Sunday, February 23, 2020
FOLLOW US ON

Poem

ਗ਼ਜ਼ਲ /ਜਸਵਿੰਦਰ ਸਿੰਘ "ਜੱਸੀ"

September 08, 2019 09:39 PM
ਗ਼ਜ਼ਲ
ਲਿਸ਼ਕਦੀ ਸ਼ਮਸ਼ੀਰ ਲੈ ਕੇ ਕੀ ਕਰਾਂਗਾ ?
ਮੈਂ ਸੜੀ ਤਕਦੀਰ ਲੈ ਕੇ ਕੀ ਕਰਾਂਗਾ ?
 
ਮੰਗਦਾ ਹਾਂ ਮੈਂ ਤੇਰੇ ਤੋਂ ਸਾਥ ਤੇਰਾ ,
ਫਿਰ ਤੇਰੀ ਤਸਵੀਰ ਲੈ ਕੇ ਕੀ ਕਰਾਂਗਾ ?
 
ਦ੍ਹੇ ਉਡਾਰੀ ਵਾਸਤੇ ਦੋ ਖੰਭ ਮੈਨੂੰ ,
ਪੈਰ ਦੀ ਜੰਜੀਰ ਲੈ ਕੇ ਕੀ ਕਰਾਂਗਾ ?
 
ਦੇ ਸਕੇ ਤਾਂ ਪਿਆਰ ਦੀ ਸੌਗਾਤ ਦੇਵੀਂ ,
ਮੈਂ ਨੁਕੀਲੇ ਤੀਰ ਲੈ ਕੇ ਕੀ ਕਰਾਂਗਾ ?
 
ਪਿਆਰ ਦਾ ਹਾਂ ਮੈਂ ਪੁਜਾਰੀ ਠਗ ਨਹੀਂ ਹਾਂ,
ਫਿਰ ਬੇਗਾਨੀ ਹੀਰ ਲੈ ਕੇ ਕੀ ਕਰਾਂਗਾ ?
 
ਸੁਲਗਦੇ ਅਹਿਸਾਸ ਦੇ ਮੇਰੀ ਕਲਮ ਨੂੰ ,
ਫੋਕਲੀ਼ ਤਕਰੀਰ ਲੈ ਕੇ ਕੀ ਕਰਾਂਗਾ ?
 
ਅੱਗ ਦੇ ਅੰਗਿਆਰ ਨੇ ਜਦ ਦਿਲ 'ਚ "ਜੱਸੀ",
ਫਿਰ ਠਰੀ ਤਾਸੀਰ ਲੈ ਕੇ ਕੀ ਕਰਾਂਗਾ ?
 
ਜਸਵਿੰਦਰ ਸਿੰਘ "ਜੱਸੀ"
ਮੋਬਾ ਼ 98143-96472
Have something to say? Post your comment