Thursday, February 27, 2020
FOLLOW US ON
BREAKING NEWS
ਸ਼ਿਵ ਸੈਨਾ ਨੇ ਦਿੱਲੀ ਹਿੰਸਾ ਦੀ ਤੁਲਨਾ ਸਿੱਖ ਵਿਰੋਧੀ ਦੰਗਿਆਂ ਨਾਲ ਕੀਤੀ, ਕਿਹਾ- ਅਹਿਮਦਾਬਾਦ ਵਿੱਚ ਨਮਸਤੇ ਅਤੇ ਦਿੱਲੀ ਵਿੱਚ ਹਿੰਸਾਸਿੱਖ ਕਮਿਊਨਿਟੀ ਬੈਨੇਲੁਕਸ ਯੋਰਪ ਦੇ ਸਿੱਖ ਦਿੱਲੀ ਦੇ ਬਣੇ ਹੋਏ ਹਾਲਾਤਾਂ ਦੀ ਅਤੇ ਕਤਲੇਆਮ ਦੀ ਸਖਤ ਨਿਖੇਧੀ ਕਰਦੇ ਹਨ:ਸੰਗੀਤ ਸਾਹਿੱਤ ਤੇ ਕਲਾ ਸਾਧਕਾਂ ਦਾ ਬੁਢਾਪਾ ਸੰਭਾਲਣ ਲਈ ਕੇਂਦਰ ਤੇ ਸੂਬਾਈ ਸਰਕਾਰਾਂ ਵਿੱਚ ਤਾਲਮੇਲ ਆਧਾਰਿਤ ਵਿਆਪਕ ਯੋਜਨਾ ਅਮਲ ਚ ਲਿਆਵਾਂਗੇ - ਹੰਸ ਰਾਜ ਹੰਸਮਾਣ ਮੱਤਾ ਪੱਤਰਕਾਰ ਪੁਰਸਕਾਰ ਪ੍ਰਸਿੱਧ ਪੱਤਰਕਾਰ ਅਵਤਾਰ ਸਿੰਘ ਸ਼ੇਰਗਿੱਲ ਅਤੇ ਕਾਲਮਨਵੀਸ ਡਾ: ਗਿਆਨ ਸਿੰਘ ਨੂੰ ਭੇਟ ਕੀਤਾ ਜਾਵੇਗਾਮਾਨਸਾ ਦੇ 10 ਏ. ਐੱਸ. ਆਈ. ਸਬ ਇੰਸਪੈਕਟਰ ਵਜੋਂ ਪਦ ਉੱਨਤ ਹੋਏਈਵੰਕਾ ਟ੍ਰੰਪ ਨੂੰ ਮੈਮੋਰੰਡਮ ਦੇਣ ਜਾਦੇਂ ਨਵਬੰਰ 84'ਦੇ ਪੀੜੀਤਾਂ ਨੂੰ ਤਿਲਕ ਵਿਹਾਰ ਰੋਕਿਆ

News

ਹੜ ਪੀੜਤਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਿਆਰ-:ਕੁਲਵਿੰਦਰ ਸਿੰਘ ਰਮਦਾਸ।

August 22, 2019 09:20 PM

ਹੜ ਪੀੜਤਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਿਆਰ-:ਕੁਲਵਿੰਦਰ ਸਿੰਘ ਰਮਦਾਸ।
ਕਿਸੇ ਵੀ ਹੜ ਪੀੜਤ ਨਾਲ ਨਹੀਂ ਕੀਤਾ ਜਾ ਰਿਹਾ ਵਿਤਕਰਾ-: ਸ਼੍ਰੋਮਣੀ ਕਮੇਟੀ ਬੁਲਾਰਾ।
ਇਨਾਂ ਹਾਲਾਤਾਂ ਵਿਚ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਲੋੜਵੰਦਾਂ ਦੀ ਮਦਦ ਕਰਨਦੀ ਲੌੜ।
ਸ੍ਰੀ ਅਨੰਦਪੁਰ ਸਾਹਿਬ, 22 ਅਗਸਤ(ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਿੱਖਾਂ ਦੀ ਨੁਮਾਇੰਦਾਂ ਧਾਰਮਿਕ ਸੰਸਥਾ ਹੈ। ਗੁਰੂ ਸਾਹਿਬਾਨ ਵੱਲੋਂ ਬਖ਼ਸੇ ਸਿਧਾਂਤਾਂ ਅਨੁਸਾਰ ਇਸ ਸੰਸਥਾ ਵੱਲੋਂ ਆਪਣੇ ਸੀਮਤ ਸਾਧਨਾ ਦੇ ਬਾਵਜੂਦ ਵੀ ਦੇਸ਼ ਵਿਚ ਆਈਆਂ ਕੁਦਰਤੀ ਆਫਤਾਂ ਸਮੇਂ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਗਈ ਹੈ ਤੇ ਅੱਗੋਂ ਵੀ ਇਹ ਕਾਰਜ਼ ਨਿਰੰਤਰ ਜਾਰੀ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਇਥੋਂ ਜਾਰੀ ਪ੍ਰੈਸ ਬਿਆਨ 'ਚ ਕੀਤਾ। ਉਨਾਂ ਕਿਹਾ ਕਿ ਪਿਛਲੇ ਦਿਨੀ ਪੰਜਾਬ ਦੇ ਵੱਖ-ਵੱਖ ਸਥਾਨਾ ਤੇ ਆਏ ਹੜਾਂ ਦੀ ਮਾਰ ਹੇਠ ਆਏ ਲੋਕਾਂ ਦੀ ਹਰ ਸੰਭਵ ਮਦਦ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਅਧਿਕਾਰੀਆਂ ਨੂੰ ਆਦੇਸ਼ ਕੀਤੇ ਗਏ ਸਨ। ਪ੍ਰਧਾਨ ਸਾਹਿਬ ਦੇ ਆਦੇਸ਼ਾਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਤੋਂ ਪਹਿਲ ਦੇ ਅਧਾਰ 'ਤੇ ਹੜ ਪੀੜਤਾਂ ਦੀ ਸਹਾਇਤਾ ਲਈ ਪ੍ਰਬੰਧ ਕੀਤੇ ਗਏ। ਲੋੜ ਅਨੁਸਾਰ ਲੰਗਰ, ਦਵਾਈਆਂ ਅਤੇ ਹੋਰ ਲੋੜੀਦਾ ਸਮਾਨ ਆਦਿ ਮੁਹੱਈਆ ਕਰਵਾਇਆ ਜਾ ਰਿਹਾ ਹੈ। ਵੱਖ-ਵੱਖ ਗੁਰਦੁਆਰਾ ਸਾਹਿਬਾਨ ਦਾ ਸਟਾਫ ਹੜ ਪੀੜਤ ਇਲਾਕਿਆਂ ਵਿਚ ਜਾ ਕੇ ਲੰਗਰ ਦੀ ਸੇਵਾ ਕਰ ਰਿਹਾ ਹੈ।
ਉਨਾਂ ਕਿਹਾ ਕਿ ਜਿਥੋਂ ਤੀਕ ਰਣਜੀਤਪੁਰਾ ਆਦਿ ਪਿੰਡਾਂ ਦਾ ਸਵਾਲ ਹੈ। ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਹੜ ਦੀ ਮਾਰ ਹੇਠ ਆਏ ਪਿੰਡਾਂ ਵਿਚ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਮੁਲਾਜ਼ਮ ਲੰਗਰ ਆਦਿ ਲੈ ਕੇ ਪਹੁੰਚੇ ਸਨ। ਇਨਾਂ ਪਿੰਡਾਂ ਵਿਚ ਕਾਰਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਲੰਗਰ ਪਹੁੰਚਾਇਆ ਜਾ ਰਿਹਾ ਸੀ, ਜਿਸ 'ਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਸਟਾਫ਼ ਵੱਲੋਂ ਨੂਰਪੁਰ ਬੇਦੀ ਸਾਈਡ ਪਿੰਡਾਂ 'ਚ ਮੱਦਦ ਸ਼ੁਰੂ ਕੀਤੀ ਗਈ। ਸ. ਰਮਦਾਸ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਂਦਾ ਅਤੇ ਬਿਨਾ ਭੇਦਭਾਵ ਹੜ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਨਾਜ਼ੁਕ ਸਮੇਂ ਤੇ ਸਾਨੂੰ ਇਨਾਂ ਹਾਲਾਤਾਂ ਵਿਚ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨਾਂ ਸੰਗਤ ਨੂੰ ਅਪੀਲ ਕੀਤੀ ਕਿ ਅਫ਼ਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ।

Have something to say? Post your comment

More News News

ਸ਼ਿਵ ਸੈਨਾ ਨੇ ਦਿੱਲੀ ਹਿੰਸਾ ਦੀ ਤੁਲਨਾ ਸਿੱਖ ਵਿਰੋਧੀ ਦੰਗਿਆਂ ਨਾਲ ਕੀਤੀ, ਕਿਹਾ- ਅਹਿਮਦਾਬਾਦ ਵਿੱਚ ਨਮਸਤੇ ਅਤੇ ਦਿੱਲੀ ਵਿੱਚ ਹਿੰਸਾ ਦਿੱਲੀ ਹਿੰਸਾ : ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪੀੜਤਾਂ ਲਈ ਰਾਹਤ ਕੈਂਪ ਅਤੇ ਲੰਗਰ ਲਗਾਉਣ ਤੇ ਦਵਾਈਆਂ ਪ੍ਰਦਾਨ ਕਰਨ ਦਾ ਫੈਸਲਾ ਦੇਰ ਨਾਲ ਸਹੀ ਪਰ ਵਧੀਆ ਫੈਸਲਾ ਸਿੱਖ ਕਮਿਊਨਿਟੀ ਬੈਨੇਲੁਕਸ ਯੋਰਪ ਦੇ ਸਿੱਖ ਦਿੱਲੀ ਦੇ ਬਣੇ ਹੋਏ ਹਾਲਾਤਾਂ ਦੀ ਅਤੇ ਕਤਲੇਆਮ ਦੀ ਸਖਤ ਨਿਖੇਧੀ ਕਰਦੇ ਹਨ: ਏਰੀਜ਼ੋਨਾ ਸੂਬੇ ਦੀ ਪੁਲਿਸ ਨੇ ਇਕ ਟਰੈਕਟਰ ਟ੍ਰੇਲਰ ਵਿਚ 12 ਮਿਲੀਅਨ ਡਾਲਰ ਦੀ ਡਰੱਗ ਅਤੇ ਕੋਕੀਨ ਪਾਏ ਜਾਣ ਤੋਂ ਬਾਅਦ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ ਸਟੇਟ ਬੈਂਕ ਆਫ ਇੰਡੀਆ ਦੇ ਨਵੇਂ ਗ੍ਰਾਹਕ ਸੇਵਾ ਕੇਂਦਰ ਦੀ ਸ਼ੁਰੂਆਤ ਹੋਈ ਡੀ.ਐਸ.ਪੀ. ਦੇ ਭਰੌਸੇ ਮਗਰੋਂ ਕੋਟਕ ਮਹਿੰਦਰਾ ਬੈਂਕ ਜਵਾਹਰਕੇ ਦਾ ਘਿਰਾਓ ਕੁਝ ਦਿਨਾਂ ਲਈ ਮੁਲਤਵੀ किसान केवल सिफारिश की दवाइयां का ही प्रयोग करें । ਪਰਲਜ਼ ਕੰਪਨੀ ਦੀਆਂ ਜ਼ਮੀਨਾਂ ਤੋਂ ਧਾਰਾ 145 ਹਟਾਕੇ ਜ਼ਮੀਨਾਂ ਠੇਕੇ ਤੇ ਦਿੱਤੀਆਂ ਜਾਣ - ਬਹਿਮਣ ਗਾਇਕ ਸੁਰਜੀਤ ਖ਼ਾਨ ਦੇ ਨਵੇ ਗੀਤ 'ਲੇਜੈਂਡ ਸਰਦਾਰ ' ਦਾ ਵੀਡੀਓ ਫ਼ਿਲਮਾਕਣ ਮੁਕੰਮਲ ਕੀਤਾ----- ਗੁਰਤੇਜ ਉਗੋਕੇ ਮਾਣ ਮੱਤਾ ਪੱਤਰਕਾਰ ਪੁਰਸਕਾਰ ਪ੍ਰਸਿੱਧ ਪੱਤਰਕਾਰ ਅਵਤਾਰ ਸਿੰਘ ਸ਼ੇਰਗਿੱਲ ਅਤੇ ਕਾਲਮਨਵੀਸ ਡਾ: ਗਿਆਨ ਸਿੰਘ ਨੂੰ ਭੇਟ ਕੀਤਾ ਜਾਵੇਗਾ
-
-
-