Friday, July 10, 2020
FOLLOW US ON

Poem

ਆਉ ਖੁਸ਼ੀਆਂ ਵੰਡੀਏ••••••••• ਬਲਜਿੰਦਰ ਕੌਰ ਕਲਸੀ

July 17, 2019 10:13 PM
••ਆਉ ਖੁਸ਼ੀਆਂ ਵੰਡੀਏ•••••••••
 
ਕੰਮ ਸੇਵਾ  ਵਾਲਾ  ਹੁੰਦਾ  ਹੈ ਮਹਾਨ ਲੋਕੋ
ਇਹ ਗਲ ਜਾਣਦਾ ਹੈ ਕੁੱਲ  ਜਹਾਨ ਲੋਕੋ
 
ਮਦਦ  ਕਰੀਏ   ਆਪਾਂ  ਜੇ ਗਰੀਬਾਂ ਦੀ 
ਹੁੰਦਾ   ਧੁਰ   ਦੁਰਗਾਹੀ   ਪਰਵਾਨ ਲੋਕੋ
 
ਨੰਗਿਆਂ  ਪੈਰਾਂ ਨੂੰ  ਜੇਕਰ  ਢਕ ਦੇਈਏ
ਤੁਰਨਾ ਸੌਖਾ ਔਖੇ ਰਾਹਾਂ ਤੇ ਆਸਾਨ ਲੋਕੋ
 
ਜੇਕਰ ਨੰਗਿਆਂ ਨੂੰ ਕਪੜਾ ਦੇ ਤਨ ਢਕੀਏ
ਢੱਕਿਆ ਜਾਂਦਾ ਹੈ ਆਪਣਾ  ਈਮਾਨ ਲੋਕੋ 
 
ਜੇਕਰ  ਭੁੱਖਿਆ   ਨੂੰ ਰੋਟੀ ਦੇ ਭੁੱਖ ਕਟੀਏ
ਫਿਰ ਅਸੀਸਾਂ ਦਿੰਦੀ ਹੈ ਸੁੱਚੀ ਜ਼ੁਬਾਨ ਲੋਕੋ
 
ਝੁੱਗੀਆਂ ਵਿੱਚ ਜੇਕਰ  ਗੇੜਾ ਮਾਰ ਆਵੋ
ਘਟ ਜਾਣਗੇ  ਜਿਉਣ  ਦੇ  ਅਰਮਾਨ ਲੋਕੋ
 
ਰਿਕਸ਼ੇ ਵਾਲਿਆਂ ਦਾ ਜੇ ਕਦੇ ਹਾਲ ਪੁਛਲੋ 
ਹੋ ਜੂ ਆਪਣੇ ਆਪ ਦੀ ਪਹਿਚਾਣ  ਲੋਕੋ 
 
ਭੱਠੇ  ਵਾਲਿਆਂ ਦਾ ਜਾ ਕੇ ਦੇਖੋ ਹਾਲ ਕੀ ਹੈ 
ਬਲਦੀ ਧੁੱਪ ਵਿੱਚ ਕਿੰਨਾ ਹੈ ਤਾਪਮਾਨ ਲੋਕੋ
 
ਮਾਪੇ  ਬਿਰਧ  ਆਸ਼ਰਮਾ  ਵਿੱਚ ਬੈਠੇ ਦੇਖੋ 
ਕੀ  ਕਰਨੇ ਆ ਪੁੱਤ ਚਾਰ  ਜਵਾਨ ਲੋਕੋ
 
ਆਉ ਸਾਰੇ  ਰਲ ਮਿਲ ਖੁਸ਼ੀਆਂ  ਵੰਡੀਏ
ਲਿਆਈਏ ਚਿਹਰਿਆਂ ਤੇ ਮੁਸਕਾਨ ਲੋਕੋ  
 
ਆਉ ਖਾਤਿਰ ਕਿਸੇ ਦੀ ਜਿਉਂਕੇ ਦੇਖ ਲਈਏ 
ਕਿਨ੍ਹਾਂ  ਮਿਲਦਾ  ਹੈ   ਰੂਹ  ਨੂੰ  ਆਰਾਮ ਲੋਕੋ
 
        ਬਲਜਿੰਦਰ ਕੌਰ ਕਲਸੀ
        ਪਿੰਡ ਦੌਧਰ ਜਿਲਾ ਮੋਗਾ 
        8872809601
Have something to say? Post your comment