Thursday, November 21, 2019
FOLLOW US ON
BREAKING NEWS
ਆਜ਼ਾਦ ਘਰ ਖਾਲਿਸਤਾਨ ਦੇ ਨਿਸ਼ਾਨੇ ਤੋਂ ਪਿੱਛੇ ਹੱਟ ਕੇ ਕੌਮ ਨਾਲ ਧੋਹ ਨਹੀਂ ਕਮਾਵਾਗੇ । ਮੁੱਖੀ ਪੰਥਕ ਜਥੇਬੰਦੀਆਂ ਜਰਮਨੀ ਭਾਰਤੀ ਅੰਬੈਸੀ ਡੈਨਹਾਗ ਹਾਲੈਂਡ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਰੱਖੇ ਨਾਚ ਗਾਣੇ ਭੰਗੜੇ ਦਾ ਸਮਾਗਮ ਤੁਰੰਤ ਰੱਦ ਕਰ ਕੇ ਸਿੱਖ ਧਰਮ ਤੋ ਮੁਆਫੀ ਮੰਗੇ: ਜਥੇਦਾਰ ਕਰਮ ਸਿੰਘ ਹਾਲੈਂਡ ਨਿਊਜ਼ੀਲੈਂਡ ਪੁਲਿਸ 'ਚ ਤਿੰਨ ਸਾਲਾਂ ਦੌਰਾਨ 1800 ਪੁਲਿਸ ਅਫਸਰਾਂ ਦੀ ਭਰਤੀ ਦਾ ਟੀਚਾ ਪੂਰਾਪੰਜਾਬ ਦੀਆਂ ਮੰਡੀਆਂ ਵਿੱਚ ਪਰਮਲ, ਸਰਬਤੀ,ਦੇਵਗੌੜਾ ਸਰਬਤੀ ਝੋਨੇ ਦੀ ਪਾ੍ਰਇਵੇਟ ਖਰੀਦ ਬੰਦ ਕਰਕੇ ਸਰਕਾਰੀ ਤੌਰ ਉੱਤੇ ਖਰੀਦ ਕੀਤੀ ਜਾਵੇ। {ਮਾਸਟਰ ਹਰੇਸ਼ ਕੁਮਾਰ ਸੈਣੀ}ਸਿੱਖ ਰਾਜਸੀ ਕੈਦੀ ਰਹੇ ਬਾਪੂ ਗੁਰਜੰਟ ਸਿੰਘ ਨੂੰ ਵੱਖ ਵੱਖ ਪੰਥਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ।ਕਿਹੜੇ ਹੁੰਦੇ ਹਨ ਜ਼ਿਆਦਾ ਬਿਹਤਰ - ਖਬਚੂ ਜਾਂ ਸਜੂ ,,,,, ਡਾ: ਰਿਪੁਦਮਨ ਸਿੰਘ ਤੇ ਅਰਿਹੰਤ ਕੌਰ ਭੱਲਾ

Article

ਚਿੱਟੇ ਨੇ ਪੁੱਤ ਖਾ ਲਏ ਫਿਕਰਾਂ ਨੇ ਮਾਪੇ. ਮੱਖਣ ਸ਼ੇਰੋਂ ਵਾਲਾ

September 18, 2019 09:54 AM
ਕਦੇ ਪੰਜਾਬ ਨੂੰ ਸੋਨੇ ਦੀ ਚਿੱੜ੍ਹੀ ਕਿਹਾ ਜਾਂਦਾ ਸੀ।ਓਹ ਵੀ ਵਕਤ ਆਇਆ ਕਿ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ ਗੀਤ ਗਾਏ।ਸੋਹਣੇ ਦੇਸ਼ ਪੰਜਾਬ ਤੋਂ ਮੈਂ ਸਦਕੇ ਜਾਵਾਂ।ਬਹੁਤ ਜਿਆਦੇ ਪੰਜਾਬ ਨੂੰ ਸੋਹਣਾ ਮੰਨਿਆ ਜਾਂਦਾ ਸੀ।ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ।ਪਰ ਅੱਜ ਕੱਲ ਪੰਜਾਂ ਤੋਂ ਬਿਨਾਂ ਹੋਰ ਬਹੁਤ ਕਈ ਦਰਿਆ ਸਾਮਿਲ ਹੋ ਗਏ ਹਨ।ਓਹਨਾਂ ਦਰਿਆਵਾਂ ਚੋਂ ਇੱਕ ਦਰਿਆ  ਨਸ਼ੇ ਦਾ ਹੈ।ਜੋ ਦਿਨ ਦਿਨ ਚੜ੍ਹਦਾ ਜਾਂਦਾ ਹੈ।ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ।ਇਸ ਨਸ਼ਿਆਂ ਦੇ ਹੜ੍ਹ ਨੇ ਬਹੁਤ ਘਰ ਉਜਾੜ ਦਿੱਤੇ ਹਨ।ਅਜੇ ਇਹ ਹੜ੍ਹ ਰੁਕਿਆ ਨਹੀਂ ਹੈ।ਪਿੰਡਾਂ ਸ਼ਹਿਰਾਂ ਚ ਵਸਦੀ ਅੱਧ ਤੋਂ ਵੱਧ ਜਵਾਨੀ ਇਸ ਹੜ੍ਹ ਚ ਵਹਿ ਤੁਰੀ।ਚਿੱਟਾ ਨਾਮੀ ਨਸ਼ਾ ਸਰਾਬ ਵਾਂਗ ਸਰੇਆਮ ਹੀ ਹੋ ਗਿਆ ਹੈ।ਜਿੱਧਰ ਵੀ ਵੇਖੋ ਚਿੱਟੇ ਨਾਲ ਮਰਿਆ,ਅਖਬਾਰਾਂ ਦੀਆਂ ਸੁਰਖੀਆਂ ਚ ਇਹਨਾਂ ਦੇ ਨਾਮ ਹੀ ਹੁੰਦੀਆਂ ਹਨ।
ਜਿੰਨਾਂ ਜਵਾਨਾਂ ਨੇ ਬੁਢਾਪੇ ਚ ਮਾਪਿਆਂ ਦੀ ਦੇਖ ਭਾਲ ਕਰਨੀ ਸੀ।ਓਹਨਾਂ ਦੀ ਬੁੱਢੇ ਮਾਪੇ ਆਪ ਦੇਖ ਭਾਲ ਕਰਦੇ ਹਨ।ਓਹਨਾਂ ਦਾ ਧਿਆਨ ਹਰ ਪਰ ਆਪਣੀ ਔਲਾਦ ਵਿੱਚ ਹੈ।ਇੱਥੇ ਪਹਿਲਾਂ ਵੇਖਿਆ ਜਾਂਦਾ ਤੇ ਸੁਣਿਆ ਜਾਂਦਾ ਸੀ ਕਿ ਮੁੰਡੇ ਨਸ਼ਾ ਕਰਦੇ ਹਨ।ਪਰ ਬਹੁਤ ਹੀ ਸਰਮ ਤੇ ਦੁੱਖ ਦੀ ਗੱਦ ਹੈ।ਕੁੜੀਆਂ ਵੀ ਹੁਣ ਤਾਂ ਬਰਾਬਰ ਦੀ ਭਾਗੀਦਾਰ ਬਣਗੀਆਂ ਹਨ। ਮਾਪਿਆਂ ਦੇ ਹਾਲ ਬੁਰੇ ਹੋ ਗਏ ਹਨ।ਓਹਨਾਂ ਕੋਲੋਂ ਆਪਾਂ ਸੰਭਾਲ ਨਹੀਂ ਹੁੰਦਾ।ਪਿੰਡਾਂ ਦੇ ਪਿੰਡ ਉੱਜੜ ਰਹੇ ਹਨ।ਜਵਾਨੀ ਖਤਮ ਹੋਣ ਦੇ ਨੇੜੇ ਹੈ।ਹਰ ਪਿੰਡ ਵਿੱਚ ਚਿੱਟੇ ਦੀ ਵਰਤੋ ਸਰੇਆਮ ਹੋ ਰਹੀ ਹੈ।ਜਵਾਨੀ ਖੋਖਲੀ ਹੋ ਰਹੀ ਹੈ।ਜਿੰਨਾਂ ਪਿੰਡਾਂ ਵਿੱਚ ਰੌਣਕਾਂ ਹੁੰਦੀਆਂ ਸੀ।ਹਾਸੇ ਠੱਠੇ ਚੱਲਦੇ ਸੀ।ਓਹਨਾਂ ਪਿੰਡਾਂ ਵਿੱਚ ਚਿਹਰੇ ਮੁਰਝਾਏ।ਘਰਾਂ ਚ ਸੱਥਰ ਵਿਛੇ ਪਏ ਹਨ।ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ।ਕਿ ਚੁੱਲੇ ਠੰਡੇ ਤੇ ਸਿਵੇ ਬਲਣਗੇ।ਇਹ ਦਿਨ ਦੂਰ ਨਹੀੰ ਜਦੋਂ ਅਜਿਹਾ ਹੋਵੇਗਾ।ਜਿੰਨਾਂ ਪਿੰਡਾਂ ਵਿੱਚ ਚਿੱਟੇ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ।ਓਹਨਾਂ ਪਿੰਡਾਂ ਚ ਨਿੱਕੇ ਨਿੱਕੇ ਜਵਾਕ ਪੀਂਦੇ ਹਨ।ਫਿਰ ਭਲਾ ਕੀ ਉਮੀਦਾਂ ਨੇ ਪੰਜਾਬ ਤੋਂ ,
ਬਣਨ ਵੇਲੇ ਸਰਕਾਰਾਂ ਹਜਾਰਾਂ ਹੀ ਲਾਰੇ ਲੱਪੇ ਲਾਓਂਦੀਆਂ ਹਨ। ਰੁਜ਼ਗਾਰ ਮਿਲ ਨਹੀਂ ਰਿਹਾ।ਪਰ ਨਸ਼ਾ ਸਰੇਆਮ ਮਿਲ ਰਿਹਾ ਹੈ।ਜਿੰਨਾਂ ਮਾਪਿਆਂ ਦੀ ਔਲਾਦ ਇਸ ਦਲਦਲ ਚ ਫਸੇ ਹੋਏ ਹਨ।ਧਾਹਾਂ ਮਾਰਦੇ ,ਵਿਲਕਦੇ ,ਬਿਰ ਬਿਰ ਕਰਦੇ ਫਿਰਦੇ ਹਨ।ਓਹਨਾਂ ਦੀ ਜੁਬਾਨ ਤੇ ਬੋਲ ਨਹੀਂ।ਨਾ ਚੰਗੀ ਤਰ੍ਹਾਂ ਜਿਓਂ ਸਕਦੇ ਹਨ।ਪੁੱਤਾਂ ਨੂੰ ਚਿੱਟਾ ਖਾ ਗਿਆ,ਮਾਪਿਆਂ ਨੂੰ ਫਿਕਰ।ਜਿੰਨਾਂ ਦੇ ਜਵਾਨ ਪੁੱਤ ਇਸ ਤਰ੍ਹਾਂ ਹੋ ਜਾਣ ਓਹ ਪਰਿਵਾਰ ਕਿੱਥੇ ਸੁੱਖ ਦੀ ਨੀੰਦ ਸੌਂਦੇ ਹਨ।ਕਿਓਂ ਨਹੀਂ ਇਸ ਦਾ ਕੋਈ ਹੱਲ ਕੀਤਾ ਜਾ ਸਕਦਾ।ਕਿਓਂ ਨਹੀਂ ਚਿੱਟੇ ਵਰਗੇ ਨਸ਼ੇ ਤੇ ਰੋਕ ਲੱਗਦੀ।ਕਿਓਂ ਹੌਲੀ ਹੌਲੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਹੈ।ਘਰ ਦੇ ਘਰ,ਪਿੰਡਾਂ ਦੇ ਪਿੰਡ ਉਜਾੜੇ ਜਾ ਰਹੇ ਹਨ।ਓਹ ਦਿਨ ਦੂਰ ਨਹੀਂ ਜਦ ਕਈ ਨਵੇਂ ਫਸੇ ਪਿੰਡ ਹੜ ਵਿੱਚ,ਬਰਾਤਾਂ ਚੜਾਓਂਣ ਤੋਂ ਤਰਸਣਗੇ।ਸੱਥਾਂ ,ਪੁਲੀਆਂ,ਮੋੜ ਥ
ਧਰਮਸਾਲਾਂ ਸਦਾ ਲਈ ਖਾਲੀ ਹੋ ਜਾਣਗੇ।ਇਹਨਾਂ ਕੰਮਾਂ ਲਈ ਗੌਰ ਕੀਤੀ ਜਾਵੇ।ਨਹੀਂ ਨਸ਼ੇ ਨਾਲ ਮਰਿਆਂ ਦੇ ਭੋਗਾਂ ਤੇ ਆ ਕੇ ਫੋਟੋਆਂ ਖਿੱਚਵਾ ਕੇ,ਮਾਲੀ ਮੱਦਦ ਦਾ ਵੇਰਵਾ ਪਾਓਂਣ ਦਾ ਫਾਇਦਾ ਨਹੀਂ।ਪਹਿਲਾਂ ਹੀ ਨੱਥ ਪਾਈ ਜਾਵੇ।ਉਜੜਦੇ ਘਰਾਂ ਨੂੰ ਬਚਾਇਆ ਜਾ ਸਕੇ।ਮਾਵਾਂ ਦੇ ਨੈਣੋਂ ਵਗਦੇ ਹਰ ਪਲ ਹੰਝੂਆਂ ਨੂੰ ਰੋਕਿਆ ਜਾ ਸਕੇ।ਪੁੱਤ ਮਰ ਜਾਂਦੇ ਆ ,ਮਾਪੇ ਵੀ ਜਿਓਂਦੇ ਜੀ ਮਰਦਿਆ।
ਮੱਖਣ ਸ਼ੇਰੋਂ ਵਾਲਾ
Have something to say? Post your comment

More Article News

ਕੰਮ ਦੀਆਂ ਗੱਲਾਂ । ਕੌਰ ਕਿਰਨਪ੍ਰੀਤ ਕਿਹੜੇ ਹੁੰਦੇ ਹਨ ਜ਼ਿਆਦਾ ਬਿਹਤਰ - ਖਬਚੂ ਜਾਂ ਸਜੂ ,,,,, ਡਾ: ਰਿਪੁਦਮਨ ਸਿੰਘ ਤੇ ਅਰਿਹੰਤ ਕੌਰ ਭੱਲਾ ਆਈਲੈਟਸ ਨੇ ਖੋਲ੍ਹ 'ਤੀ ਪੰਜਾਬ ਦੀਆਂ ਧੀਆਂ ਦੀ ਕਿਸਮਤ। ਬਲਰਾਜ ਸਿੰਘ ਸਿੱਧੂ ਐਸ.ਪੀ. ਸੋਸ਼ਲ ਮੀਡੀਆ ਰਾਹੀਂ ਹੋਣ ਵਾਲੇ ਰਿਸ਼ਤਿਆਂ ਤੋਂ ਬਚਣ ਦੀ ਲੋੜ ,,,,,ਅਰੁਣ ਆਹੂਜਾ(ਪਾਰਕਰ ਨੱਥਾ ਸਿੰਘ ਦਾ ਪਰਿਵਾਰ ਬੜਾ ਹੀ ਖੁਸ਼ਹਾਲ ਹੈ, ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ/ਮਨਦੀਪ ਖੁਰਮੀ ਹਿੰਮਤਪੁਰਾ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ ਮੇਰੇ ਹਿੱਸੇ ਦੀ ਲੋਅ (ਕਾਵਿ ਸੰਗ੍ਰਹਿ) ਲੇਖਕ ਹੀਰਾ ਸਿੰਘ ਤੂਤ ਸੁਰਜੀਤ ਦੀ ਪਾਰਲੇ ਪੁਲ ਪੁਸਤਕ ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ , ਉਜਾਗਰ ਸਿੰਘ ਗੁਰੂ ਨਾਨਕ -ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ-ਡਾ ਅਮਰਜੀਤ ਟਾਂਡਾ
-
-
-