Monday, November 18, 2019
FOLLOW US ON

Article

(ਤਿੜਕਦੇ ਰਿਸ਼ਤੇ)ਪਰਮਜੀਤ ਕੌਰ ਸੋਢੀ

September 20, 2019 09:27 PM

(ਤਿੜਕਦੇ ਰਿਸ਼ਤੇ)
ਅੱਜ ਦੇ ਸਮੇ ਵਿੱਚ ਪ੍ਰੀਵਾਰਕ ਰਿਸ਼ਤਿਆ ਨੂੰ ਤਿੜਕਣ ਤੋ ਬਚਾਉਣਾ ਕਿਸੇ ਵੱਡੀ ਚਣੌਤੀ ਤੋ ਘੱਟ ਨਹੀ।ਅਤੇ ਅੱਜ ਦੇ ਦੌਰ ਵਿੱਚ ਤੁਸੀ ਕੋਈ ਐਸਾ ਇਨਸਾਨ ਨਹੀ ਦੇਖਿਆ ਹੋਣਾ ਜਿਹੜਾ ਇਸ ਚਣੌਤੀ ਨੂੰ ਬਿਨਾ ਕਬੂਲੇ ਤੇ ਬਿਨਾ ਕੁਰਬਾਨੀ ਕਰੇ ਆਪਣੇ ਪ੍ਰੀਵਾਰਕ ਰਿਸ਼ਤੇ ਨੂੰ ਬਚਾ ਸਕਿਆ ਹੋਵੇ।ਭਵੇ ਉਹ ਰਿਸ਼ਤਾ ਪਤੀ,ਪਤਨੀ,ਮਾਂ ਬੇਟਾ,ਨੂੰਹ,ਸੱਸ,ਨਨਾਣ,ਭਰਜਾਈ ਤੇ ਸਕੇ ਭਰਾਵਾਂ ਦਾ ਕਿਉ ਨਾ ਹੋਵੇ।ਜੇਕਰ ਚੁੰਹਦੇ ਹੋ ਆਪਣੇ ਪ੍ਰੀਵਾਰਕ ਰਿਸਤੇ ਨੂੰ ਤਿੜਕਣ ਤੋ ਬਚਾਉਣਾ ਤਾਂ ਚਣੌਤੀਆ ਨੂੰ ਕਬੂਲਣਾ ਹੀ ਪੈਦਾ ਹੈ ਜੀ।ਮੇਰੇ ਹਿਸਾਬ ਨਾਲ ਸਭ ਤੋ ਪਹਿਲਾਂ ਪ੍ਰੀਵਾਰ ਵਿੱਚ ਇੱਕ ਸੂਝਵਾਨ ਮਾਂ ਦਾ ਹੋਣਾ ਬਹੁਤ ਜਰੂਰੀ ਹੈ।ਜਿਹੜੀ ਸਮੇ,ਸਮੇ ਆਪਣੇ ਪ੍ਰੀਵਾਰ ਦੀ ਦਿਸ਼ਾ ਨਿਰਦੇਸ਼ ਬਣ ਆਪਣੇ ਬੱਚਿਆ ਨੂੰ ਸਯੁੰਕਤ ਪ੍ਰੀਵਾਰ ਦੀ ਪ੍ਰੀਭਾਸ਼ਾ ਸਮਝਾ ਸਕੇ ਤੇ ਚਣੌਤੀਆ ਅਤੇ ਕੁਰਬਾਨੀ ਜਿਹੇ ਸਬਦਾ ਨੂੰ ਕਬੂਲਣ ਦੀ ਸਮਰੱਥਾ ਰੱਖਦੀ ਹੋਵੇ।ਇਥੇ ਮੈਂ ਇਹੀ ਕਹਾਂਗੀ ਕਿ ਜੇਕਰ ਪ੍ਰੀਵਾਰ ਨੂੰ ਜੋੜ ਕੇ ਰੱਖਣਾ ਚਹੁੰਦੇ ਹੋ ਤਾਂ ਮਾਂ ਦੇ ਨਾਲ,ਨਾਲ ਆਉਣ ਵਾਲੀਆ ਨਵੀਆ ਪੀੜੀਆ ਵੀ ਜਾਣੀ ਨੂੰਹਾ ਵੀ ਆਪਣਾ ਬਣਦਾ ਕਰਤੱਵ ,ਫਰਜ ,ਸੇਵਾ ਬੋਲਣ ਚੱਲਣ ਦਾ ਤੌਰ ਤਰੀਕਾ ਸਹੀ ਰੱਖਣ ਤਾਂ ਕਿ ਪ੍ਰੀਵਾਰਕ ਰਿਸ਼ਤਿਆ ਨੂੰ ਤਿੜਕਣ ਤੋ ਬਚਾਇਆ ਜਾ ਸਕੇ।ਅਤੇ ਸਮਾਜ ਵਿੱਚ ਤੁਹਾਡੇ ਪ੍ਰੀਵਾਰ ਦਾ ਨਾਮ ਪੂਰੇ ਮਾਣ ਨਾਲ ਜਾਣਿਆ ਜਾਦਾਂ ਹੋਵੇ। ਜਿਸ ਨਾਲ ਆਉਣ ਵਾਲੀਆ ਪੀੜੀਆ ਵੀ ਤੁਹਾਡੇ ਇੰਨਾ ਗੁਣਾ ਦਾ ਸਤਿਕਾਰ ਕਰਨਗੀਆ ਅਤੇ ਤੁਹਾਡੇ ਘਰ ਵਿੱਚ ਵੀ ਬਰਕਤ ,ਏਕਾ ਅਤੇ ਸੰਜਮ ਸਾਦਗੀ ਵੇਖ ਆਢ ਗੁਆਢ ,ਰਿਸ਼ਤੇਦਾਰ ਅਤੇ ਤੁਹਾਡੇ ਘਰ ਦੇ ਬਜੁਰਗ ਵੀ ਖੁਸ਼ ਹੋਣਗੇ।ਮੇਰੇ ਹਿਸਾਬ ਨਾਲ ਜੇਕਰ ਹਰ ਰਿਸ਼ਤੇ ਨੂੰ ਤਿੜਕਣ ਤੋ ਬਚਾਉਣਾ ਚਾਹੁੰਦੇ ਹੋ ਤਾਂ ਇਸ ਵਿੱਚ ਘੱਟ ਤੋ ਘੱਟ ਬੋਲਣਾ ਜਾਂ ਛੋਟੀ ਮੋਟੀ ਨੋਕ ਝੋਕ ਨੂੰ ਅਨਸੁਣੀ ਕਰਕੇ ਚੁੱਪ ਰਹਿਣਾ ਹੀ ਬਿਹਤਰ ਹੋਵੇਗਾ।ਇੱਥੇ ਮੈ ਦੱਸ ਦੇਵਾ ਕਿ ਮੈ ਇਹ ਨਹੀ ਕਹਿੰਦੀ ਕਿ ਹਮੇਸ਼ਾ ਕਿਸੇ ਦੀ ਸੁਣੀ ਹੀ ਜਾਵੋ ਅਤੇ ਆਪ ਕੁਝ ਵੀ ਨਾ ਬੋਲੋ। ਕਦੇ ਨਾ ਕਦੇ ਕਿਸੇ ਰਿਸ਼ਤੇ ਵਿੱਚ ਗੱਲ ਕਹਿਣੀ ਵਾਜਬ ਵੀ ਹੁੰਦੀ ਹੈ ਜਿਵੇ ਆਪਾ ਪਤੀ ਪਤਨੀ ਕਿਸੇ ਕੰਮ ਲਈ ਕੋਈ ਡਿਸਕਿਸ ਕਰਦੇ ਹਾਂ ਉੱਥੇ ਕੁਝ ਸਲਾਹ ਮਸਵਰਾ  ਕਰਨਾ ਮਾੜਾ ਨਹੀ।ਕੁਝ ਤੁਸੀ ਕਹੋ ਕੁਝ ਪਤੀ ਦੀ ਵੀ ਸੁਣੋ ਕਿਉਕਿ ਪਤੀ ਪਤਨੀ ਇੱਕ ਗੱਡੀ ਦੇ ਦੋ ਪਹੀਆ ਵਾਗ ਹੀ ਹੁੰਦੇ ਨੇ ਜੀ ਇਸ ਲਈ ਦੋਨਾ ਦਾ ਬਰਾਬਰ ਚੱਲਣਾ ਹੀ ਮਜਿੰਲ ਤੱਕ ਪੁਹੰਚਾ ਸਕਦਾ ਹੈ ਜੀ।ਪਰ  ਵੱਡਿਆ ਦਾ ਸਤਿਕਾਰ ਕਰਨਾ ਬੇਹੱਦ ਜਰੂਰੀ ਹੈ ਜੀ।ਕਿਉਕਿ ਬੁਜਰਗਾ ਦੇ ਸਤਿਕਾਰ ਵਾਲੀ ਗੱਲ ਸਭ ਤੋ ਪਹਿਲੇ ਨੰਬਰ ਤੇ ਆਉਦੀ ਹੈ ਜੀ।ਤੇ ਬਾਕੀ ਗੱਲਾ ਅਗਲੇ ਨੰਬਰ ਤੇ ਆ ਜਾਦੀਆ ਹਨ।ਰਿਸਤਿਆ ਨੂੰ ਤਿੜਕਣ ਤੋ ਬਚਾਉਣ ਲਈ ਜਿਆਦਾ ਖਰਚਾ ਵੀ ਨਾ ਕਰੋ ਫਿਰ ਵੀ ਤੂੰਂ ਤੂੰਂ ਮੈਂ ਮੈਂ ਤੋ ਬਚਿਆ ਜਾ ਸਕਦਾ ਹੈ।ਅਤੇ ਰਿਸਤੇਦਾਰੀਆ ਵਿੱਚ ਵੀ ਦੇਣ ਲੈਣ ਥੋੜਾ ਕੰਟਰੌਲ ਵਿੱਚ ਹੀ ਰੱਖੋ ਤੇ ਕਿਸੇ ਵੀ ਰਿਸਤੇ ਤੋ ਵਾਧੂ ਚੀਜ ਦੀ ਉਮੀਦ ਨਾ ਹੀ ਰੱਖੋ ਐਸਾ ਕਰਕੇ ਵੀ ਆਪਾਂ ਰਿਸਤਿਆ ਨੂੰ ਤਿੜਕਣ ਤੋ ਬਚਾ ਸਕਦੇ ਹਾਂ।ਹਰ ਰਿਸ਼ਤਾ ਆਪਣੇ ਆਪ ਵਿੱਚ ਨੇੜੇ ਤੇ ਵੱਡਾ ਹੁੰਦਾ ਹੈ ਜੀ ਇਸ ਲਈ ਸਭ ਨੂੰ ਬਣਦਾ ਮਾਣ ਸਨਮਾਣ ਦਿਉ ਤੇ ਸਭ ਦੇ ਹਰਮਨ ਪਿਆਰੇ ਬਣ ਜਾਉ ਅਤੇ ਇਸ ਤਰਾ ਰਿਸ਼ਤਿਆ ਨੂੰ ਤਿੜਕਣ ਤੋ ਬਚਾa।
ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ

Have something to say? Post your comment

More Article News

ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ/ਮਨਦੀਪ ਖੁਰਮੀ ਹਿੰਮਤਪੁਰਾ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ ਮੇਰੇ ਹਿੱਸੇ ਦੀ ਲੋਅ (ਕਾਵਿ ਸੰਗ੍ਰਹਿ) ਲੇਖਕ ਹੀਰਾ ਸਿੰਘ ਤੂਤ ਸੁਰਜੀਤ ਦੀ ਪਾਰਲੇ ਪੁਲ ਪੁਸਤਕ ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ , ਉਜਾਗਰ ਸਿੰਘ ਗੁਰੂ ਨਾਨਕ -ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ-ਡਾ ਅਮਰਜੀਤ ਟਾਂਡਾ ਦੀਵੇ, ਧਰਮ ਅਤੇ ਪ੍ਰਦੂਸ਼ਣ। ਬਲਰਾਜ ਸਿੰਘ ਸਿੱਧੂ ਐਸ.ਪੀ. " ਯਾਦਾਂ ਨੋਟ ਬੰਦੀ ਦੇ ਦਿਨਾਂ ਦੀਆਂ.!" (ਇਕ ਵਿਅੰਗਮਈ ਲੇਖ ) ਲੇਖਕ :ਮੁਹੰਮਦ ਅੱਬਾਸ ਧਾਲੀਵਾਲ ਕਲਿ ਤਾਰਣ ਗੁਰੁ ਨਾਨਕ ਆਇਆ / ਪ੍ਰੋ.ਨਵ ਸੰਗੀਤ ਸਿੰਘ ਯੋਜਨਾਵੱਧ ਸਿੱਖ ਕਤਲੇਆਮ ਦੀ ਬੇ-ਇਨਸਾਫੀ//ਬਘੇਲ ਸਿੰਘ ਧਾਲੀਵਾਲ ਸਭਿਆਚਾਰ ਦੀ ਅਮੀਰ ਵਿਰਾਸਤ ਸੰਭਾਲਣਾ ਲੋਚਦੀ ਮੁਟਿਆਰ : ਜਸਪ੍ਰੀਤ ਕੌਰ ਸੰਘਾ
-
-
-