Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਤੇ ਸਰਦਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਵਿਸ਼ੇਸ਼ ਅੰਕ/ਅਰਵਿੰਦਰ ਸੰਧੂ

June 24, 2019 02:44 PM

ਸ਼੍ਰੀ  ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਤੇ ਸਰਦਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਵਿਸ਼ੇਸ਼ ਅੰਕ।

 
ਇਹ ਵਿਸ਼ੇਸ਼ ਅੰਕ ਉਨ੍ਹਾਂ ਦੀ ਸਲਾਨਾ ਪ੍ਰਕਾਸ਼ਨ ਦਾ 21 ਵਾਂ ਸਲਾਨਾ ਅੰਤਰਰਾਸ਼ਟਰੀ ਵਾਰਸ਼ਿਕ ਅੰਕ ਹੈ । ਜਿਸ ਵਿੱਚ ਖੋਜ ਭਰਪੂਰ ਲੇਖ ਅਤੇ ਜਾਣਕਾਰੀ ਦੇ ਨਾਲ ਨਾਲ 8 ਅੰਤਰਰਾਸ਼ਟਰੀ ਡਾਇਰੈਕਟਰੀਆਂ
ਸ਼ਾਮਿਲ ਕੀਤੀਆਂ ਗਈਆਂ ਹਨ । ਪ੍ਰਵਾਸੀ ਪੰਜਾਬੀਆ ਦੀ ਸਹੂਲਤ ਲਈ ਦੁਨੀਆਂ ਭਰ ਦੀਆਂ 160 ਵਿਦੇਸ਼ੀ ਅੰਬੈਂਸੀਆ ਬਾਰੇ ਪੂਰੀ ਜਾਣਕਾਰੀ ਸ਼ਾਮਿਲ ਕੀਤੀ ਹੈ । 
 
ਸਰਦਾਰ ਨਰਪਾਲ ਸਿੰਘ ਸ਼ੇਰਗਿੱਲ ਪਿਛਲੇ 53 ਸਾਲਾਂ ਤੋਂ ਸਿੱਖ ਧਰਮ ਦੇ ਪਾਸਾਰ ਲਈ ਸੰਸਾਰ ਦੀ ਪ੍ਰਕਰਮਾ ਕਰਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚ ਰਹੇ ਹਨ ।
ਉਨ੍ਹਾਂ ਦੀਆਂ ਪ੍ਰਕਾਸ਼ਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਸੰਸਥਾ ਜਿੰਨਾ ਇਕੱਲੇ ਹੀ ਕੰਮ ਕਰ ਰਹੇ ਹਨ । ਇੰਡੀਅਨਜ਼ ਅਬਰਾਡ ਐਂਡ
ਪੰਜਾਬ ਇਮਪੈਕਟ ਨਾਮ ਦੀ ਪੁਸਤਕ ਲਗਾਤਾਰ 20 ਸਾਲਾਂ ਤੋਂ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਤ ਕਰ ਰਹੇ ਹਨ । 
ਇਹ ਸਾਲਾਨਾ ਵੱਡ ਪੁਸਤਕ ਅਮਰੀਕਾ, ਕੈਨੇਡਾ,ਇੰਗਲੈਂਡ
ਅਤੇ ਹੋਰ ਦੇਸ਼ਾਂ ਦੀਆਂ ਸੰਸਦਾਂ ਵਿੱਚ ਪੰਜਾਬੀ ਸੰਸਦ ਮੈਂਬਰਾਂ
ਤੋਂ ਜਾਰੀ ਕਰਵਾਉਂਦੇ ਹਨ ਇਸ ਪੁਸਤਕ ਵਿੱਚ ਸਾਰੇ ਹੀ ਲੇਖ ਪੜ੍ਹਨ ਤੇ ਵਿਚਾਰਣਯੋਗ ਹਨ। ਇੰਨੀ ਜਾਣਕਾਰੀ ਇਕੱਠੀ ਕਰਕੇ ਇਕ ਪੁਸਤਕ ਵਿਚ ਸ਼ਾਮਿਲ ਕਰਨਾ ਸੌਖਾ ਨਹੀਂ ਹੈ ।ਭਾਰਤ ਅਤੇ ਵਿਦੇਸ਼ਾਂ ਦੇ ਲੇਖਕਾਂ ਦੇ ਲੇਖ ਸ਼ਾਮਿਲ ਕੀਤੇ ਗਏ ਹਨ ਅਤੇ ਨਾਲ ਵਿਦੇਸ਼ਾਂ ਵਿੱਚ ਬੈਠੇ  ਪੰਜਾਬੀਆਂ ਬਾਰੇ ਵੀ  ਲੇਖ ਹਨ ਜਿਨ੍ਹਾਂ ਵਧੀਆ   ਕੰਮਾਂ ਵਿੱਚ  ਮੱਲਾਂ ਮਾਰੀਆਂ ਹਨ ਉਨਾਂ ਦੀ  ਪੂਰੀ ਜਾਣਕਾਰੀ  ਇਸ ਪੁਸਤਕ ਵਿਚ ਸ਼ਾਮਿਲ ਹੈ । ਏਦਾਂ ਦੀਆਂ ਪੁਸਤਕਾਂ ਨੂੰ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀਆਂ ਲਾਇਬ੍ਰੇਰੀਆਂ  ਚ ਸ਼ਾਮਿਲ ਕਰਨਾ ਚਾਹੀਦਾ ਹੈ ।ਸ਼ੇਰਗਿੱਲ ਜੀ  ਬਿਨਾਂ ਕਿਸੇ ਲਾਲਚ ਤੋਂ  ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰ ਰਹੇ ਹਨ ।
ਸਰਦਾਰ ਨਰਪਾਲ ਸਿੰਘ ਸ਼ੇਰਗਿੱਲ  ਨੇ 1984 ਤੋਂ ਲੈਕੇ ਹੁਣ ਤੱਕ  1500 ਤੋਂ ਵੱਧ
 ਲੇਖ ਸਿੱਖ ਧਰਮ,  ਸਿੱਖ ਸੰਸਥਾਵਾਂ ਵਿਦੇਸ਼ ਦੀਆਂ ਭਾਰਤੀ ਸੰਸਥਾਵਾਂ, ਸਿੱਖਾਂ ਤੇ ਭਾਰਤੀਆਂ ਨਾਲ ਹੋ ਰਹੇ ਨਸਲੀ ਵਿਤਕਰੇ ,ਪ੍ਰਵਾਸ, ਪ੍ਰਵਾਸੀ 
ਸਮੱਸਿਆ, ਮੀਡੀਆ ਦੇ ਪਸਾਰ , ਰਾਜਨੀਤਕ ਕਾਨਫਰੰਸਾਂ, ਮਨੁੱਖੀ ਅਧਿਕਾਰਾਂ ਬਾਰੇ ਲਿਖ ਚੁੱਕੇ ਹਨ । ਭਾਰਤ, ਬਰਤਾਨੀਆ, ਕੈਨੇਡਾ ਹਾਲੈਂਡ, ਫਰਾਂਸ ਜਰਮਨੀ, ਅਸਟ੍ਰੇਲੀਆ, ਦੇ ਅਖਬਾਰਾਂ ਵਿੱਚ ਉਹਨਾਂ ਦੇ ਲੇਖ ਛਪਦੇ ਰਹਿੰਦੇ ਹਨ ।
 
ਸ.ਨਰਪਾਲ ਸਿੰਘ ਸ਼ੇਰਗਿੱਲ ਇਕ ਸੁਚੇਤ,  ਸ਼ਰਧਾਵਾਨ ਅਤੇ ਗੁਰਮਤਿ ਦਾ ਧਾਰਨੀ ਸਿੱਖ ਤੋਰ ਤੇ ਸਥਾਪਤ ਹੋ ਚੁੱਕੇ ਹਨ । ਉਨਾਂ ਇੰਨਾ ਪੁਸਤਕਾਂ ਵਿੱਚ ਹਰ ਉਸ ਪੰਜਾਬੀ ਸਿੱਖ ਬਾਰੇ ਜਾਣਕਾਰੀ ਉਪਲਬਧ ਕਰਵਾਈ ਹੈ 
ਜਿਸਨੇ ਵਧੀਆ ਕੰਮ ਕਰਕੇ ਸੰਸਾਰ ਵਿੱਚ ਸਿੱਖਾ ਦਾ ਨਾਮ 
ਰੋਸ਼ਨ ਕੀਤਾ ਹੈ ਏਨਾ ਮੁੱਲਵਾਨ ਕੰਮ ਕਰਨ ਲਈ ਮੈਂ ਸਰਦਾਰ  ਨਰਪਾਲ ਸਿੰਘ ਸ਼ੇਰਗਿੱਲ ਜੀ ਨੂੰ ਹਾਰਦਿਕ ਮੁਬਾਰਕਬਾਦ ਦਿੰਦੀ ਹਾਂ
ਅਰਵਿੰਦਰ ਸੰਧੂ
 ਸਿਰਸਾ ਹਰਿਆਣਾ  
Have something to say? Post your comment

More Article News

ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ ਸਿਆਸਤਦਾਨਾ ਦਾ ਖੋਖਲਾਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਵੀ ਸਿਆਸਤ/ਉਜਾਗਰ ਸਿੰਘ ਖੂਬ ਧਮਾਲਾਂ ਪਾ ਰਿਹੈ ਅਮਰਿੰਦਰ ਗਿੱਲ ਦੀ ਫ਼ਿਲਮ 'ਚੱਲ ਮੇਰਾ ਪੁੱਤ' ਦਾ ਟ੍ਰੇਲਰ, 26 ਜੁਲਾਈ ਨੂੰ ਹੋਵੇਗੀ ਫ਼ਿਲਮ ਰਿਲੀਜ਼/ਹਰਜਿੰਦਰ ਸਿੰਘ ਜਵੰਦਾ ਜੁਗਨੀ ਯਾਰਾਂ ਦੀ ' ਰਾਹੀਂ ਪੰਜਾਬੀ ਪਰਦੇ 'ਤੇ ਨਜ਼ਰ ਆਵੇਗੀ 'ਮਹਿਮਾ ਹੋਰਾ'.....ਲੇਖਕ- ਹਰਜਿੰਦਰ ਸਿੰਘ ਮਿੰਨੀ ਕਹਾਣੀ ਹੌਸਲਾ/ਜਸਕਰਨ ਲੰਡੇ ਕਲ਼ਮ ਤੇ ਆਵਾਜ਼ ਦਾ ਸੁਮੇਲ- ਵਾਲੂ ਜਗਦੇਵ/ਗੁਰਦਿੱਤ ਸਿੰਘ ਸੇਖੋਂ ਧੀਏ ਲਾਡਲੀਏ /ਬਲਜਿੰਦਰ ਕੌਰ ਕਲਸੀ
-
-
-