News

ਮਾਨਸਾ ਜਿਲ੍ਹੇ ’ਚ ਲਾਏ ਜਾ ਰਹੇ ਹਨ ਡੇਢ ਲੱਖ ਪੌਦੇ - ਡੀਐਫਓ

July 20, 2019 04:52 PM

ਮਾਨਸਾ ਜਿਲ੍ਹੇ ’ਚ ਲਾਏ ਜਾ ਰਹੇ ਹਨ ਡੇਢ ਲੱਖ ਪੌਦੇ - ਡੀਐਫਓ

ਨਵੇਂ  ਵਣ ਮੰਡਲ ਅਫਸਰ ਨੇ ਸੰਭਾਲਿਆ ਕਾਰਜਭਾਰ

ਮਾਨਸਾ ( ਤਰਸੇਮ ਸਿੰਘ ਫਰੰਡ ) ਪੰਜਾਬ ਸਰਕਾਰ ਵੱਲੋਂ ਸੀਨੀਅਰ ਵਣ ਅਧਿਕਾਰੀਆਂ ਦੀਆਂ ਕੀਤੀਆਂ ਗਈਆਂ ਬਦਲੀਆਂ ਤਹਿਤ ਮਾਨਸਾ ਵਣ ਮੰਡਲ ਵਿਖੇ ਨਿਯੁਕਤ ਕੀਤੇ ਗਏ ਡੀਐਫਓ ਅੰਮ੍ਰਿਤਪਾਲ ਸਿੰਘ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਮਾਨਸਾ ਜਿਲ੍ਹੇ ਨੂੰ ਹਰਿਆ ਭਰਿਆ ਬਨਾਉਣ ਲਈ ਡੇਢ ਲੱਖ ਪੌਦੇ ਲਾਉਣ ਦੇ ਚੱਲ ਰਹੇ ਕੰਮ ਨੂੰ ਜਲਦੀ ਮੁਕੰਮਲ ਕਰਵਾਕੇ ਟੀਚਾ ਪੂਰਾ ਕਰਨ ਦਾ ਦਾਅਵਾ ਕੀਤਾ। ਵਣ ਮੰਡਲ ਅਫਸਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮਾਨਸਾ ਵਣ ਮੰਡਲ ਅੰਦਰ ਕੋਟਲਾ  ਬਰਾਂਚ ਨਹਿਰ, ਸਾਹੋਕੇ ਡਰੇਨ, ਉੱਡਤ  ਬਰਾਂਚ, ਮਾਇਨਰ ਨੰਬਰ 2 ਆਫ ਉੱਡਤ ਬਰਾਂਚ, ਘਰਾਂਗਣਾ ਮਾਇਨਰ, ਘੁੰਮਣ ਡਿਸਟ੍ਰੀਬਿਊਟਰੀ, ਉੱਡਤ  ਬਰਾਂਚ, ਖੀਵਾ ਡਰੇਨ, ਭੀਖੀ ਧਨੌਲਾ ਰੋਡ, ਅਤਲਾ ਬਰਾਂਚ, ਰੱਲਾ ਅਤਲਾ ਲਿੰਕ ਸੜਕ ਅਤੇ ਮੂਸਾ ਬਰਾਂਚ ’ਤੇ ਡੇਢ ਲੱਖ ਪੌਦੇ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਵਣ ਮੰਡਲ ਵਿੱਚ ਪੈਂਦੀਆਂ ਮਾਨਸਾ ਅਤੇ ਬੁਢਲਾਡਾ ਵਣ ਰੇਂਜਾਂ ਦੀਆਂ 32 ਵੱਖ ਵੱਖ ਸਟਰਿੱਪਾਂ ’ਤੇ 1 ਲੱਖ 47 ਹਜ਼ਾਰ ਪੌਦੇ ਲਾਉਣ ਦਾ ਮਿਥਿਆ ਗਿਆ ਟੀਚਾ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਮਾਨਸਾ ਵਣ ਰੇਂਜ ਦੀਆਂ 13 ਅਤੇ ਬੁਢਲਾਡਾ ਵਣ ਰੇਂਜ ਦੀਆਂ 19 ਸਟਰਿੱਪਾਂ ’ਤੇ ਪੌਦੇ ਲਾਉਣ ਦਾ ਕੰਮ ਚੱਲ ਰਿਹਾ ਹੈ ਜਿਸਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਸਟਾਫ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ। 
ਇਸ ਮੌਕੇ ਹਾਜ਼ਰ ਵਣ ਰੇਂਜ ਅਫਸਰ ਮਾਨਸਾ ਮਨਦੀਪ ਸਿੰਘ ਅਤੇ ਵਣ ਰੇਂਜ ਅਫਸਰ ਬੁਢਲਾਡਾ ਰਾਜਿੰਦਰ ਸਿੰਘ ਨੇ ਕਿਹਾ ਕਿ ਡੀਐਫਓ ਅੰਮ੍ਰਿਤਪਾਲ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੌਦੇ ਲਾਉੋਣ ਦਾ ਕੰਮ ਹੋਰ ਤੇਜ਼ ਕਰਕੇ ਟੀਚਾ ਪੂਰਾ ਕਰਨ ਵੱਲ ਖਾਲ ਧਿਆਨ ਦਿੱਤਾ ਜਾਵੇਗਾ। ਵਣ ਅਧਿਕਾਰੀਆਂ ਨੇ ਆਪ ਲੋਕਾਂ ਨੂੰ ਵਣਾ ਹੇਠਲੇ ਰਕਬੇ ਅੰਦਰ ਪਸ਼ੂ ਚਰਾਉਣ ਅਤੇ ਰੁੱਖ ਕੱਟਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਾਉਣ ਅਤੇ ਸੰਭਾਲਣ ਦੀ ਲੋੜ ਹੈ। 

Have something to say? Post your comment

More News News

ਰਣਯੋਧ ਰਿਕਾਰਡਸ ਤੇ ਗੀਤਕਾਰ ਕਾਲਾ ਖਾਨਪੁਰੀ ਫਿਰ ਇਕ ਵਾਰ ਲੈ ਕੇ ਆ ਰਹੇ ਨੇ ਰਣਯੋਧ ਯੋਧੂ ਦੀ ਬੁਲੰਦ ਆਵਾਜ਼ ਵਿੱਚ “ਤੂੰ ਫਿਰਦੀ”* ਦਿਲਜੀਤ ਦੁਸਾਂਝ ਦਾ 'ਮੁੱਛ ' ਗੀਤ ਹੋਇਆ ਰਿਲੀਜ਼, ਸ਼ਰੋਤਿਆ ਵੱਲੋਂ ਭਰਵਾਂ ਹੁੰਗਾਰਾ -ਕਪਤਾਨ ਕਾਲਮਨਵੀਸਾਂ ਨੂੰ ਸਿਹਤ ਬੀਮਾ ਸਹੂਲਤ ਦੇਵੇ ਸਰਕਾਰ --ਪਲਾਹੀ ਮਾਨਸਾ ਨੂੰ ਪੋਸ਼ਣ ਅਭਿਆਨ ਵਿਚ ਉੱਤਮ ਭੂਮਿਕਾ ਨਿਭਾਉਣ ਤੇ ਮਿਲਿਆ ਅਵਾਰਡ The sarpanch and people of village Dharar nabbed two thieves who carried out the incidents of theft, 1 absconding. ਹੜ ਪੀੜਤਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਿਆਰ-:ਕੁਲਵਿੰਦਰ ਸਿੰਘ ਰਮਦਾਸ। ਹੈਰੀ ਮਰਦਾਨਪੁਰ ਦੇ ਪਲੇਠੇ ਗੀਤ 'ਬਾਪੂ ਦਾ ਵੱਡਾ ਸਾਬ' ਨੂੰ ਦਰਸ਼ਕਾਂ ਦਾ ਮਿਲਿਆ ਵੱਡਾ ਹੁੰਗਾਰਾ - ਸੋਨੀ ਧੀਮਾਨ St. Soldier Elite Convent School Jandiala Guru won in the sports matches. ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ
-
-
-