News

ਹੁਨਰ ਹੈ ਤਾਂ ਰੁਜ਼ਗਾਰ ਹੈ ਮੰਤਵ ਨਾਲ ਰੁਜ਼ਗਾਰ ਮੇਲੇ ਲਗਾਏ ਗਏ ।

June 25, 2019 08:08 PM
ਹੁਨਰ ਹੈ ਤਾਂ ਰੁਜ਼ਗਾਰ ਹੈ ਮੰਤਵ ਨਾਲ ਰੁਜ਼ਗਾਰ ਮੇਲੇ ਲਗਾਏ ਗਏ ।
ਐਸ.ਏ.ਐਸ ਨਗਰ 25  ਜੂਨ (  ਕੁਲਜੀਤ ਸਿੰਘ  ) ਸਿੱਖਿਆ ਮੰਤਰੀ ਪੰਜਾਬ ਦੀ ਰਹਿਨੁਮਾਈ ਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ 'ਹੁਨਰ ਹੈ ਤਾਂ ਰੁਜ਼ਗਾਰ ਹੈ' ਮੰਤਵ ਨਾਲ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਪੱਧਰ ਉੱਪਰ ਪੰਜਾਬ ਭਰ ਵਿੱਚ ਸਰਕਾਰੀ ਸਕੂਲਾਂ ਵਿੱਚੋਂ ਅੈੱਨ. ਅੈੱਸ. ਕਿੳੂ. ਅੈੱਨ.  ਅਤੇ ਵੋਕੇਸ਼ਨਲ ਵਿਸ਼ੇ ਨਾਲ ਬਾਰ੍ਹਵੀਂ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਹਨਾਂ ਰੁਜ਼ਗਾਰ ਮੇਲਿਆਂ ਦੀ ਲੜੀ ਤਹਿਤ ਅੱਜ ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੀ.ਏ.ਯੂ, ਕੈਂਪਸ ਵਿੱਚ ਦੂਜਾ ਰੁਜ਼ਗਾਰ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਚਾਰ ਜ਼ਿਲਿਆਂ ਮੋਗਾ, ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਲੁਧਿਆਣਾ ਦੇ ਲਗਭਗ 900 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹਨਾਂ ਵਿਦਿਆਰਥੀਆਂ ਦੇ ਪਲੇਸਮੈਂਟ ਕਰਨ ਲਈ ਲਗਭਗ 35 ਦੇ ਕਰੀਬ ਕੰਪਨੀਆਂ ਨੇ ਵਿਦਿਆਰਥੀਆਂ ਦੀ ਯੋਗਤਾ ਅਨੁਸਾਰ ਉਹਨਾਂ ਦਾ ਇੰਟਰਵਿਊ ਕੀਤਾ ਅਤੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ। ਇਹਨਾਂ ਰੁਜ਼ਗਾਰ ਮੇਲਿਆਂ ਵੱਲ ਸਿੱਖਿਆ ਵਿਭਾਗ ਦੀ ਪਹਿਲ ਕਦਮੀ ਨੂੰ ਵਿਦਿਆਰਥੀਆਂ ਨਾਲ ਪਹੁੰਚੇ ੳੁਹਨਾਂ ਦੇ ਮਾਪਿਆਂ ਨੇ ਚੰਗਾ ਕਾਰਜ ਦੱਸਿਆ। 
ਇਸ ਖਾਸ ਮੌਕੇ ਉੱਤੇ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਆਈ.ਏ.ਐਸ ਨੇ ਵਿਸ਼ੇਸ਼ ਤੌਰ ਉੱਤੇ ਆਏ ਹੋਏ ਵਿਦਿਆਰਥੀਆਂ ਦੀ ਹੌਂਸਲਾ-ਅਫਜਾਈ ਕੀਤੀ। ਇਸ ਪ੍ਰੋਗਰਾਮ ਵਿੱਚ ਮੁੱਖ ਦਫ਼ਤਰ ਤੋਂ ਸ੍ਰੀ ਸੁਭਾਸ਼ ਮਹਾਜਨ, ਡਿਪਟੀ ਡਾਇਰੈਕਟਰ ਵੋਕੇਸ਼ਨਲ ਇਸ ਰੁਜ਼ਗਾਰ ਮੇਲੇ ਵਿੱਚ ਪਹੁੰਚੇ ਅਤੇ ਉਹਨਾਂ ਨੇ ਇਸ ਪ੍ਰਬੰਧ ਦਾ ਜਾਇਜਾ ਲਿਆ|
 ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਸਵਰਨਜੀਤ ਕੌਰ ਨੇ ਇਸ ਰੁਜ਼ਗਾਰ ਮੇਲੇ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਉੱਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਚਰਨਜੀਤ ਸਿੰਘ, ਅਸ਼ੀਸ਼ ਕੁਮਾਰ ਅਤੇ ਜ਼ਿਲ੍ਹਾ ਗਾਇਡੈਂਸ ਕੌਂਸਲਰ ਗੁਰਕ੍ਰਿਪਾਲ ਸਿੰਘ ਬਰਾੜ, ਇਹਨਾਂ ਤੋਂ ਇਲਾਵਾ ਜ਼ਿਲ੍ਹਾ ਕੋਆਡੀਨੇਟਰ ਹੁਸਿਆਰਪੁਰ ਅਮਰੀਕ ਸਿੰਘ, ਮੋਗੇ ਤੋਂ ਦਿਲਬਾਗ ਸਿੰਘ ਬਰਾੜ, ਫਿਰੋਜਪੁਰ ਤੋਂ ਬਲਜਿੰਦਰ ਸਿੰਘ ਹੁਰਾਂ ਨੇ ਵਿਸ਼ੇਸ਼ ਤੌਰ ਉੱਤੇ ਇਸ ਰੁਜ਼ਗਾਰ ਮੇਲੇ ਵਿੱਚ ਸਿਰਕਤ ਕੀਤੀ ਅਤੇ ਆਪਣੇ ਵਿਦਿਆਰਥੀਆਂ ਦਾ ਸਹਿਯੋਗ ਕੀਤਾ| ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਲੁਧਿਆਣਾ ਜ਼ਿਲ੍ਹੇ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਪ੍ਰੋਗਰਾਮ ਵਿੱਚ ਸਟੇਜ ਸੈਕਟਰੀ ਵਜੋਂ ਭੂਮਿਕਾ ਨਿਭਾ ਰਹੇ ਨੈਸ਼ਨਲ ਐਵਾਰਡੀ ਪੰਜਾਬੀ ਮਾਸਟਰ ਕਰਮਜੀਤ ਸਿੰਘ ਸਰਕਾਰੀ ਹਾਈ ਸਕੂਲ, ਖੇੜੀ ਝਮੇੜੀ, ਜ਼ਿਲ੍ਹਾ ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਰੁਜ਼ਗਾਰ ਮੇਲੇ ਸਿੱਖਿਆ ਵਿਭਾਗ ਦੀ ਪਹਿਲ ਕਦਮੀ ਹਨ। ਇਸ ਨਾਲ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਬਣੇਗਾ ਅਤੇ ਉਹ ਆਪਣੇ ਹੁਨਰ ਅਨੁਸਾਰ ਆਪਣਾ ਰੁਜ਼ਗਾਰ ਲੱਭਣ ਵਿੱਚ ਸਫਲ਼ ਹੋਣਗੇ।
Have something to say? Post your comment

More News News

ਨਵਾਂ ਜੋਸ਼ ਤੇ ਉਤਸ਼ਾਹ ਭਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਤੀ ਮੁਹਿੰਮ ਦਾ ਆਗਾਜ਼ - ਕਲੇਰ 'ਰਬਾਬ ਤੋਂ ਨਗਾਰਾ' ਪ੍ਰਦਰਸ਼ਨੀ ਦਾ ਵਿਰਾਸਤ-ਏ-ਖਾਲਸਾ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੀਤਾ ਉਦਘਾਟਨ। Capt Amarinder protests UP government’s arbitrary & undemocratic detention of Priyanka ਪਾਵਰਕਾਮ ਵੱਲੋਂ ਕਿਸਾਨਾਂ ਦੀਆਂ ਟਿਊਬਵੈਲ ਮੋਟਰਾਂ ਦਾ ਜਬਰੀ ਵਾਧੂ ਲੋਡ ਭਰਵਾਉਣ ਦਾ ਪੰਜਾਬ ਕਿਸਾਨ ਯੂਨੀਅਨ ਨੇ ਕੀਤਾ ਵਿਰੋਧ। Won’t tolerate indiscipline, says Capt Amarinder on reports of resentment against Sidhu’s re-appointment as STF chief ਮਾਨਸਾ ਜਿਲ੍ਹੇ ’ਚ ਲਾਏ ਜਾ ਰਹੇ ਹਨ ਡੇਢ ਲੱਖ ਪੌਦੇ - ਡੀਐਫਓ Mission Plant a Tree to Save Environment ਸਿਨੇਮਾ ਰੋਡ ਮਾਨਸਾ ਉੱਪਰ ਸੀਵਰੇਜ਼ ਅਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਵਿਰੋਧ ਵਿੱਚ ਰੋਸ ਧਰਨਾਂ 22 ਨੂੰ ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਦੀ ਨਵੀਂ ਕਮੇਟੀ। ਸਾਡਾ ਪਾਣੀ ਸਾਡਾ ਹਂਕ ਪੰਜਾਬ ਦੇ ਹਰ ਘਰ ਨੂੰ ਜਾਣੂ ਕਰਾਵਾਗੇ. ਬੈਸ
-
-
-