Monday, November 18, 2019
FOLLOW US ON

Article

ਨਾਮਵਰ ਕਵਿਤਰੀ ਕੋਮਲਪ੍ਰੀਤ ਕੌਰ ਘੱਗਾ ਦੀ ਚੌਥੀ ਪੁਸਤਕ 'ਪਾਣੀ ਇਕ ਅਨਮੋਲ ਰਤਨ' ਮਾਨਯੋਗ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਵਲੋਂ ਲੋਕ- ਅਰਪਣ

September 18, 2019 09:30 AM

ਨਾਮਵਰ ਕਵਿਤਰੀ ਕੋਮਲਪ੍ਰੀਤ ਕੌਰ ਘੱਗਾ ਦੀ ਚੌਥੀ ਪੁਸਤਕ 'ਪਾਣੀ ਇਕ ਅਨਮੋਲ ਰਤਨ'  ਮਾਨਯੋਗ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਵਲੋਂ ਲੋਕ- ਅਰਪਣ
       ਸਾਹਿਤ-ਜਗਤ ਦੀ ਜਾਣੀ-ਪਛਾਣੀ ਕਲਮ, ਮੈਡਮ ਕੋਮਲਪ੍ਰੀਤ ਕੌਰ ਘੱਗਾ ਬਾਲ ਸਾਹਿਤਕਾਰ ਦੀ ਚੌਥੀ ਪੁਸਤਕ 'ਪਾਣੀ ਇਕ ਅਨਮੋਲ ਰਤਨ'  ਮਾਨਯੋਗ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਜੀ ਦੇ ਕਰ-ਕਮਲਾਂ ਦੁਆਰਾ ਸੰਗਰੂਰ ਵਿਖੇ ਪੀ ਡਵਲਿਊ ਡੀ ਦੇ ਗੈਸਟ ਹਾਉਸ ਵਿੱਚ ਬੜੀ ਸ਼ਾਨੋ-ਸੌਕਤ ਨਾਲ ਲੋਕ-ਅਰਪਣ ਕੀਤੀ ਗਈ। ਦਰਿਆਵਾਂ ਦੇ ਵਗਦੇ ਪਾਣੀਆਂ ਵਰਗੀ ਉਸਦੀ ਲ-ਜੁਵਾਬ ਕਲਮ ਇਸਤੋਂ ਪਹਿਲਾਂ 'ਜੁਗਨੂੰ', 'ਚੰਗੀਆਂ ਗੱਲਾਂ' ਅਤੇ 'ਆਓ ਵੰਡੀਏ ਮੁਸਕਾਨ' ਨਾਮੀ ਤਿੰਨ ਮਿਆਰੀ ਨੈਤਿਕ ਪੁਸਤਕਾਂ ਲਿਖ ਚੁੱਕੀ ਹੈ। ਲੇਖਿਕਾ ਦਾ ਇਹ ਨਿਰਵਿਘਨ ਨਿਰੰਤਰ ਯਤਨ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕੁਰਾਹੇ ਪਈ ਨੌਜਵਾਨੀ ਅਤੇ  ਨਵੀਂ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰ ਕੇ ਪੰਜਾਬੀ ਮਾਂ-ਬੋਲੀ ਨਾਲ ਜੋੜਨ ਦਾ ਕਿੱਡਾ ਵੱਡਾ ਜ਼ਜਬਾ ਹੈ ਉਸਦਾ।  ਇਸ ਹਥਲੀ ਪੁਸਤਕ ਵਿਚ ਉਸ ਨੇ ਨਾ ਸਿਰਫ ਪਾਣੀ ਦੇ ਬਹੁ ਪੱਖੀ ਮਹੱਤਵ ਨੂੰ ਹੀ ਉਜਾਗਰ ਕੀਤਾ ਹੈ ਸਗੋਂ ਆਧੁਨਿਕ ਯੁੱਗ ਵਿੱਚ ਸਮਾਜ ਨੂੰ ਦਰਪੇਸ਼ ਸੰਕਟ, ਔਕੜਾਂ ਅਤੇ ਚਣੌਤੀਆਂ ਬਾਰੇ ਵੀ ਸਾਨੂੰ ਚੌਕਸ ਕੀਤਾ ਹੈ। ਜਿਵੇਂ ਗੁਰਬਾਣੀ ਇਸ ਪਾਣੀ ਦੀ ਮਹੱਤਤਾ ਨੂੰ ਦਰਸਾਉਂਦੀ ਹੋਈ ਪਾਣੀ ਨੂੰ ਪਿਤਾ ਬਰਾਬਰ ਦਸਦੀ ਹੈ, ਬਿਲਕੁੱਲ ਉਸੇ  ਤਰਾਂ ਲੇਖਿਕਾ ਇਸ ਕੁਦਰਤੀ ਵਡਮੁੱਲੇ ਸ੍ਰੋਤ ਪਾਣੀ ਨੂੰ ਅਣਮੋਲ ਰਤਨ ਕਹਿਕੇ ਇਸਦੀ ਮਹੱਤਤਾ ਨੂੰ ਵਧਾਉਂਦੀ ਹੈ। ਅੱਜ ਜਦੋਂ ਪਾਣੀ ਦੀ ਦਿਨੋ -ਦਿਨ ਵਧ ਰਹੀ ਘਾਟ ਹਰ ਪ੍ਰਾਣੀ ਲਈ ਇਕ ਜ਼ਬਰਦਤ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਤਾਂ ਉਸ ਹਾਲਤ ਵਿੱਚ ਅਜਿਹੀ ਪੁਸਤਕ ਨੂੰ ਪੜਨ ਅਤੇ ਉਸ ਮੁਤਾਬਿਕ ਚੱਲਣ ਦੀ ਮਹੱਤਤਾ ਹੋਰ ਵੀ ਕਈ ਗੁਣਾ ਵਧ ਜਾਂਦੀ ਹੈ। ‘
    ਅੱਜ ਕੱਲ ਦੀ ਪੀੜੀ ਨੂੰ ਪਾਣੀ ਨੂੰ ਬਚਾਉਣ ਪ੍ਰਤੀ ਜਾਗਰੂਕ ਕਰਦੀ ਲੇਖਿਕਾ ਦੀ ਇਸ ਪੁਸਤਕ ਬਾਰੇ ਬੋਲਦਿਆਂ ਮਾਨਯੋਗ ਮੰਤਰੀ ਸਿੰਗਲਾ ਸਾਹਿਬ ਜੀ ਨੇ ਇਸਤੇ ਪ੍ਰਸੰਨਤਾ ਪ੍ਰਗਟ ਕਰਦਿਆਂ ਕੋਮਲਪ੍ਰੀਤ ਕੌਰ ਘੱਗਾ ਦੇ ਇਸ ਉਪਰਾਲੇ ਲਈ ਵਧਾਈ ਦਿੱਤੀ ਅਤੇ ਕਲਮ ਦੇ ਨਿਰੰਤਰ ਚਲਦੇ ਰੱਖਣ ਲਈ ਵੀ ਲੇਖਿਕਾ ਨੂੰ ਪ੍ਰੇਰਿਤ ਕੀਤਾ ।
    ਮੈਡਮ ਕੋਮਲਪ੍ਰੀਤ ਕੌਰ ਘੱਗਾ ਅੰਗ੍ਰੇਜੀ ਲੈਕਚਰਾਰ ਦੀਆਂ ਜਿੰਮੇਵਾਰੀਆਂ ਨਿਭਾ ਰਹੀ ਹੈ। ਵਿਦਿਆਰਥੀਆਂ ਦੇ ਹਿੱਤ ਵਿਚ ਜਿੱਥੇ ਉਹ ਸਕੂਲ ਵਿਚ ਤਨ, ਮਨ, ਧਨ ਨਾਲ ਵਿਦਿਆਰਥੀਆਂ ਨੂੰ ਹਮੇਸ਼ਾਂ ਸਮਰਪਣ ਰਹਿੰਦੀ ਹੈ, ਉਥੇ ਉਨਾਂ ਦੀ ਕਲਮ ਵੀ ਵਿਦਿਆਰਥੀਆਂ ਨੂੰ ਸਿੱਧੇ ਮਾਰਗ ਉਤੇ ਚੱਲਣ ਲਈ ਖੂਬ ਸਹਾਈ ਹੋ ਰਹੀ ਹੈ।   ਲੇਖਿਕਾ ਦੇ ਇਸ ਉੱਦਮ ਦੀ ਜਿਤਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ।   ਪੰਜਾਬੀ ਮਾਂ ਬੋਲੀ ਅਤੇ  ਸਰਬੱਤ ਦੇ ਭਲੇ ਲਈ ਕੀਤੇ ਕਾਰਜ਼ ਲਈ ਲੇਖਿਕਾ ਵਧਾਈ ਦੀ ਹੱਕਦਾਰ ਹੈ।


ਪ੍ਰੀਤਮ ਲੁਧਿਆਣਵੀ ,

ਚੰਡੀਗੜ, ( 9876428641 )

Have something to say? Post your comment

More Article News

ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ/ਮਨਦੀਪ ਖੁਰਮੀ ਹਿੰਮਤਪੁਰਾ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ ਮੇਰੇ ਹਿੱਸੇ ਦੀ ਲੋਅ (ਕਾਵਿ ਸੰਗ੍ਰਹਿ) ਲੇਖਕ ਹੀਰਾ ਸਿੰਘ ਤੂਤ ਸੁਰਜੀਤ ਦੀ ਪਾਰਲੇ ਪੁਲ ਪੁਸਤਕ ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ , ਉਜਾਗਰ ਸਿੰਘ ਗੁਰੂ ਨਾਨਕ -ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ-ਡਾ ਅਮਰਜੀਤ ਟਾਂਡਾ ਦੀਵੇ, ਧਰਮ ਅਤੇ ਪ੍ਰਦੂਸ਼ਣ। ਬਲਰਾਜ ਸਿੰਘ ਸਿੱਧੂ ਐਸ.ਪੀ. " ਯਾਦਾਂ ਨੋਟ ਬੰਦੀ ਦੇ ਦਿਨਾਂ ਦੀਆਂ.!" (ਇਕ ਵਿਅੰਗਮਈ ਲੇਖ ) ਲੇਖਕ :ਮੁਹੰਮਦ ਅੱਬਾਸ ਧਾਲੀਵਾਲ ਕਲਿ ਤਾਰਣ ਗੁਰੁ ਨਾਨਕ ਆਇਆ / ਪ੍ਰੋ.ਨਵ ਸੰਗੀਤ ਸਿੰਘ ਯੋਜਨਾਵੱਧ ਸਿੱਖ ਕਤਲੇਆਮ ਦੀ ਬੇ-ਇਨਸਾਫੀ//ਬਘੇਲ ਸਿੰਘ ਧਾਲੀਵਾਲ ਸਭਿਆਚਾਰ ਦੀ ਅਮੀਰ ਵਿਰਾਸਤ ਸੰਭਾਲਣਾ ਲੋਚਦੀ ਮੁਟਿਆਰ : ਜਸਪ੍ਰੀਤ ਕੌਰ ਸੰਘਾ
-
-
-