Monday, May 25, 2020
FOLLOW US ON

Poem

ਦਿੱਲੀ ਦਾ ਤਖ਼ਤ/ ਪਰਸ਼ੋਤਮ ਲਾਲ ਸਰੋਏ,

September 16, 2019 05:26 PM
 
ਬੜੇ ਲਾਰੇ ਸੁਣੇ ਨੇਤਾਵਾਂ ਦੇ, ਮੈਂ-ਮੈਂ ਕਰਦੀਆਂ ਮੱਝਾਂ-ਗਾਵਾਂ ਦੇ,
ਸਰਕਾਰੀ ਟੈਂਅ ਕੋਈ ਝੱਲਣੀ ਨਾ, ਰੁੱਖ ਮੋੜਨੇ ਉਲਟ ਹਵਾਵਾਂ ਦੇ,
ਵਿਗੜੀ ਹੋਈ ਮੱਝ ਸਰਕਾਰੀ ਦੇ, ਕੀਲੇ ਬੰਨ, ਸੰਗਲ ਪਾ ਦੇਣਾ..
ਰਵਿਦਾਸ ਗੁਰੂ ਦਿਆਂ ਸ਼ੇਰਾਂ ਨੇ, ਦਿੱਲੀ ਦਾ ਤਖ਼ਤ ਹਿਲਾ ਦੇਣਾ..
 
ਜੋ ਰਹਿਬਰਾਂ ਦਾ ਅਪਮਾਨ ਕਰਨ, ਉਹ ਲੀਡਰ ਬੜੇ ਨਿਕੰਮੇ ਨੇ,
ਇਹ ਜੋ ਪੁੱਠੇ ਪੈਰੀਂ ਚੱਲਦੇ ਨੇ, ਸਾਨੂੰ ਲੱਗਦੈ ਪੁੱਠੇ ਈ ਜੰਮੇਂ ਨੇ,
ਨੱਕ ਉੱਚੇ ਦਾ ਲਿਆ ਮੇਚ ਅਸੀਂ, ਬਿੰਨ ਦੇਣਾ ਤੇ ਨੱਥ ਪਾ ਦੇਣਾ..
ਰਵਿਦਾਸ ਗੁਰੂ ਦਿਆਂ ਸ਼ੇਰਾਂ ਨੇ, ਦਿੱਲੀ ਦਾ ਤਖ਼ਤ ਹਿਲਾ ਦੇਣਾ..
 
ਧਰਨੇ, ਪ੍ਰਦਰਸ਼ਨ, ਮੀਟਿੰਗਾਂ ਦਾ, ਤੂੰ ਕੁਝ ਵੀ ਪੱਲੇ ਪਾਇਆ ਨਾ,
ਸ਼ਾਂਤੀ ਨਾਲ ਰੋਸ ਮੁਜ਼ਾਰਿਆਂ ਦਾ, ਸੱਚ ਸਮਝ ਤੇਰੀ ਵਿੱਚ ਆਇਆ ਨਾ,
ਤੂੰ ਜੋ ਕੂੜ ਦੇ ਮਹਿਲ ਉਸਾਰ ਬੈਠੀ, ਉਹ ਢਾਹ ਕੇ ਚਾਨਣ ਫ਼ੈਲਾ ਦੇਣਾ..
ਰਵਿਦਾਸ ਗੁਰੂ ਦਿਆਂ ਸ਼ੇਰਾਂ ਨੇ, ਦਿੱਲੀ ਦਾ ਤਖ਼ਤ ਹਿਲਾ ਦੇਣਾ..
 
ਪਹਿਲਾਂ ਆਪਣੇ ਘਰ ਦੇ ਵਿੱਚ ਬੈਠੇ, ਭਵੀਸ਼ਣਾਂ ਨੂੰ ਸਬਕ ਸਿਖਾ ਦੇਈਏ
ਸਤਿਗੁਰਾਂ ਦੀ ਰੰਬੀ ਹੱਥ ਲੈ ਕੇ, ਹੁਣ ਖੱਲ ਇਹਨਾਂ ਦਾ ਲਾਹ ਦੇਈਏ,
ਪਰਸ਼ੋਤਮ ਸ਼ੇਰਾਂ ਦੀ ਗਰਜ਼ ਅੱਗੇ, ਭੇਡਾਂ ਨੇ ਸੀਸ ਝੁਕਾ ਦੇਣਾ..
ਰਵਿਦਾਸ ਗੁਰੂ ਦਿਆਂ ਸ਼ੇਰਾਂ ਨੇ, ਦਿੱਲੀ ਦਾ ਤਖ਼ਤ ਹਿਲਾ ਦੇਣਾ..
 
ਪਰਸ਼ੋਤਮ ਲਾਲ ਸਰੋਏ, ਮੋਬਾ 
Have something to say? Post your comment