Article

ਢਕੀ ਰਿਝਣ ਦਿਓ...! ਬੁੱਧ ਸਿੰਘ ਨੀਲੋਂ

July 13, 2019 10:06 AM
ਬੁੱਧ ਸਿੰਘ ਨੀਲੋਂ

ਬੁੱਧ ਬੋਲ 13-07-2019

ਢਕੀ ਰਿਝਣ ਦਿਓ...!

ਮਿੱਤਰੋਂ ! ਜਦੋਂ ਦੇ ਚੌਂਕੀਦਾਰ ਬਣੇ ਆ, ਹੁਣ ਮਿੱਤਰਾਂ ਦੇ ਬੋਲ ਪਿਆਰੇ ਹੀ ਨਹੀਂ ਲੱਗਦੇ, ਸਗੋਂ ਸਰਬੱਤ ਦਾ ਪਾਣੀ ਬਣ ਗਏ ਹਨ। ਉਸ ਵੇਲੇ ਤੋਂ ਅਸੀਂ ਪੁਲਿਸ ਵਾਂਗ 'ਨੋਟਾਂ ਤੇ ਮਾਲ' ਦੀ ਬਰਾਮਦਗੀ ਤਾਂ ਨੀ ਕੀਤੀ ਪਰ ਆਲੇ ਦੁਆਲੇ 'ਵੱਟਿਆਂ' ਦਾ 'ਬੋਹਲ' ਜਰੂਰ ਬਣਾ ਲਿਆ। ਚਾਰੇ ਪਾਸੇ ਮਿੱਤਰਾਂ ਦੀ ਨੀ ਦੁਸ਼ਮਣਾਂ ਦੀ ਭੀੜ ਕੱਠੀ ਕਰ ਲਈ ਅੈ.
ਹੁਣ ਹਰ ਵੇਲੇ ਇਹ ਡਰ ਬਣਿਆ ਰਹਿੰਦਾ ਹੈ ਕਿ ਜਦੋਂ 'ਪੁਰੇ ਦੀ ਵਾਅ' ਚੱਲੀ ਤਾਂ ਹੱਡਾਂ 'ਚ ਪੀੜ ਹੀ ਸ਼ੁਰੂ ਨਾ ਹੋ ਜਾਵੇ। ਲੇਖਕ ਭਾਈਚਾਰੇ ਨੂੰ ਇਹ ਝੋਰਾ ਵੱਢ-ਵੱਢ ਖਾਈ ਜਾਂਦਾ ਹੈ ਕਿ ਇਹ 'ਬੁੱਕਲ' 'ਚ ਬੈਠ ਕੇ ਮੁੱਛਾਂ ਮੁੰਨੀ ਜਾਂਦਾ ਹੈ।
ਪਰ ਮਿੱਤਰੋਂ ! ਕਰੀਏ ਕੀ ?
ਜਦੋਂ ਆਪਣੇ ਹੀ ਪਰਾਏ ਹੋ ਜਾਣ ਤਾਂ ਫਿਰ ਭੁੱਖਾ ਮਰਦਾ,ਬੰਦਾ ਕੀ ਕੀ ਨੀ ਕਰਦੇ? ਉਹ ਜਿਉਂਦੇ ਰਹਿਣ ਲਈ ਪਾਪੜ ਵੇਲਦਾ? ਹੁਣ ਸਾਨੂੰ ਥੁੱਕ ਨਾਲ ਬੜੇ ਪਕਾਉਣੇ ਤਾਂ ਆਉਂਦੇ ਨਹੀਂ।
ਅਸੀਂ ਤਾਂ 'ਨੰਗੇ ਧੜ' ਲੜ ਰਹੇ ਹਾਂ, ਤੇ ਨਿੱਤ 'ਨੰਗ-ਭੁੱਖ' ਨਾਲ ਮਰ ਰਹੇ ਹਾਂ। ਹੁਣ ਤੁਸੀਂ ਆਖੋਗੇ ਕਿ ਇਹ 'ਘੁਣਤਰਾਂ' ਕੀ ਪਾਈ ਜਾਂਦਾ ਐ? ਵਿਚਲੀ ਗੱਲ ਦੱਸ ਜਿਵੇਂ ਮਰਾਸੀ ਦੱਸਦੈ ਹੁੰਦੇ ਬੰਦੇ ਦਾ ਕੁਰਸੀਨਾਮਾ!
ਮਿੱਤਰੋਂ ! ਅਸਲ ਗੱਲ ਇਹ ਹੈ ਕਿ ਆਪਾਂ ਮੁਰਗੀ ਵਾਂਗ ਨਿੱਤ ਆਂਡਾ ਨਹੀਂ ਦੇਂਦੇ ਨਾ ਹੀ ਕਦੇ ਆਪਣੀ 'ਜਿੱਤ ਦੇ ਝੰਡੇ ਗੱਡੇ' ਹਨ। ਪਰ ਜਦੋਂ ਆਲੇ-ਦੁਆਲੇ ਸ਼ਬਦਾਂ ਦੀਆਂ ਉਲਟੀਆਂ ਦਾ ਮੁਸ਼ਕ ਸਿਰ ਨੂੰ ਚੜਦਾ ਹੈ ਤਾਂ ਸੰਭਾਲ ਕੇ ਰੱਖੇ ਹਥਿਆਰ ਚੁੱਕਣੇ ਪੈਂਦੇ ਹਨ।
ਪਰ ਦੁੱਖ ਇਸ ਗੱਲ ਦਾ ਐ ਕਿ ਮੂਹਰੇ ਕੋਈ ਦੁਸ਼ਮਣ ਨਹੀਂ ਸਗੋਂ ਉਹ ਭਰਾ ਹਨ। ਜਿਹਨਾਂ ਦੇ ਜੰਗ ਲੜਨੀ ਪੈ ਗੀ. ਹੁਣ ਹਾਲਤ ਤਾਂ
ਮਹਾਂਭਾਰਤ ਦੀ ਜੰਗ ਵਾਂਗ ਹੋ ਗਈ ਆ. ਸਾਡੇ ਕੋਲ ਕੋਈ ਤਾਂ ਕ੍ਰਿਸ਼ਨ ਵੀ ਨਹੀਂ ਜਿਹੜਾ ਆਪਣਿਆਂ ਨੂੰ ਮਾਰਨ ਲਈ 'ਗੀਤਾ ਦਾ ਉਪਦੇਸ਼' ਦਿੰਦਾ ਹੋਵੇ। ਹੁਣ ਤੇ ਭਵੀਸ਼ਣ ਨੀ ਕੋਈ ਰਾਜ਼ ਦੱਸਦੈ ਕਿ ਨਿੱਤ ਰੋਟੀ ਮੰਗਦੇ ਢਿੱਡ ਦਾ ਗਲਾ ਕਿਵੇਂ ਵੱਢੀਏ?
ਹੁਣ ਹਾਲਤ ਹੀ ਇਹ ਮੇਰੇ ਕੱਲੇ ਦੇ ਨਹੀਂ ਸਭ ਦੇ ਬਣ ਗਏ ਕਿ ਹੁਣ ਇੱਥੇ ਤਾਂ ਲੜਾਈ ਵਿਰੋਧੀਆਂ ਨਾਲ ਲੜਨ ਦੀ ਵਜਾਏ ਬੰਦਾ ਆਪਣੇ ਆਪ ਨਾਲ ਹੀ ਲੜੀ ਜਾ ਰਿਹਾ ਹੈ।
ਇਸ ਲੜਾਈ ਵਿੱਚ ਕੋਈ ਹੋਰ 'ਮਰੇ ਜਾਂ ਨਾ ਮਰੇ' ਪਰ ਬੰਦਾ ਆਪਣੇ ਆਪ ਨੂੰ ਜਰੂਰ ਮਾਰਦਾ ਹੈ। ਨਿੱਤ ਮਰ ਰਿਹਾ, ਕਿਸੇ ਨੂੰ ਕੋਈ ਫਰਕ ਨੀ ਪਿਆ. ਬੰਦਾ ਕਿਵੇਂ ਮਰਦੈ ਹੈ ,ਇਸ ਦੀ ਕਿਧਰੇ ਭਿਣਕ ਵੀ ਨੀ ਪੈਂਦੀ ਤੇ ਨਾ ਹੀ ਕੰਨੋਂ-ਕੰਨੀਂ ਖ਼ਬਰ ਨੀਂ ਹੁੰਦੀ ਹੈ।
ਕਿਧਰੇ ਸ਼ੌਕ ਮਤੇ ਵੀ ਨੀ ਪੈਂਦੇ, ਅਖ਼ਬਾਰਾਂ ਨੂੰ ਬਿਆਨ ਵੀ ਜਾਰੀ ਨਹੀਂ ਹੁੰਦੇ। ਇੱਥੇ ਕਈ ਸਮਾਜ ਦੇ ਚੌਧਰੀ ਸਵੇਰੇ ਉਠ ਕੇ ਇਹ ਦੇਖਦੇ ਨੇ ਕਿਹੜਾ ਬਿਆਨ ਜਾਰੀ ਕਰਨਾ ਹੈ।
ਇਹ ਕੰਮ ਸਿਆਸੀ ਆਗੂ ਕਰੇ ਤਾਂ ਕਰੇ, ਉਸ ਦੀ ਆਪਣੀ 'ਭੁੱਖ' ਹੋ ਸਕਦੀ ਹੈ, ਪਰ ਜਦੋਂ ਕੋਈ 'ਸਾਹਿਤ ਤੇ ਸਮਾਜ ਸੇਵੀ ਸੰਸਥਾ' ਇਹ ਸੋਚਣ ਲੱਗ ਪਏ ਕਿ 'ਘਬਰਾ ਨਾ ਤੇਰੀ ਮੌਤ' ਤੇ ਵੀ ਅਸੀਂ ਮਤਾ ਪਾ ਦਿਆਂਗੇ ਤੇ ਅਖ਼ਬਾਰ ਨੂੰ ਬਿਆਨ ਜਾਰੀ ਕਰ ਦਿਆਂਗੇ।
ਜਿਵੇਂ ਆਪ ਮਰਨਾ ਹੀ ਨੀ ਹੁੰਦਾ । ਬੰਦਾ ਸਰੀਰਕ ਮੌਤ ਤਾਂ ਇੱਕ ਦਿਨ ਮਰਦਾ ਪਰ ਮਾਨਸਿਕ ਤੌਰ ਤੇ ਪਲ ਪਲ ਮਰਦਾ। ਘਟਨਾ ਕੋਈ ਵੀ ਹੋਵੇ ,ਅੱਜ ਕੱਲ ਇਹੀ ਕੁੱਝ ਹੀ ਹੁੰਦਾ ਹੈ ਸਿਰਫ਼ ਬਿਆਨ ਹੀ ਜਾਰੀ ਹੁੰਦੇ ਹਨ। ਸਥਿਤੀ ਕਾਬੂ ਹੇਠ ਹੈ...ਜਾਂਚ ਕਮਿਸ਼ਨ ਬਣਾ ਦਿੱਤਾ ।
ਹਕੀਕਤ ਵਿੱਚ ਕੁੱਝ ਨਹੀਂ ਹੁੰਦਾ। ਕਦੋ ਤੋਂ ਕਮਿਸ਼ਨ ਬਣ ਰਹੇ ਹਨ. ਸਰਕਾਰ ਦੇ ਸਿੱਟ ਆਈ ਹੈ ਬਹੁਤ ਫਿਟ...ਪਰ ਲੋਕ ਰਹੇ ਪਿੱਟ...ਕੀ ਹੈ ਇਹ ਵੀਹ ਬਾਰ ਬਣੀ ਆ ਸਿੱਟ ?
ਜਦੋਂ ਸਾਰੇ ਹੀ ਮੂੰਹ ਮੀਚ ਕੇ ਬਹਿ ਜਾਣ...ਸਰਾਣੇ ਬਾਂਹ ਰੱਖ ਕੇ ਪੈ ਜਾਣ ਤਾਂ ਕਿਸੇ ਨੂੰ ਤਾਂ ਬੋਲਣਾ ਪਵੇਗਾ ਤੇ ਫੇਰ ਕਿਸੇ ਨੂੰ ਤਾਂ ਲਿਖਣਾ ਪਊ?
ਕਈਆਂ ਨੂੰ ਇਹ ਭਰਮ ਹੈ ਕਿ ਅਸੀਂ 'ਚੌਧਰੀ' ਹਾਂ ਤੇ ਸਾਡੀ ਚੌਧਰ ਦਾ ਵਧੇਰੇ ਬੋਲਬਾਲਾ ਹੈ, ਉਹ ਹਰ ਥਾਂ ਚੌਧਰ ਘੋਟਦੇ ਹਨ ਤੇ ਆਪਣੇ ਪ੍ਰਵਚਨ ਸੁਣਾਉਂਦੇ ਹਨ। ਕੁਰਸੀ ਦੁਆਲੇ ਪੂਛ ਮਾਰਦੇ ਹਨ..ਕੁਰਸੀ ਤੇ ਜੀਭ ਫੇਰ ਕੇ ਸਾਫ ਕਰਦੇ ਹਨ ਤੇ ਝੋਲੀ ਭਰਦੇ ਹਨ।
ਕਈ ਵਾਰ ਭਰਮ ਵਿੱਚ ਜਾ ਸ਼ਰਮ ਵਿੱਚ ਮੀਸਣਾ ਹਾਸ ਹਸਦੇ ਹਨ ।ਉਹਨਾਂ ਦੀਆਂ ਝੱਲ ਵਲੱਲੀਆਂ ਦਾ ਪਤਾ ਨੀ ਲੱਗਦੈ ਕਿ ਹੋ ਕੀ ਰਿਹਾ..?
ਉਹ ਅਾਪਣਿਆਂ ਨੂੰ ਹੀ ਨਹੀਂ ਸਗੋਂ ਬੇਗਾਨਿਆਂ ਨੂੰ ਅਜਿਹੇ ਹੁਕਮ ਕਰਨ ਲੱਗਦੇ ਹਨ ਕਿ ਸੁਨਣ ਵਾਲੇ ਨੂੰ ਸਮਝ ਨੀ ਪੈਂਦੀ ਇਹ 'ਸੱਜਣ ਪੁਰਸ਼' ਕੀ ਕਹਿ ਰਹੇ ਹਨ ? ਬਹੁਤਿਆਂ ਨੇ ਲਿਖਣਾ ਸ਼ੁਗਲ ਬਣਾ ਲਿਆ ਹੈ। ਉਹਨਾਂ ਸ਼ੌਕ ਪਾਲ ਲਿਆ ਜਿਵੇਂ ਕਬੂਤਰ ਪਾਲੀ ਦੇ ਹਨ.
ਹੁਣ ਉਹ ਸ਼ਰਾਬੀ ਵਾਂਗ ਕਿਤਾਬਾਂ ਦੀਆਂ 'ਉਲਟੀਆਂ' ਕਰੀ ਜਾ ਰਹੇ ਹਨ। ਉਨਾਂ ਦੀਆਂ ਕਿਤਾਬਾਂ ਕਿਸ ਦੀ 'ਜੇਬ' ਭਾਰੀ ਕਰਦੀਆਂ ਹਨ? ਇਹ ਤਾਂ ਉਹ ਜਾਣਦੇ ਹਨ, ਜਿਹੜੇ ਛਾਪਦੇ ਹਨ। ਜਿਸ ਤਰਾਂ ਹੁਣ ਸਮਾਜ ਵਿੱਚ ਇਨਾਂ 'ਉਲਟੀਧਾਰੀਆਂ' ਦਾ ਵਾਧਾ ਹੋਇਆ ਹੈ, ਇਸ ਨਾਲ ਆਲੇ-ਦੁਆਲੇ ਪ੍ਰਦੂਸ਼ਣ ਹੋਇਆ ਹੈ।
ਵਜਦੋਂ ਇਹੋ ਜਿਹੀਆਂ 'ਉਲਟੀਆਂ' ਨੂੰ ਲਿਪ ਪੋਚ ਕੇ ਲੋਕਾਂ ਨੂੰ 'ਵੱਡੇ' ਪੇਸ਼ ਕਰਨ ਤਾਂ ਸਮਝ ਨਹੀਂ ਆਉਂਦੀ ਕਿ ਅਸੀਂ ਕਿਹੜੇ ਸਮਿਆਂ 'ਚ ਕਿਹੜੇ ਕਵੀਆਂ ਦੇ ਘੇਰੇ ਵਿੱਚ ਫਸੇ ਬੈਠੇ ਹਾਂ। ਸ਼ਬਦਾਂ ਦੀਆਂ ਜੁਗਾਲੀਆਂ ਕਰਦਿਆਂ ਤੇ ਸੁਣਦਿਆਂ ਹੁਣ ਡਰ ਜਿਹਾ ਲੱਗਣ ਲੱਗ ਪਿਆ ਹੈ ਕਿ ਅਸੀਂ ਕਿਸ ਨੂੰ ਆਖੀਏ ਕਿ 'ਰਾਣੀਏ ਅੱਗਾ ਢੱਕ'।
ਹੁਣ ਤਾਂ ਚਿੱਟੀਆਂ ਮੁੱਛਾਂ ਵਾਲੇ 'ਰਾਣੀਆਂ' ਨੂੰ 'ਰਾਣੀਹਾਰ' ਪਾਉਣ ਦੇ ਲਈ ਪੱਬਾਂ ਭਾਰ ਹੋਏ ਆਪਣੇ ਕਾਰੋਬਾਰ ਹੀ ਬੰਦ ਕਰੀ ਜਾ ਰਹੇ ਹਨ। ਇਨਾਂ ਬੇਗ਼ਮਾਂ ਨੂੰ ਥਾਂ ਥਾਂ ਹੁੰਦੇ ਸ਼ਬਦਾਂ ਦੇ ਮੁਜਰਿਆਂ ਦੇ ਵਿੱਚ 'ਖਾਸ ਬੇਗ਼ਮ' ਦਾ ਖਿਤਾਬ ਦਿਵਾਉਣ ਲਈ ਜੁਗਾੜਬੰਦੀ ਕਰਦੇ ਹਨ ਜੇ ਅਗਾਂਹ ਦਾਲ ਨਾ ਗਲੇ ਤਾਂ ਪੱਲਿਓ ਮਾਇਆ ਵੀ ਭੇਟ ਕਰੀ ਜਾ ਰਹੇ ਹਨ।
ਇਨਾਂ 'ਚਿੱਟੀਆਂ ਮੁੱਛਾਂ' ਵਾਲਿਆਂ ਨੇ ਸਾਹਿਤ ਦੀ ਬੜੀ ਸੇਵਾ ਕੀਤੀ ਹੈ। ਇਹ ਹਰ ਵੇਲੇ ਅਸਮਾਨ ਚੜੀ ਇੱਲ ਵਾਂਗ 'ਕੱਚੇ ਮਾਸ' 'ਤੇ ਨਿਗਾ ਰੱਖਦੇ ਹਨ। ਜਦੋਂ ਕਦੇ ਅਸੀਂ ਇਨਾਂ 'ਚਿੱਟੀਆਂ' ਦਾਹੜੀਆਂ ਦੇ ਕੁਰਸੀਨਾਮੇ ਵੇਖਦੇ ਹਾਂ ਤਾਂ ਸਮਝ ਆਉਂਦੀ ਹੈ ਕਿ 'ਜਿਹੇ ਕੁੱਜੇ ਤੇਹੇ ਆਲੇ' ਹਨ।
ਉਹ ਆਪਣੇ ਆਲੇ ਦੁਆਲੇ ਜਿਹੜੇ 'ਗੜਵਈਆਂ' ਭੀੜ ਲਾਈ ਬੈਠੇ ਹਨ, ਜਦੋਂ ਉਹ ਪ੍ਰਵਚਨ ਕਰਦੇ ਹਨ ਕਿ ਸਾਡੇ ਆਲੇ ਦੁਆਲੇ ਸਮਾਜ ਵਿੱਚ ਏਨਾ ਪ੍ਰਦੂਸ਼ਣ ਵਧਾਉਣ ਵਾਲੀਆਂ ਸ਼ਕਤੀਆਂ ਪੈਦਾ ਹੋ ਗਈਆਂ ਹਨ, ਜਿਹੜੀਆਂ ਸਮਾਜ ਨੂੰ ਗਧਿਆਂ ਵਾਂਗ ਚਰੀ ਜਾ ਰਹੀਆਂ ਹਨ ਤਾਂ ਹਾਸਾ ਆਉਂਦਾ ਹੈ।
ਇਹ ਹਾਸਾ ਰੋਣੇ ਵਰਗਾ ਹੁੰਦਾ ਹੈ ਪਰ ਇਸ ਰੋਣੇ ਨੂੰ ਕੋਈ ਸੁਣਦਾ ਨਹੀਂ । ਸਗੋਂ ਹਰ ਕੋਈ 'ਟਿੰਡ ਵਿੱਚ ਕਾਨਾ' ਪਾਈ ਬੈਠਾ ਆਪਣਾ-ਆਪਣਾ ਰਾਗ ਅਲਾਪ ਰਿਹਾ ਹੈ। ਇਹ ਰਾਗ ਕਿਹੜਾ ਹੈ?
ਇਸ ਦੀ ਨਾ ਤਾਂ ਉਨਾਂ ਨੂੰ ਸਮਝ ਹੈ ਤਾਂ ਨਾ ਹੀ ਸੁਨਣ ਵਾਲਿਆਂ ਨੂੰ ਸਮਝ ਆਉਂਦੀ ਹੈ।
ਸਮਾਜ ਵਿੱਚ ਵੱਧ ਰਹੇ ਸ਼ੋਰ ਕਰਕੇ 'ਮੁਰਾਰੀ ਲਾਲ' ਆਪਣੀ ਚੁੱਪ ਦੀ ਗੁਫ਼ਾ ਵਿੱਚ ਬੈਠਾ ਆਖੀ ਜਾ ਰਿਹਾ ਹੈ। 'ਭਾਊ ਤੈ ਕੀ ਲੈਣਾ ਐ' ! ਢਕੀ ਰਿੱਝਣ ਦੇ।
ਪਰ ਚੌਕੀਦਾਰ ਕੀ ਕਹੇ ? ਜਾਗਦੇ ਰਹੋ ਜਾਗਦੇ ਕਿ....ਚੋਰੋ ਅ ਜਾਓ ਘਰਾਂ ਵਾਲਿਓ ਸੌ ਜਾਓ ?...ਜਦੋਂ ਅੰਨ੍ਹੀ ਪੀਹਵੇ ਤੇ ਕੁੱਤਾ ਚੱਟੇ..ਫਿਰ ਤਾਂ ਏਹੀ ਕਹਿਣ ਦੀ ਲੋੜ ਹੈ।
ਚੌਕੀਦਾਰਾ ਲੈ ਮਿੱਤਰਾ.....
.......
ਬੁੱਧ ਸਿੰਘ ਨੀਲੋਂ
94643-70823

Have something to say? Post your comment

More Article News

"ਦੇਸੀ ਯਾਰ" ਗੀਤ ਨੂੰ ਲੈ ਕੇ ਚਰਚਾ ਵਿਚ ਆਇਆ ਸੀ ਪੰਜਾਬੀ ਗਾਇਕ - ਕੁਲਦੀਪ ਚੋਬਰ ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ
-
-
-