Sunday, February 23, 2020
FOLLOW US ON

Poem

ਬੇਵੱਸ ਮਾਂ ... ਬਲਵਿੰਦਰ ਸਿੰਘ ਢੀਂਡਸਾ

September 14, 2019 01:27 PM
ਬਲਵਿੰਦਰ ਸਿੰਘ ਢੀਂਡਸਾ

ਬੇਵੱਸ ਮਾਂ

ਇੱਕ ਖ਼ਬਰ ਪੜ੍ਹ ਬੜਾ ਦੁੱਖ ਲੱਗਿਆ
ਇੱਕ ਮਾਂ ਵਿਚਾਰੀ ਦੁੱਖ ਸੀ ਸੁਣਾਉਂਦੀ,

ਕਰਜ਼ਾ ਸਿਰ 'ਤੇ ਭਾਰੀ ਸੀ
ਵੇਚ ਗੁਰਦਾ ਜਿਸਨੂੰ ਲਾਹੁਣਾ ਸੀ ਚਾਹੁੰਦੀ,

ਕੁਝ ਸਾਲ ਪਹਿਲਾਂ ਜਿਹਦੇ ਸਿਰ ਦਾ ਸਾਈਂ
ਸੀ ਕੈਂਸਰ ਦੇ ਕੋਹੜ ਨੇ ਖਾ ਲਿਆ,

ਲੋਨ ਲੈ ਕੇ ਇਲਾਜ ਕਰਵਾਇਆ
ਲੱਖਾਂ ਦਾ ਸਿਰ ਵਿਆਜ ਚੜ੍ਹਾ ਲਿਆ,

ਨੋਟਿਸ ਭੇਜੇ ਬੈਂਕ ਵਾਲਿਆ
ਫੇਰ ਕਚਹਿਰੀ ਵਿੱਚ ਕੇਸ ਪਾ ਦਿੱਤਾ,

ਬਾਉਸ ਹੋਏ ਚੈਂਕ ਨੇ ਵਿਚਾਰੀ ਨੂੰ
ਫਿਰ ਹਵਲਾਤ ਅੰਦਰ ਪਹੁੰਚਾ ਦਿੱਤਾ,

ਜ਼ਮਾਨਤ ਲੈ ਆਈ ਬਾਹਰ
ਇੱਕ ਬੇਵੱਸ ਮਾਂ ਵਿਚਾਰੀ ਦੁੱਖ ਸੀ ਸੁਣਾਉਂਦੀ,

ਕਰਜ਼ਾ ਸਿਰ 'ਤੇ ਭਾਰੀ ਸੀ
ਵੇਚ ਗੁਰਦਾ ਜਿਸਨੂੰ ਲਾਹੁਣਾ ਸੀ ਚਾਹੁੰਦੀ,

ਬਲਵਿੰਦਰ ਸਿੰਘ ਢੀਂਡਸਾ,

Have something to say? Post your comment