Monday, November 18, 2019
FOLLOW US ON

Poem

ਮੱਚਦੇ ਮੁਕੱਦਰ/ ਡਾ. ਜਸਵਿੰਦਰ ਸਿੰਘ ਹਮਸਫਰ

September 16, 2019 05:29 PM

ਮੱਚਦੇ ਮੁਕੱਦਰ

ਹੱਥਾਂ ਦੀਆਂ ਬੈਠ ਕੇ ਅੱਜ,

ਵੇਖ ਰਿਹਾ ਸੀ ਲਕੀਰਾਂ ਨੂੰ,

ਕੁੱਝ ਉੱਤਮ, ਕੁੱਝ ਮੱਧਮ,

ਜਿਹੀਆਂ ਜਾਪੀਆਂ ਤਕਦੀਰਾਂ ਨੂੰ।

ਫਾਸਲੇ ਉਮਰਾਂ ਦੇ, ਪਥਰੀਲੇ ਰਾਹ,

ਉੱਡਣ ਨੂੰ ਫਿਰਦੇ, ਧੂੜ ਵਾਂਗ,

ਪਰੀਆਂ ਨੂੰ।

ਸੁਰਖ ਰੰਗ ਦੇ ਹੁਸਨ ਤੇ,

ਝੂਠੀਆਂ ਜਮੀਰਾਂ ਨੂੰ।

ਸਲਾਮਤ ਰੱਖੀਂ, ਧੋਖਾ ਦੇਣ ਵਾਲੇ,

ਲੋਕਾਂ ਨੂੰ,

ਲੱਗੇ ਜੋ ਨੇ ਮਾਰਨ,

ਠੱਗੀਆਂ ਵੇਖ ਵਜੀਰਾਂ ਨੂੰ।

ਮੱਚਦੇ ਮੁਕੱਦਰ ਵੇਖ ਏਦਾਂ,

ਜਿਉਂ ਸੇਕ ਲੱਗੇ ਜਕੀਰੇ ਨੂੰ।

ਹੋਛਾਪਣ ਉਜਾਗਰ, ਹੋਇਆ ਤੇਰਾ,

ਅੱਜ ਦੇਖ ਮੇਰੀ ਫਕੀਰੀ ਨੂੰ।

ਮੱਠੀ ਹੋਈ ਤੇਰੀ ਉਡੀਕ,

ਤੂੰ ਮਾਰੇ ਠੇਡੇ , ਰਾਹਗੀਰਾਂ ਨੂੰ।

ਤਰਕਸ਼ ਹਾਮੀ, ਭਰਦੇ ਕਿਸੇ ਨਾ,

ਨਿਜਾਦ ਦਿਵਾਓ, ਹਸਮਫਰ ਤੈਨੂੰ

ਤੇਰੇ, ਹਉਂਮੈਂ ਦੇ ਤੀਰਾਂ ਨੂੰ।

 

 

                                                                             ਡਾ. ਜਸਵਿੰਦਰ ਸਿੰਘ ਹਮਸਫਰ

                                                                             ਕੁੱਪ ਰੋਡ ਮਲੌਦ,

                                                                             ਫੋਨ- 98760-55981

Have something to say? Post your comment