News

'ਰਬਾਬ ਤੋਂ ਨਗਾਰਾ' ਪ੍ਰਦਰਸ਼ਨੀ ਦਾ ਵਿਰਾਸਤ-ਏ-ਖਾਲਸਾ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੀਤਾ ਉਦਘਾਟਨ।

July 20, 2019 04:58 PM

'ਰਬਾਬ ਤੋਂ ਨਗਾਰਾ' ਪ੍ਰਦਰਸ਼ਨੀ ਦਾ ਵਿਰਾਸਤ-ਏ-ਖਾਲਸਾ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੀਤਾ ਉਦਘਾਟਨ।
ਪਹਿਲੀ ਪਾਤਸ਼ਾਹੀ ਦੇ ਜੀਵਨ ਅਤੇ ਫ਼ਲਸਫੇ ਤੋਂ ਆਉਣ ਵਾਲੀਆਂ ਪੀੜੀਆਂ ਤੋ ਨਸਲਾਂ ਤੋਂ ਜਾਣੂ ਕਰਵਾਇਆ ਜਾਵੇ-ਸਪੀਕਰ ਰਾਣਾ ਕੇ.ਪੀ. ਸਿੰਘ।
ਸਕੂਲਾਂ ਅਤੇ ਕਾਲਜਾਂ ਵਿੱਚ ਸੰਸਥਾਵਾਂ ਵੱਲੋਂ ਲਗਾਈਆਂ ਜਾਣ ਪ੍ਰਦਰਸ਼ਨੀਆਂ-: ਸੰਸਦ ਮੈਂਬਰ ਮਨੀਸ਼ ਤਿਵਾੜੀ।
550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਕੜੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਲਗਾਈ ਪ੍ਰਦਰਸ਼ਨੀ ਸ਼ਲਾਘਾਯੋਗ ਉਪਰਾਲਾ।
ਚਾਂਸਲਰ ਐਸ.ਐਸ.ਜੌਹਲ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਕੀਤੀ ਜਾਣਕਾਰੀ ਸਾਂਝੀ।

ਸ੍ਰੀ ਅਨੰਦਪੁਰ ਸਾਹਿਬ, 20 ਜੁਲਾਈ(ਦਵਿੰਦਰਪਾਲ ਸਿੰਘ/ਅੰਕੁਸ਼): ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼-ਭਾਈ ਵੀਰ ਸਿੰਘ ਸਾਹਿਤ ਸਦਨ ਨਵੀ ਦਿੱਲੀ ਵੱਲੋਂ ਪੰਜਾਬ ਸਰਕਾਰ, ਸਭਿਆਚਾਰਕ ਮਾਮਲੇ ਅਤੇ ਪੁਰਾਤੱਤਵ ਵਿਭਾਗ ਦੇ ਸਹਿਯੋਗ ਨਾਲ ਵਿਰਾਸਤ-ਏ-ਖਾਲਸਾ ਦੇ ਪ੍ਰਦਰਸ਼ਨੀ ਹਾਲ ਵਿੱਚ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਤੇ ਜੀਵਨ ਤੇ ਆਧਾਰਿਤ ਖ਼ੋਜ ਪ੍ਰਦਰਸ਼ਨੀ ਲਗਾਕੇ ਅੱਜ ਦੀ ਨੌਜਵਾਨ ਪੀੜੀ ਨੂੰ 42 ਟਰਾਂਸਲਾਈਟਾਂ ਰਾਹੀਂ 'ਰਬਾਬ ਤੋਂ ਨਗਾਰਾ' ਤੱਕ ਜਾਣਕਾਰੀ ਦੇਣ ਦਾ ਜੋ ਉਪਰਾਲਾ ਕੀਤਾ ਗਿਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਇਸ ਨਾਲ ਗੁਰੂ ਸਾਹਿਬ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਦਿੱਤੀਆਂ ਸਿੱਖਿਆਵਾਂ ਅਤੇ ਦਿਖਾਈ ਰੌਸ਼ਨੀ ਨਾਲ ਸਾਡੀ ਅੱਜ ਦੀ ਪੀੜੀ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ।
ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਵਿਰਾਸਤ-ਏ-ਖਾਲਸਾ ਦੇ ਪ੍ਰਦਰਸ਼ਨੀ ਹਾਲ ਵਿੱਚ ਸੰਸਥਾ ਵੱਲੋਂ ਲਗਾਈ ਖ਼ੋਜ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਉਪਰੰਤ ਵਿਰਸਾਤ-ਏ-ਖਾਲਸਾ ਦੇ ਆਡੋਟੋਰੀਅਮ ਵਿੱਚ ਹਾਜਰ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨਾਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਅਤੇ ਸੈਂਟਰਲ ਯੂਨੀਵਰਸਿਟੀ ਦੇ ਚਾਂਸਲਰ ਡਾ. ਐਸ.ਐਸ. ਜੋਹਲ ਵੀ ਸਨ। ਇਸ ਤੋਂ ਪਹਿਲਾਂ ਉਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫੇ ਤੇ ਆਧਾਰਿਤ ਖ਼ੋਜ ਪ੍ਰਦਰਸ਼ਨੀ ਨੂੰ ਬੜੇ ਗੌਹ ਨਾਲ ਦੇਖਿਆ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਲਗਾਈ ਪ੍ਰਦਰਸ਼ਨੀ ਦੇ ਪ੍ਰਬੰਧਕ ਸਰਬਜੀਤ ਸਿੰਘ ਤੋਂ ਇਸ ਬਾਰੇ ਜਾਣਕਾਰੀ ਹਾਸਿਲ ਕੀਤੀ।
ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਸਾਰ ਭਰ ਵਿੱਚ ਸਮਾਗਮ ਮਨਾਏ ਜਾ ਰਹੇ ਹਨ। ਉੱਥੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉਤੇ ਇਸ ਸਮਾਗਮਾਂ ਦੀ ਕੜੀ ਵਿੱਚ ਇਸ ਪ੍ਰਦਰਸ਼ਨੀ ਲਈ ਸ਼੍ਰੀ ਅਨੰਦਪੁਰ ਸਾਹਿਬ ਦੀ ਚੌਣ ਕਰਨੀ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ ਕਿਉਂਕਿ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ 42 ਸਾਲ ਦੇ ਜੀਵਨ ਵਿੱਚੋਂ 30 ਸਾਲ ਦਾ ਸਮਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਤੀਤ ਕੀਤਾ ਹੈ ਅਤੇ ਨਾਲ ਲਗਦੇ ਕੀਰਤਪੁਰ ਸਾਹਿਬ ਨਗਰ ਵਿੱਚ ਪਹਿਲੀ ਪਾਤਸ਼ਾਹੀਂ ਨੇ ਆਪਣੇ ਜੀਵਨ ਦੇ ਕੁਝ ਦਿਨ ਇਸ ਨਗਰ ਵਿੱਚ ਕੀਰਤਨ ਕੀਤਾ ਹੈ। ਉਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰਬਾਬ ਦੇ ਰਾਹੀਂ ਸਮੂਚੀ ਲੋਕਾਈ ਨੂੰ ਜਾਣਕਾਰੀ ਦੀ ਰੌਸ਼ਨੀ ਦਿਖਾਈ ਹੈ। ਉਹ ਬਗਦਾਦ, ਮੱਕਾ, ਹਰਿਦੁਆਰ ਅਤੇ ਦੱਖਣ ਵੱਲ ਗਏ, ਜਿੱਥੇ ਭਿੰਨ-ਭਿੰਨ ਬੋਲੀਆਂ ਹੋਣ ਦੇ ਬਾਵਜੂਦ ਉਨਾਂ ਨੇ ਸੰਗੀਤ ਰਾਹੀਂ ਲੋਕਾਂ ਨੂੰ ਮਾਨਵਤਾ ਦੇ ਕਲਿਆਣ ਦਾ ਰਾਹ ਦਿਖਾਇਆ। ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਜੋ ਖਾਕਾ ਤਿਆਰ ਕੀਤਾ ਉਸ ਵਿੱਚ ਬਾਕੀ ਗੁਰੂ ਸਾਹਿਬਾਨਾਂ ਨੇ ਰੰਗ ਭਰ ਕੇ ਸਮੂਚੀ ਮਾਨਵਤਾ ਨੂੰ ਰੌਸ਼ਨੀ ਵਿਖਾਈ ਹੈ। ਉਨਾਂ ਕਿਹਾ ਕਿ ਸਾਡੇ ਧਰਮ ਅਤੇ ਇਤਿਹਾਸ ਬਾਰੇ ਹੋਰ ਖੋਜ ਕਰਕੇ ਤੱਥਾਂ ਨੂੰ ਉਜਾਗਰ ਕਰਨ ਦੀ ਜ਼ਰੂਰਤ ਹੈ ਤਾਂ ਜੋ ਪੰਜ ਸਦੀਆਂ ਤੋਂ ਵੀ ਪਹਿਲਾਂ, ਜੋ ਸੁਨੇਹਾ ਗੁਰੂ ਸਾਹਿਬਾਨ ਨੇ ਦਿੱਤਾ ਉਸ ਬਾਰੇ ਸਾਡੀ ਪੀੜੀ ਜਾਣੂ ਹੋ ਸਕੇ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਵਿਰਾਸਤ-ਏ-ਖਾਲਸਾ ਦਾ ਨਿਰਮਾਣ ਕਰਨ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬੈਂਕਾਂ ਦਾ ਕਸਟੋਡੀਅਨ ਬਣਾਕੇ ਫੰਡ ਉਪਲੱਬਧ ਕਰਵਾਏ ਸਨ। ਇਹ ਸਭ ਦੀ ਸਾਂਝੀ ਧਰੋਹਰ ਹੈ। ਇਸ ਲਈ ਇਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ। ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਕੜੀ ਅਧੀਨ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤ-ਏ-ਖਾਲਸਾ ਵਿੱਚ ਪ੍ਰਦਰਸ਼ਨੀ ਲਗਾਉਣ ਨਾਲ ਇਸ ਇਲਾਕੇ ਦੇ ਨੌਜਵਾਨਾਂ ਨੂੰ ਇੱਕ ਨਵੀਂ ਸੇਧ ਮਿਲੇਗੀ। ਉਨਾਂ ਕਿਹਾ ਕਿ ਵਿਰਾਸਤ, ਇਤਿਹਾਸ ਅਤੇ ਪਿਛੋਕੜ ਦੀ ਸਹੀ ਪਹਿਚਾਣ ਅਤੇ ਉਸਦੇ ਸਿਧਾਤਾਂ ਨੂੰ ਅਪਣਾਉਣਾਂ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਨਾਂ ਕਿਹਾ ਕਿ ਸਾਡੇ ਗੁਰੂਆਂ, ਜਿਨਾਂ ਨੇ ਸਦੀਆਂ ਪਹਿਲਾਂ ਇਹ ਉਪਰਾਲੇ ਕੀਤੇ ਅਤੇ ਅੱਜ ਜਿਹੜੀਆਂ ਸੰਸਥਾਵਾਂ ਇਹ ਵਿਰਸਾ ਸੰਭਾਲ ਰਹੀਆਂ ਹਨ, ਉਹ ਅੱਜ ਸਮਾਜ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਹਨ। ਉਨਾਂ ਕਿਹਾ ਕਿ ਮੇਰੇ ਪਿਤਾ ਪੰਜਾਬ ਯੂਨੀਵਰਸਿਟੀ ਵਿੱਚ ਭਾਈ ਵੀਰ ਸਿੰਘ ਚੇਅਰ ਦੇ ਪ੍ਰੋਫਾਸਰ ਸਨ ਅਤੇ ਮੇਰਾ ਇਸ ਨਾਲ ਨਿੱਜੀ ਲਗਾਉ ਹੈ। ਉਨਾਂ ਸੰਸਥਾ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਇਸ ਪ੍ਰਦਰਸ਼ਨੀ ਨੂੰ ਸਕੂਲਾਂ ਅਤੇ ਕਾਲਜਾਂ ਤੱਕ ਲੈਕੇ ਜਾਣ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਤੇ ਪੀੜੀਆਂ ਨੂੰ ਇਸਤੋਂ ਜਾਣੂ ਕਰਵਾਉਣ। ਉਨਾਂ ਕਿਹਾ ਕਿ ਸੰਸਥਾਵਾਂ ਦੀ ਇਹ ਜਿੰਮੇਵਾਰੀ ਹੈ ਕਿ ਉਹ ਨੌਜਵਾਨਾਂ ਨੂੰ ਅਤੇ ਆਉਣ ਵਾਲੀਆਂ ਨਸਲਾਂ ਨੂੰ ਸਾਡੇ ਧਰਮ ਤੇ ਇਤਿਹਾਸ ਤੋਂ ਜਾਣੂ ਕਰਵਾਉਣ। ਉਨਾਂ ਕਿਹਾ ਕਿ ਰਬਾਬ ਤੋਂ ਨਗਾਰਾ ਇਕ ਅਜਿਹਾ ਉਪਰਾਲਾ ਹੈ ਜਿਸ ਤੋਂ ਸਾਡੀ ਨਵੀਂ ਪੀੜੀ ਨੂੰ ਸੇਧ ਮਿਲ ਰਹੀ ਹੈ। ਉਨਾਂ ਕਿਹਾ ਕਿ ਵਿਰਾਸਤ-ਏ-ਖਾਲਸਾ ਵਰਗੀਆਂ ਸੰਸਥਾਵਾਂ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਵੇ।
ਇਸ ਮੌਕੇ ਚਾਂਸਲਰ ਡਾ. ਐਸ.ਐਸ. ਜੌਹਲ ਨੇ ਪਹਿਲੀ ਪਾਤਸ਼ਾਹੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਰਬਾਬ ਤੋਂ ਨਗਾਰਾ ਤੱਕ ਦਾ ਮਹੱਤਵ ਦੱਸਿਆ। ਇਸ ਮੌਕੇ ਚੈਅਰਮੈਨ ਸ. ਜਤਿੰਦਰਵੀਰ ਸਿੰਘ ਵੀਰ ਸਾਬਕਾ ਆਈ.ਏ.ਐਸ. ਨੇ ਸਮਾਗਮ ਵਿੱਚ ਆਏ ਆਗੂਆਂ ਅਤੇ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ। ਐਸ.ਜੀ.ਟੀ.ਬੀ. ਸ੍ਰੀ ਅਨੰਦਪੁਰ ਸਾਹਿਬ ਕਾਲਜ ਦੇ ਵਿਦਿਆਰਥੀਆਂ ਨੇ 'ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ' ਸ਼ਬਦ ਨਾਲ ਸਮਾਰੌਹ ਦੀ ਆਰੰਭਤਾ ਕੀਤੀ। ਵਿਰਾਸਤ-ਏ-ਖਾਲਸਾ ਦੇ ਲਿਮਕਾ ਬੁੱਕ  ਅਤੇ ਏਸ਼ੀਆ ਵਿੱਚ ਸਭ ਤੋਂ ਵਧੇਰੇ ਤੇਜੀ ਨਾਲ ਦੇਖੇ ਜਾਣ ਵਾਲੇ ਮਿਊਜ਼ੀਅਮ ਬਣ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਰਿਟਾਇਰ ਇੰਜੀਨੀਅਰ ਇੰਨ ਚੀਫ ਮਨਮੋਹਨ ਸਿੰਘ, ਐਸ.ਡੀ.ਐਮ. ਮੈਡਮ ਕੰਨੂ ਗਰਗ, ਡੀ.ਐਸ.ਪੀ. ਦਵਿੰਦਰ ਸਿੰਘ, ਵਿਰਾਸਤ-ਏ-ਖਾਲਸਾ ਦੇ ਕਾਰਜਕਾਰੀ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ, ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਪਵਨ ਦੀਵਾਨ, ਰਮੇਸ਼ ਚੰਦਰ ਦਸਗਰਾਈਂ, ਕਮਲਦੇਵ ਜੋਸ਼ੀ, ਪ੍ਰੇਮ ਸਿੰਘ ਬਾਸੋਵਾਲ, ਹਰਬੰਸ ਲਾਲ ਮਹਿੰਦਲੀ, ਕਮਲਦੀਪ ਸੈਣੀ, ਸੰਜੀਵਨ ਰਾਣਾ,ਪਾਲੀ ਸ਼ਾਹ ਕੌੜਾ, ਗੁਰਅਵਤਾਰ ਸਿੰਘ ਚੰਨ, ਸਾਈਕਲ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ, ਪ੍ਰਿੰਸੀਪਲ ਐਸ.ਜੀ.ਟੀ.ਬੀ. ਕਾਲਜ ਡਾ. ਜਸਬੀਰ ਸਿੰਘ, ਗੁਰਮਿੰਦਰ ਸਿੰਘ ਭੁੱਲਰ, ਰਾਣਾ ਰਾਮ ਸਿੰਘ, ਅਮਰਪਾਲ ਸਿੰਘ ਬੈਂਸ, ਪਵਨ ਦੀਵਾਨ ਅਤੇ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜਰ ਸਨ।

Have something to say? Post your comment

More News News

ਰਣਯੋਧ ਰਿਕਾਰਡਸ ਤੇ ਗੀਤਕਾਰ ਕਾਲਾ ਖਾਨਪੁਰੀ ਫਿਰ ਇਕ ਵਾਰ ਲੈ ਕੇ ਆ ਰਹੇ ਨੇ ਰਣਯੋਧ ਯੋਧੂ ਦੀ ਬੁਲੰਦ ਆਵਾਜ਼ ਵਿੱਚ “ਤੂੰ ਫਿਰਦੀ”* ਦਿਲਜੀਤ ਦੁਸਾਂਝ ਦਾ 'ਮੁੱਛ ' ਗੀਤ ਹੋਇਆ ਰਿਲੀਜ਼, ਸ਼ਰੋਤਿਆ ਵੱਲੋਂ ਭਰਵਾਂ ਹੁੰਗਾਰਾ -ਕਪਤਾਨ ਕਾਲਮਨਵੀਸਾਂ ਨੂੰ ਸਿਹਤ ਬੀਮਾ ਸਹੂਲਤ ਦੇਵੇ ਸਰਕਾਰ --ਪਲਾਹੀ ਮਾਨਸਾ ਨੂੰ ਪੋਸ਼ਣ ਅਭਿਆਨ ਵਿਚ ਉੱਤਮ ਭੂਮਿਕਾ ਨਿਭਾਉਣ ਤੇ ਮਿਲਿਆ ਅਵਾਰਡ The sarpanch and people of village Dharar nabbed two thieves who carried out the incidents of theft, 1 absconding. ਹੜ ਪੀੜਤਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਿਆਰ-:ਕੁਲਵਿੰਦਰ ਸਿੰਘ ਰਮਦਾਸ। ਹੈਰੀ ਮਰਦਾਨਪੁਰ ਦੇ ਪਲੇਠੇ ਗੀਤ 'ਬਾਪੂ ਦਾ ਵੱਡਾ ਸਾਬ' ਨੂੰ ਦਰਸ਼ਕਾਂ ਦਾ ਮਿਲਿਆ ਵੱਡਾ ਹੁੰਗਾਰਾ - ਸੋਨੀ ਧੀਮਾਨ St. Soldier Elite Convent School Jandiala Guru won in the sports matches. ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ
-
-
-