Saturday, November 23, 2019
FOLLOW US ON

News

ਜਿਸਨੇ ਧਰਤੀ ਤੇ ਨਰਕ ਦੇਖਣਾ ਹੋਵੇ ਮਾਨਸਾ ਸ਼ਹਿਰ ਆਕੇ ਦੇਖ ਸਕਦਾ ਹੈ -- ਗੁਰਲਾਭ ਸਿੰਘ ਮਾਹਲ ਐਡਵੋਕੇਟ

June 24, 2019 06:09 PM

ਜਿਸਨੇ ਧਰਤੀ ਤੇ  ਨਰਕ ਦੇਖਣਾ ਹੋਵੇ ਮਾਨਸਾ ਸ਼ਹਿਰ ਆਕੇ  ਦੇਖ  ਸਕਦਾ  ਹੈ -- ਗੁਰਲਾਭ ਸਿੰਘ ਮਾਹਲ ਐਡਵੋਕੇਟ

ਮਾਨਸਾ ( ਤਰਸੇਮ ਸਿੰਘ ਫਰੰਡ ) ਪਿਛਲੇ ਸਾਲ ਮਾਨਸਾ ਸ਼ਹਿਰ ਵਿੱਚ ਡੇਂਗੂ ਅਤੇ ਪੀਲੀਏ ਨੇ ਮਹਾਂਮਾਰੀ ਦਾ ਰੂਪ ਧਾਰਿਆ  ਪਰ ਪਿਛਲੇ ਤਜਰਬੇ ਤੋਂ  ਜਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੇ ਸਬਕ ਨਹੀਂ ਸਿਖਿਆ । ਸ਼ਹਿਰ ਇਸ ਸਥਿਤੀ ਤੋਂ ਜਾਣੂੰ ਕਰਵਾਉਂਦਿਆਂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ  ਮਾਨਸਾ ਜਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੇ ਸਵੱਛ ਮੁਹਿੰਮ ਤਹਿਤ ਤਕਰੀਬਨ 50 ਰੁਪਏ ਸਕੇਅਰ ਫੁੱਟ ਦੇ ਹਿਸਾਬ ਨਾਲ ਅੰਡਰਬ੍ਰਿਜ ਦੀਆਂ ਦੀਵਾਰਾਂ 1200 ਮੀਟਰ × 3 ਮੀਟਰ ਵੱਖ ਵੱਖ  ਸਮਾਜਿਕ ਨਾਹਰੇ ਨਾਲ ਰੰਗ ਕਰਾ ਕੇ ਲੱਖਾ ਰਪਏ ਫਜ਼ੂਲ ਖਰਚੀ ਕੀਤੀ ਪਰ ਅੰਡਰਬ੍ਰਿਜ ਤੋਂ ਪਾਣੀ ਨਿਕਾਸੀ ਦਾ ਕੰਮ ਨਹੀ ਕੀਤਾ । ਜਿਸ ਕਾਰਣ ਪਿਛਲੇ ਹਫਤੇ ਮੀਂਹ ਕਾਰਣ ਅੰਡਰਬ੍ਰਿਜ ਕਈ ਦਿਨ ਬੰਦ ਰਿਹਾ ਅਤੇ ਹੁਣ ਹਫਤਾ ਬੀਤ ਜਾਣ ਤੇ ਵੀ ਗੰਦਾ ਪਾਣੀ ਖੜਾ  ਡੇਂਗੂ ਅਤੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਸਦੇ ਨਾਲ ਹੀ ਅੰਡਰਦੇ ਕੋਲ ਨਿਕਲ ਕੇ ਮਾਨਸਾ ਸ਼ਹਿਰ ਨੂੰ ਜਾਣ ਵਾਲੇ ਰਾਸਤੇ ਤੇ ਸੀਵਰੇਜ ਦਾ ਪਾਣੀ ਤਕਰੀਬਨ ਇਕ ਹਫਤੇ ਤੋਂ  ਸੜਕਾਂ ਤੇ ਫਿਰਦੇ ਹੈ ਜਿਸ ਉਪਰ ਦੀ ਸਾਰਾ ਸ਼ਹਿਰ ਗੁਜਰ ਰਿਹਾ ਹੈ ਜਿਸ ਨਾਲ ਗੰਦਾ ਪਾਣੀ ਜਮਾਂ ਹੋਣ ਕਾਰਣ ਕੋਈ ਵੀ ਮਾਹਵਾਰੀ ਫੈਲ ਸਕਦੀ ਹੈ । ਇਸੇ ਤਰ੍ਹਾਂ ਗਾਂਧੀ ਸਕੂਲ ਦੇ ਸਾਹਮਣੇ ਸ਼ਹਿਰ ਦੇ ਕੂੜੇ ਨੂੰ ਵੱਡੀ ਮਾਤਰਾ ਵਿੱਚ ਸਿਟਿਆ ਪਿਆ  ਹੈ । ਜੋ ਜਿਲ੍ਹੇ ਪ੍ਰਸ਼ਾਸਨ ਦੇ ਕੂੜਾ ਇਕੱਠਾ ਕਰਨ 3 ਡੀ ਦੇ ਪ੍ਰੋਜੈਕਟ ਦਾਵੇ ਦੀ ਸਚਾਈ ਦੱਸਦਾ ਹੈ । ਇਸੇ ਤਰ੍ਹਾਂ ਕਚਿਹਰੀ ਰੋਡ ਦੇ ਪਿੱਛਲੇ ਪਾਸੇ ਦੀ ਜਾਦਾ 33 ਫੁੱਟ ਰਾਹ ਤੇ ਸਾਰਾ ਸੀਵਰੇਜ ਲੀਕ ਹੈ ਅਤੇ ਲੋਕਾਂ ਦੇ ਘਰਾਂ ਅਤੇ ਗਲੀਆਂ ਵਿੱਚ ਗੰਦਾ ਸੀਵਰੇਜ ਦਾ ਪਾਣੀ ਖੜਾ ਹੈ ਜੋ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ । ਇਸ ਮੁਹੱਲੇ ਦੇ ਲੋਕਾਂ ਦਸਿਆ ਕਿ ਜਦੋਂ ਉਹ ਡੀ ਸੀ ਅਤੇ ਏ ਡੀ ਸੀ ਨੂੰ ਮਿਲਣ ਗਏ  ਤਾਂ ਉਹਨਾ ਨੂੰ ਇਹਨਾਂ ਅਫਸਰਾਂ ਕਿਹਾ ਕਿ ਤੁਸੀਂ ਸਿਧੇ ਸਾਡੇ ਕੋਲ ਕਿਉ ਆਏ ਹੌਂ ਹੇਠਲੇ  ਕਰਮਚਾਰੀਆਂ ਨੂੰ ਮਿਲੋ ਜਿਸ ਕਾਰਣ ਮੁਹੱਲਾ ਵਾਸੀਆਂ ਵਿੱਚ ਰੋਸ ਹੈ ਕਿ ਇਕ ਤਾਂ ਉਹ ਨਰਕ ਦੀ ਜਿੰਦਗੀ ਜੀ ਰਹੇ ਹਨ ਦੂਸਰੇ ਪਾਸੇ ਉਹ ਜਦੋਂ ਉਚ ਅਫਸਰਾਂ ਕੋਲ ਜਾਦੇ ਹਨ ਉਹ ਦੁਰਵਿਹਾਰ ਕਰਦੇ ਹਨ । ਇਸ ਸਮੇ ਹਾਜਰ ਸਾਬਕਾ ਫੋਜੀ ਚਰਨ ਸਿੰਘ ਅਤੇ ਮੁਹੱਲਾ ਨਿਵਾਸੀਆ ਨੇ ਦਸਿਆ ਕੇ ਨਗਰ ਕੋਸਲ ਦੇ ਕਰਮਚਾਰੀ ਉਹਨਾਂ  ਦੀਆ ਗਲੀਆਂ ਵਿੱਚ ਖੜੇ ਪਾਣੀ ਨੂੰ ਕਢਾਈ ਦੇ ਪੈਸੇ ਗਰੀਬ ਲੋਕਾਂ ਤੋ ਲੈ ਕੇ ਜਾਦੇ ਹਨ ।   ਗੁਰਲਾਭ ਸਿੰਘ ਮਾਹਲ ਐਡਵੋਕੇਟ ਮਾਨਸਾ ਨੇ ਕਿਹਾ   ਸ਼ਹਿਰ ਵਿੱਚ ਸਵਿਰੇਜ ਵਿਵਸਥਾ, ਕੂੜਾ ਇਕੱਠੇ ਕਰਨ ਦੀ ਵਿਵਸਥਾ ਅਸਫਲ ਹੋ ਗਈ ਹੈ ਸ਼ਹਿਰ ਵਿੱਚ ਡੇਂਗੂ, ਪਿਲਿਆ ਅਤੇ ਹੋਰ ਭਿਆਨਕ ਭਿਮਾਰੀਆ ਆਉਣ ਵਾਲੇ ਸਮੇ ਵਿੱਚ ਸਹਿਰ ਵਾਸੀਆਂ ਨੂੰ ਘੇਰ ਸਕਦੀਆਂ ਹਨ ਪਰ ਜਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ । ਜੇਕਰ ਕੋਈ ਬਿਮਾਰੀਆਂ ਫੈਲੀਆਂ ਤਾ ਉਸ ਦੇ ਜਿਮੇਵਾਰ ਨਗਰ ਕੌਂਸਲ ਅਤੇ ਜਿਲ੍ਹਾ ਪ੍ਰਸ਼ਾਸਨ  ਹੌਵੇਗਾ ।

Have something to say? Post your comment

More News News

ਮਾਨਸਾ ਸ਼ਹਿਰ ਵਿੱਚ ਵਾਟਰ ਵਰਕਸ ਪਾਰਕ ਵਿੱਚ ਪੰਜਾਬੀ ਮਾਂ ਬੋਲੀ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਕੀਤਾ ਗਿਆ ਅੱਖੋਂ ਪਰੋਖੇ ਪਰਾਲੀ ਬਚਾਓ, ਫਸਲ ਵਧਾਓ ਦੇ ਤਹਿਤ ਕਰਵਾਇਆ ਗਿਆ ਪੋ੍ਗਰਾਮ ਸੱਤ ਢਿੱਲੋਂ ਤੇ ਗੁਰਲੇਜ਼ ਅਖ਼ਤਰ ਦਾ ਨਵਾ ਗਾਣਾ " ਲੌਗ ਰੂਟ " ਹੋਇਆ ਰਿਲੀਜ਼ ਸਰੋਤਿਆਂ ਵੱਲੋਂ ਗਾਣੇ ਨੂੰ ਕੀਤਾ ਜਾ ਰਿਹਾ ਪਸੰਦ BDPO office, Jandiala Guru fined Rs 18,000 for denying information under RTI act by State Information commission . ਐੱਸ. ਡੀ. ਕਾਲਜ ਵੱਲੋਂ ਦੇਵਿੰਦਰ ਸਤਿਆਰਥੀ ਰਾਸ਼ਟਰੀ ਸੈਮੀਨਾਰ ਗੁਰੂ ਨਾਨਕ ਹਸਪਤਾਲ ਦੀ ਸਾਰ ਲਵੇ ਪੰਜਾਬ ਸਰਕਾਰ-ਸ੍ਰ ਚਰਨਜੀਤ ਸਿੰਘ ਗੁਮਟਾਲਾ ਗੀਤਕਾਰ ਗੈਰੀ ਹਠੂਰ ਦਾ ਲਿਖਿਆ ਤੇ ਗਾਇਕਾ ਜਿੰਦ ਕੌਰ ਵੱਲੋਂ ਗਾਇਆ ਗੀਤ "ਨਾਗ ਦੀ ਬੱਚੀ" ਹੋਵੇਗਾ ਲੋਕਾਂ ਦੀ ਪਹਿਲੀ ਪਸੰਦ -- ਛਿੰਦਾ ਧਾਲੀਵਾਲ ਕੁਰਾਈ ਵਾਲਾ ਅਧੂਰੇ ਚਾਅ ,,, ਅਰਸ਼ ਮਾਲਵਾ ਸਮਾਜਿਕ ਸ਼ਾਂਤੀ ਲਈ ਸ਼ੋਸ਼ਲ ਮੀਡੀਆ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ: ਮਨਜੀਤ ਸਿੰਘ ਰਾਏ ਲੱਕੀ ਦੁਰਗਾਪੁਰੀਆ ਦਾ ਨਵਾਂ ਗੀਤ 'ਪਿੰਡ ਟੋਰਾਂਟੋ' 27 ਨਵੰਬਰ ਨੂੰ ਹੋਵੇਗਾ ਰਿਲੀਜ਼
-
-
-