Sunday, February 23, 2020
FOLLOW US ON

Poem

ਕਸ਼ਮੀਰ ਵਾਲੇ ਮੁੱਦੇ/ਅਜੀਤ ਸਿੰਘ ਗੋਬਿੰਦਗੜੀਆ

August 20, 2019 08:52 PM
(ਕਸ਼ਮੀਰ ਵਾਲੇ ਮੁੱਦੇ)
 

ਕਸ਼ਮੀਰ ਵਾਲੇ ਮੁੱਦੇ ਤੇ ਦਿਖਾਈ ਜਾਤ ਹਿੰਦੀਆਂ ਨੇ,


ਪੱਲੇ ਜਿੰਨੀ ਰੱਖੀ ਸੀ ਦਿਖਾਈ ਅੌਕਾਤ ਹਿੰਦੀਆਂ ਨੇ,
 
ਸਵੇਰਾ ਖੋਹ ਕਸ਼ਮੀਰ ਨੂੰ ਦਿਖਾਈ ਰਾਤ ਹਿੰਦੀਅਾਂ ਨੇ,
 
ਫਾਸ਼ੀਵਾਦੀ ਬੁਥਾੜੇ ਦੀ ਦਿਖਾਈ ਝਾਤ ਹਿੰਦੀਆਂ ਨੇ,
 
ਪੁਰਾਣੇ ਕੌਲ ਤੋੜ ਨਯੀ ਦਿਖਾਈ ਬਾਤ ਹਿੰਦੀਆਂ ਨੇ,
 
ਹੱਕਾਂ ਲਈ ਜੂਝਦਿਆਂ ਨੂੰ ਦਿਖਾਈ ਮਾਤ ਹਿੰਦੀਅਾਂ ਨੇ।
 
 
 
(ਕਹਿੰਦੇ ਨੇ ਰੱਬ)
 
ਕਹਿੰਦੇ ਨੇ ਰੱਬ ਸਰਬ ਨਿਗਾਹਾਰ ਪਰ ਲਗਦਾ ਕਰ ਨਹੀਂ ਕੁਝ ਸਕਦਾ,
 
ਕਹਿੰਦੇ ਨੇ ਰੱਬ ਸਰਬ ਰਚੇਤਾ ਪਰ ਲਗਦਾ ਹਲ ਨਹੀਂ ਸੁਝ ਸਕਦਾ,
 
ਕਹਿੰਦੇ ਨੇ ਰੱਬ ਸਰਬ ਰਖਵਾਰਾ ਪਰ ਲਗਦਾ ਤੁਰਤ ਨਹੀਂ ਪੁੱਜ ਸਕਦਾ,
 
ਕਹਿੰਦੇ ਨੇ ਰੱਬ ਸਰਬ ਕਿਰਪਾਲੂ ਪਰ ਲਗਦਾ ਭਲੇ 'ਚ ਨਹੀਂ ਰੁਝ ਸਕਦਾ,
 
ਕਹਿੰਦੇ ਨੇ ਰੱਬ ਸਰਬ ਗਿਆਨੀ ਪਰ ਲਗਦਾ ਹੋਣੀ ਨਹੀਂ ਬੁਝ ਸਕਦਾ,
 
ਕਹਿੰਦੇ ਨੇ ਰੱਬ ਸਰਬ ਜਰਵਾਣਾ ਅਜੀਤ ਸਿੰਘਾ ਲੜ ਨਹੀਂ ਲੁਝ ਸਕਦਾ।
***
 
ਅਜੀਤ ਸਿੰਘ ਗੋਬਿੰਦਗੜੀਆ @gobindgarhia_ +919738001984
Have something to say? Post your comment