Friday, July 10, 2020
FOLLOW US ON

Poem

ਪੱਛਮ ਤੋਂ... ਪ੍ਰਕਾਸ਼ ਮਲਹਾਰ

July 17, 2019 10:16 PM
ਪੱਛਮ ਤੋਂ...
 
ਮੇਰੇ ਦੇਸ਼ ਦੇ ਨੌਜਵਾਨੋ 
ਬੜਾ ਕੁਝ ਸਿੱਖ ਲਿਆ ਆਪਾਂ
ਪੱਛਮ ਤੋੰ
ਓਹਨਾਂ ਦਾ ਰਹਿਣ ਸਹਿਣ
ਓਹਨਾਂ ਦੀ ਬੋਲਚਾਲ
ਓਹਨਾਂ ਦਾ ਖਾਣ ਪੀਣ
ਤੇ ਸਭ ਤੋੰ ਖਤਰਨਾਕ 
ਓਹਨਾਂ ਦਾ ਪਹਿਨਣ ਦਾ ਢੰਗ
ਜੋ ਨਾ ਕਦੇ ਮੇਚ ਆਇਆ ਹੈ 
ਤੇ ਨਾ ਹੀ ਕਦੇ ਆਉਣ ਵਾਲਾ ਹੈ
ਸਾਡੇ ਸ਼ਾਨਾਂਮੱਤੇ ਸੱਭਿਆਚਾਰ ਦੇ।
ਓਹਨਾਂ ਵਾਂਗ 
ਰਿਸ਼ਤਿਆਂ ਦੀ ਅਹਿਮੀਅਤ ਤੋਂ 
ਮੁਨਕਰ ਹੋਣਾ
ਜੋ ਸਾਡੇ ਸਮਾਜ ਦੀ
ਸਾਡੇ ਸੱਭਆਚਾਰ ਦੀ
ਦੁਨੀਆ ਤੋੰ ਵੱਖਰੀ ਤੇ 
ਅਨਿੱਖੜਵੀੰ ਪਛਾਣ ਹੈ
ਪਰੰਤੂ 
ਕਿੰਨਾ ਚੰਗਾ ਹੁੰਦਾ
ਜੇਕਰ ਅਸੀਂ ਸਿੱਖ ਲੈੰਦੇ
ਪੱਛਮ ਤੋੰ
ਸਾਫ ਸਫਾਈ ਦੀ ਆਦਤ
ਇਮਾਨਦਾਰੀ ਦੀ ਆਦਤ
ਕਾਨੂੰਨ ਦਾ ਪਾਲਣ ਕਰਨ ਦੀ ਆਦਤ
ਸਖ਼ਤ ਮਿਹਨਤ ਕਰਨ ਦੀ ਆਦਤ
ਅਤੀਤ ਨਾਲ ਜੁੜੇ ਰਹਿਣ ਦੀ ਆਦਤ
ਜਿੱਥੋਂ ਵੀ ਕੁਝ ਚੰਗਾ ਮਿਲੇ 
ਗ੍ਰਹਿਣ ਕਰਨ ਦੀ ਆਦਤ
ਪਰ ਅਫ਼ਸੋਸ...
ਅਸੀਂ ਤਾਂ 
ਪੱਛਮ ਤੋੰ ਸਿੱਖਿਆ 
ਸਿਰਫ ਓਹਨਾਂ ਦੀ ਚਮਕ ਦਮਕ
ਤੇ ਫੈਸ਼ਨਪ੍ਰਸਤੀ
ਓਹਨਾਂ ਦੀਆਂ ਸਮਾਜਿਕ ਰੀਤਾਂ ਨੂੰ
ਅਧੂਰਾ ਹੀ ਗ੍ਰਹਿਣ ਕੀਤਾ
ਜੋ ਸਾਡੇ ਸਮਾਜ ਵਿਚ
 ਗਲਤ ਹੀ ਲੱਗਦੈ 
ਤੇ ਸਾਡੇ  
ਸਮਾਜ ਸੁਧਾਰਕਾਂ
ਬੱਧੀਜੀਵੀਆਂ
ਤੇ ਚਿੰਤਕਾਂ ਨੇ ਵੀ
ਸਿਰਫ਼ ਤੇ ਸਿਰਫ਼ 
ਰੌਲਾ ਹੀ ਪਾਇਆ
ਨਾ ਕਿ ਸਾਨੂੰ ਸਮਝਾਇਆ...।
ਅਜੇ ਵੀ ਵੇਲਾ ਹੈ
ਆਓ ਸਿੱਖੀਏ 
ਪੱਛਮ ਤੋਂ...।
      
        ਪ੍ਰਕਾਸ਼ ਮਲਹਾਰ
        ਮਸੀਤਾਂ(ਸਰਸਾ)ਹਰਿ.
        ਮੋ.94668 18545
Have something to say? Post your comment