News

"ਬਿੱਟੂ ਇੰਸਾ ਨੂੰ ਸੋਧਾ ਲਾ ਕੇ ਭਾਈ ਗੁਰਸੇਵਕ ਸਿੰਘ ਅਤੇ ਭਾਈ ਮਨਿੰਦਰ ਸਿੰਘ ਨੇ ਖਾਲਸਈ ਪ੍ਰੰਪਰਾਵਾਂ ਤੇ ਪਹਿਰਾ ਦਿੱਤਾ "

June 25, 2019 08:22 PM

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ 30 ਜੂਨ ਨੂੰ ਗੁਰਦਵਾਰਿਆਂ ਵਿੱਚ ਸਿੱਖ ਯੋਧਿਆਂ  ਲਈ ਅਰਦਾਸ ਕਰਨ ਦੀ ਅਪੀਲ
"ਬਿੱਟੂ ਇੰਸਾ ਨੂੰ ਸੋਧਾ ਲਾ ਕੇ ਭਾਈ ਗੁਰਸੇਵਕ ਸਿੰਘ ਅਤੇ ਭਾਈ ਮਨਿੰਦਰ ਸਿੰਘ ਨੇ ਖਾਲਸਈ ਪ੍ਰੰਪਰਾਵਾਂ ਤੇ ਪਹਿਰਾ ਦਿੱਤਾ "
ਲੰਡਨ-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਘੋਰ ਬੇਅਦਬੀ ਕਰਨ ਵਾਲੇ ਦੁਸ਼ਟ ਮਹਿੰਦਰਪਾਲ ਬਿੱਟੂ ਨੂੰ  ਨਵੀਂ ਜੇਲ੍ਹ ਨਾਭਾ  ਗੱਡੀ ਚੜਾਕੇ ਭਾਈ ਗੁਰਸੇਵਕ ਸਿੰਘ ਅਤੇ ਭਾਈ ਮਨਿੰਦਰ ਸਿੰਘ ਨੇ ਖਾਲਸਈ ਰਵਾਇਤਾਂ ਅਤੇ ਗੌਰਵਮਈ ਪ੍ਰੰਪਰਾਵਾਂ ਤੇ ਪਹਿਰਾ ਦਿੱਤਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਇਹਨਾਂ ਦੋਵਾਂ ਯੋਧਿਆਂ ਦੀ ਇਸ ਕਾਰਵਈ ਦੀ ਹਾਰਦਿਕ ਪ੍ਰਸੰਸਾ ਕਰਦਿਆਂ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਜਿੱਥੇ ਮਰਜੀ ਚਲੇ ਜਾਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਖਾਲਸਾ ਉਹਨਾਂ ਦਾ ਪਿੱਛਾ ਕਰਦਾ ਹੋਇਆ ਪਾਪਾਂ ਦਾ ਫਲ ਜਰੂਰ ਭੁਗਤਾਵੇਗਾ ਹੈ। ਦਲ ਦੇ ਪ੍ਰਧਾਨ ਭਾਂਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦੋਵਾਂ ਸਿੰਘਾਂ ਵਲੋਂ ਕੀਤੇ ਇਸ ਐਕਸ਼ਨ ਦਾ ਸਵਾਗਤ ਕਰਦਿਆਂ ਕੌਮ ਦੇ ਹੀਰੋ ਕਰਾਰ ਦਿੱਤਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਦੁਨੀਆਂ ਭਰ ਦੇ ਗੁਰਦਵਾਰਾ ਸਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸਨਿਮਰ ਅਪੀਲ ਕੀਤੀ ਗਈ ਕਿ 30 ਜੂਨ ਐਤਵਾਰ ਨੂੰ ਭਾਈ ਗੁਰਸੇਵਕ ਸਿੰਘ ਅਤੇ ਭਾਈ ਮਨਿੰਦਰ ਸਿੰਘ ਦੀ ਚੜਦੀ ਕਲਾ ,ਸਿਹਤਯਾਬੀ ਦੀ ਅਰਦਾਸ ਕੀਤੀ ਜਾਵੇ । ਇਹਨਾਂ ਦੋਵਾਂ ਸਿੰਘਾਂ ਵਲੋਂ ਕੌਮ ਪ੍ਰਤੀ ਨਿਭਾਏ ਗਏ ਇਸ ਫਰਜ਼ ਨਾਲ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ । ਇਸ ਘਟਨਾ ਤੋਂ ਸਮੁੱਚੇ ਸਿੱਖ ਵਿਰੋਧੀਆਂ ਅਤੇ ਸਿੱਖ ਦੁਸ਼ਮਣਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਸਿੱਖ ਗੁਰੂ ਸਾਹਿਬ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ ।  ਵਕਤ ਆਉਣ ਤੇ ਉਹਨਾਂ ਨੂੰ ਖਾਲਸਾ ਸਜ਼ਾ ਜਰੂਰ ਦੇਵੇਗਾ ।  ਸਿੱਖਾਂ ਅਤੇ ਸਿੱਖੀ ਦੀ ਕਾਤਲ ਕਾਂਗਰਸ ,ਭਾਰਤੀ ਜਨਤਾ ਪਾਰਟੀ ਅਤੇ ਬਾਦਲ ਐਂਡ ਕੰਪਨੀ ਸਿਰਸੇ ਵਾਲੇ ਅਸਾਧ  ਰਾਮ ਰਹੀਮ ਦੀ ਵੋਟਾਂ ਬਟੋਰਨ ਦੀ ਨੀਤੀ ਤੇ ਚੱਲ ਰਹੀਆਂ ਹਨ ।ਜਦਕਿ  ਸਿੱਖਾਂ ਦੀਆਂ ਨੱਬੇ ਫਸਿਦੀ ਤੋਂ ਵੱਧ ਕੁਰਬਾਨੀਆਂ ਨਾਲ ਅਜਾਦ ਹੋਏ ਭਾਰਤ ਵਿੱਚ ਸਿੱਖ ਹੱਕਾਂ ਹਿਤਾਂ ਦਾ ਘਾਣ ਲਗਾਤਾਰ ਜਾਰੀ ਹੈ ।ਜਿਸ ਤੋਂ ਨਿਜਾਤ ਪਾਉਣ ਅਤੇ ਬਰਾਬਰ ਦੇ ਸ਼ਹਿਰੀ ਬਣ ਕੇ ਜਿਉਣ ਦਾ ਹੱਕ ਪ੍ਰਾਪਤ ਕਰਨ ਲਈ ਦਮਦਮੀ ਟਕਸਾਲ ਦੇ ਮੁਖੀ ਮਹਾਨ ਸਿੱਖ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਸੰਘਰਸ਼ ਅਰੰੰਭ ਕੀਤਾ ਗਿਆ ਜੋ ਕਿ ਉਹਨਾਂ ਦੀ ਲਾਸਾਨੀ ਸ਼ਹਾਦਤ ਤੋਂ ਬਾਅਦ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਵਿੱਚ ਤਬਦੀਲ  ਹੋ ਚੁੱਕਾ ਹੈ । ਜਿਸ ਵਿੱਚ ਯੋਗਦਾਨ ਪਾਉਂਦੇ ਹੋਏ ਸਿੱਖ ਨੌਜਵਾਨਾਂ ਸ਼ਹਾਦਤਾਂ ਪ੍ਰਾਪਤ ਕਰ ਗਏ  ,ਹਜਾਰਾਂ ਸਿੱਖਾਂ ਨੂੰ ਅਣਮਨੁੱਖੀ ਤਸੰੱਦਦ ਦਾ ਸ਼ਿਕਾਰ ਬਣਾਇਆ ਗਿਆ ,ਹਾਜਾਰਾਂ ਸਿੱਖਾਂ ਨੂੰ ਲੰਬੇ ਸਮੇਂ ਲਈ ਜੇਹਲਾਂ ਵਿੱਚ ਬੰਦ ਕੀਤਾ ਗਿਆ । ਸਿੱਖ ਪਰਿਵਾਰਾਂ ਤੇ ਪੁਲਿਸ ਨੇ ਅਜਿਹੇ ਜ਼ੁਲਮ ਕੀਤੇ ਹਨ ਜਿਹਨਾਂ ਸਾਹਮਣੇ ਹਿਟਲਰ,ਅਬਦਾਲੀ ,ਜਕਰੀਏ ,ਮੀਰ ਮੰਨੂ ਦੇ ਜੁਲਮ ਵੀ ਬੌਣੇ ਨਜ਼ਰ ਆਉਂਦੇ ਹਨ । ਸਿੱਖ ਨਸਲਕੁਸ਼ੀ ਦਾ ਇਹ ਵਰਤਾਰਾ ਨਿਰੰਤਰ ਜਾਰੀ ਪਰ ਸਿੱਖ ਕੌਮ ਵਲੋਂ ਖਾਲਿਸਤਾਨ ਦਾ ਸੰਘਰਸ਼ ਜਾਰੀ ਹੈ । ਅੱਜ ਇਸ ਸੰਘਰਸ਼ ਨੂੰ ਫੇਹਲ ਕਰਨ ਲਈ ਭਾਰਤ ਅਤੇ ਪੰਜਾਬ ਦੀਆਂ ਸਰਕਾਰਾਂ ਆਪਣੇ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਹਨ ।  ਕੈਪਟਨ ਅਮਰਇੰਦਰ ਵਰਗੇ ਸਿੱਖ ਚਿਹਰਿਆਂ ਵਾਲੇ ਫੀ੍ਹਲਿਆਂ ਦੀ ਵਰਤੋਂ ਵੀ ਆਮ ਹੀ ਕੀਤੀ ਜਾ ਰਹੀ ਹੈ । ਪਰ ਇਹਨਾਂ ਨੂ ਯਾਦ ਰੱਖਣ ਦੀ ਲੋੜ ਹੈ ਕਿ  ਇਹਨਾਂ ਵਰਗੇ ਅਨੇਕਾਂ ਮੌਕਾ ਪ੍ਰਸਤ ਅਤੇ ਕੌਮ ਘਾਤਕ ਆਏ ,ਉਹਨਾਂ ਹਿੰਦੂਤਵੀਆਂ ਦੀ ਖੁਸ਼ੀ ਲੈਣ ਲਈ ਸਿੱਖ ਕੌਮ ਤੇ ਜ਼ੁਲਮ ਅਤੇ ਬੇਵਫਾਈਆਂ ਕੀਤੀਆਂ ਅਤੇ ਅਖੀਰ ਕੀਤੇ ਜ਼ੁਲਮਾਂ ਅਤੇ ਕੀਤੀਆਂ ਬੇਵਫਾਈਆਂ ਦੀ ਸਜ਼ਾ ਪ੍ਰਾਪਤ ਕਰਕੇ ਤੁਰਦੇ ਬਣੇ ਪਰ ਖਾਲਿਸਤਾਨ ਦਾ ਸੰਘਰਸ਼ ਖਤਮ ਨਹੀਂ ਕਰ ਸਕੇ । ਇਹਨਾਂ ਵਲੋਂ ਖਾਲਿਸਤਾਨੀਆਂ ਨੂੰ ਪਾਕਿਸਤਾਨੀ ਖੂਫੀਆ ਏਜੰਸੀ ਆਈ æਐੱਸ਼ਆਈ ਨਾਲ ਜੋੜਨਾ ਇਹਨਾਂ ਦੀ ਕੌਮ ਘਾਤਕ ਨੀਤੀ ਅਤੇ ਬੀਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ । ਇਹਨਾਂ ਦੀਆਂ ਉਕਤ ਘਿਨਾਉਣੀਆਂ ਹਰਕਤਾਂ ਤੋਂ ਸਾਬਤ ਹੁੰਦਾ ਹੈ ਕਿ ਇਹ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰਿਆਂ ਤੇ ਸਿੱਖ ਕੌਮ ਦੇ ਖਿਲਾਫ ਭੁਗਤ ਰਹੇ ਹਨ ।ਕੈਪਟਨ ਅਮਰਇੰਦਰ ਵਲੋਂ  ਜੂਨ 1984 ਨੂੰਸਿੱਖ ਤਵਾਰੀਖ ਵਿੱਚ ਵਾਪਰੇ ਤੀਜੇ ਖੁਨੀ ਘੱਲੂਘਾਰੇ ਦੇ ਰੋਸ ਵਜੋਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿੱਪ ਅਤੇ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣਾ ,ਸ੍ਰæੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਵਕਤ ਕਾਰਜਕਰਨੀ ਦਾ ਮੈਂਬਰ ਬਣਕੇ ਅੰਮ੍ਰਿਤਸਰ ਐਲਾਨਨਾਮੇ ਲਈ ਸੰਘਰਸ਼ ਕਰਨ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪ੍ਰਣ ਕਰਨਾ, ਕੈਨੇਡਾ ਵਿੱਚ ਖਾਲਿਸਤਾਨੀ ਸਟੇਜ ਤੋਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਨਾ , ਦੁਬਾਰਾ ਉਸੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਾ,ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸੌਂਹ ਖਾਣੀ ਅਤੇ ਖਰੇ ਨਾ ਉਤਰਨਾ ਸਮੇਤ ਦਰਜਨਾਂ ਉਦਾਹਰਣਾ ਹਨ ਜੋ ਕੈਪਟਨ ਨੂੰ ਵੱਡਾ ਡਰਾਮੇਬਾਜ਼ ਦਰਸਾਉਂਦੀਆਂ ਹਨ । ਕੈਨੇਡਾ ਸਮੇਖਾਲਿਸਤਾਨੀਆਂ ਦਾ ਕੈਪਟਨ ਨੂੰ  ਹੋਏ ਫੋਬੀਏ ਨੇ ਸਾਬਤ ਕੀਤਾ ਗਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਜਕਰੀਏ ਦਰਬਾਰੇ ,ਬਰਨਾਲੇ ਅਤੇ ਬੇਅੰਤੇ ਬੁੱਚੜ ਦਾ ਹੀ ਵਾਰਸ ਹੈ ।

Have something to say? Post your comment

More News News

ਨਵਾਂ ਜੋਸ਼ ਤੇ ਉਤਸ਼ਾਹ ਭਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਤੀ ਮੁਹਿੰਮ ਦਾ ਆਗਾਜ਼ - ਕਲੇਰ 'ਰਬਾਬ ਤੋਂ ਨਗਾਰਾ' ਪ੍ਰਦਰਸ਼ਨੀ ਦਾ ਵਿਰਾਸਤ-ਏ-ਖਾਲਸਾ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੀਤਾ ਉਦਘਾਟਨ। Capt Amarinder protests UP government’s arbitrary & undemocratic detention of Priyanka ਪਾਵਰਕਾਮ ਵੱਲੋਂ ਕਿਸਾਨਾਂ ਦੀਆਂ ਟਿਊਬਵੈਲ ਮੋਟਰਾਂ ਦਾ ਜਬਰੀ ਵਾਧੂ ਲੋਡ ਭਰਵਾਉਣ ਦਾ ਪੰਜਾਬ ਕਿਸਾਨ ਯੂਨੀਅਨ ਨੇ ਕੀਤਾ ਵਿਰੋਧ। Won’t tolerate indiscipline, says Capt Amarinder on reports of resentment against Sidhu’s re-appointment as STF chief ਮਾਨਸਾ ਜਿਲ੍ਹੇ ’ਚ ਲਾਏ ਜਾ ਰਹੇ ਹਨ ਡੇਢ ਲੱਖ ਪੌਦੇ - ਡੀਐਫਓ Mission Plant a Tree to Save Environment ਸਿਨੇਮਾ ਰੋਡ ਮਾਨਸਾ ਉੱਪਰ ਸੀਵਰੇਜ਼ ਅਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਵਿਰੋਧ ਵਿੱਚ ਰੋਸ ਧਰਨਾਂ 22 ਨੂੰ ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਦੀ ਨਵੀਂ ਕਮੇਟੀ। ਸਾਡਾ ਪਾਣੀ ਸਾਡਾ ਹਂਕ ਪੰਜਾਬ ਦੇ ਹਰ ਘਰ ਨੂੰ ਜਾਣੂ ਕਰਾਵਾਗੇ. ਬੈਸ
-
-
-