Monday, November 18, 2019
FOLLOW US ON

Poem

ਮੇਰੀ ਕਹਾਣੀ/ ਸੁਖਰਾਜ ਸਿੱਧੂ

September 06, 2019 10:47 PM

 


ਸਕੂਲ ਚੋ ਪਾਸ ਹੋ ਕਿ ਕਾਲਜ ਵੱਲ ਕਦਮ ਵਧਾਇਆ ਤਾਂ
ਘਰ ਦਿਆ ਦੀ ਰੋਕ ਟੋਕ ਮਾਰ ਗਈ।

ਲੜ ਭਿੜ ਘਰ ਦਿਆ ਨਾਲ ਕਾਲਜ  ਵਿੱਚ ਕਦਮ ਰੱਖਿਆ
ਚੜਦੇ ਉਮਰੇ ਅਲੜ ਬਰੇਸ ਦੀ ਯਾਰੀ ਮਾਰ ਗਈ।

ਲੈਕਚਰ ਵਿੱਚ ਬੈਠ ਮਨ ਵਿੱਚੋਂ ਜੱਟਾਂ ਵਾਲੀ ਆਕੜ ਗਈ ਨਾ
ਸਾਲੇ ਫੁਕਰੇ ਬੰਦੇ ਨਾਲ ਕੀਤੀ ਅੜੀ ਮਾਰ ਗਈ।

ਲੱਗ ਇੱਕ ਦੋ ਚੱਕਮੇ ਜੇ ਯਾਰਾ ਪਿੱਛੇ ਲੈਕਰਚਰ ਛੱਡ
ਕੰਨਟੀਨ ਉੱਤੇ ਬੈਠ ਕੀਤੀ ਲੜਾਈ ਮਾਰ ਗਈ।

ਪੁੱਠੇ ਰਾਹਾਂ ਤੇ ਜਾਦਿਆ ਵੇਖ ਮੋੜ ਇੰਨਾ ਰਾਹਾਂ ਤੋਂ
ਇੱਕ ਕਮਲੀ ਮੇਰੀ ਜ਼ਿੰਦਗੀ ਸਵਾਰ ਗਈ।

ਕਰ ਪੜਾਈ ਨੇੜੇ ਹੋਈਆਂ ਉਮਰਾਂ ਇੱਕ ਮਿੱਕ ਹੋ ਕਿ ਰਹਿਣ
ਦੀਆਂ ਨੇੜੇ ਅਾਉਂਦੇ ਆਉਦੇ ਘਰ ਦੀ ਮਜ਼ਬੂਰੀ ਮਾਰ ਗਈ।

ਸੁਖਰਾਜ ਸਿੱਧੂ
9501732888

Have something to say? Post your comment