Friday, July 10, 2020
FOLLOW US ON

Poem

ਆਇਆ ਮਹੀਨਾ ਸਾਉਣ ਦਾ -- ਬੂਟਾ ਗੁਲਾਮੀ ਵਾਲਾ

July 15, 2019 01:26 PM

ਆਇਆ ਮਹੀਨਾ ਸਾਉਣ ਦਾ
•••••••••••••••••••••••••• 
ਆਇਆ ਮਹੀਨਾ ਸਾਉਣ ਦਾ, ਬਈ ਆਇਆ ਮਹੀਨਾ ਸਾਉਣ ਦਾ,
ਪਿੱਪਲੀ ਪੀਘਾਂ ਪਾਉਣ ਦਾ
ਆਇਆ ਮਹੀਨਾ ਸਾਉਣ ਦਾ
••••••••••••••••••••
ਸਹੁਰਿਉ ਕੁੜੀਆਂ ਪੇਕੇ ਆਈਆਂ
ਮੋਹ ਮਹੁੱਬਤਾਂ ਦਿਲ ਵਿਚ ਛਾਈਆਂ
ਇੱਕ ਦੂਜੀ ਦੇਣ ਵਧਾਈਆਂ 
ਰਲਮਿਲ ਤ੍ਰਿਝਣ ਲਾਉਣ ਦਾ
ਆਇਆ ਮਹੀਨਾ ਸਾਉਣ ਦਾ
••••••••••••••••••
ਪੈਲਾਂ ਪਾਉਦੇ ਮੋਰ ਨੱਚਦੇ,
ਨੰਗ ਧੜੰਗੇ ਬਾਲ ਨੱਠਦੇ,
ਬੁੱਲਾ ਉਤੇ ਬੋਲ ਸੱਚਦੇ
ਚਾਅ ਮੀਹ ਦੇ ਵਿਚ ਨਹਾਉਣ ਦਾ
ਆਇਆ ਮਹੀਨਾ ਸਾਉਣ ਦਾ
•••••••••••••••
ਪਿੜਾਂ ਵਿੱਚ ਨੇ ਪੈਦੇ ਗਿੱਧੇ,
ਜੋ  ਚਾਵਾ ਦੇ ਨਾਲ ਨੇ ਭਿੱਜੇ,
ਚੁੱਲਿਆਂ ਉਤੇ ਖੀਰ ਪਈ ਰਿੱਝੇ
ਨਾਲ ਪੂੜੇ ਪਕਾਉਣ ਦਾ
ਆਇਆ ਮਹੀਨਾ ਸਾਉਣ ਦਾ
•••••••••••••••••••
ਨਿੱਕੀਆ ਨਿੱਕੀਆ ਪੈਣ ਫੁਹਾਰਾਂ
ਹਰ ਪਾਸੇ ਖਿੜੀਆਂ ਗੁਲਜਾਰਾਂ
ਡੱਡੂ ਵੀ ਨੇ ਲਾਉਦੇ ਟਾਂਰਾਂ
ਰਲ ਕੇ ਖੁਸ਼ੀ ਮਨਾਉਣ ਦਾ 
ਆਇਆ ਮਹੀਨਾ ਸਾਉਣ ਦਾ
•••••••••••••••••
ਬੂਟਾ ਕੁਦਰਤ ਦੇ ਬਲਿਹਾਰੇ
ਜਿਸ ਨੇ ਸਾਜੇ ਮੋਸਮ ਸਾਰੇ
ਗੁਰਬਾਣੀ ਵੀ ਸੰਦੇਸ ਪੁਕਾਰੇ
ਰੱਬ ਦਾ ਸੁਕਰ ਮਨਾਉਣ ਦਾ
ਆਇਆ ਮਹੀਨਾ ਸਾਉਣ ਦਾ 
ਬਈ ਆਇਆ ਮਹੀਨਾ ਸਾਉਣ ਦਾ
•••••••••••••••••••
ਬੂਟਾ ਗੁਲਾਮੀ ਵਾਲਾ ਕੋਟ ਈਸੇ ਖਾ ਮੋਗਾ 
94171 97395

Have something to say? Post your comment