Friday, July 10, 2020
FOLLOW US ON

Article

ਰਿਸ਼ਤਿਆ ਦੀ ਗੱਲ ਕਰਦਾ ਗੁਰਕ੍ਰਿਪਾਲ ਸੂਰਾਪੂਰੀ ਦਾ ਗੀਤ " ਵਿਆਹ ਵਾਲਾ ਗਾਣਾ "

September 18, 2019 09:44 AM

ਰਿਸ਼ਤਿਆ ਦੀ ਗੱਲ ਕਰਦਾ ਗੁਰਕ੍ਰਿਪਾਲ ਸੂਰਾਪੂਰੀ ਦਾ ਗੀਤ  " ਵਿਆਹ ਵਾਲਾ ਗਾਣਾ "

ਮਾਨਸਾ  17 ਸਤੰਬਰ ( ਬਿਕਰਮ ਸਿੰਘ ਵਿੱਕੀ)-  ਪੰਜਾਬੀ ਸੰਗੀਤ ਜਗਤ ਵਿੱਚ ਗਾਇਕ ਗੁਰਕ੍ਰਿਪਾਲ ਸੂਰਾਪੂਰੀ ਸਾਫ ਸੁਥਰੀ ਗਾਇਕੀ ਦਾ ਮਾਲਕ ਹੈ। ਉਸਨੇ ਅਨੇਕਾਂ ਹੀ ਸਭਿਅਕ ਗੀਤ ਗਾਏ 'ਤੇ ਹਮੇਸ਼ਾ ਪਰਿਵਾਰਕ ਗੀਤਾਂ ਨੂੰ ਹੀ ਅਹਿਮੀਅਤ ਦਿੱਤੀ । ਜਿੱਥੇਂ ਅੱਜ਼ ਦੀ ਗਾਇਕੀ ਨੇ ਇੱਕ ਵੱਖਰਾ ਮੌੜ ਲੈ ਕੇ ਹਥਿਆਰ ਚੱਕ ਲਏ ਹਨ , ਸ਼ਰਾਬਾਂ , ਲੜਾਈਆਂ , ਟਾਈਮ ਬੰਨਣਾ ਵਰਗੇ ਗੀਤਾਂ ਨਾਲ ਅੱਤ ਮਚਾਈ ਹੋਈ ਹੈ। ਉਥੇ ਹੀ ਸੂਰਾਪੂਰੀ ਨੇ ਆਪਣੀ ਸਾਫ ਸੁਥਰੀ ਗਾਇਕੀ ਨਾਲ ਤੇਂ ਆਪਣੇ ਨਵੇਂ ਆਏ ਗੀਤ ' ਵਿਆਹ ਵਾਲੇ ਗਾਣੇ ' ਨਾਲ ਇਹ ਸਾਬਤ ਕਰ ਦਿਖਾਇਆ ਹੈ ਕਿ ਅਸੀ ਹਥਿਆਰਾਂ ਤੋ ਹੱਟਕੇ ਵੀ ਕੁੱਝ ਵੱਖਰਾ ਕਰ ਸਕਦੇ ਹਾਂ 'ਤੇ ਕਰਕੇ ਵੀ ਦਿਖਾਇਆ ਆਪਣੇ ਸਾਫ ਸੁਥਰੇ ਗੀਤਾਂ ਨਾਲ ।  ਸੂਰਾਪੂਰੀ ਅੱਜ ਕੱਲ ਆਪਣੇ ਨਵੇਂ ਗੀਤ ' ਵਿਆਹ ਵਾਲਾ ਗਾਣਾ ' ਨਾਲ ਖੂਬ ਚਰਚਾ ਵਿੱਚ ਹੈ। ਇਸ ਗੀਤ ਵਿੱਚ ਉਸਨੇ ਪਰਿਵਾਰਾ ਦੀ ਗੱਲ , ਰਿਸ਼ਤਿਆ ਦੀ ਗੱਲ ਕਰਦੇ ਹੋਏ ਸਾਰੇ ਮਾਮੇ , ਚਾਚੇ, ਤਾਏ ,  ਫੁੱਫੜ ਨੱਚਾ ਦਿੱਤੇ ਹਨ। ਇਸ ਗੀਤ ਨੂੰ ਅਪਸਰਾ ਮਿਊਜਿਕ 'ਤੇ ਸੁਖਜਿੰਦਰ ਬੱਚੂ ਵੱਲੋ ਮਾਰਕੀਟ ਵਿੱਚ ਰੀਲੀਜ਼ ਕੀਤਾ ਗਿਆ ਹੈ। ਮਿਊਜ਼ਿਕ ਲਾਲ ਕਮਲ ਦਾ 'ਤੇ ਵੀਡੀਓ ਕਮਲਪ੍ਰੀਤ ਜੌਨੀ ਨੇ ਤਿਆਰ ਕੀਤੀ ਹੈ। ਇਸ ਗੀਤ ਪਿੱਛੇ ਜੈਸੀ ਧਨੌਵਾ ਦਾ ਪੂਰਾ ਸਹਿਯੋਗ ਰਿਹਾ ਹੈ। ਥੋੜੇ ਹੀ ਦਿਨਾਂ ਵਿੱਚ ਇਸ ਗੀਤ ਨੂੰ ਮਿਲੀਅਨ ਵਿਊਅ ਹੋ ਗਏ ਹਨ , ਜਿੱਥੋ ਇਹ ਸਾਬਤ ਹੁੰਦਾ ਹੈ ਕਿ ਜੇ ਤੁਸੀ ਹਥਿਆਰਾਂ , ਲੜਾਈਆ ਤੋ ਹੱਟਕੇ ਵਧੀਆ ਗੀਤ ਗਾਉਗੇ ਤਾਂ ਲੋਕ ਵੀ ਜਰੂਰ ਸੁਨਣਗੇ। ਗੀਤ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ ।

Have something to say? Post your comment

More Article News

ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਮਹਾਨ ਸ਼ਹੀਦ ਜਨਰਲ ਲਾਭ ਸਿੰਘ ਜੀ ਦੇ 12 ਜੁਲਾਈ ਨੂੰ 32 ਵੇ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ ! :--ਗੁਰਚਰਨ ਸਿੰਘ ਗੁਰਾਇਆ ਨਵੇਂ ਲੱਛਣਾਂ ਨੇ ਵੱਧਾਈਆਂ ਮਰੀਜਾਂ ਦੀ ਮੁਸ਼ਕਲਾਂ ਮੈਨੂੰ ਦੱਸਿਓ ਜਰਾ ਗਾਉਣ ਵਾਲਿਓ/ਸੁਰਜੀਤ ਸਿੰਘ"ਦਿਲਾ ਰਾਮ" ਹਿੰਦੀ ਲਘੂ ਕਹਾਣੀ / ਮੁਕਤੀ /ਮੂਲ : ਡਾ. ਦਲਜੀਤ ਕੌਰ ਅਨੁ : ਪ੍ਰੋ. ਨਵ ਸੰਗੀਤ ਸਿੰਘ ਮੀਂਹ ਪਵਾਉਣ ਸਬੰਧੀ ਅਹਿਮ ਲੋਕ ਵਿਸ਼ਵਾਸ: ਗੁੱਡੀ ਫੂਕਣਾ ਫਾਸ਼ੀਵਾਦ ਵਿਰੁਧ ਜਿੱਤ ਗੁਲਾਮ ਦੇਸ਼ਾਂ ਤੇ ਲੋਕਾਂ ਦੀ ਮੁਕਤੀ ਦਾ ਰਾਹ । ਜਗਦੀਸ਼ ਸਿੰਘ ਚੋਹਕਾ ਹਿੰਦੀ ਮਿੰਨੀ ਕਹਾਣੀ /ਛੱਡਣਾ / ਮੂਲ : ਹਰਭਗਵਾਨ ਚਾਵਲਾ * ਅਨੁ : ਪ੍ਰੋ. ਨਵ ਸੰਗੀਤ ਸਿੰਘ ਸੁਘੜ ਸਿਆਣੀ ਧੀ/ਪਰਮਜੀਤ ਕੌਰ ਸੋਢੀ ਜਿੰਦਗੀ ਚ ਆਏ ਮਾੜੇ ਦਿਨਾਂ ਨੇ ਗਾਇਕ ਬਣਾਇਆ-ਜਸਵਿੰਦਰ ਪੂਹਲੀ(ਹਕੀਕੀ ਵਿਥਿਆ) ਨਹੀਂ ਭੁੱਲਦਾ ਚੇਤਿਆਂ ਚੋਂ ਬੇਬੇ ਦਾ ਚੁੱਲ੍ਹੇ ਤੇ ਬਣਾਇਆ ਹੋਇਆ ਸਾਗ (ਸਾਡਾ ਵਿਰਸਾ)
-
-
-