Friday, July 10, 2020
FOLLOW US ON

Poem

ਮੇਰੀ ਬੋਲੀ/ਹਰਜੋਤ ਸਿੰਘ ਸੰਧੂ

September 18, 2019 09:22 AM
ਮੇਰੀ ਬੋਲੀ
ਬੋਲੀਆਂ ਤਾਂ ਲੱਖਾਂ ਨੇ ਜੱਗ 'ਤੇ ਜਿਉਂਦੀਆਂ 
ਸਭ ਤੋਂ ਸੁਹਣੀ ਜਾਪੇ ਮੈਨੂੰ ਮੇਰੀ ਮਾਂ ਬੋਲੀ ਏ।
ਨਿੰਦਿਉ ਨਾ ਇਹਨੂੰ ਭੁੱਲ ਕੇ ਕੋਈ ਐਵੇਂ ਨਾ ਸਮਝ ਲਿਉ
ਗੁਰੂਆਂ , ਭੱਟਾਂ, ਭਗਤਾਂ ਨੇ ਸੰਵਾਰੀ ਤੇ ਤੋਲੀ ਏ।
ਭਗਤ,ਊਧਮ ਜਿਹੇ ਸੂਰਮੇ ਸ਼ਾਲਾ ਪੱਤ ਰੱਖਦੇ ਆਏ ਨੇ
ਤਾਂ ਹੀ ਤਾਂ ਇਹ ਸਾਡੇ ਦਿਲ ਦੀ ਰਾਣੀ ਬੋਲੀ ਏ।
ਭੁੱਲ ਜਾਉ ਭੁਲਾ ਦਿਆਂਗੇ ਇਹਨੂੰ ਮਨਾਂ 'ਚੋਂ ਸਾਡੇ ਬਈ
ਇਹ ਤਾਂ ਸਾਡੀ ਮਾਂ ਹੈ ਨਾ ਸਿਰਫ਼ ਸਾਡੀ ਮਾਂ ਬੋਲੀ ਏ।
                      ਹਰਜੋਤ ਸਿੰਘ  ਸੰਧੂ
Have something to say? Post your comment