Monday, November 18, 2019
FOLLOW US ON

Poem

" ਬਿਆਨ " / ਹਾਕਮ ਸਿੰਘ ਮੀਤ ਬੌਂਦਲੀ

September 06, 2019 10:44 PM
          " ਬਿਆਨ "
ਸੁਣ ਓਏ ਹਾਕਮਾ , ਕਿਉਂ ਕਰਦਾ 
ਕਾਹਲ ਪਿਆ ,,
ਕਰ ਮੇਰੇ ਵੱਲ ਖਿਆਲ, ਸੁਣ ਦੁੱਖਾਂ
ਵਾਲਾ ਬਿਆਨ ਮੇਰਾ ।।
ਜੰਮੀ ਘਰ ਗਰੀਬਾਂ ਦੇ, ਮਾਪਿਆਂ ਦਾ
ਪਿਆਰ ਅਮੀਰਾਂ ਵਾਲਾ ,,
ਚੱਕ ਮੈਨੂੰ ਕੁੱਛੜ ਦੁੱਧ ਪਿਲਾਇਆ
ਹੀਰੇ ਮੋਤੀਆਂ ਵਾਂਗ ਨਾ ਮੇਰਾ ।।
ਮਾਂ ਦੀ ਗੋਦ ਵਿੱਚ ਖੇਡਕੇ ਜਵਾਨ
ਹੋਈ, ਚੁੰਨੀ ਵਾਰੇ ਸਮਝਾਵੇ ,,
ਭੁੱਲ ਗਈ ਬਾਬਲ ਵਿਹੜੇ ਗੁੱਡੀਆਂ
ਬਚਪਨ ਦਾ ਘਰ ਮੇਰਾ ।।
ਕੀਤਾ ਮੈਨੂੰ ਆਪਣੇ ਹੱਥੀਂ ਪਰਾਈ
ਮੈਂ ਮਾਂ ਦੇ ਮਾਂ ਮੇਰੇ ਗਲ ਲੱਗ ਰੋਈ ,,
ਬਾਬਲ ਦਾ ਘਰ ਲੱਗਿਆ ਕਰਾਏ
ਵਾਲਾ, ਪਰਾਏ ਘਰ ਵੱਸਿਆ ਸੀ
ਹੁਣ ਜਹਾਨ ਮੇਰਾ ।।
ਕੁੱਝ ਟਾਈਮ ਵਧੀਆ ਨਿਕਲਿਆ
ਨਾ ਕੋਈ ਯਾਦ ਚੇਤੇ ,,
ਹੁਣ ਹੱਦਾਂ ਦੇ ਬੰਨ ਟੁੱਟ ਗਿਆ , ਕਿਵੇਂ
ਮੂੰਹ ਭਰਦਾ ਗਰੀਬ ਬਾਪ ਸੀ ਮੇਰਾ।।
ਸਾਰੇ ਪ੍ਰੀਵਾਰ ਇੱਕੋ ਬਾਤ ਪਾਈ, ਮੈਨੂੰ
ਅੱਗ ਸੀ ਲਾਈ ,,
ਬਾਬਲ ਨੂੰ ਸੁਨੇਹਾ ਭੇਜਿਆ ਸੰਲੈਡਰ
ਫੱਟ ਗਿਆ ਮਰਨ ਵਾਲਿਆਂ ਚ ਨਾ
ਦਿੱਤਾ ਮੇਰਾ ।।
ਹਾਕਮ ਬਾਪ ਮੇਰੇ ਨੇ ਹੈਸੀਅਤ ਮੁਤਾਬਿਕ
ਘਰ ਭਰ ਦਿੱਤਾ ਸਾਰਾ ,,
ਲੋਭੀਆਂ ਦੀ ਭੁੱਖ ਨਾ ਮਿਟੀ ,ਨਾਲ
ਹਾਕਮਾਂ ਦੇ ਰਲਕੇ ,  ਝੂਠਾ ਕੇਸ ਪਾ
ਦਿੱਤਾ ਮੀਤ ਤੇ ਉਹ ਬਾਪ ਸੀ ਮੇਰਾ ।
     ਹਾਕਮ ਸਿੰਘ ਮੀਤ ਬੌਂਦਲੀ
         ਮੰਡੀ ਗੋਬਿੰਦਗੜ੍ਹ
Have something to say? Post your comment