Article

ਜ਼ਿੰਦਗੀਆਂ ਹੋਈਆਂ ਸਸਤੀਆਂ/ਪ੍ਰਭਜੋਤ ਕੌਰ ਢਿੱਲੋਂ

June 23, 2019 09:33 PM
 
ਆਏ ਦਿਨ ਦਿਨ ਦਿਹਾੜੇ ਕਤਲ,ਆਤਮਹੱਤਿ ਅਤੇ ਮਾਰਧਾੜ ਨੇ ਲੋਕਾਂ ਦੀਆਂ ਜ਼ਿੰਦਗੀਆਂ ਸਸਤੀਆਂ ਹੀ ਨਹੀਂ,ਬਹੁਤ ਸਸਤੀਆਂ ਹੋਣ ਦਾ ਖੁੱਲਮ ਖੁੱਲਾ ਸੁਨੇਹਾ ਦੇਣਾ ਸ਼ੁਰੂ ਕਰ ਦਿੱਤਾ ਹੈ।ਮਰਨਾ ਸੱਭ ਨੇ ਹੈ,ਇਹ ਅਟੱਲ ਸਚਾਈ ਹੈ ਪਰ ਜਿਵੇਂ ਦੀ ਵੱਢ ਟੁੱਕ ਨਾਲ ਮੌਤ ਹੁੰਦੀ ਹੈ,ਉਸ ਤਰ੍ਹਾਂ ਤਾਂ ਕੋਈ ਨਹੀਂ ਸੋਚਦਾ।
ਇਥੇ ਮੰਤਰੀਆਂ ਵੱਲੋਂ ਦਿੱਤੇ ਜਾਂਦੇ ਬਿਆਨ ਕਿ ਸੱਭ ਵਧੀਆ ਚੱਲ ਰਿਹਾ ਹੈ,ਸੱਭ ਠੀਕ ਹੈ ਦੀ ਪ੍ਰੀਭਾਸ਼ਾ ਸਮਝ ਨਹੀਂ ਆਈ।ਹਰ ਕੋਈ ਦੂਸਰੇ ਦੇ ਗਲ ਪੈ ਰਿਹਾ ਹੈ,ਛੋਟੀ ਜਿਹੀ ਗੱਲ ਤੇ ਦੂਸਰੇ ਦੀ ਜਾਨ ਲੈ ਲੈਂਦਾ ਹੈ।ਪੁਲਿਸ ਵੱਲੋਂ ਵੀ ਲੋਕਾਂ ਤੇ ਹੋ ਰਹੀਆਂ ਜ਼ਿਆਦਤੀਆ ਸਾਹਮਣੇ ਆ ਰਹੀਆਂ ਹਨ।ਜੇਲ੍ਹ ਵਿੱਚ ਬੁਰੀ ਹਾਲਤ ਹੈ।ਇਸ ਸੱਭ ਦੇ ਹੁੰਦਿਆਂ ਸੱਭ ਠੀਕ ਲੋਕਾਂ ਦੀ ਸਮਝ ਮੁਤਾਬਿਕ ਤਾਂ ਨਹੀਂ ਹੈ।ਹਕੀਕਤ ਇਹ ਹੈ ਕਿ ਕੋਈ ਵੀ ਘਰ ਵਿੱਚ ਸੁਰੱਖਿਅਤ ਨਹੀਂ, ਘਰੋਂ ਬਾਹਰ ਗਿਆ ਸੁਰੱਖਿਅਤ ਨਹੀਂ, ਪੁਲਿਸ ਸਟੇਸ਼ਨ ਵਿੱਚ ਸੁਰੱਖਿਅਤ ਨਹੀਂ ਅਤੇ ਨਾ ਹੀ ਜੇਲ੍ਹਾਂ ਵਿੱਚ ਸੁਰੱਖਿਅਤ ਹਨ।ਹਰ ਬੰਦਾ ਆਪਣੇ ਪਰਿਵਾਰ ਲਈ ਮਹੱਤਵਪੂਰਨ ਹੈ।ਇਹ ਕਿਹੜਾ ਫਾਰਮੂਲਾ ਦੱਸਦਾ ਹੈ ਕਿ ਇੱਕ ਮੰਤਰੀ ਨੂੰ, ਇੱਕ ਵਿਧਾਇਕ ਨੂੰ ਜਾਂ ਇਵੇਂ ਦੇ ਵੱਡੇ ਲੋਕਾਂ ਅਤੇ ਧਨਾਡਾਂ ਨੂੰ ਸੁਰੱਖਿਆ ਚਾਹੀਦੀ ਹੈ,ਇੰੰਨ੍ਹਾ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਣਾ ਚਾਹੀਦਾ।ਮੁਆਫ਼ ਕਰਨਾ ਜਿੰਨਾ ਅਤੇ ਜਿਵੇਂ ਦਾ ਨੁਕਸਾਨ ਇੰਨਾ ਦੇ ਪਰਿਵਾਰਾਂ ਨੂੰ ਹੁੰਦਾ ਹੈ,ਉਵੇਂ ਹੀ ਇੱਕ ਆਮ ਪਰਿਵਾਰ ਦੇ ਮੈਂਬਰ ਦਾ ਜਾਣਾ ਦੁੱਖਦਾਈ ਹੁੰਦਾ ਹੈ।ਇਹ ਕਿਸੇ ਵੀ ਤਰ੍ਹਾਂ ਵਧੀਆ ਸੋਚ ਨੂੰ ਨਹੀਂ ਵਿਖਾਉਂਦਾ।
ਜੇਕਰ ਲਾਅ ਐਂਡ ਦੀ ਗੱਲ ਕਰੀਏ ਤਾਂ ਜਿਵੇਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ,ਉਹ ਆਪੇ ਹੀ ਸੱਭ ਕੁਝ ਬੋਲ ਅਤੇ ਕਹਿ ਰਹੀਆਂ ਹਨ।ਜੇਕਰ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਗੱਲ ਕਰੀਏ ਤਾਂ ਜੋ ਜੇਲ੍ਹਾਂ ਵਿੱਚਲੀਆਂ ਖ਼ਬਰਾਂ ਆਉਂਦੀਆ ਹਨ,ਉਹ ਵੀ ਸਿਸਟਮ ਅਤੇ ਪ੍ਰਬੰਧ ਦੀਆਂ ਪੋਲਾ ਖੋਲ ਦਿੰਦੀਆਂ ਹਨ।ਇਥੇ ਜੇਲ੍ਹ ਮੰਤਰੀ ਆਪਣੀ ਜ਼ੁਮੇਵਾਰੀ ਅਤੇ ਕੰਮ ਕਰਨ ਵਿੱਚ ਕੁਤਾਹੀ ਵਰਤ ਰਹੇ ਹਨ।ਜੇਲ੍ਹਾਂ ਦਾ ਸਟਾਫ਼ ਵੀ ਉਵੇਂ ਦਾ ਹੀ ਕੰਮ ਕਰੇਗਾ।ਸਿਆਣੇ ਕਹਿੰਦੇ ਨੇ,"ਗੁਰੂ ਜਿੰਨਾ ਦੇ ਟੱਪਣੇ,ਚੇਲੇ ਜਾਣ ਛੜੱਪ।"ਜੇਲ੍ਹ ਵਿੱਚ ਕੈਦੀਆਂ ਦੀਆਂ ਲੜਾਈਆਂ, ਕੈਦੀਆਂ ਦੀਆਂ ਮੌਤਾਂ ਬਾਰੇ ਕੋਈ ਠੋਸ ਕਦਮ ਕਿਉਂ ਨਹੀਂ ਚੁੱਕਿਆ ਜਾਂਦਾ।ਕੋਈ ਵੀ ਅਪਰਾਧੀ ਮਾਂ ਦੇ ਪੇਟ ਵਿੱਚੋਂ ਅਪਰਾਧੀ ਪੈਦਾ ਨਹੀਂ ਹੁੰਦਾ।ਮਾਹੌਲ ਅਤੇ ਸਿਸਟਮ ਉਸਨੂੰ ਹੀ ਉਸਨੂੰ ਬਣਾਉਦਾ ਅਤੇ ਘੜਦਾ ਹੈ।ਜੜ੍ਹ ਵੱਲ ਕੋਈ ਸਰਕਾਰ ਨਹੀਂ ਜਾਂਦੀ,ਕੋਈ ਸਿਆਸੀ ਪਾਰਟੀ ਅਤੇ ਸਿਆਸਤਦਾਨ ਨਹੀਂ ਸੋਚਦੇ।ਕਿਸੇ ਨੇ ਬਹੁਤ ਵਧੀਆ ਲਿਖਿਆ ਹੈ,"ਚੰਗੇ ਸਕੂਲ ਬਣਾਉ ਤਾਂ ਕਿ ਜੇਲ੍ਹਾਂ ਬਣਾਉਣ ਦੀ ਜ਼ਰੂਰਤ ਹੀ ਨਾ ਪਵੇ।"ਜੜ੍ਹ ਨੂੰ ਫੜਨ ਅਤੇ ਇਲਾਜ ਕਰਨਾ ਕਿਸੇ ਨੂੰ ਸ਼ਾਇਦ ਠੀਕ ਨਹੀਂ ਲੱਗਦਾ ਕਿਉਂਕਿ ਆਮ ਲੋਕਾਂ ਦੀ ਜ਼ਿੰਦਗੀ ਤਾਂ ਸਰਕਾਰਾਂ ਵਾਸਤੇ ਬਹੁਤ ਸਸਤੀ ਹੈ।ਮੈਂ ਕਿਸੇ ਧਰਮ,ਜਾਤ ਜਾਂ ਖਾਸ ਫਿਰਕੇ ਦੀ ਗੱਲ ਨਹੀਂ ਕਰ ਰਹੀ।ਇੱਕ ਬੰਦੇ ਦੀ ਹੋਈ ਮੌਤ ਦੀ ਗੱਲ ਕਰ ਰਹੀ ਹਾਂ।ਅੱਜ ਲੋਕ ਸਿਸਟਮ ਦੀ ਬਲੀ ਚੜ੍ਹ ਰਹੇ ਹਨ।ਸਰਕਾਰਾਂ ਵਿੱਚ ਬੈਠੇ ਮੰਤਰੀ ਅਤੇ ਵਿਧਾਇਕ ਐਸ਼ ਦੀ ਜ਼ਿੰਦਗੀ ਜਿਉ ਰਹੇ ਹਨ।ਢੇਰ ਸਾਰੀਆਂ ਪੈਨਸ਼ਨਾ,ਭੱਤੇ,ਗੰਨਮੈਨ,ਵਾਧੂ ਪੈਸੇ ਭੱਤਿਆ ਦੇ ਤੌਰ ਤੇ ਉਨ੍ਹਾਂ ਵਾਸਤੇ ਤਾਂ ਲੋਕਾਂ ਦਾ ਮਰਨਾ ਕੋਈ ਮਾਇਨੇ ਨਹੀਂ ਰੱਖਦਾ।ਜੇਕਰ ਮਾਇਨੇ ਰੱਖਦਾ ਹੋਵੇ ਤਾਂ ਨੈਤਿਕ ਜ਼ੁਮੇਵਾਰੀ ਦੇ ਤੌਰ ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।ਜੇਕਰ ਜੇਲ੍ਹ ਵਿੱਚ ਬੰਦੇ ਮਰ ਰਹੇ ਹਨ ਤਾਂ ਮੰਤਰੀ ਸਾਹਿਬ,ਉਨ੍ਹਾਂ ਦਾ ਵਿਭਾਗ ਅਤੇ ਉਨ੍ਹਾਂ ਦੇ ਅਫ਼ਸਰ ਅਤੇ ਅਧਿਕਾਰੀ ਕੀ ਕਰ ਰਹੇ ਹਨ।ਰੋਜ਼ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਜ਼ਿਆਦਤੀਆ ਸਾਹਮਣੇ ਆ ਰਹੀਆਂ ਹਨ ਤਾਂ ਇਸ ਦੀ ਜ਼ੁਮੇਵਾਰੀ ਕੌਣ ਲਵੇਗਾ, ਇਹ ਵੀ ਵੇਖਣ ਵਾਲੀ ਗੱਲ ਹੈ।
ਅਸਲ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਸਿਸਟਮ ਵਿੱਚ ਨਿਘਾਰ ਤੇਜੀ ਨਾਲ ਆਇਆ ਹੈ।ਸਵਾਰਥ,ਪੈਸੇ ਦੀ ਭੁੱਖ ਅਤੇ ਕੁਰਸੀ ਤੇ ਬੈਠਣ ਦੀ ਦੌੜ ਨੇ ਸੱਭ ਤਹਿਸ ਨਹਿਸ ਕਰ ਦਿੱਤਾ ਹੈ।ਹੁਣ ਰਿਸ਼ਵਤ ਲੈਣਾ ਅਤੇ ਭ੍ਰਿਸ਼ਟਾਚਾਰ ਕਰਨਾ ਵੀ ਬੜੀ ਫ਼ਖਰ ਵਾਲੀ ਗੱਲ ਸਮਝੀ ਜਾਂਦੀ ਹੈ।ਜਾਗਦੀਆਂ ਜ਼ਮੀਰਾਂ ਵਾਲੇ ਲੋਕ ਬਹੁਤ ਘੱਟ ਰਹਿ ਗਏ ਹਨ।ਹਾਂ, ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਭ੍ਰਿਸ਼ਟ ਲੋਕ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ।ਪਰ ਉਹ ਭੁੱਲ ਜਾਂਦੇ ਹਨ ਕਿ ਰੱਬ ਦੀ ਚੱਕੀ ਪੀਂਹਦੀ ਹੌਲੀ ਹੈ ਪਰ ਪੀਂਹਦੀ ਮਹੀਨ ਹੈ।ਬੁਰੇ,ਭੈੜੇ ਅਤੇ ਭ੍ਰਿਸ਼ਟ ਲੋਕਾਂ ਦੀ ਭੀੜ ਹੁੰਦੀ ਹੈ ਅਤੇ ਚੰਗੇ ਲੋਕਾਂ ਦੀ ਗਿਣਤੀ ਹੁੰਦੀ ਹੈ।
ਯਾਦ ਰੱਖੋ ਜਦੋਂ ਤੁਸੀਂ ਕਿਸੇ ਨੂੰ ਬਹੁਤ ਸਸਤਾ ਸਮਝਦੇ ਹੋ,ਕਿਸੇ ਦੀ ਜ਼ਿੰਦਗੀ ਨੂੰ ਸਸਤਾ ਸਮਝਦੇ ਹੋ ਤਾਂ ਕੋਈ ਇਵੇਂ ਦਾ ਵੀ ਹੋਏਗਾ ਜੋ ਇਵੇਂ ਦੀ ਸੋਚ ਤੁਹਾਡੇ ਲਈ ਵੀ ਰੱਖਦਾ ਹੋਏਗਾ।ਕੁਦਰਤ ਜਦੋਂ ਬੁਰਾ ਵਕਤ ਦੇਂਦੀ ਹੈ ਤਾਂ ਆਪਣੇ ਪਰਾਏ ਦੀ ਪਹਿਚਾਣ ਹੋ ਜਾਂਦੀ ਹੈ।ਜਦੋਂ ਕੁਦਰਤ ਦੀ ਕੋਈ ਕਰੋਪੀ ਹੁੰਦੀ ਹੈ ਤਾਂ ਸਰਕਾਰਾਂ ਦੇ ਦਾਅਵਿਆਂ ਦਾ ਪਤਾ ਚੱਲ ਜਾਂਦਾ ਹੈ।
ਜਿਸ ਤਰ੍ਹਾਂ ਦਾ ਮਾਹੌਲ ਹੈ ਅਤੇ ਜਿਵੇਂ ਦਾ ਚਾਰ ਚੁਫੇਰੇ ਵੇਖਣ ਨੂੰ ਮਿਲਦਾ ਹੈ ਸੱਚੀਂ ਮਹਿਸੂਸ ਹੁੰਦਾ ਹੈ ਕਿ ਜ਼ਿੰਦਗੀਆ ਬਹੁਤ ਸਸਤੀਆਂ ਹੋ ਗਈਆਂ ਹਨ।
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ
Have something to say? Post your comment

More Article News

ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ ਸਿਆਸਤਦਾਨਾ ਦਾ ਖੋਖਲਾਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਵੀ ਸਿਆਸਤ/ਉਜਾਗਰ ਸਿੰਘ ਖੂਬ ਧਮਾਲਾਂ ਪਾ ਰਿਹੈ ਅਮਰਿੰਦਰ ਗਿੱਲ ਦੀ ਫ਼ਿਲਮ 'ਚੱਲ ਮੇਰਾ ਪੁੱਤ' ਦਾ ਟ੍ਰੇਲਰ, 26 ਜੁਲਾਈ ਨੂੰ ਹੋਵੇਗੀ ਫ਼ਿਲਮ ਰਿਲੀਜ਼/ਹਰਜਿੰਦਰ ਸਿੰਘ ਜਵੰਦਾ ਜੁਗਨੀ ਯਾਰਾਂ ਦੀ ' ਰਾਹੀਂ ਪੰਜਾਬੀ ਪਰਦੇ 'ਤੇ ਨਜ਼ਰ ਆਵੇਗੀ 'ਮਹਿਮਾ ਹੋਰਾ'.....ਲੇਖਕ- ਹਰਜਿੰਦਰ ਸਿੰਘ ਮਿੰਨੀ ਕਹਾਣੀ ਹੌਸਲਾ/ਜਸਕਰਨ ਲੰਡੇ ਕਲ਼ਮ ਤੇ ਆਵਾਜ਼ ਦਾ ਸੁਮੇਲ- ਵਾਲੂ ਜਗਦੇਵ/ਗੁਰਦਿੱਤ ਸਿੰਘ ਸੇਖੋਂ ਧੀਏ ਲਾਡਲੀਏ /ਬਲਜਿੰਦਰ ਕੌਰ ਕਲਸੀ
-
-
-