Monday, May 25, 2020
FOLLOW US ON

Poem

ਕਿਸਮਤ ਮਾਰਾ /ੳਕਾਰ ਸਿੰਘ ਤੇਜੇ

August 25, 2019 09:16 PM
              
                         ਕਿਸਮਤ ਮਾਰਾ /ੳਕਾਰ ਸਿੰਘ ਤੇਜੇ 
 
ਕਦੇ ਸੋਕਿਆਂ ਨੇ ਮਾਰ ਲਿਆ ਹੁਣ ਮਾਰ ਲਿਆ ਪਾਣੀ ਨੇ ,
ਹੁੰਦੇ ਨੇ ਐਲਾਨ ਉਹ ਵੀ ਪਾਣੀ ਚ ਮਧਾਣੀ ਏ , 
ਤੱਕਦੇ ਨੇ ਆਸੇ ਪਾਸੇ ਪਰ ਦਿਸੇ ਨਾ ਸਹਾਰਾ ,
ਕਿੱਧਰ ਨੂੰ ਜਾਵੇ ਬੰਦਾ ਕਿਸਮਤ ਮਾਰਾ........
 
ਕਿਤੇ ਪਸ਼ੂ ਰੁੁੜੇੇ ਜਾਂਦੇ ਕਿਤੇ ਘਰ ਦਾ ਸਮਾਨ ,
ਏਦਾਂ ਦੇ ਹਾਲਾਤਾਂ ਅੱਗੇ ਹਾਰੇ ਇਨਸਾਨ ,
ਟੁੱਟ ਜਾਵੇ ਇਕ ਵਾਰ ਔਖਾ ਜੁੜਨਾ ਦੁਬਾਰਾ , 
ਕਿੱਧਰ ਨੂੰ ਜਾਵੇ ਬੰਦਾ ਕਿਸਮਤ ਮਾਰਾ .......
 
ਔਖੇ ਵੇਲੇ ਕੰੰਮ ਵੇਖੋ ਹੁਣ ਭਾਈਚਾਰਾ ਆ ਰਿਹਾ ,
ਤਿਲ ਫੁਲ ਕੱੱਠਾ ਕਰ ਲੰਗਰ ਲਗਾ ਰਿਹਾ ,
ਕੁਝ ਘਟਦਾ ਨੀ ਹੋਈ ਜਾਣਾ ਸਭ ਦਾ ਗੁਜ਼ਾਰਾ  ,
ਕਿੱਧਰ ਨੂੰ ਜਾਵੇ ਬੰਦਾ ਕਿਸਮਤ ਮਾਰਾ .......
 
ਭਲੀ ਕਰੀਂਂ ਕਰਤਾਰ ਮਾੜੇ ਦਿਨ ਤੂੰ ਦਿਖਾਵੀਂ ਨਾ , 
ਹੱੱਥ ਕਿਸੇ ਅੱਗੇ ਰੱਬਾ ਕਦੇ ਕਿਸੇ ਦੇ ਅੱਡਾਵੀਂ ਨਾ ,
ਦੇਸ਼ ਖਾ ਲਿਆ ਮੇਰਾ ਧੋਖਬਾਜ਼ ਤੇ ਗਦਾਰਾ ,
ਕਿੱਧਰ ਨੂੰ ਜਾਵੇ ਬੰਦਾ ਕਿਸਮਤ ਮਾਰਾ, 
ਕਿੱਧਰ ਨੂੰ ਜਾਵੇ ਬੰਦਾ ਕਿਸਮਤ ਮਾਰਾ ........
 
 
ੳਕਾਰ ਸਿੰਘ ਤੇਜੇ 
ਅਜਨੌਦਾ ਕਲਾਂ 
Have something to say? Post your comment