Monday, November 18, 2019
FOLLOW US ON

Article

ਮਾਂ ਦੀ ਮਮਤਾ/ਸੰਦੀਪ ਕੌਰ ਹਿਮਾਂਯੂੰਪੁਰਾ

September 18, 2019 09:50 AM
ਮਾਂ ਦੀ ਮਮਤਾ
 
ਪਰਮਾਤਮਾ ਨੇ ਇਨਸਾਨ ਨੂੰ ਦੁਨੀਆਂਦਾਰੀ  ਵਿੱਚ ਵਿਚਰਨ ਲਈ ਅਨੇਕਾਂ ਰਿਸ਼ਤਿਆਂ ਨਾਲ ਜੋੜਿਆ ਹੈ। ਇਨਸਾਨੀ ਜ਼ਿੰਦਗੀ ਅਨੇਕਾਂ ਰਿਸ਼ਤਿਆਂ ਦਾ ਸੁਮੇਲ ਹੈ ਜਿਵੇਂ ਭੈਣ-ਭਰਾ,ਮਾਂ-ਪਿਓ,ਦਾਦਾ-ਦਾਦੀ,ਨਾਨਾ-ਨਾਨੀ,ਤਾਏ,ਚਾਚੇ,ਦੋਸਤ,ਪ੍ਰੇਮੀ-ਪ੍ਰੇਮਿਕਾ ਆਦਿ।ਇਨ੍ਹਾਂ ਸਾਰੇ ਰਿਸ਼ਤਿਆਂ ਵਿੱਚੋਂ ਉੱਚਾ-ਸੁੱਚਾ ਤੇ ਪਵਿੱਤਰ ਰਿਸ਼ਤਾ ਹੈ ਮਾਂ ਦਾ ਰਿਸ਼ਤਾ।ਪਰਮਾਤਮਾ ਵੱਲੋਂ ਵੀ ਮਾਂ ਦੇ ਰਿਸ਼ਤੇ ਨੂੰ ਇੰਨਾ ਉੱਚਾ ਦਰਜਾ ਪ੍ਰਾਪਤ ਹੈ ਕਿ ਪਰਮਾਤਮਾ ਦੇ ਖ਼ੁਦ ਨਾਂ ਮਗਰ ਵੀ ਮਾਂ ਸ਼ਬਦ ਲੱਗਦਾ ਹੈ।ਅੰਤਰ ਕੇਵਲ ਬਿੰਦੀ ਦਾ ਹੀ ਹੈ।ਇਸ ਗੱਲ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਂ ਬੱਚੇ ਲਈ ਰੱਬ ਵੱਲੋਂ ਦਿੱਤੀ ਕਿੰਨੀ ਮਹਾਨ ਦੇਣ ਹੈ।ਮਾਂ ਰੱਬ ਦਾ ਦੂਜਾ ਨਾਂ ਹੈ।ਮਾਂ ਆਪਣੇ ਬੱਚੇ ਨੂੰ ਨੌ ਮਹੀਨੇ ਕੁੱਖ ਵਿੱਚ ਰੱਖਦੀ ਹੈ,ਅਨੇਕਾਂ ਦੁੱਖ ਤਕਲੀਫ਼ਾ ਝੱਲਣ ਤੋਂ ਬਾਅਦ ਉਸਨੂੰ ਜਨਮ ਦਿੰਦੀ ਹੈ।ਮਾਂ ਦੇ ਪਿਆਰ ਵਿੱਚ ਇੰਨੀ ਤਾਕਤ ਹੈ ਕਿ ਬੱਚਾ ਸਭ ਤੋਂ ਪਹਿਲਾ ਮਾਂ ਕਹਿਣਾ ਹੀ ਸਿੱਖਦਾ ਹੈ।
ਮਾਂ ਦੇ ਸਾਡੇ ਸਿਰ ਅਨੇਕਾਂ ਕਰਜ਼ ਹਨ ਤੇ ਅਨੇਕਾਂ ਅਹਿਸਾਨ ਵੀ ਹਨ,ਜੋ ਕਦੇ ਵੀ ਉਤਾਰੇ ਨਹੀਂ ਜਾ ਸਕਦੇ।ਇਨਸਾਨ ਚਾਹੇ ਜਿੰਨਾ ਮਰਜ਼ੀ ਅਮੀਰ,ਧਨਵਾਨ ਕਿਉਂ ਨਾ ਬਣ ਜਾਵੇ,ਪਰ ਮਾਂ ਦਾ ਚਾੜ੍ਹਿਆ ਹੋਇਆ ਕਰਜ਼ਾ ਸੱਤ ਜਨਮਾਂ ਤੱਕ ਨਹੀਂ ਉਤਾਰ ਸਕਦਾ।ਮਾਂ ਦਾ ਦਿਲ ਮੌਮ ਦੀ ਤਰ੍ਹਾਂ ਨਰਮ ਤੇ ਕੋਮਲ ਹੈ।ਮਾਂ ਆਪਣੇ ਬੱਚੇ ਦੀ ਖ਼ੁਸ਼ੀ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ।ਮਾਂ ਆਪਣੇ ਬੱਚੇ ਨੂੰ ਦੁੱਖ 'ਚ ਨਹੀਂ ਦੇਖ ਸਕਦੀ।ਜੇ ਬੱਚੇ ਨੂੰ ਬੁਖਾਰ ਚੜ੍ਹ ਜਾਵੇ ਤਾਂ ਸਾਰੀ-ਸਾਰੀ ਰਾਤ ਜਾਗ ਕੇ ਮਾਂ ਉਹਦੇ ਮੱਥੇ ਤੇ ਪੱਟੀਆਂ ਕਰਦੀ ਹੈ।ਜੇ ਬੱਚੇ ਦੇ ਪੈਰ ਤੇ ਕੰਡਾ ਵੀ ਵੱਜੇ ਤਾਂ ਮਾਂ ਦੀ ਜਾਨ 'ਤੇ ਬਣ ਜਾਂਦੀ ਹੈ।ਏਨਾ ਨਰਮ ਦਿਲ ਹੈ ਮਾਂ ਦਾ।ਪਰ ਦੂਜੇ ਪਾਸੇ ਮਜ਼ਬੂਤ ਦਿਲ ਤੇ ਦਿੜ੍ਹ ਇਰਾਦੇ ਵਾਲੀਆਂ ਮਾਂਵਾਂ ਵੀ ਧਨ ਹਨ,ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ ਅਤੇ ਠੰਡੇ ਬੁਰਜ਼ ਵਿੱਚ ਬੱਚਿਆਂ ਲਈ ਪੋਹ-ਮਾਘ ਦੀਆਂ ਰਾਤਾਂ ਵੀ ਕੱਟੀਆਂ।ਝਾਂਸੀ ਦੀ ਰਾਣੀ ਮਜ਼ਬੂਤ ਤੇ ਦ੍ਰਿੜ੍ਹ ਇਰਾਦੇ ਵਾਲੀ ਮਾਂਵਾਂ ਦੀ ਮਿਸਾਲ ਹੈ,ਜੋ ਆਪਣੇ ਬੱਚੇ ਲਈ ਅੰਗਰੇਜ਼ ਸਰਕਾਰ ਨਾਲ ਮੱਥਾ ਲਾ ਗਈ।ਧਨ ਹੈ ਮਾਂ ਤੇ ਮਾਂ ਦੀ ਮਮਤਾ।
ਮਾਂ ਆਪਣੇ ਬੱਚੇ ਲਈ ਕੀ ਨਹੀਂ ਕਰਦੀ?ਮਾਂ ਆਪਣੇ ਬੱਚੇ ਲਈ ਆਪਣੀ ਜਾਨ ਨਿਛਾਵਰ ਕਰ ਦਿੰਦੀ ਹੈ।ਮਾਂ ਆਪਣੇ ਬੱਚੇ ਨੂੰ ਦੇਖ-ਦੇਖ ਜਿਊਂਦੀ ਹੈ।ਜਿਸ ਬੱਚੇ ਨੂੰ ਦੇਖ-ਦੇਖ ਮਾਂ ਜਿਊਂਦੀ ਹੈ ਜੇ ਉਹ ਵੱਡਾ ਹੋ ਕੇ ਇਹ ਕਹਿ ਦੇਵੇ ਕਿ ਤੂੰ ਮੇਰੇ ਲਈ ਕੀ ਕੀਤੈ?ਤਾਂ ਉਸ ਮਾਂ ਦਾ ਦੁਨੀਆਂ ਤੇ ਜਿਊਂਣ ਨੂੰ ਦਿਲ ਨਹੀਂ ਕਰਦਾ।ਉਹ ਟੁੱਟ ਜਾਂਦੀ ਹੈ ਤੇ ਬੇਆਸਰਾ ਹੋ ਜਾਂਦੀ ਹੈ।ਅਜਿਹੀ ਨਲਾਇਕ ਔਲਾਦਾ ਦੀ ਹੀ ਦੇਣ ਹਨ,ਪੰਜਾਬ ਅੰਦਰ ਖੁੱਲ੍ਹੇ ਬਿਰਧ ਆਸ਼ਰਮ।ਜਦੋਂ ਘਰ ਵਿੱਚ ਬੁੱਢੀ ਮਾਂ ਨੂੰ ਨੂੰਹ ਪੁੱਤ ਨਹੀਂ ਪੁੱਛਦੇ,ਹਰ ਵਕਤ ਉਹਦੇ ਨਾਲ ਲੜਾਈ-ਝਗੜਾ ਰੱਖਦੇ ਹਨ ਤਾਂ ਮਾਂ ਨਾ ਚਾਹੁੰਦੇ ਹੋਏ ਵੀ ਰੱਬ ਤੋਂ ਆਪਣੇ ਲਈ ਮੌਤ ਮੰਗਦੀ ਹੈ।ਕਈ ਘਰਾਂ ਵਿੱਚ ਰੱਬ ਰੂਪੀ ਮਾਂ ਦੀ ਏਨੀ ਬੇਕਦਰੀ  ਹੈ ਕਿ ਦੇਖਕੇ ਰੂਹ ਕੰਬ ਜਾਂਦੀ ਹੈ।
ਜਿਸ ਘਰ ਮਾਂ ਹੈ ਉਹ ਘਰ ਪੂਜਣਯੋਗ ਹੈ,ਕਿਉਂਕਿ ਮਾਂ ਰੱਬ ਸਮਾਨ ਹੈ।ਜਦੋਂ ਰੱਬ ਘਰ ਵਿੱਚ ਹੈ ਤਾਂ ਕਿਸੇ ਗੁਰੂਦੁਆਰੇ ਜਾਂ ਮੰਦਿਰ,ਮਸਜਿਦ ਜਾਣ ਦੀ ਲੋੜ ਨਹੀਂ ਪੈਂਦੀ।ਮਾਂ ਦੇ ਪੈਰਾਂ ਹੇਠ ਸੰਸਾਰ ਦੀ ਸਭ ਤੋਂ ਸੁੱਚੀ ਥਾਂ ਹੈ,ਉਹ ਸਿਰਾਂ ਤੇ ਠੰਡੀ ਛਾਂ ਹੈ,ਸੰਸਾਰ ਦਾ ਸਭ ਤੋਂ ਸੁੱਚਾ ਹਰਫ਼ ਹੈ ਤੇ ਰੱਬ ਸੱਚੇ ਦਾ ਨਾਂ ਹੈ।ਸੰਸਾਰ ਦਾ ਸਾਰਾ ਕਾਗਜ਼ ਉਸਦੀ ਉਸਤਤ 'ਤੇ ਲਾ ਦੇਈਏ ਤਾਂ ਵੀ ਕੁਝ ਨਹੀਂ।ਮਾਂ ਜਿੰਨੀ ਮਰਜ਼ੀ ਬੁੱਢੀ ਹੋ ਜਾਵੇ,ਉਹਦਾ ਪਿਆਰ,ਸਨੇਹ,ਆਪਣਾਪਨ ਕਦੇ ਵੀ ਬੁੱਢਾ ਨਹੀਂ ਹੁੰਦਾ।ਇਨਸਾਨੀ ਜ਼ਿੰਦਗੀ ਦੀਆਂ ਸਾਰੀਆਂ ਖ਼ੁਸ਼ੀਆਂ,ਹਾਸੇ-ਖੇੜੇ ਮਾਂ ਦੇ ਕਦਮਾਂ ਵਿੱਚ ਹਨ।ਮਾਂ ਦੇ ਕਦਮਾਂ ਵਿੱਚ ਜੰਨਤ ਹੈ।ਜੇ ਮਾਂ ਦਾ ਹੱਥ ਸਿਰ ਤੇ ਹੋਵੇ ਤਾਂ ਸਾਰੀਆਂ ਬਲਾਵਾਂ ਦੂਰ ਹੋ ਜਾਂਦੀਆਂ ਹਨ।ਮਾਂ ਬਿਨ੍ਹਾਂ ਸਭ ਕੁਝ ਵਿਅਰਥ ਹੈ,ਬੇਕਾਰ ਹੈ।ਮਾਂ ਦਾ ਪਿਆਰ ਅਜਿਹਾ ਖ਼ਜ਼ਾਨਾ ਹੈ ਜਿਸਨੂੰ ਸਾਂਭਣ ਦੀ ਲੋੜ ਹੈ।ਜੇ ਇਹ ਖਜ਼ਾਨਾ ਖੁੱਸ ਜਾਵੇ ਤਾਂ ਪਛਤਾਵੇ ਤੋਂ ਬਿਨ੍ਹਾਂ ਹੋਰ ਕੁਝ ਨਹੀਂ ਪੱਲੇ ਪੈਂਦਾ।
 
ਮੇਰੀ ਵੀ ਇੱਕ ਮਾਂ ਹੈ,
ਨਿਰਾ ਹੀ ਰੱਬ ਦਾ ਨਾਂ ਹੈ।
ਸਭ ਤੋਂ ਨਿੱਘਾ ਪਿਆਰ ਹੈ ਉਸਦਾ,
ਤਪਸ 'ਚ ਠੰਢੀ ਛਾਂ ਹੈ।
ਸਾਰਾ ਦਿਨ ਉਹ ਸੁੱਖ ਹੈ ਮੰਗਦੀ,
ਮਿੱਠੀ ਉਦ੍ਹੀ ਜੁਬਾਂ ਹੈ।
'ਦੀਪ' ਨੂੰ ਸੁਰਗਾਂ ਜਿਹੀ ਜਾਪੇ,
ਕਦਮਾਂ 'ਚ ਉਸਦੇ ਥਾਂ ਹੈ।
 
             ਸੰਦੀਪ ਕੌਰ ਹਿਮਾਂਯੂੰਪੁਰਾ
             9781660021
Have something to say? Post your comment

More Article News

ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ/ਮਨਦੀਪ ਖੁਰਮੀ ਹਿੰਮਤਪੁਰਾ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ ਮੇਰੇ ਹਿੱਸੇ ਦੀ ਲੋਅ (ਕਾਵਿ ਸੰਗ੍ਰਹਿ) ਲੇਖਕ ਹੀਰਾ ਸਿੰਘ ਤੂਤ ਸੁਰਜੀਤ ਦੀ ਪਾਰਲੇ ਪੁਲ ਪੁਸਤਕ ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ , ਉਜਾਗਰ ਸਿੰਘ ਗੁਰੂ ਨਾਨਕ -ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ-ਡਾ ਅਮਰਜੀਤ ਟਾਂਡਾ ਦੀਵੇ, ਧਰਮ ਅਤੇ ਪ੍ਰਦੂਸ਼ਣ। ਬਲਰਾਜ ਸਿੰਘ ਸਿੱਧੂ ਐਸ.ਪੀ. " ਯਾਦਾਂ ਨੋਟ ਬੰਦੀ ਦੇ ਦਿਨਾਂ ਦੀਆਂ.!" (ਇਕ ਵਿਅੰਗਮਈ ਲੇਖ ) ਲੇਖਕ :ਮੁਹੰਮਦ ਅੱਬਾਸ ਧਾਲੀਵਾਲ ਕਲਿ ਤਾਰਣ ਗੁਰੁ ਨਾਨਕ ਆਇਆ / ਪ੍ਰੋ.ਨਵ ਸੰਗੀਤ ਸਿੰਘ ਯੋਜਨਾਵੱਧ ਸਿੱਖ ਕਤਲੇਆਮ ਦੀ ਬੇ-ਇਨਸਾਫੀ//ਬਘੇਲ ਸਿੰਘ ਧਾਲੀਵਾਲ ਸਭਿਆਚਾਰ ਦੀ ਅਮੀਰ ਵਿਰਾਸਤ ਸੰਭਾਲਣਾ ਲੋਚਦੀ ਮੁਟਿਆਰ : ਜਸਪ੍ਰੀਤ ਕੌਰ ਸੰਘਾ
-
-
-