Monday, November 18, 2019
FOLLOW US ON

Poem

ਕਵਿਤਾ /ਬੂਟਾ ਦੁੱਨੇਵਾਲਾ

September 04, 2019 08:15 PM
ਤੇਰੀ ਚੁੱਪ ਨੂੰ ਸਮਝਣ ਦੀ ਸੋਝੀ ਬਖਸ਼ ਰਿਹਾ ਐ ਖੁਦਾ ਮੈਨੂੰ
ਪਤਾ ਨਹੀਂ ਕਿਉਂ, ਮੈਂ ਤਾਂ ਖੁਦਾ ਈ ਕਰੀ ਜਾ ਰਿਹਾ ਆ ਤੈਨੂੰ...!
 
ਹੁਣ ਸ਼ੋਰ ਜਿਹਾ ਜਾਪਦੇ ਹਨ ਮੰਦਰ ਤੇ ਮਸਜਿਦਾਂ ਦੇ ਹੋਕੇ,
ਆਪਣੇ ਅੰਦਰ ਆਇਤਾ ਵਾਂਗਰ ਭਰੀ ਜਾ ਰਿਹਾ ਆ ਤੈਨੂੰ...!
 
ਤੇਰੀ ਆਮਦ ਤੇ ਅਨਹਦ ਨਾਦ ਪਏ ਗੂੰਝਣ ਰੂਹ ਅੰਦਰ,
ਸਾਹਾਂ ਦੀ ਰਬਾਬ ਵਾਂਗ ਜਾਪੇ ਸੁਰ ਕਰੀ ਜਾ ਰਿਹਾ ਆ ਤੈਨੂੰ..!
 
ਕਿਹੜੇ ਮੰਤਰਾਂ ਦੇ ਨਾਲ ਜਾਪ ਤੂੰ ਮਨੁ ਮੰਤਰ ਮੁਗਧ ਕੀਤਾ,
ਬ੍ਰਿਹਮੰਡ ਦੇ ਫੇਰਿਆਂ ਸੰਗ ਰੂਹ ਤੋਂ ਵਰੀ ਜਾ ਰਿਹਾ ਆ ਤੈਨੂੰ...!
 
ਖਿੜਦੇ ਫੁੱਲ਼ਾ ਦੀ ਮਹਿਕ ਦੇ ਸੰਗ ਪੌਣ ਕਰੇ ਆਰਤੀ ਤੇਰੀ,
ਵਗਦੇ ਝਰਨਿਆਂ ਚੋ ਬੁੱਕਾਂ ਵਿੱਚ ਭਰੀ ਜਾ ਰਿਹਾ ਆ ਤੈਨੂੰ...!
 
ਬਣ ਬੱਦਲਾਂ ਦੀਆਂ ਕਣੀਆ ਠਾਰੇ ਤਪਦੀ ਧਰਤ ਦਾ ਸੀਨਾਂ,
ਫਿਕਰ ਨੀ ਕੱਚੇ ਪੱਕਿਆ ਦੀ, ਬਸ ਤਰੀ ਜਾ ਰਿਹਾ ਆ ਤੈਨੂੰ..!
 
ਤੇਰੀ ਮਿਹਰ ਦੀ ਨਜ਼ਰ ਥੀਂ ਮੌਲਿਆ ਐ ਸਿਦਕ ਦਾ ਬੂਟਾ,
ਕਿੰਝ ਕਹਾਂ ਮਾਹਿਰਮਾਂ ਖੁਦੀ-ਹਉਮੈ ਹਰੀ ਜਾ ਰਿਹਾ ਆ ਤੈਨੂੰ...!
 
ਬੂਟਾ ਦੁੱਨੇਵਾਲਾ
 
 
7508627700
Have something to say? Post your comment