੰਨ ਲੈਂਦੇ ਹਨ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਕੁੜੀ ਪੰਜਾਬ ਵਿੱਚ ਰਹਿ ਕੇ ਆਪਣੀ ਮਰਜ਼ੀ ਦਾ ਜੀਵਨਸਾਥੀ ਦੀ ਚੋਣ ਕਰਦੀ ਹੈ ਤਾਂ ਇਹ ਗੁਨਾਹ ਕਿਉਂ ਹੈ? ਕਿਉਂ ਉਹ ਆਪਣੀ ਪਸੰਦ ਬਾਰੇ ਆਪਣੇ ਘਰ ਗੱਲ ਨਹੀਂ ਕਰ ਪਾਉਂਦੀ ਤੇ ਇੱਜ਼ਤਾਂ ਦੀ ਰਾਖੀ ਕਰਦੀ ਰਸਮਾਂ ਰਿਵਾਜ਼ਾਂ ਦੀ ਬਲੀ ਚੜ ਜਾਂਦੀ ਹੈ। ਜੇਕਰ ਕੋਈ 10 ਵਿੱਚੋਂ 3 ਫੀਸਦੀ ਕੁੜੀਆਂ ਘਰ ਗੱਲ ਕਰਨ ਦਾ ਸਾਹਸ ਕਰਦੀਆਂ ਨੇ ਤਾਂ ਕਿਉਂ ਉਸ ਵੇਲੇ ਸਾਡੀ ਅਣਖ ਜਾਗ ਜਾਂਦੀ ਹੈ? ਫਿਰ ਇਹੀ ਗੱਲ ਹਰ ਮਾਂ ਬਾਪ ਦੇ ਮੂੰਹ ਹੁੰਦੀ "ਤੂੰ ਜੰਮਦੀ ਕਿਉਂ ਨਾ ਮੋਈ?"ਅਜਿਹੀ ਹਾਲਤ ਵਿੱਚ ਕੁੜੀਆਂ ਅਕਸਰ ਹੀ ਗਲਤ ਕਦਮ ਚੁੱਕਣ ਲਈ ਮਜਬੂਰ ਹੋ ਜਾਂਦੀਆਂ ਹਨ। ਜਦੋਂ ਵਿਦੇਸ਼ ਦੇ ਲਾਲਚ ਵਿੱਚ ਕਿਸੇ ਅਣਜਾਣ ਜਾਤ ਤੇ ਧਰਮ ਦੇ ਬੰਦੇ ਲੜ ਲਾ ਕੇ 7 ਸਮੁੰਦਰ ਪਾਰ ਕੁੜੀ ਤੋਰ ਦਿੰਦੇ ਹਾਂ ਉਦੋਂ ਇਹ ਅਣਖ ਕਿਉਂ ਨਹੀਂ ਜਾਗਦੀ। ਸ਼ਾਇਦ ਹਰ ਕੁੜੀ ਦੀ ਚੋਣ ਸਹੀ ਨਹੀਂ ਹੁੰਦੀ ਪਰ ਘੱਟ ਤੋਂ ਘੱਟ ਆਪਣੇ ਬੱਚਿਆਂ ਨੂੰ ਐਨੇ ਜੋਗੇ ਬਣਾਓ ਕਿ ਉਹ ਸਹਿਜੇ ਹੀ ਆਪਣੇ ਜੀਵਨ ਵਿੱਚ ਆਉਣ ਵਾਲੇ ਸ਼ਖਸ ਬਾਰੇ ਮਾਤਾ ਪਿਤਾ ਨਾਲ ਗੱਲ ਕਰ ਸਕਣ ਅਤੇ ਕਿਸੇ ਗਲਤ ਇਨਸਾਨ ਦੇ ਹੱਥ ਨਾ ਚੜ ਜਾਣ। ਇੱਕ ਵਾਰ ਉਸ ਇਨਸਾਨ ਨੂੰ ਮਿਲੋ ਤਾਂ ਸਹੀ, ਸਮਝੋ ਤਾਂ ਸਹੀ ਬੇਸ਼ੱਕ ਉਹ ਕਿਸੇ ਹੋਰ ਜਾਤ ਨਾਲ ਸਬੰਧ ਰੱਖਦਾ ਹੋਵੇ  ਪੇਂਡੂ ਇਲਾਕੇ ਵਿੱਚ ਤਾਂ ਕੁੜੀਆਂ ਨੂੰ ਵਿਆਹ ਤੋਂ ਪਹਿਲਾਂ ਇੱਕ ਵਾਰ ਆਪਣੀ ਗੱਲ ਕਹਿਣ ਦਾ ਮੌਕਾ ਵੀ ਨਹੀਂ ਮਿਲਦਾ । ਭਾਵੇਂ ਪੱਛੜੇ ਪਿੰਡਾਂ ਦੀਆਂ ਕੁੜੀਆਂ ਬਹੁਤ ਤਰੱਕੀ ਕਰ ਰਹੀਆਂ ਹਨ, ਪੜ-ਲਿਖ ਕੇ ਵਧੀਆ ਅਦਾਰਿਆਂ ਵਿੱਚ ਨੌਕਰੀਆਂ ਕਰ ਰਹੀਆਂ ਹਨ ਪਰ ਵਿਆਹ ਨੂੰ ਲੈ ਕੇ ਜਾਤ-ਪਾਤ ਨੂੰ ਲੈ ਕੇ ਆਪਣੇ ਘਰਦਿਆਂ ਦੀ ਕੱਟੜਵਾਦੀ ਸੋਚ ਨੂੰ ਬਦਲਣ ਵਿੱਚ ਹਾਲੇ ਵੀ ਅਸਫਲ ਹਨ। ਇਸ ਤਰ੍ਹਾਂ ਆਏ ਦਿਨ ਕਿੰਨੀਆਂ ਹੀ ਮਾਸੂਮ ਜਾਨਾਂ ਇਸ ਜਾਤ-ਪਾਤ ਤੇ ਪਰੰਪਰਾਵਾਂ ਦੀ ਬਲੀ ਚੜ ਕੇ, ਆਪਣੇ ਅਰਮਾਨਾਂ ਦੀ ਚਿਖਾ ਆਪ ਸੇਕ ਰਹੀਆਂ ਹਨ। ਜੇ ਅਸੀਂ ਹੁਣ ਵੀ ਸਿਰਫ ਧਰਮਾਂ ਤੇ ਜਾਂਤਾਂ ਵਿੱਚ ਬੰਨੇ ਰਹਿਣਾ ਚਾਹੁੰਦੇ ਹਾਂ ਤਾਂ ਅਸੀਂ ਬਾਬੇ ਨਾਨਕ ਦੀ ਬਾਣੀ ਦਾ ਸਰਾਸਰ ਬੇਅਦਬੀ ਕਰ ਰਹੇ ਹਾਂ-

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ।

ਏਕ ਨੂਰ ਤੇ ਸਭੁ ਜਗ ਉਪਜਿਆ ਕਉਨ ਭਲੇ ਕੋ ਮੰਦੇ ।।

 

ਪਰਵੀਨ ਰਾਹੀ ਲੁਧਿਆਣਾ

Have something to say? Post your comment

More Article News

ਪੰਜਾਬ ਸਰਕਾਰ ਦੀ ਪੰਜਾਬੀ ਪ੍ਰਵਾਸੀਆਂ ਦੇ ਮਸਲਿਆਂ ਨੂੰ ਨਿਜੱਠਣ 'ਚ ਅਸਫ਼ਲਤਾ-ਗੁਰਮੀਤ ਸਿੰਘ ਪਲਾਹੀ- ਰੁੱਖ ਲਗਾਓ ,ਪਾਣੀ ਬਚਾਓ/ ਜਸਪ੍ਰੀਤ ਕੌਰ ਸੰਘਾ ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ਮਨੋਰੰਜਨ ਭਰਪੂਰ ਫ਼ਿਲਮ 'ਜੁਗਨੀ ਯਾਰਾਂ ਦੀ '/ਸੁਰਜੀਤ ਜੱਸਲ ਅਧਿਆਪਕ ਸਾਡੇ ਮਾਰਗ ਦਰਸ਼ਕ ਇਹਨਾਂ ਦੀ ਇਜ਼ਤ ਕਰੋ/ਸੁਖਰਾਜ ਸਿੱਧੂ ਪੰਜਾਬੀ ਨਾਵਲ ਦੇ ਪਿਤਾਮਾ: ਨਾਨਕ ਸਿੰਘ ~ ਪ੍ਰੋ. ਨਵ ਸੰਗੀਤ ਸਿੰਘ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਤੇ ਸਰਦਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਵਿਸ਼ੇਸ਼ ਅੰਕ/ਅਰਵਿੰਦਰ ਸੰਧੂ ਫ਼ਿਲਮ 'ਮਿੰਦੋ ਤਸੀਲਦਾਰਨੀ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ/ਹਰਜਿੰਦਰ ਸਿੰਘ ਜਵੰਦਾ ਪੰਜਾਬੀ ਸਿਨੇਮਾ ਦੀ ਜਿੰਦ ਜਾਨ ਵਰਿੰਦਰ ਨੂੰ ਯਾਦ ਕਰਦਿਆਂ- ਮੰਗਤ ਗਰਗ ਸਿੱਖੀ ਨਹੀਂ ਸੂਰਮੇ ਹਾਰੀ... ~ ਪ੍ਰੋ. ਨਵ ਸੰਗੀਤ ਸਿੰਘ ਜ਼ਿੰਦਗੀਆਂ ਹੋਈਆਂ ਸਸਤੀਆਂ/ਪ੍ਰਭਜੋਤ ਕੌਰ ਢਿੱਲੋਂ
-
-
-