Friday, July 10, 2020
FOLLOW US ON

Poem

ਨਸ਼ਾ ਰੋਟੀ ਦਾ ਹੀ/ਮੱਖਣ ਸ਼ੇਰੋਂ ਵਾਲਾ

July 15, 2019 09:35 PM
ਕੱਚੇ ਘਾਰੇ ਛੱਤ ਕਾਹਨਿਆਂ ਦੀ ,
ਦਲਦਲ ਬੜੀ ਸੀ ਗਰੀਬੀ ਵਾਲੀ,
ਆਪਣੇ ਪਾਸਾ ਵੱਟ ਬੈਠੇ ਸਭ,
ਨਿਭਾਈ ਨਾ ਭੂਮਿਕਾ ਕਰੀਬੀ ਵਾਲੀ,
 
ਸੁੱਖ ਸਹੂਲਤਾਂ ਮਿਲੀਆਂ ਓਹ ਮੈਂਨੂੰ,
ਜਿੰਨਾਂ ਨੂੰ ਬਹੁਤੇ ਹੁੰਦੇ ਤਰਸਦੇ ਸੀ,
ਮਜਬੂਰੀਆਂ ਤੰਗੀਆਂ ਢੇਰ ਸਾਰੀਆਂ,
ਝੜੀ ਵਾਂਗ ਨੈਣ ਵਰਸਦੇ ਸੀ,
 
ਨਾਲ ਦਿਹਾੜੀ ਨਾ ਚੁੱਲਾ ਚੱਲੇ,
ਪੜ੍ਹਨ ਸਕੂਲੇ ਸੀ ਪਾਇਆ ਮੈਂਨੂੰ,
ਅਨਪੜ੍ਹ ਸੀ ਜੋਰਾਂ ਦੇ ਮਾਪੇ,
ਪਰ ਬਹੁਤ ਕੁੱਝ ਪੜ੍ਹਾਇਆ ਮੈਂਨੂੰ,
 
ਦਸ ਮੰਗੇ ਤੋਂ ਵੀਹ ਮਿਲੇ,
ਨਜਾਇਜ਼ ਫਾਇਦਾ ਉਠਾਇਆ ਨਾ ਕੋਈ,
ਮਾਂ ਕਹਿੰਦੀ ਨਸ਼ਾ ਰੋਟੀ ਦਾ ਵੱਡਾ,
ਹੋਰ ਨਸ਼ਾ ਆਪਾਂ ਲਾਇਆ ਨਾ ਕੋਈ,
 
ਦੁੱਖਾਂ ਦੀ ਬੁੱਕਲ ਚੋਂ ਨਿਕਲਿਆ,
ਮੁਸਕਿਲਾਂ ਨੂੰ ਧੱਕੇ ਮਾਰ ਮਾਰ,
ਔਕੜਾਂ ਛੱਡ ਮੰਜਿਲਾਂ ਨੂੰ ਵਧਿਆ,
ਬੈਠਿਆ ਨਾ ਕਦੇ ਹੌਂਸਲਾ ਹਾਰ,
 
ਬਹੁਤਾ ਮਿਲਿਆ ਜੋ ਨਾ ਸੋਚਿਆ,
ਪਰ ਬੜਾ ਕੁੱਝ ਗਵਾਇਆ ਯਾਰੋ,
ਬਹੁਤਿਆਂ ਨੇ ਦਿਲੋਂ ਕੀਤਾ ਮੇਰਾ,
ਵਾਹਲਿਆਂ ਨੇ ਅਜਮਾਇਆ ਯਾਰੋ,
 
ਖੈਰ ਮੰਗਾ ਉੱਠ ਨਿੱਤ ਦਿਲੋਂ,
ਮਾਪਿਆਂ ਤੇ ਜਿਗਰੀ ਯਾਰਾਂ ਦੀ,
ਪੱਤਝੜ ਦਾ ਮੂੰਹ ਨਾ ਵੇਖਣ,
ਮਾਣਨ ਸਦਾ ਰੁੱਤ ਬਹਾਰਾਂ ਦੀ,
 
ਹਸਦੇ ਵਸਦੇ ਰਹਿਣ ਸਾਰੇ ਲੋਕੀ,
ਪਾਓਂਣਾ ਨਾ ਪਵੇ ਵੈਣਾਂ ਨੂੰ,
ਮਾਪਿਆਂ ਦੇ ਪੁੱਤ ਜਿਓਂਦੇ ਰਹਿਣ,
ਰੋਣਾਂ ਨਾ ਪਵੇ ਕਦੇ ਭੈਣਾਂ ਨੂੰ,
 
ਮੱਖਣ ਸ਼ੇਰੋਂ ਦੁਆਵਾਂ ਕਰਦਾ ਬੈਠਾ,
ਹਰ ਘਰ ਮਿੱਤਰੋ ਆਬਾਦ ਰਹੇ,
ਐਨਾ ਵੀ ਨਾ ਪੜ੍ਹੋ ਲਿਖੋ ਸ਼ੇਰੋਂ,
ਕਿ ਮਾਂ ਪਿਓ ਨਾ ਯਾਦ ਰਹੇ,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment