News

ਹਾਲੈਂਡ ਵਿੱਚ ਲੱਗ ਰਹੇ 15 ਜੁਲਾਈ ਤੋਂ 19 ਜੁਲਾਈ ਤੱਕ ਖਾਲਸਾ ਕੈਂਪ ਦਾ ਹਿੱਸਾ ਬਣੋ

May 21, 2019 03:25 AM

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਖਾਲਸਾ ਕੈਂਪ ਇਹ ਨਾਮ ਆਪ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਖਾਲਸਾ ਕੈਂਪ 1990 ਵਿੱਚ ਇੰਗਲੈਂਡ ਦੀ ਧਰਤੀ ਤੋਂ ਸ਼ੁਰੂ ਹੋਇਆ ਅਤੇ ਇਹਨਾਂ ਸਫਲ ਰਿਹਾ ਕਿ ਹੁਣ ਆਸਟ੍ਰੇਲੀਆ, ਕਨੇਡਾ, ਇੰਡੀਆ, ਨਿਊਜ਼ੀਲੈਂਡ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਸਫਲਤਾ ਨਾਲ ਚੱਲ ਰਿਹਾ ਹੈ। ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਯੂਰਪ ਵਿਚ ਪਹਿਲੀ ਵਾਰ ਖਾਲਸਾ ਕੈਂਪ ਹੋ ਰਿਹਾ ਹੈ। ਅਸੀਂ ਸਾਰੇ ਹਰ ਸਾਲ ਛੁੱਟੀਆਂ ਵਿੱਚ ਕਿਤੇ ਨਾ ਕਿਤੇ ਜਾਂਦੇ ਹਾਂ ਕੁਝ ਖਾਸ ਕਰਨ ਲਈ ਦਿੱਲ ਕਰਦਾ ਹੈ । ਖਾਲਸਾ ਕੈਂਪ ਇਕ ਮੌਕਾ ਹੈ ਸਾਲ ਦੇ 365 ਦਿਨਾਂ ਵਿੱਚੋਂ 5 ਦਿਨ ਗੁਰੂ ਨਾਲ ਛੁੱਟੀਆਂ ਮਨਾਉਣ ਦਾ, ਸੰਗਤ ਕਰਨ ਦਾ, ਅੰਮ੍ਰਿਤ ਵੇਲਾ ਕਰਨ ਦਾ, ਕੀਰਤਨ ਕਰਨ ਦਾ। ਪਰ ਨਾਲ ਹੀ ਮਨੋਰੰਜਨ ਕਰਨ ਲਈ ਫੁਟਬਾਲ ਅਤੇ ਹੋਰ ਸਾਰੀਆਂ ਖੇਡਾਂ ਕਰਨ ਦਾ।
ਜੇ ਤੁਸੀਂ ਕਦੇ ਖਾਲਸਾ ਕੈਂਪ ਦਾ ਅਨੰਦ ਨਹੀਂ ਮਾਣਿਆ ਤਾਂ ਇਸ ਵਾਰ ਸਿਰਫ਼ ਪੰਜ ਦਿਨਾਂ ਲਈ 15 ਜੁਲਾਈ ਤੋਂ 19 ਜੁਲਾਈ ਤੱਕ ਜਰੂਰ ਖਾਲਸਾ ਕੈਂਪ ਦਾ ਹਿੱਸਾ ਬਣ ਕੇ ਦੇਖੋ। ਸਿਰਫ਼ ਪੰਜ ਦਿਨ ਛੁੱਟੀਆਂ ਦੇ ਗੁਰੂ ਜੀ ਨਾਲ ਗੁਰੂ ਦੀ ਗੋਦ ਵਿੱਚ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

Have something to say? Post your comment