Friday, July 10, 2020
FOLLOW US ON

Poem

ਪੰਜਾਬੀ ਬੋਲੀ/ਬਲਤੇਜ ਸੰਧੂ ਬੁਰਜ

September 20, 2019 09:24 PM

         ਪੰਜਾਬੀ ਬੋਲੀ

ਪੰਜਾਬੀ ਬੋਲੀ ਮੇਰੇ ਦੇਸ਼ ਦੀ ਸ਼ਹਿਦ ਤੋ ਮਿੱਠੀ
ਦਿੰਦੀ ਪਿਆਰ ਵੰਡਣ ਦਾ ਹੋਕਾ ਜਿਸ ਨੇ ਨੇੜਿਉ ਡਿੱਠੀ
ਇਸ ਦੀ ਕੀ ਕੀ ਲੋਕੋ ਮੈ ਸਿਫਤ ਸੁਣਾਂਵਾ
ਜਿਉ ਲੈ ਬੁੱਕਲ ਵਿੱਚ ਲੋਰੀ ਸੁਣਾਉਦੀਆ ਮਾਂਵਾ
ਗੁੜਤੀ ਮਿਲੀ ਸਾਨੂੰ ਪੰਜਾਬੀ ਬੋਲੀ ਦੀ
ਬੜਾ ਮਾਣ ਮਹਿਸੂਸ ਮੈ ਕਰਦਾ ਹੋਰ ਕਹਾ ਦੱਸ ਕੀ
ਜਿਸ ਆਮ ਜਿਹੇ ਨੂੰ ਲੇਖਕ ਬਲਤੇਜ ਸੰਧੂ ਬਣਾਇਆ
ਇਸ ਦੀ ਗੋਦ ਵਿੱਚ ਬਹਿ ਕੇ ਮੈ ਬੜਾ ਸੁੱਖ ਪਾਇਆ
ਪਰ ਇੱਕ ਦਿਲ ਪੀੜ ਮੈ ਲੋਕੋ ਸੱਚ ਸੁਣਾਂਵਾ
ਕਈ ਆਪਣੇ ਹੀ ਵੱਢਣ ਲੱਗ ਪਏ ਇਸ ਦੀਆ ਸਾਖਾਂਵਾਂ
ਜਿਸਨੇ ਸਾਨੂੰ ਮਾਣ ਬਖਸ਼ਿਆ ਆ ਜੋ ਸੀਸ ਝੁਕਾਈਏ
ਪੰਜਾਬੀ ਮਾਂ ਬੋਲੀ ਦਾ ਸੁਨੇਹਾ ਘਰ ਘਰ ਵਿੱਚ ਪਹੁੰਚਾਈਏ।।
ਬਲਤੇਜ ਸੰਧੂ ਬੁਰਜ
ਬੁਰਜ ਲੱਧਾ ਬਠਿੰਡਾ

Have something to say? Post your comment