Sunday, February 23, 2020
FOLLOW US ON

Article

ਬੁਲੰਦ ਅਵਾਜ਼ ਦੀ ਮਾਲਕ ਮਾਲਵੇ ਦੀ ਦੋਗਾਣਾ ਜੋੜੀ/ਗੁਰਬਾਜ ਗਿੱਲ

September 18, 2019 09:27 AM

ਬੁਲੰਦ ਅਵਾਜ਼ ਦੀ ਮਾਲਕ ਮਾਲਵੇ ਦੀ ਦੋਗਾਣਾ ਜੋੜੀ
“ਕਾਲਾ ਕੁੜਤਾ ਪਜਾਮਾ” ਟਰੈਕ ਨਾਲ ਖੂਬ ਚਰਚਾ ‘ਚ – ਬਲਵੀਰ ਚੋਟੀਆ-ਜੈਸਮੀਨ ਚੋਟੀਆ
ਪੰਜਾਬੀ ਸੰਗੀਤ ਨੇ ਅੱਜ ਆਪਣੀ ਪਹਿਚਾਣ ਅੰਤਰਰਾਸ਼ਟਰੀ ਪੱਧਰ ਤੱਕ ਬਣਾਈ ਹੋਈ ਹੈ ਤੇ ਇਹ ਜਨਾਬ! ਕਿਤੇ ਸਹਿਜੇ ਹੀ ਨਹੀ ਹੋ ਗਿਆ ਇਸ ਪਿੱਛੇ ਸੰਗੀਤ ਜਗਤ ਨਾਲ ਜੁੜੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਦਾ ਹੱਥ ਹੈ। ਖ਼ੈਰ ਸਾਡਾ ਪੰਜਾਬੀ ਸੰਗੀਤ ਕਈ ਦੋਰਾਂ ਚੋ’ ਗੁਜਰਿਆ, ਕਦੇ ਸੋਲੋ, ਕਦੇ ਪੌਪ, ਕਦੇ ਉਦਾਸ, ਕਦੇ ਬੀਟ ਅਤੇ ਕਦੇ ਡਿਊਟ ਦੀ ਚੜ੍ਹਾਈ ਰਹੀ ਐ। ਪਰ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਪਸੰਦ-ਨਾ-ਪਸੰਦ ਦਾ ਤਾਂ ਕਿਸੇ ਨੂੰ ਨਹੀ ਪਤਾ? ਮੁੱਕਦੀ ਗੱਲ ਤਾਂ ਐ ਕਿ ਜਨਾਬ! ਡਿਊਟ ਗਾਇਕੀ ਦੀ ਰਵਾਇਤ ਸਦੀਆਂ ਪੁਰਾਣੀ ਹੈ, ਜਿਸ ਦੀ ਇਹ ਮਿਸਾਲ ਅੱਜ ਸਾਡੇ ਸਾਹਮਣੇ ਹੈ ਕਿ ਸੋਲੋ ਗਾਇਕੀ ਦੇ ਅਲੰਬਰਦਾਰ ਕਹਾਉਣ ਵਾਲੇ ਗਾਇਕਾਂ ਨੇ ਵੀ ਆਪਣੇ-ਆਪ ਨੂੰ ਡਿਊਟ ਗਾਇਕਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ ਐ। ਭਾਵੇਂ ਕਿ ਡਿਊਟ ਗਾਇਕੀ ਦੇ ਦੌਰ ਵਿੱਚ ਅੱਜ ਬੇਸ਼ੁਮਾਰ ਡਿਊਟ ਜੋੜੀਆਂ ਪੰਜਾਬੀ ਸੰਗੀਤ ਜਗਤ ਦੀ ਸੇਵਾ ਵਿੱਚ ਜੁੱਟੀਆਂ ਹੋਈਆ ਨੇ, ਉਹਨਾਂ ਵਿੱਚੋਂ ਈ ਇੱਕ ਹੈ, ਬੁਲੰਦ ਅਵਾਜ਼ ਦੀ ਮਾਲਕ, ਮਾਲਵੇ ਦੀ ਪ੍ਰਸਿੱਧ ਦੋਗਾਣਾ ਜੋੜੀ, ਜੋ ਐਸ ਵੇਲੇ ਆਪਣੇ ਨਵੇਂ ਟਰੈਕ “ਕਾਲਾ ਕੁੜਤਾ ਪਜਾਮਾ” ਨਾਲ ਖੂਬ ਚਰਚਾ ‘ਚ ਐ – ਬਲਵੀਰ ਚੋਟੀਆ-ਜੈਸਮੀਨ ਚੋਟੀਆ

“ਇੱਕ ਮਾਂ ਬੋਹੜ ਦੀ ਛਾਂ…”
“ਸੱਜਰੀ ਵਿਆਹੀ ਧੀ ਦਾ ਹੋਜੇ ਤਲਾਕ ਜਦੋਂ, ਔਖਾ ਪਿਉ ਨੂੰ ਚੁੱਕਣਾ ਸਮਾਨ…”
“ਰੱਖੀ ਖਿਆਲ ਪਟੋਲਿਆ, ਮੈਂ ਸਰਪੰਚੀ ਲੈਣੀ ਆਂ…”
“ਜੰਡ ਕਰੀਰ ਨਹੀਂ ਕਰ ਸਕਦੇ. ਕਦੇ ਬੋਹੜਾਂ ਵਰਗੀ ਛਾਂ…(ਲੋਕ-ਤੱਥ)” ਆਦਿ ਸੁਪਰ-ਡੁਪਰ ਹਿੱਟ ਗੀਤਾਂ ਵਾਲੀ ਮਾਲਵੇ ਦੀ ਪ੍ਰਸਿੱਧ ਦੋਗਾਣਾ ਜੋੜੀ ਬਲਵੀਰ ਚੋਟੀਆ-ਜੈਸਮੀਨ ਚੋਟੀਆ ਅੱਜ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀ, ਕਿਉਂਕਿ ਹੁਣ ਤੱਕ ਉਹਨਾਂ ਨੇ ਦੋ ਦਰਜਨ ਦੇ ਕਰੀਬ ਐਲਬੰਮਾਂ ਆਪਣੇ ਸਰੋਤਿਆਂ ਦੀ ਝੋਲੀ ਪਾਈਆ, ਜਿੰਨ੍ਹਾਂ ਚ’ “ਮਾਂ ਬੋਹੜ ਦੀ ਛਾਂ”, “ਅਖੀਰੀ ਮੁਲਾਕਾਤ”, “ਪਹਿਲਾ ਅਖਾੜਾ”, “ਕੀ ਦੁੱਖ ਧੀਆਂ ਦੇ”, “ਸਰਪੰਚੀ ਲੈਣੀ ਆਂ”, “ਨਬਜਾਂ”, “ਚੀਨੇ ਕਬੂਤਰ”, “ਅੱਖੀਆਂ”, “12 ਸਾਲਾਂ ਬਾਅਦ”, ਸ਼ੇਰਨੀ”, “ਜੱਟ ਦੀ ਹਕੀਕਤ”, “ਰੀਅਲ ਸੱਚ”, “ਗੁੱਡੀ ਏ ਚੜੀ”, “ਫੈਸ਼ਨ”, “ਹੁਸਨ”, “ਜੱਟ ਬਰੈਂਡਡ”, “ਰੰਗਲੀ ਦੁਨੀਆ”, “ਟੀਚਰ”, “ਪੱਪੂ ਪਾਸ ਹੋ ਗਿਆ”, “ਦੁਬਈ ਵਾਲਾ ਸੇਖ”, “ਵੱਟਾਂ ਵਾਲੀ ਪੱਗ”, “ਗੁੱਡੀਆਂ ਪਟੋਲੇ” ਅਤੇ “ਦਬਕਾ” ਆਦਿ। ਜਿੰਨ੍ਹਾਂ ਨੂੰ ਉਹਨਾਂ ਦੇ ਚਾਹੁੰਣ ਵਾਲਿਆ ਨੇ ਬੜਾ ਪਿਆਰ/ ਸਤਿਕਾਰ ਦਿੱਤਾ। ਇਸ ਕਰਕੇ ਸੰਗੀਤਕ ਖੇਤਰ ਵਿੱਚ ਉਹਨਾਂ ਦੀ ਗਾਇਕੀ ਦਾ ਦਾਇਰਾ ਬੜਾ ਵਿਸ਼ਾਲ ਹੈ। ਹੁਣ ਪ੍ਰੋਡਿਊਸਰ ਮੁਕੇਸ ਕੁਮਾਰ ਦੀ ਰਹਿਨੁਮਾਈ ਹੇਠ ਅਨੰਦ ਮਿਊਜ਼ਿਕ ਦੀ ਮਾਣਮੱਤੀ ਪੇਸ਼ਕਸ਼ ਹੇਠ ਰਿਲੀਜ਼ ਕੀਤੇ, ਨਵੇਂ ਟਰੈਕ “ਕਾਲਾ ਕੁੜਤਾ ਪਜਾਮਾ” ਨਾਲ ਇਹ ਜੋੜੀ ਐਸ ਵੇਲੇ ਖੂਬ ਚਰਚਾ ‘ਚ ਐ। ਪ੍ਰਸਿੱਧ ਗੀਤਕਾਰ ਰਾਜ ਮਹਿਰਾਜ ਦੇ ਲਿਖੇ ਅਤੇ ਸੰਗੀਤਕਾਰ ਬਿਕਰਮ ਲੁਧਿਆਣਾ ਦੇ ਸੰਗੀਤ-ਬੱਧ ਕੀਤੇ। ਸੰਦੀਪ ਅਨੰਦ ਦੀ ਪ੍ਰੋਡਕਸ਼ਨ ਅਧੀਨ ਐਸ ਪੀ ਸਿੰਘ (ਨਥਾਨਾ) ਚੰਡੀਗੜ੍ਹ ਦੇ ਵਿਸ਼ੇਸ਼ ਸਹਿਯੋਗ ਨਾਲ ਤਿਆਰ ਕੀਤੇ, ਇਸ ਪ੍ਰੋਜੈਕਟ ਨੂੰ ਵੀਡੀਓ ਡਾਇਰੈਕਟਰ ਸਤਵੰਤ ਭੁੱਲਰ ਦੀ ਟੀਮ ਦੁਆਰਾ ਕੈਮਰਾਮੈਨ ਬਲਜਿੰਦਰ ਮੌੜ ਨਾਲ ਵੱਖ-ਵੱਖ ਖੁਬਸੂਰਤ ਥਾਵਾਂ ਤੇ ਫਿਲਮਾਂਕਣ ਕਰਕੇ ਤਿਆਰ ਕੀਤੇ, ਇਸ ਗੀਤ ਨੂੰ ਉਹਨਾਂ ਦੇ ਚਹੇਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ।
ਕਲਾਕਾਰਾਂ ਦੇ ਸ਼ਹਿਰ ਬਠਿੰਡਾ ਵਿਖੇ ਪੱਕੇ ਤੌਰ ‘ਤੇ ਰਹਿ ਰਹੀ, ਪ੍ਰਸਿੱਧ ਗੀਤਕਾਰ ਮੱਖਣ ਬਰਾੜ, ਅਲਬੇਲ ਬਰਾੜ ਦਿਓੁਣ, ਕਿਰਪਾਲ ਮਾਅਣਾ, ਰਾਜ ਮਹਿਰਾਜ, ਬਾਬਾ ਬਲਜੀਤ, ਹਰਦੀਪ ਸਿੰਘ ਚੇਅਰਮੈਨ, ਰਮੇਸ ਬਰੇਟਿਆ ਵਾਲਾ, ਜੀਤ ਚੰਚੋਹਰ, ਡਾ. ਗੁਰਨਾਮ ਖੌਖਰ, ਕਾਲਾ ਤੋਗਾਵਾਲ, ਦਰਸ਼ਨ ਨੱਤੀਆ ਵਾਲਾ ਆਦਿ ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਬੁਲੰਦ ਅਵਾਜ਼ ਦੇਣ ਵਾਲੀ ਇਹ ਮਾਲਵੇ ਦੀ ਪ੍ਰਸਿੱਧ ਪੰਜਾਬੀ ਦੋਗਾਣਾ ਜੋੜੀ ਬਲਵੀਰ ਚੋਟੀਆ-ਜੈਸਮੀਨ ਚੋਟੀਆ ਦੀ ਗਾਇਕੀ ਹਰ ਇੱਕ ਦਿਲ ‘ਤੇ ਰਾਜ ਕਰੇ, ਪਰਮ-ਪ੍ਰਮਾਤਮਾ ਇਹਨਾਂ ਦੀਆਂ ਆਸਾਂ/ ਉਮੀਦਾ ਨੂੰ ਖੂਬ ਫ਼ਲ/ ਫੁੱਲ ਲਾਵੇ ਅਤੇ ਇਹ ਹੋਰ ਢੇਰ ਸਾਰੀਆਂ ਬੁਲੰਦੀਆਂ ਮਾਣੈ।
-ਗੁਰਬਾਜ ਗਿੱਲ 98723-62507
ਨੇੜੇ ਬੱਸ ਸਟੈਂਡ, ਸਾਹਮਣੇ ਛੋਟਾ ਗੇਟ, ਬਠਿੰਡਾ (ਪੰਜਾਬ) -151001

Have something to say? Post your comment