Friday, July 10, 2020
FOLLOW US ON

Poem

ਸਾਡਾ ਨਹਿਰਾਂ ਵਾਲਾ ਦੋਰਾਹਾ/ਜਸਪ੍ਰੀਤ ਕੌਰ ਮਾਂਗਟ

July 17, 2019 10:34 PM

ਸਾਡਾ ਨਹਿਰਾਂ ਵਾਲਾ ਦੋਰਾਹਾ

ਜੀ. ਟੀ. ਰੋਡ ਤੇ ਸ਼ਹਿਰ ਸਾਡਾ, ਨਹਿਰਾਂ ਸੰਗ ਹੈ ਵੱਸਿਆ,
ਨਾਲੇ ਲੱਗਦਾ ਲੁਧਿਆਣਾ, ਸਭ ਪੁੱਛਦੇ ਮਾਣ ਨਾਲ ਦੱਸਿਆ।
ਪਿੰਡ ਰਾਮਪੁਰ ਤੇ ਬੇਗੋਵਾਲ, ਜਿਓਦੇ ਸ਼ਹਿਰ ਦੇ ਸਾਹਾਂ, 
ਸ਼ਹਿਰ ਸਾਡੇ ਨੂੰ ਕਹਿੰਦੇ ਸਾਰੇ, ਨਹਿਰਾਂ ਵਾਲਾ ਦੋਰਾਹਾ।

ਆਨੰਦਪੁਰ ਸਾਹਿਬ ਹਾਈਵੇ, ਨਾਲੋ-ਨਾਲ ਨਹਿਰ ਦੇ ਜਾਈਏ,
ਆਉਂਦੇ-ਜਾਂਦੇ ਗੁਰੂ ਘਰਾਂ ਦੇ, ਸੰਗਤੋ ਦਰਸ਼ਨ ਪਾਈਏ।
ਮਾਰੀਆਂ ਵੱਡੀਆਂ ਮੱਲਾਂ, ਕਰਦਾ ਚਾਨਣ ਮੁਨਾਰਾ,੩
ਸ਼ਹਿਰ ਸਾਡੇ ਨੂੰ ਕਹਿੰਦੇ ਸਾਰੇ, ਨਹਿਰਾਂ ਵਾਲਾ ਦੋਰਾਹਾ।

ਇਥੋਂ ਦੇ ਪੁਲਿਸ ਮਹਿਕਮਿਆਂ, ਨਸ਼ਿਆਂ ਤੇ ਪਾਏ ਪਰਚੇ,
ਚਾਰ-ਚੁਫੇਰ ਖੇਡਾਂ ਅਤੇ ਖਿਡਾਰੀਆਂ, ਦੇ ਬੜੇ ਚਰਚੇ।
ਰੇਲਵੇ ਸਟੇਸ਼ਨ, ਸਕੂਲ-ਕਾਲਜਾਂ ਮਹਿਕਦੀਆਂ ਬਹਾਰਾ,
ਸ਼ਹਿਰ ਸਾਡੇ ਨੂੰ ਕਹਿੰਦੇ ਸਾਰੇ, ਨਹਿਰਾਂ ਵਾਲਾ ਦੋਰਾਹਾ।

ਦੋਰਾਹਾ ਸ਼ਹਿਰ ਦੀ ਗੋਦ ਵੱਸਦੇ, ਗਾਇਕ ਤੇ ਸਾਹਿਤਕਾਰ,
ਇਸ ਧਰਤੀ ਤੇ ਅੱਜ ਵੀ, ਮਿਲਦੇ ਪੁਰਾਤਨ ਉਪਹਾਰ।
ਬੜੇ ਪੁਰਾਣੇ ਪਾਣੀ ਦੇ ਨਲ, ਚੱਲਦੇ ਨੇ ਵਿੱਚ ਰਾਹਾਂ,
ਸ਼ਹਿਰ ਸਾਡੇ ਨੂੰ ਕਹਿੰਦੇ ਸਾਰੇ, ਨਹਿਰਾਂ ਵਾਲਾ ਦੋਰਾਹਾ।

ਜਸਪ੍ਰੀਤ ਕੌਰ ਮਾਂਗਟ,
ਬੇਗੋਵਾਲ, ਦੋਰਾਹਾ (ਲੁਧਿਆਣਾ)।

Have something to say? Post your comment