Poem

ਸਾਦਾ ਵਿਅਾਹ/ਅਮਰਜੀਤ ਕੌਰ 'ਲਾਲਪੁਰ'

July 17, 2019 10:21 PM
 
ਕੁੜੀ ਦੇ ਪਿਉ ਦੀ ਚਿੰਤਾ ਮੁੱਕ ਜਾਵੇ
ਜੇ ਹੋਵੇ ਸਾਦਾ ਵਿਆਹ
ਨਾ ਕਰਜਾ ਨਾ ਚਿੰਤਾ ਰੋਗ
ਹੋਵੇ ਚੰਗਾ ਜੀਵਨ ਨਿਰਵਾਹ
 
ਦਾਜ ਦਹੇਜ ਦਾ ਖਹਿੜਾ ਛੱਡਣ ਦੀ
ਕਰੀਏ ਬਹਿ ਕੇ ਸਲਾਹ
ਨਾ ਪੈਲੇਸ ਨਾ ਬਾਜੇ ਗਾਜੇ
ਹੋਵੇ ਸਾਦਗੀ ਦਾ ਅਗਾਹ
 
ਆਹ ਨੀ ਕੀਤਾ ਉਹ ਨੀ ਕੀਤਾ
ਆਹ ਨੀ ਚੰਗਾ ਉਹ ਨੀ ਚੰਗਾ
ਇਹ ਤਾਂ ਸਭ ਕੁਝ ਕਰਨ ਤੋਂ
ਬਾਅਦ ਵੀ ਰਹੂ ਚੱਲਦਾ
ਫਿਰ ਦੱਸੋ ਕਿਉਂ ਕਰਕੇ ਲੋਕਾਂ ਦੀ ਪਰਵਾਹ
ਲਈਏ ਗਲ਼ ਕਰਜ਼ੇ ਦਾ ਫੰਦਾ ਪਾ? 
 
ਜਿੰਨਾ ਹੁੰਦਾ ਓਨਾ ਕਰ ਲਓ
ਵੱਧ ਕਰਨ ਦੇ ਮਾਰੇ
ਨਾ ਗਲ ਫਾਹਾ ਧਰ ਲਓ
ਲਾਲਚੀਆਂ ਨੂੰ ਧੀ ਨਾ ਦਿਓ
ਲਓ ਪਹਿਲਾਂ ਹੀ ਗੱਲ ਮੁਕਾ
 
ਅਾਖਣ ਅਸੀਂ ਤੇ ਕੁਝ ਨਹੀਂ ਲੈਣਾ
ਤੁਸੀਂ ਜੋ ਵੀ ਦੇਣਾ ਧੀ ਨੂੰ ਦੇਣਾ
ਸਾਡੇ ਤਾਂ ਬੱਸ ਟੱਬਰ ਨੂੰ ਦਿਓ
ਗਹਿਣੇ ਗੱਟੇ ਪਾ ਓਹਲੇ ਚੋਰੀ ਕੈਸ਼ ਫੜਾ
ਪੈਲੇਸ ਦੇ ਵਿੱਚ ਕਰ ਦਿਓ ਬਰਾਤ ਦੀ ਸੇਵਾ
ਮੀਟ ਸ਼ਰਾਬਾਂ ਖਵਾ 
ਕੁਝ ਨੀ ਲੈਣਾ ਕੁਝ  ਨੀ ਲੈਣਾ
'ਅਮਰ' ਸਾਦਾ ਈ ਆ ਵਿਆਹ 
ਜੀ ਬਸ ਸਾਦਾ ਈ ਆ ਵਿਆਹ
 
ਅਮਰਜੀਤ ਕੌਰ 'ਲਾਲਪੁਰ'(ਰੋਪੜ)
Have something to say? Post your comment