Friday, November 22, 2019
FOLLOW US ON

News

ਜਲ ਸਪਲਾਈ ਵਿਭਾਗ ਵਾਟਰ ਪਾਲਿਸੀ ਲਾਗੂ ਕਰ ਲਈ ਤਤਪਰ "ਟੈਪਸ/ਗੇਟ ਵਾਲਵ ਲਗਵਾਓ,24 ਘੰਟੇ ਪਾਣੀ ਪਾਓ" ਦਾ ਹੋਕਾ

June 25, 2019 08:14 PM
ਜਲ ਸਪਲਾਈ ਵਿਭਾਗ ਵਾਟਰ ਪਾਲਿਸੀ ਲਾਗੂ ਕਰ ਲਈ ਤਤਪਰ 
"ਟੈਪਸ/ਗੇਟ ਵਾਲਵ ਲਗਵਾਓ,24 ਘੰਟੇ ਪਾਣੀ ਪਾਓ" ਦਾ ਹੋਕਾ
ਪਟਿਆਲਾ:-

ਪਾਣੀ ਜਿੰਦਗੀ ਦੀ ਮੁੱਢਲੀ ਲੋੜ ਹੈ।ਸਾਫ ਸੁਥਰਾ ਪਾਣੀ ਮਨੁੱਖੀ ਜੀਵਨ ਦਾ ਆਧਾਰ ਹੈ।ਸੋ ਜਲ ਸਪਲਾਈ ਵਿਭਾਗ ਦੁਆਰਾ ਲੋਕਾਂ ਦੇ ਘਰਾਂ ਪੀਣ ਲਈ ਪਹੁੰਚਾਇਆ ਜਾਣ ਵਾਲਾ ਪਾਣੀ ਖਪਤਕਾਰਾਂ ਦੁਆਰਾ ਲੋੜ ਤੋਂ ਨਾਲੀਆਂ ਵਿੱਚ ਛੱਡ ਕੇ ਵਿਅੱਰਥ ਕੀਤਾ ਜਾ ਰਿਹਾ ਹੈ,ਜੋ ਪਾਣੀ ਦੇ ਭਵਿੱਖ ਦੇ ਗੰਭੀਰ ਖਤਰੇ ਪ੍ਰਤੀ ਅਣਜਾਣਤਾ ਦਾ ਨਤੀਜਾ ਹੈ।ਬਲਾਕ ਘਨੌਰ ਦੇ ਪਿੰਡ ਬਠੌਣੀਆਂ ਚ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਪ੍ਰਤੀ ਜਾਗਰੂਕ ਕਰਦਿਆਂ ਸਤਨਾਮ ਸਿੰਘ ਮੱਟੂ ਸਹਾਇਕ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਪੰਜਾਬ ਸਰਕਾਰ ਦੀ ਵਾਟਰ ਪਾਲਿਸੀ ਸੰਬੰਧੀ ਜਾਣੂ ਕਰਵਾਇਆ।ਉਹਨਾਂ ਖਪਤਕਾਰਾਂ ਨੂੰ ਸੁਚੇਤ ਕਰਦਿਆਂ ਦੱਸਿਆ ਕਿ 

1.ਆਪਣੇ ਘਰਾਂ ਅੰਦਰ ਲੱਗੇ ਪਾਣੀ ਦੇ ਕੁਨੈਕਸ਼ਨਾਂ/ ਟੂਟੀਆਂ ਤੇ ਗੇਟ ਵਾਲਵ ਜਰੂਰ ਲਗਵਾ ਲਵੋ ਤਾਂ ਜੋ ਲੋੜ ਮੁਤਾਬਕ ਪਾਣੀ ਭਰਨ ਤੇ ਟੂਟੀ ਦਾ ਪਾਣੀ ਬੰਦ ਕੀਤਾ ਜਾ ਸਕੇ।ਟੂਟੀ ਨਾ ਲਗਵਾਉਣ ਤੇ 50 /ਰੁਪਏ ਪ੍ਰਤੀ ਦਿਨ ਜੁਰਮਾਨਾ ਹੋ ਸਕਦਾ ਹੈ।
2.ਟੂਟੀਆਂ ਦਾ ਪਾਣੀ ਨਾਲੀਆਂ ਚ ਖੁੱਲ੍ਹਾ ਨਾ ਛੱਡੋ।ਲੋੜ ਅਨੁਸਾਰ ਪਾਣੀ  ਲੈਕੇ ਬੰਦ ਕਰੋ ਨਹੀਂ ਤਾਂ 50/-ਪ੍ਰਤੀ ਦਿਨ ਜੁਰਮਾਨਾ ਹੋਵੇਗਾ।
3.ਟੁੱਲੂ ਪੰਪ ਪਾਈਪ ਪੱਕਾ ਫਿੱਟ ਕਰਨਾ ਗੈਰਕਾਨੂੰਨੀ ਹੈ।ਟੁੱਲੂ ਪੰਪ ਪਾਈਪ ਤੇ ਪੱਕਾ ਫਿੱਟ ਹੋਇਆ ਫੜ੍ਹੇ ਜਾਣ ਤੇ 100/-ਪ੍ਰਤੀ ਦਿਨ ਜੁਰਮਾਨਾ ਹੋ ਸਕਦਾ ਹੈ।
5.ਪੀਣ ਵਾਲੇ ਪਾਣੀ ਲਈ ਸੁੰਡਕਾ ਜਾਂ ਕਾਲੇ ਰੰਗ ਦੀਆਂ ਪਾਈਪਾਂ ਨਾਲ ਲੱਗੇ ਕੁਨੈਕਸ਼ਨ ਸਿਹਤ ਲਈ ਹਾਨੀਕਾਰਕ ਹੀ ਨਹੀਂ ,ਘਾਤਕ ਵੀ ਹਨ,ਕਿਉਂਕਿ ਪਾਣੀ ਵਿੱਚ ਕਲੋਰੀਨ ਦਵਾਈ ਮਿਕਸ ਕੀਤੀ ਜਾਂਦੀ ਹੈ।ਇਸ ਦਵਾਈ ਕਾਰਣ ਕਾਲੀ ਜਾਂ ਸੁੰਡਕਾ ਪਾਇਪ ਨਾਲ ਬਿਮਾਰੀ ਲੱਗ ਸਕਦੀ ਹੈ।ਮਹਿਕਮਾ ਇਸ ਤਰ੍ਹਾਂ ਦੇ ਲੱਗੇ ਕੁਨੈਕਸ਼ਨ ਨੂੰ 500 ਜਾਂ 1000 ਰੁਪਏ ਜੁਰਮਾਨਾ ਕਰ ਸਕਦਾ ਹੈ।
6.ਟੂਟੀ ਦਾ ਪਾਣੀ ਪਾਇਪ ਲਗਾਕੇ ਲੈਟਰੀਨ ਜਾਂ ਨਾਲੀ ਚ ਛੱਡਣਾ ਗੈਰਕਾਨੂੰਨੀ ਹੈ।ਇਸ ਤਰ੍ਹਾਂ ਕਰਨ ਤੇ ਖਪਤਕਾਰ ਨੂੰ ਜੁਰਮਾਨਾ ਹੋ ਸਕਦਾ ਹੈ ਜਾਂ ਕੁਨੈਕਸ਼ਨ ਕਮਰਸ਼ੀਅਲ ਚ ਬਦਲ ਸਕਦਾ ਹੈ ,ਜਿਸਦਾ ਬਿਲ ਤਿੰਨ ਗੁਣਾਂ ਆਵੇਗਾ।
7.ਮਹਿਕਮੇ ਦੀ ਮਨਜੂਰੀ ਤੋਂ ਬਿਨਾਂ ਅਤੇ ਸੰਬੰਧਿਤ ਸਕੀਮ ਦੇ ਮੁਲਾਜ਼ਮ ਦੀ ਗੈਰਹਾਜ਼ਰੀ ਚ ਲਗਾਇਆ ਕੁਨੈਕਸ਼ਨ ਗੈਰਕਾਨੂੰਨੀ ਹੈ।ਇਸ ਤਰ੍ਹਾਂ ਕਰਨ ਤੇ ਖਪਤਕਾਰ ਅਤੇ ਪਲੰਬਰ ਨੂੰ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਣ ਦੇ ਦੋਸ਼ ਚ ਜੁਰਮਾਨਾ ਅਤੇ ਸਜਾ ਦੋਨੋਂ ਹੋ ਸਕਦੇ ਹਨ।
8.ਸਰਕਾਰੀ ਹਦਾਇਤਾਂ ਮੁਤਾਬਿਕ ਖਪਤਕਾਰ ਦਾ ਕੁਨੈਕਸ਼ਨ1/2" (ਅੱਧਾ ਇੰਚੀ) ਸਾਈਜ ਦਾ ਹੋਣਾ ਚਾਹੀਦਾ ਹੈ।ਪੌਣੇ ਇੰਚ ਦਾ ਕੁਨੈਕਸ਼ਨ ਗੈਰਕਾਨੂੰਨੀ ਹੈ।ਇਸ ਨਾਲ ਵੀ ਜੁਰਮਾਨਾ ਹੋ ਸਕਦਾ ਹੈ।ਅਤੇ ਕੁਨੈਕਸ਼ਨ ਕੱਟਿਆ ਵੀ ਜਾ ਸਕਦਾ ਹੈ।
9.ਸਰਕਾਰੀ ਟੂਟੀ ਤੇ ਸਿੱਧਾ ਟੁੱਲੂ ਪੰਪ ਲਗਾਕੇ ਵਹੀਕਲ ਧੋਣਾ, ਪਸ਼ੂ ਨਹਾਉਣਾ, ਫਰਸ਼ ਧੋਣੇ ਗੈਰਕਾਨੂੰਨੀ ਹੈ।ਇਸ ਤਰ੍ਹਾਂ ਕਰਨ ਵਾਲੇ ਖਪਤਕਾਰ ਨੂੰ ਜੁਰਮਾਨਾ ਹੋ ਸਕਦਾ ਹੈ ਜਾਂ ਕੁਨੈਕਸ਼ਨ ਕਮਰਸ਼ੀਅਲ ਹੋ ਜਾਵੇਗਾ ,ਜਿਸ ਦਾ ਬਿਲ ਤਿੰਨ ਗੁਣਾ ਆਵੇਗਾ।ਟੂਟੀ ਖੁੱਲ੍ਹੀ ਛੱਡਣ ਵਾਲੇ ,ਗੇਟ ਵਾਲਵ ਨਾ ਲਾਉਣ ਵਾਲੇ ਜਾਂ ਬੰਦ ਨਾ ਕਰਨ ਵਾਲੇ ਖਪਤਕਾਰ ਦਾ ਕੁਨੈਕਸ਼ਨ ਵੀ ਕਮਰਸ਼ੀਅਲ ਚ ਤਬਦੀਲ ਕੀਤਾ ਜਾ ਸਕਦਾ ਹੈ।
 10.ਕੁਨੈਕਸ਼ਨ ਦੇ ਥੱਲੇ ਪਾਈਪ ਨਾਲ ਫਰੂਲ ਲੱਗਾ ਹੋਣਾ ਅਤਿ ਜਰੂਰੀ ਹੈ,ਇਸਦੇ ਨਾ ਹੋਣ ਤੇ ਜੁਰਮਾਨਾ ਹੋਵੇਗਾ। ਜੇਕਰ ਮਹਿਕਮਾ ਫਰੂਲ ਲਗਾਏਗਾ ਤਾਂ ਖਪਤਕਾਰ ਤੋਂ  2000/- ਰੁਪਏ ਮਹਿਕਮਾ ਫਰੂਲ ਲਗਾਉਣ ਦੇ ਵਸੂਲ ਕਰੇਗਾ ।
11.ਵਾਟਰ ਪਾਲਿਸੀ ਮੁਤਾਬਿਕ ਖਪਤਕਾਰ ਨੂੰ ਕੁਨੈਕਸ਼ਨ ਮੁਫਤ ਦਿੱਤਾ ਜਾਵੇਗਾ ਅਤੇ ਕੋਈ ਫੀਸ ਨਹੀਂ ਲਈ ਜਾਵੇਗੀ।ਕੁਨੈਕਸ਼ਨ ਲਈ ਸਮਾਨ ਅਤੇ ਲੇਬਰ ਖਪਤਕਾਰ ਸਹਿਣ ਕਰੇਗਾ ਅਤੇ ਮਹਿਕਮੇ ਦੇ ਮੁਲਾਜ਼ਮ ਦੀ ਹਾਜਰੀ ਚ ਕੁਨੈਕਸ਼ਨ ਕਰਵਾਏਗਾ। ਅਜਿਹਾ ਨਾ ਕਰਨ ਤੇ ਖਪਤਕਾਰ ਦਾ ਕੁਨੈਕਸ਼ਨ ਬੰਦ ਕੀਤਾ ਜਾ ਸਕਦਾ ਹੈ ਅਤੇ ਕੁਨੈਕਸ਼ਨ ਕੈਸਲ ਕੀਤਾ ਜਾ ਸਕਦਾ ਹੈ।ਕੁਨੈਕਸ਼ਨ ਮਨਜੂਰ ਨਾ ਕਰਵਾਉਣ ਤੇ ਕੁਨੈਕਸ਼ਨ ਜਾਅਲੀ ਮੰਨਿਆ ਜਾਵੇਗਾ ।ਕੁਨੈਕਸ਼ਨ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
12..ਬਿਲ ਨਾ ਭਰਨ ਵਾਲੇ ਖਪਤਕਾਰ ਨੂੰ 4% ਹਰ ਮਹੀਨੇ ਕੁੱਲ ਰਾਸ਼ੀ ਤੇ ਜੁਰਮਾਨਾ ਲੱਗਦਾ ਹੈ, ਸੋ ਹਰ ਮਹੀਨੇ ਰੈਗੂਲਰ ਬਿਲ ਭਰਨਾ ਯਕੀਨੀ ਬਣਾਓ।ਐਡਵਾਂਸ ਇੱਕ ਸਾਲ ਦਾ ਬਿਲ ਭਰਨ ਤੇ ਇੱਕ ਮਹੀਨੇ ਦੇ ਬਿਲ ਤੋਂ ਛੋਟ ਮਿਲਦੀ ਹੈ।ਮਹਿਕਮੇ ਵੱਲੋਂ ਕੀਤਾ ਗਿਆ ਜੁਰਮਾਨਾ 50ਰੁਪਏ ਜਾਂ 100 ਰੁਪਏ ਪ੍ਰਤੀ ਦਿਨ ਹੋਵੇਗਾ।ਜੁਰਮਾਨਾ ਨਾ ਭਰਨ ਜਾਂ ਹਦਾਇਤਾਂ ਨਾ ਮੰਨਣ ਤੇ ਕੁਨੈਕਸ਼ਨ ਕੱਟਿਆ ਜਾਵੇਗਾ ਅਤੇ 1000/- ਰੁਪਏ ਖਰਚਾ ਖਪਤਕਾਰ ਨੂੰ ਪਵੇਗਾ। ਅਤੇ ਕੇਸ ਰੈਵੇਨਿਊ ਵਿਭਾਗ ਨੂੰ ਕਾਨੂੰਨੀ ਕਾਰਵਾਈ ਲਈ ਰੈਫਰ ਕਰ ਦਿੱਤਾ ਜਾਵੇਗਾ।
ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਮਹਿਕਮੇ ਦੀਆਂ ਸ਼ਰਤਾਂ ਦੀ ਤਾਈਦ ਕੀਤੀ ਅਤੇ ਮਹਿਕਮੇ ਦੀਆਂ ਸ਼ਰਤਾਂ ਮੁਤਾਬਿਕ ਕੁਨੈਕਸ਼ਨ ਕਰਨ ਲਈ 29 ਜੂਨ ਤੱਕ ਦਾ ਸਮਾਂ ਮੰਗਿਆ ਹੈ ਅਤੇ ਸਾਰੇ ਕੁਨੈਕਸ਼ਨ ਠੀਕ ਕਰਵਾਉਣ ਦਾ ਭਰੋਸਾ ਦਿਵਾਇਆ ਹੈ।
ਮਹਿਕਮੇ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਤੁਹਾਡੇ ਸਹਿਯੋਗ ਨਾਲ  ਟੂਟੀਆਂ ਅੱਗੇ ਗੇਟ ਵਾਲਵ/ ਟੈਪ ਲਗਾ ਲੈਣ ਤੇ ਪਿੰਡ  ਵਿੱਚ 24 ਘੰਟੇ ਪਾਣੀ ਦੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਖਪਤਕਾਰ ਬਣਨ ਜਾਂ ਪਾਣੀ ਪੀਣ ਲਈ ਉਪਰੋਕਤ ਸ਼ਰਤਾਂ ਨੂੰ ਮੰਨਣਾ ਅਤਿ ਜਰੂਰੀ ਹੈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼ੀਸ਼ਪਾਲ ਸਰਪੰਚ, ਰਵਿੰਦਰ ਰਵੀ, ਸੰਜੀਵ ਕੁਮਾਰ, ਜਗਵਿੰਦਰ ਸਿੰਘ,ਲਾਲ ਸਿੰਘ, ਤਲਵਿੰਦਰ ਸਿੰਘ ,ਸੋਹਣ ਸਿੰਘ ਆਦਿ ਮੁਲਾਜ਼ਮ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ।
Have something to say? Post your comment

More News News

ਮਾਨਸਾ ਸ਼ਹਿਰ ਵਿੱਚ ਵਾਟਰ ਵਰਕਸ ਪਾਰਕ ਵਿੱਚ ਪੰਜਾਬੀ ਮਾਂ ਬੋਲੀ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਕੀਤਾ ਗਿਆ ਅੱਖੋਂ ਪਰੋਖੇ ਪਰਾਲੀ ਬਚਾਓ, ਫਸਲ ਵਧਾਓ ਦੇ ਤਹਿਤ ਕਰਵਾਇਆ ਗਿਆ ਪੋ੍ਗਰਾਮ ਸੱਤ ਢਿੱਲੋਂ ਤੇ ਗੁਰਲੇਜ਼ ਅਖ਼ਤਰ ਦਾ ਨਵਾ ਗਾਣਾ " ਲੌਗ ਰੂਟ " ਹੋਇਆ ਰਿਲੀਜ਼ ਸਰੋਤਿਆਂ ਵੱਲੋਂ ਗਾਣੇ ਨੂੰ ਕੀਤਾ ਜਾ ਰਿਹਾ ਪਸੰਦ BDPO office, Jandiala Guru fined Rs 18,000 for denying information under RTI act by State Information commission . ਐੱਸ. ਡੀ. ਕਾਲਜ ਵੱਲੋਂ ਦੇਵਿੰਦਰ ਸਤਿਆਰਥੀ ਰਾਸ਼ਟਰੀ ਸੈਮੀਨਾਰ ਗੁਰੂ ਨਾਨਕ ਹਸਪਤਾਲ ਦੀ ਸਾਰ ਲਵੇ ਪੰਜਾਬ ਸਰਕਾਰ-ਸ੍ਰ ਚਰਨਜੀਤ ਸਿੰਘ ਗੁਮਟਾਲਾ ਗੀਤਕਾਰ ਗੈਰੀ ਹਠੂਰ ਦਾ ਲਿਖਿਆ ਤੇ ਗਾਇਕਾ ਜਿੰਦ ਕੌਰ ਵੱਲੋਂ ਗਾਇਆ ਗੀਤ "ਨਾਗ ਦੀ ਬੱਚੀ" ਹੋਵੇਗਾ ਲੋਕਾਂ ਦੀ ਪਹਿਲੀ ਪਸੰਦ -- ਛਿੰਦਾ ਧਾਲੀਵਾਲ ਕੁਰਾਈ ਵਾਲਾ ਅਧੂਰੇ ਚਾਅ ,,, ਅਰਸ਼ ਮਾਲਵਾ ਸਮਾਜਿਕ ਸ਼ਾਂਤੀ ਲਈ ਸ਼ੋਸ਼ਲ ਮੀਡੀਆ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ: ਮਨਜੀਤ ਸਿੰਘ ਰਾਏ ਲੱਕੀ ਦੁਰਗਾਪੁਰੀਆ ਦਾ ਨਵਾਂ ਗੀਤ 'ਪਿੰਡ ਟੋਰਾਂਟੋ' 27 ਨਵੰਬਰ ਨੂੰ ਹੋਵੇਗਾ ਰਿਲੀਜ਼
-
-
-