News

ਸਿਨੇਮਾ ਰੋਡ ਮਾਨਸਾ ਉੱਪਰ ਸੀਵਰੇਜ਼ ਅਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਵਿਰੋਧ ਵਿੱਚ ਰੋਸ ਧਰਨਾਂ 22 ਨੂੰ

July 20, 2019 04:46 PM


ਸਿਨੇਮਾ ਰੋਡ ਮਾਨਸਾ ਉੱਪਰ ਸੀਵਰੇਜ਼ ਅਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਵਿਰੋਧ ਵਿੱਚ ਰੋਸ ਧਰਨਾਂ 22 ਨੂੰ  

ਮਾਨਸਾ 20 ਜੁਲਾਈ (ਤਰਸੇਮ ਸਿੰਘ ਫਰੰਡ) ਪਿਛਲੇ ਦਿਨਾਂ ਤੋਂ ਮਾਨਸਾ ਸ਼ਹਿਰ ਵਿੱਚ ਪਏ ਭਾਰੀ ਮੀਂਹ ਤੋਂ ਬਾਅਦ ਮਾਨਸਾ ਸ਼ਹਿਰ ਦੀ ਸੀਵਰੇਜ਼ ਪਾਣੀ ਨਿਕਾਸੀ ਅਤੇ ਟ੍ਰੈਫਿਕ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਇੰਨ੍ਹਾਂ ਸਮੱਸਿਆਵਾਂ ਸਬੰਧੀ ਸੋਸ਼ਲ ਮੀਡੀਆਂ ’ਤੇ ਇੱਕ ਮੁਹਿੰਮ ‘‘ਸਮੱਸਿਆਵਾਂ ਮਾਨਸਾ ਹਲਕੇ ਦੀਆਂ” ਸਿਰਲੇਖ ਹੇਠਾਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਵੱਲੋਂ ਚਲਾਈ ਗਈ ਹੈ ਜਿਸ ਅਧੀਨ ਮਾਨਸਾ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਸੋਸ਼ਲ ਮੀਡੀਆ ਅਤੇ ਮੀਡੀਆ ਰਾਹੀਂ ਉ ਠਾਇਆ ਜਾ ਰਿਹਾ ਹੈ। ਇਸ ਮੁਹਿੰਮ ਦੌਰਾਨ ਸਿਨੇਮਾ ਰੋਡ ਮਾਨਸਾ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਸਮੱਸਿਆਵਾਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੂੰ ਦੱਸੀਆਂ ਜਿਸਤੇ ਉਨ੍ਹਾਂ ਸਿਨੇਮਾ ਰੋਡ ਟ੍ਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਗਮੋਹਨ ਸਿੰਘ ਸੇਠੀ ਨਾਲ ਸੰਪਰਕ ਕੀਤਾ ਜਿਸਤੇ ਉਨ੍ਹਾਂ ਆਪਣੀ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ 20 ਜੁਲਾਈ ਨੂੰ ਦੁਪਹਿਰ 12 ਵਜੇ ਬੁਲਾਈ ਗਈ। ਇਸ ਮੀਟਿੰਗ ਵਿੱਚ ਪਹੁੰਚੇ ਵਿਅਕਤੀਆਂ ਨੇ ਦੱਸਿਆ ਕਿ ਸਿਨੇਮਾ ਰੇਡ ਦੇ ਹਾਲਾਤ ਮਾਨਸਾ ਸ਼ਹਿਰ ਵਿੱਚ ਸਭ ਤੋਂ ਜ਼ਿਆਦਾ ਤਰਸਯੋਗ ਬਣੇ ਹੋਏ ਹਨ। ਇੱਕ ਦਿਨ ਮੀਂਹ ਪੈਣ ਤੋਂ ਬਾਅਦ ਕਈ ਦਿਨਾਂ ਤੱੱਕ ਬਰਸਾਤੀ ਪਾਣੀ ਸੜਕ ’ਤੇ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਇਸ ਰੋਡ ਦੇ ਸਾਰੇ ਦੁਕਾਨਦਾਰਾਂ ਦਾ ਕਾਰੋਬਾਰ ਮੀਂਹ ਦੇ ਦਿਨਾਂ ਵਿੱਚ ਠੱਪ ਹੋ ਜਾਂਦਾ ਹੈ ਹਾਲਾਂਕਿ ਵਪਾਰੀ ਵਰਗ ਪਹਿਲਾਂ ਹੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਤਰ੍ਹਾਂ ਕੰਮ ਠੱਪ ਹੋਣ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਹੋਰ ਵਧ ਜਾਂਦੀਆਂ ਹਨ। ਇਸਤੋਂ ਇਲਾਵਾ ਇਹ ਮਾਰਕਿਟ ਮਾਨਸਾ ਦਾ ਪ੍ਰਮੁੱਖ ਬਾਜ਼ਾਰ ਹੋਣ ਦੇ ਬਾਵਜੂਦ ਇਸਦੀ ਸੜਕ ਥਾਂ ਥਾਂ ਤੋਂ ਟੁੱਟੀ ਪਈ ਹੈ। ਇੰਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰਖਦੇ ਹੋਏ ਸਮੂਹ ਦੁਕਾਨਦਾਰਾਂ ਵਲੋਂ ਮਤਾ ਪਾਇਆ ਗਿਆ ਕਿ ਉਹ ਪੰਜਾਬ ਸਰਕਾਰ ਤੋਂ ਪਹਿਲੀ ਮੰਗ ਕਰਦੇ ਹਨ ਕਿ ਬਰਸਾਤੀ ਪਾਣੀ ਦੇ ਤੁਰੰਤ ਨਿਕਾਸ ਦਾ ਪੱਕਾ ਹੱਲ ਫੌਰੀ ਤੌਰ ’ਤੇ ਕੀਤਾ ਜਾਵੇ। ਦੂਸਰੀ ਮੰਗ ਕਰਦੇ ਹਨ ਕਿ ਇਸ ਸੜਕ ਦੇ ਨਿਰਮਾਣ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ ਅਤੇ ਇਸ ਬਾਜ਼ਾਰ ਅਤੇ ਆਸੇ ਪਾਸੇ ਦੀਆਂ ਗਲੀਆਂ ਵਿੱਚ ਸੀਵਰੇਜ਼ ਦੀ ਸਫਾਈ ਹਫਤਾਵਾਰ ਕਰਵਾਈ ਜਾਇਆ ਕਰੇ। ਇੰਨ੍ਹਾਂ ਮੰਗਾਂ ਨੁੂੰ ਮੁੱਖ ਰਖਦਿਆਂ ਸਿਨੇਮਾ ਰੋਡ ਟ੍ਰੇਡਰਜ਼ ਐਸੋਸੀਏਸ਼ਨ ਨੇ ਸੌਮਵਾਰ 22 ਜੁਲਾਈ ਨੁੂੰ ਦੁਪਹਿਰ 11 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਕਰਕੇ ਬੱਸ ਸਟੈਂਡ ਚੌਕ ਵਿੱਚ ਨਗਰ ਕੌਂਸਲ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸਤੋਂ ਇਲਾਵਾ ਐਸੋਸੀਏਸ਼ਨ ਦੇ ਪ੍ਰਧਾਨ ਜਗਮੋਹਨ ਸਿੰਘ ਸੇਠੀ ਨੇ ਰੇਲਵੇ ਫਾਟਕ ਤੋਂ ਬੱਸ ਸਟੈਂਡ ਵਾਲੀੇ ਪਾਸੇ ਦੇ ਸਾਰੇ ਐਮ.ਸੀਜ਼ ਨੂੰ ਇਸ ਰੋਸ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ 22 ਜੁਲਾਈ ਨੂੰ ਧਰਨੇ ਵਿੱਚ ਆਕੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮੰਗਲਵਾਰ 23 ਜੁਲਾਈ ਨੂੰ ਹੋਰਨਾਂ ਜਥੇਬੰਦੀਆਂ ਨੂੰ ਨਾਲ ਲੈ ਕੇ ਮਾਨਸਾ ਬੰਦ ਦਾ ਸੱਦਾ ਦਿੱਤਾ ਜਾਵੇਗਾ। ਅਗਰ ਫਿਰ ਵੀ ਇਸ ਸਮੱਸਿਆ ਦਾ ਹੱਲ ਨਹੀਂ ਨਿਕਲਦਾ ਤਾਂ ਪੰਜਾਬ ਪੱਧਰ ’ਤੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਅਸ਼ੋਕ ਬਾਂਸਲ, ਦਵਾਰਕਾ ਦਾਸ, ਬਲਵਿੰਦਰ ਬਾਂਸਲ, ਰਵੀਰਾਜ, ਅੰਮ੍ਰਿਤਪਾਲ, ਹਰੀਸ਼ ਕੁਮਾਰ, ਸਤੀਸ਼ ਕੁਮਾਰ ਸਿੰਗਲਾ, ਨਰੇਸ਼ ਕੁਮਾਰ, ਰਜ਼ਨੀਸ਼ ਕੁਮਾਰ, ਦੀਪਕ ਕੁਮਾਰ, ਅਸ਼ਵਨੀ ਕੁਮਾਰ, ਭੋਲਾ ਪੰਸਾਰੀ, ਲਛਮਣ ਦਾਸ, ਸਤਿੰਦਰ ਕੁਮਾਰ ਕਾਕਾ ਸੈਕਟਰੀ (ਬੀਪੀਐਲ ਵਾਲੇ) ਆਦਿ ਹਾਜ਼ਰ ਸਨ।

Have something to say? Post your comment

More News News

ਰਣਯੋਧ ਰਿਕਾਰਡਸ ਤੇ ਗੀਤਕਾਰ ਕਾਲਾ ਖਾਨਪੁਰੀ ਫਿਰ ਇਕ ਵਾਰ ਲੈ ਕੇ ਆ ਰਹੇ ਨੇ ਰਣਯੋਧ ਯੋਧੂ ਦੀ ਬੁਲੰਦ ਆਵਾਜ਼ ਵਿੱਚ “ਤੂੰ ਫਿਰਦੀ”* ਦਿਲਜੀਤ ਦੁਸਾਂਝ ਦਾ 'ਮੁੱਛ ' ਗੀਤ ਹੋਇਆ ਰਿਲੀਜ਼, ਸ਼ਰੋਤਿਆ ਵੱਲੋਂ ਭਰਵਾਂ ਹੁੰਗਾਰਾ -ਕਪਤਾਨ ਕਾਲਮਨਵੀਸਾਂ ਨੂੰ ਸਿਹਤ ਬੀਮਾ ਸਹੂਲਤ ਦੇਵੇ ਸਰਕਾਰ --ਪਲਾਹੀ ਮਾਨਸਾ ਨੂੰ ਪੋਸ਼ਣ ਅਭਿਆਨ ਵਿਚ ਉੱਤਮ ਭੂਮਿਕਾ ਨਿਭਾਉਣ ਤੇ ਮਿਲਿਆ ਅਵਾਰਡ The sarpanch and people of village Dharar nabbed two thieves who carried out the incidents of theft, 1 absconding. ਹੜ ਪੀੜਤਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਿਆਰ-:ਕੁਲਵਿੰਦਰ ਸਿੰਘ ਰਮਦਾਸ। ਹੈਰੀ ਮਰਦਾਨਪੁਰ ਦੇ ਪਲੇਠੇ ਗੀਤ 'ਬਾਪੂ ਦਾ ਵੱਡਾ ਸਾਬ' ਨੂੰ ਦਰਸ਼ਕਾਂ ਦਾ ਮਿਲਿਆ ਵੱਡਾ ਹੁੰਗਾਰਾ - ਸੋਨੀ ਧੀਮਾਨ St. Soldier Elite Convent School Jandiala Guru won in the sports matches. ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ
-
-
-