News

ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਦੀ ਨਵੀਂ ਕਮੇਟੀ।

July 20, 2019 04:46 PM

ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਦੀ ਨਵੀਂ ਕਮੇਟੀ।

ਨਹੀਂ ਹੈ ਗੱਲ ਚੰਗੀ: ਗੁਰਅਸਥਾਨ 'ਤੇ ਬੱਚਿਆਂ ਨਾਲ ਬਦਸਲੂਕੀ
ਰਾਗੀ ਸਿੰਘਾਂ ਦੇ ਜੱਥੇ 'ਚ ਪਹੁੰਚੇ ਸਾਜਨ ਸਿੰਘ ਨੂੰ ਅਦਾਲਤ ਨੇ ਠਹਿਰਾਇਆ ਦੋਸ਼ੀ-ਸਤੰਬਰ ਮਹੀਨੇ ਹੋਵੇਗੀ ਸਜ਼ਾ ਤੇ ਫਿਰ ਦੇਸ਼ ਨਿਕਾਲਾ
-8 ਸਾਲ ਅਤੇ 12 ਸਾਲ ਦੀ ਬੱਚੀ ਨਾਲ ਬਦਸਲੂਕੀ ਦਾ ਸੀ ਦੋਸ਼
ਔਕਲੈਂਡ 20 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਰਾਗੀ ਸਿੰਘਾਂ ਦੇ ਜੱਥੇ ਵਿਚ ਪਹੁੰਚੇ ਸਾਜਨ ਸਿੰਘ ਨੂੰ ਕੱਲ੍ਹ ਔਕਲੈਂਡ ਜ਼ਿਲ੍ਹਾ ਅਦਾਲਤ ਨੇ ਇਸ ਗੱਲ ਲਈ ਦੋਸ਼ੀ ਕਰਾਰ ਦਿੱਤਾ ਕਿ ਉਸਨੇ 2017 ਦੇ ਵਿਚ ਇਕ 8 ਸਾਲਾ ਅਤੇ 12 ਸਾਲਾਂ ਬੱਚੀ ਨਾਲ ਜਿਨਸੀ ਤੌਰ 'ਤੇ ਬਦਸਲੂਕੀ ਕੀਤੀ ਹੈ। ਲੜਕੀ ਦੇ ਪਿਤਾ ਨੇ ਆਪਣੀ ਬੱਚੀ ਦੀ ਇਸ ਸ਼ਿਕਾਇਤ ਉਤੇ ਦੋ ਸਾਲਾਂ ਬਾਅਦ ਆਏ ਅਦਾਲਤੀ ਫੈਸਲੇ ਉਤੇ ਤਸੱਲੀ ਪ੍ਰਗਟ ਕੀਤੀ ਹੈ। ਇਸ ਸਿੱਖ ਗ੍ਰੰਥੀ ਉਤੇ 6 ਵੱਖ-ਵੱਖ ਜਿਨਸੀ ਦੋਸ਼ ਲੱਗੇ ਸਨ ਪਰ ਮਹੀਨਾ ਕੁ ਪਹਿਲਾਂ ਪਈ ਤਰੀਕ ਦੌਰਾਨ ਇਸਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ  ਸੀ। ਇਕ ਲੜਕੀ ਨੇ ਦੋਸ਼ ਲਗਾਇਆ ਸੀ ਕਿ ਇਸ ਸਿੱਖ ਨੇ ਉਸਨੂੰ ਸਟੋਰ ਦੇ ਵਿਚ ਸਹਾਇਤਾ ਲਈ ਬੁਲਾਇਆ ਅਤੇ ਅਣਉਚਿਤ ਤਰੀਕੇ ਨਾਲ ਉਸਨੂੰ ਛੂਹਿਆ। ਇਸ ਘਟਨਾ ਬਾਰੇ ਉਸਨੇ ਪਹਿਲਾਂ ਆਪਣੀ ਮਾਂ ਨੂੰ ਦੱਸਿਆ ਜਿਸ ਤੋਂ ਉਸਦੇ ਪਿਤਾ ਨੂੰ ਪਤਾ ਲੱਗਿਆ। ਬਾਅਦ ਵਿਚ ਇਹ ਗੱਲ ਸਾਹਮਣੇ ਆਈ ਕਿ ਅਜਿਹਾ ਹੋਰ ਵੀ ਬੱਚਿਆਂ ਨਾਲ ਹੋਇਆ। ਇਸ ਸਬੰਧੀ ਫਿਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਅਦਾਲਤੀ ਕਾਰਵਾਈ ਨੇ ਲਗਪਗ ਦੋ ਸਾਲ ਦਾ ਸਮਾਂ ਲੱਗਿਆ। ਮਾਣਯੋਗ ਅਦਾਲਤ ਵਲੋਂ ਹੁਣ ਸਤੰਬਰ ਮਹੀਨੇ ਇਸ ਕੇਸ ਦੇ ਵਿਚ ਸਜ਼ਾ ਸੁਣਾਈ ਜਾਵੇਗੀ ਇਸ ਤੋਂ ਬਾਅਦ ਦੇਸ਼ ਨਿਕਾਲਾ ਹੋਵੇਗਾ। ਅਦਾਲਤ ਨੇ ਇਸ ਗ੍ਰੰਥੀ ਨੂੰ ਜ਼ਮਾਨਤ ਉਤੇ ਹਾਲ ਦੀ ਘੜੀ ਰਿਹਾਅ ਕਰ ਦਿੱਤਾ ਹੈ ਤੇ ਸ਼ਰਤਾਂ ਵੀ ਨਰਮ ਕੀਤੀਆਂ ਹਨ। ਜੋ ਵੀ ਹੋਇਆ ਚੰਗੀ ਗੱਲ ਨਹੀਂ ਹੈ। ਗੁਰਅਸਥਾਨਾਂ ਉਤੇ ਬੱਚਿਆਂ ਨਾਲ ਬਦਸਲੂਕੀ ਵਰਗੀਆਂ ਘਟਨਾਵਾਂ ਬਾਰੇ ਮੀਡੀਆ ਉਤੇ ਖਬਰਾਂ ਦਾ ਨਸ਼ਰ ਹੋ ਜਾਣਾ ਹੀ ਸਮੁੱਚੇ ਸਿੱਖ ਜਗਤ ਲਈ ਨਮੋਸ਼ੀ ਭਰਿਆ ਪਲ ਹੈ। ਇਸ ਸਬੰਧੀ ਕੁਝ ਹੋਰ ਜਾਣਕਾਰੀ ਇਕੱਠੀ ਕੀਤੀ ਗਈ ਤਾਂ ਕਹਾਣੀ ਕੁਝ ਹੋਰ ਹੀ ਦੱਸੀ ਗਈ ਹੈ। ਵਾਹਿਗੁਰੂ ਖੁਦ ਜਾਣਦਾ ਹੈ ਕਿ ਉਸਦੇ ਦੁਆਰੇ ਉਤੇ ਕੀ ਹੋਇਆ? ਗੁਰਦੁਆਰਾ ਸਾਹਿਬ ਮੈਨੇਜਮੈਂਟ ਅਤੇ ਸੰਗਤ ਵੱਲੋਂ ਸਾਜਨ ਸਿੰਘ ਦੇ ਹੱਕ ਵਿਚ ਬਹੁਤ ਸਾਰੀਆਂ ਸੁਪਰੋਟ ਚਿੱਠੀਆਂ ਵੀ ਦਿੱਤੀਆਂ ਗਈਆਂ ਸਨ, ਪਰ ਅਦਾਲਤ ਨੇ ਆਪਣੇ ਤਰੀਕੇ ਨਾਲ ਕੰਮ ਕੀਤਾ।

Have something to say? Post your comment

More News News

ਰਣਯੋਧ ਰਿਕਾਰਡਸ ਤੇ ਗੀਤਕਾਰ ਕਾਲਾ ਖਾਨਪੁਰੀ ਫਿਰ ਇਕ ਵਾਰ ਲੈ ਕੇ ਆ ਰਹੇ ਨੇ ਰਣਯੋਧ ਯੋਧੂ ਦੀ ਬੁਲੰਦ ਆਵਾਜ਼ ਵਿੱਚ “ਤੂੰ ਫਿਰਦੀ”* ਦਿਲਜੀਤ ਦੁਸਾਂਝ ਦਾ 'ਮੁੱਛ ' ਗੀਤ ਹੋਇਆ ਰਿਲੀਜ਼, ਸ਼ਰੋਤਿਆ ਵੱਲੋਂ ਭਰਵਾਂ ਹੁੰਗਾਰਾ -ਕਪਤਾਨ ਕਾਲਮਨਵੀਸਾਂ ਨੂੰ ਸਿਹਤ ਬੀਮਾ ਸਹੂਲਤ ਦੇਵੇ ਸਰਕਾਰ --ਪਲਾਹੀ ਮਾਨਸਾ ਨੂੰ ਪੋਸ਼ਣ ਅਭਿਆਨ ਵਿਚ ਉੱਤਮ ਭੂਮਿਕਾ ਨਿਭਾਉਣ ਤੇ ਮਿਲਿਆ ਅਵਾਰਡ The sarpanch and people of village Dharar nabbed two thieves who carried out the incidents of theft, 1 absconding. ਹੜ ਪੀੜਤਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਿਆਰ-:ਕੁਲਵਿੰਦਰ ਸਿੰਘ ਰਮਦਾਸ। ਹੈਰੀ ਮਰਦਾਨਪੁਰ ਦੇ ਪਲੇਠੇ ਗੀਤ 'ਬਾਪੂ ਦਾ ਵੱਡਾ ਸਾਬ' ਨੂੰ ਦਰਸ਼ਕਾਂ ਦਾ ਮਿਲਿਆ ਵੱਡਾ ਹੁੰਗਾਰਾ - ਸੋਨੀ ਧੀਮਾਨ St. Soldier Elite Convent School Jandiala Guru won in the sports matches. ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ
-
-
-