Monday, November 18, 2019
FOLLOW US ON

Poem

ਵਿੱਸਰੀਆਂ-ਮੱਤਾਂ /ਬਿੰਦਰ ਮਾਨ

September 10, 2019 09:01 PM
ਉੱਡਦੀ ਏ ਧੂੜ ਨੀਂ ਸਖੀਏ 
 
ਗੋਡੇ ਲੱਗ ਬਹਿਜਾ ਨੀ 
 
ਚੁੰਨੀ ਦੇ ਲੜ ਤੂੰ ਬੰਨਕੇ 
 
ਟਿੱਬਿਆਂ ਨੂੰ ਲੈ ਜਾ ਨੀ 
 
 
ਰੁੱਤਾਂ ਦੇ ਰਾਜੀਨਾਮੇ 
 
ਨਿੱਸਰੀਆਂ ਫਸਲਾਂ ਨੇ 
 
ਧਰਤਾਂ ਦੇ ਸੌਦੇ ਕਰਕੇ 
 
ਵਿਹਲੜ ਕਿਉਂ ਨਸਲਾਂ ਨੇ 
 
 
ਖੋਪੜ ਨੇ ਅਕਲੋਂ ਖਾਲੀ 
 
ਧੂੰਏਂ ਨਾਲ ਖਹਿੰਦੇ ਨੇ 
 
ਹੱਥਾਂ ਦੇ ਕਾਮੇ ਬੀਬੀ 
 
ਕਿਹੜੇ ਪਿੰਡ ਰਹਿੰਦੇ ਨੇ 
 
 
ਰੇਤੇ ਤੇ ਡੁੱਲੀਆਂ ਰੱਤਾਂ 
 
ਭੁੱਲਗੀ ਕਿਉਂ ਅੱਜ ਦੀ ਪੀੜ੍ਹੀ 
 
ਮਸਲੇ ਨੇ ਖਾਣ-ਪੀਣ ਦੇ 
 
ਚੇਤੇ ਨਾ ਕਣਕਾਂ-ਰੀੜੀ 
 
 
ਆਜਾ ਕੋਈ ਬੀਜ ਬੀਜੀਏ 
 
ਚੜੀਆਂ ਨੇ ਵੱਤਾਂ ਨੀ
 
ਮਿਹਨਤ ਨੇ ਪੱਕੇ ਕਰਨੇ 
 
ਕੱਚੀਆਂ ਨੇ ਛੱਤਾਂ ਨੀ
 
ਕੁਦਰਤ ਹੀ ਲੱਭ ਲਿਆਵੇ 
 
ਵਿੱਸਰੀਆਂ ਮੱਤਾਂ ਨੀ
 
 
ਬਿੰਦਰ ਮਾਨ
Have something to say? Post your comment