Monday, November 18, 2019
FOLLOW US ON

Article

ਡਿਗਦੀ 'ਜੀ.ਡੀ.ਪੀ.' ਦੇਸ਼ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ! /ਮੁਹੰਮਦ ਅੱਬਾਸ ਧਾਲੀਵਾਲ

September 24, 2019 02:09 PM
ਡਿਗਦੀ 'ਜੀ.ਡੀ.ਪੀ.' ਦੇਸ਼ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ! 
 
ਹਾਲ ਹੀ ਵਿੱਚ ਜੀ . ਡੀ. ਪੀ. ਦੇ ਸੰਦਰਭ ’ਚ ਵਿਸ਼ਵ ਬੈਂਕ ਵਲੋਂ ਜੋ ਤਸਵੀਰ ਪੇਸ਼ ਕੀਤੀ ਗਈ ਹੈ, ਉਸ ’ਚ ਭਾਰਤ ਦੀ ਰੈਂਕਿੰਗ 5ਵੇਂ ਸਥਾਨ ਤੋਂ ਖਿਸਕ ਕੇ 7ਵੇਂ ਸਥਾਨ ’ਤੇ ਆ ਜਾਣਾ ਜਿਥੇ ਸਮੁੱਚੇ ਦੇਸ਼ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਉਥੇ ਹੀ ਮੌਜੂਦਾ ਸਰਕਾਰ ਦੀ ਕਿਤੇ ਨਾ ਕਿਤੇ ਨਾਕਾਮੀ ਦਾ ਪ੍ਰਤੱਖ ਪ੍ਰਮਾਣ ਵੀ ਹੈ । ਯਥਾਰਥ ਇਹ ਹੈ ਕਿ ਜਿਸ ਤਰ੍ਹਾਂ ਦਾ ਜੀ ਡੀ ਪੀ ਦਾ ਹਾਲ ਚਲ ਰਿਹਾ ਹੈ ਅਜਿਹੇ ਵਿਚ ਗ੍ਰੋਥ ਰੇਟ ’ਚ ਸੁਧਾਰ ਦੀ ਫਿਲਹਾਲ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਅਤੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਕਿ ਕਿਤੇ ਇਹ ਹੋਰ ਹੇਠਾਂ ਨਾ ਖਿਸਕ ਜਾਵੇ। 
 
ਇਕ ਹੋਰ ਰਿਪੋਰਟ ਦੇ ਅੰਕੜਿਆਂ ਮੁਤਾਬਕ ਇਸ ਸਮੇਂ ਏਸ਼ੀਅਨ ਦੇਸ਼ਾਂ ਦੀ ਜੀ ਡੀ ਪੀ ਦੀ ਜੇ ਕਰ ਗਲ ਕਰੀਏ ਤਾਂ ਉਸ ਵਿਚ ਬੰਗਲਾਦੇਸ਼ ਦੀ ਜੀ ਡੀ ਪੀ 8.12%, ਨੇਪਾਲ ਦੀ 7.9% ਭੂਟਾਨ ਦੀ 7.4% ਚੀਨ 6.9% ਮਿਆਂਮਾਰ 6.8% ਫਿਲਪਾਈਨ 6.7% ਮਲੇਸ਼ੀਆ 5.9% ਜਦੋਂ ਕਿ ਗੁਆਂਢੀ ਦੇਸ਼ ਪਾਕਿਸਤਾਨ ਦੀ 5.4% ਅਤੇ ਇੰਡੋਨੇਸ਼ੀਆ 5.1% ਅਤੇ ਭਾਰਤ ਦੀ ਜੀ ਡੀ ਪੀ ਪਿਛੜੇ ਰੂਪ ਵਿੱਚ 5% ਤੇ ਖੜੀ ਵਿਖਾਈ ਦੇ ਰਹੀ ਹੈ। 
ਇਸ ਦੇ ਨਾਲ ਨਾਲ ਫਾਰਨ ਐਕਸਚੇਂਜ ਦੇ ਰੇਟ ’ਚ ਉਲਟ-ਫੇਰ ਤੋਂ ਇਲਾਵਾ ਭਾਰਤ ਦੀਆਂ ਆਰਥਿਕ ਸਥਿਤੀਆਂ ਨੇ ਵੀ ਚਿੰਤਾਵਾਂ ਵਧਾਈਆਂ ਹਨ। ਇਨ੍ਹਾਂ ਚਿੰਤਾਵਾਂ ’ਚ ਕੁਝ ਅਜਿਹੀਆਂ ਹਨ, ਜੋ ਖੁਦ ਸਰਕਾਰ ਦੇ ਫੈਸਲਿਆਂ ਨਾਲ ਪੈਦਾ ਹੋਈਆਂ ਹਨ। ਜਿਵੇਂ ਕਿ ਨੋਟ ਬੰਦੀ ਤੇ ਜੀ.ਐੱਸ.ਟੀ. ਲਾਗੂ ਹੋਣ ਨਾਲ ਛੋਟੇ ਕਾਰੋਬਾਰੀਆਂ ਦੀਆਂ ਦਿੱਕਤਾਂ ਅਜੇ ਵੀ ਵਧੇਰੇ ਹੱਦ ਤੱਕ ਜਿਊਂ ਦੀਆਂ ਤਿਊੰ ਬਰਕਰਾਰ ਹਨ ।
 
ਭਾਰਤ ਦੀ ਅਰਥਵਿਵਸਥਾ ਰੈਂਕਿੰਗ ਪੱਛੜਨ ਦੇ ਸੰਦਰਭ ਵਿੱਚ ਇੰਡੀਆ ਰੇਟਿੰਗਸ ਐਂਡ ਰਿਸਰਚ ਦੇ ਚੀਫ ਇਕਨਾਮਿਸਟ ਦੇਵਿੰਦਰ ਪੰਤ ਅਨੁਸਾਰ ਇਹ ਉਲਟਫੇਰ ਡਾਲਰ ਦੇ ਐਕਸਚੇਂਜ ਕਾਰਣ ਵਿਖਾਈ ਦਿੱਤਾ ਹੈ। ਸਾਲ 2017 ’ਚ ਡਾਲਰ ਦੇ ਮੁਕਾਬਲੇ ਰੁਪਏ ’ਚ ਮਜ਼ਬੂਤੀ ਰਹੀ ਸੀ। ਇਸ ਦਾ ਫਾਇਦਾ ਭਾਰਤ ਨੂੰ ਮਿਲਿਆ ਅਤੇ ਉਹ ਅੱਗੇ ਨਿਕਲ ਗਿਆ। ਇਸ ਦੇ ਉਲਟ 2018 ’ਚ ਰੁਪਏ ’ਚ ਕਮਜ਼ੋਰੀ ਵਿਖਾਈ ਦਿੱਤੀ। ਇਸ ਦੀ ਵਜ੍ਹਾ ਨਾਲ ਉਹ ਫਿਰ ਤੋਂ 2 ਸਥਾਨ ਹੇਠਾਂ ਆ ਗਿਆ।
 
ਇਹ ਕਿ ਆਰਥਿਕ ਮੋਰਚੇ ’ਤੇ ਦੇਸ਼ ਦੀਆਂ ਦਿੱਕਤਾਂ ਵਿੱਚ ਇਸ ਸਾਲ ਕੋਈ ਸੁਧਾਰ ਹੁੰਦਾ ਵਿਖਾਈ ਨਹੀਂ ਦੇ ਰਿਹਾ । ਹਾਲ ਹੀ ’ਚ ਕੋਰ ਸੈਕਟਰ ਦੀ ਵਿਕਾਸ ਦਰ ਜੂਨ ’ਚ 0.4 ਫੀਸਦੀ ਰਹਿ ਗਈ। ਅਰਥਵਿਵਸਥਾ ਨੂੰ ਰਫਤਾਰ ਦੇਣ ਵਾਲੇ ਰੀਅਲਟੀ ਅਤੇ ਆਟੋ ਸੈਕਟਰ ਦੀਆਂ ਸਮੱਸਿਆਵਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਹੋ ਕਾਰਨ ਹੈ ਕਿ ਵਿਕਾਸ ਦਰ ਅਨੁਮਾਨ ’ਚ ਤਮਾਮ ਏਜੰਸੀਆਂ ਲਗਾਤਾਰ ਕਟੌਤੀ ਕਰ ਰਹੀਆਂ ਹਨ। ਰੇਟਿੰਗ ਏਜੰਸੀ ਕ੍ਰਿਸਿਲ ਨੇ ਚਾਲੂ ਵਿੱਤੀ ਸਾਲ ਲਈ ਗ੍ਰੋਥ ਰੇਟ ਦਾ ਅਨੁਮਾਨ 7.1 ਫੀਸਦੀ ਤੋਂ ਘਟਾ ਕੇ 6.9 ਫੀਸਦੀ ਕਰ ਦਿੱਤਾ ਹੈ। ਕ੍ਰਿਸਿਲ ਦੇ ਚੀਫ ਇਕਾਨਮਿਸਟ ਡੀ. ਕੇ. ਜੋਸ਼ੀ ਅਨੁਸਾਰ ਫਿਲਹਾਲ ਦੇਸ਼ ਨੂੰ ਦਰਪੇਸ਼ ਮੁਸ਼ਕਲਾਂ ਵਿੱਚ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ । 
 
ਜੇਕਰ ਪਿਛਲੇ ਸਾਲਾਂ ਦਾ ਲੇਖਾਜੋਖਾ ਕਰੀਏ ਤਾਂ ਨੋਟਬੰਦੀ ਕਾਰਨ ਦੇਸ਼ ਦੀ ਆਰਥਿਕ ਵਿਕਾਸ ਦਰ ਮਾਰਚ ਤਿਮਾਹੀ 'ਚ 6.1 ਫੀਸਦੀ ਰਹੀ | ਇਸ ਨਾਲ ਪੂਰੇ ਵਿੱਤੀ ਸਾਲ 'ਚ ਵਿਕਾਸ ਦਰ ਤਿੰਨ ਦੇ ਹੇਠਲੇ ਪੱਧਰ 7.1 ਫੀਸਦੀ 'ਤੇ ਆ ਗਈ | ਵਿਕਾਸ 'ਚ ਗਿਰਾਵਟ ਨਾਲ ਭਾਰਤ ਨੇ ਵਿਕਾਸ ਵਾਲਾ ਦੇਸ਼ ਦਾ ਤਗਮਾ ਗਵਾ ਦਿੱਤਾ ਹੈ | ਮੁੱਖ ਰੂਪ ਨਾਲ ਵਿਨਿਰਮਾਣ ਖੇਤਰ ਤੇ ਸੇਵਾ ਖੇਤਰ ਦੇ ਖਰਾਬ ਪ੍ਰਦਰਸ਼ਨ ਕਾਰਨ ਆਰਥਿਕ ਵਿਕਾਸ ਦੀ ਗਤੀ ਹੌਲੀ ਹੋਈ ਹੈ | ਵਿੱਤੀ ਸਾਲ 2015-16 'ਚ ਜੀ ਡੀ ਪੀ ਵਿਕਾਸ ਦਰ 8 ਫੀਸਦੀ ਤੇ ਇਸ ਤੋਂ ਪਹਿਲਾਂ ਵਿੱਤੀ ਸਾਲ 'ਚ 7.5 ਫੀਸਦੀ ਸੀ | ਖੇਤੀਬਾੜੀ ਖੇਤਰ ਦੇ ਵਧੀਆ ਪ੍ਰਦਰਸ਼ਨ ਦੇ ਬਾਵਜੂਦ 2016-17 'ਚ ਵਿਕਾਸ ਦਰ ਘੱਟ ਹੋਇਆ ਹੈ | ਚੀਨ ਦੀ ਆਰਥਿਕ ਵਿਕਾਸ ਦਰ 2017 ਦੀ ਜਨਵਰੀ-ਮਾਰਚ ਤਿਮਾਹੀ 'ਚ 6.9 ਫੀਸਦੀ ਰਹੀ | ਭਾਰਤ ਨੇ ਪਹਿਲੀ ਵਾਰ 2015 'ਚ ਜੀ ਡੀ ਪੀ ਵਿਕਾਸ ਦੇ ਮਾਮਲੇ 'ਚ ਚੀਨ ਨੂੰ ਪਿੱਛੇ ਛੱਡਿਆ ਸੀ। 
 
ਪਿਛਲੇ ਸਮੇਂ ਕੇਂਦਰੀ ਅੰਕੜਾ ਦਫਤਰ (ਸੀ ਐੱਸ ਓ) ਵੱਲੋਂ ਜਾਰੀ ਇਕ ਰਿਪੋਰਟ ਮੁਕਾਬਕ 2018-19 ਦੀ ਚੌਥੀ ਤਿਮਾਹੀ ਵਿੱਚ ਦੇਸ਼ ਦੀ ਵਿਕਾਸ ਦਰ 5.8 ਫੀਸਦੀ ਰਹੀ, ਜੋ ਪਿਛਲੇ ਪੰਜ ਸਾਲਾਂ ਦਾ ਹੇਠਲਾ ਪੱਧਰ ਹੈ। ਇਹਨਾਂ ਅੰਕੜਿਆਂ ਅਨੁਸਾਰ ਵਿਕਾਸ ਦੀ ਦੌੜ ਵਿੱਚ ਭਾਰਤ ਚੀਨ ਤੋਂ ਪਿਛੜ ਗਿਆ ਹੈ। ਸੀ ਐੱਸ ਓ ਅਨੁਸਾਰ ਖੇਤੀ ਅਤੇ ਮੈਨੂਫੈਕਚਰਿੰਗ ਸੈਕਟਰ ਵਿੱਚ ਵਿਕਾਸ ਦਰ ਘਟਣ ਨਾਲ ਦੇਸ਼ ਦੀ ਸਮੁੱਚੀ ਵਿਕਾਸ ਦਰ ‘ਤੇ ਨਕਾਰਾਤਮਕ ਅਸਰ ਪਿਆ। ਇਥੇ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਲੋਕ ਸਭਾ ਦੇ ਇਕ ਪ੍ਰਸ਼ਨ ਦੇ ਉੱਤਰ ਕਾਲ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਮੌਜੂਦਾ ਸਰਕਾਰ ਨੇ ਦੇਸ਼ ਦੀਆਂ ਕਰੀਬ 6.8 ਲੱਖ ਕੰਪਨੀਆਂ ਉਪਰ ਤਾਲਾ ਲਗਾ ਦਿੱਤਾ ਹੈ ਇਨ੍ਹਾਂ ਬੰਦ ਕੰਪਨੀਆਂ ਚੋਂ 1.42 ਲੱਖ ਤੋਂ ਵਧੇਰੇ ਮਹਾਰਾਸ਼ਟਰ ਵਿਚ ਜਦੋਂ ਕਿ 1.25 ਲੱਖ ਤੋਂ ਵੀ ਜਿਆਦਾ ਕੰਪਨੀਆਂ ਦਿੱਲੀ ਅਤੇ 67000 ਦੇ ਲੱਗਭਗ ਪੱਛਮੀ ਬੰਗਾਲ ਦੀਆਂ ਹਨ। ਇਸ ਸੰਦਰਭ ਵਿੱਚ ਵਿੱਤ ਮੰਤਰੀ ਸੀਤਾ ਰਮਨ ਦੀ ਇਹ ਦਲੀਲ ਸੀ ਕਿ ਸਰਕਾਰ ਨੇ ਉਨ੍ਹਾਂ ਕੰਪਨੀਆਂ ਵਿਸ਼ੇਸ਼ ਮੁਹਿੰਮ ਤਹਿਤ ਬੰਦ ਕੀਤਾ ਹੈ ਜਿਨ੍ਹਾਂ ਕੰਪਨੀਆਂ ਨੇ ਪਿਛਲੇ ਦੋ ਸਾਲਾਂ ਤੋਂ ਆਪਣੀ ਫਾਈਨਾਂਸ਼ੀਅਲ ਸਟੇਟਮੈਂਟਸ ਜਾਂ ਸਾਲਾਨਾ ਰਿਟਰਨਾਂ ਫਾਈਲ ਨਹੀਂ ਕੀਤੀਆਂ ਹਨ । 
 
ਇਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਿੰਗਾਈ ਦਰ ਭਾਰਤੀ ਰਿਜ਼ਰਵ ਬੈਂਕ ਦੇ ਟੀਚੇ ਤੋਂ ਹੇਠਾਂ ਆ ਗਈ। ਵਿਸ਼ਵ ਬੈਂਕ ਨੇ ਕਿਹਾ ਕਿ ਸ਼ਹਿਰਾਂ ਵਿੱਚ ਕਰਜ਼ਾ ਵਧਣ ਨਾਲ ਖਪਤ ਵਧੀ ਹੈ ਅਤੇ ਪਿੰਡਾਂ ਵਿੱਚ ਖੇਤੀਬਾੜੀ ਉਪਜ ਦੀ ਕੀਮਤ ਡਿੱਗਣ ਨਾਲ ਖਪਤ ਘਟੀ ਹੈ। 2018 ਦੇ ਆਖਰੀ ਮਹੀਨਿਆਂ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਆਈ ਗਿਰਾਵਟ ਦਾ ਅਸਰ 2019 ਦੀ ਪਹਿਲੀ ਤਿਮਾਹੀ ਵਿੱਚ ਵੀ ਵੇਖਣ ਨੂੰ ਮਿਲਿਆ , ਜਿਵੇਂ ਕਿ ਸੇਵਾ ਅਤੇ ਮੈਨੂਫੈਕਚਰਿੰਗ ਸੈਕਟਰ ਦੇ ਪਰਚੇਜਿੰਗ ਮੈਨੇਜਰਜ਼ ਇੰਡੈਕਸ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ। 
 
ਵਿਸ਼ਵ ਬੈਂਕ ਦੀ ਰਿਪੋਰਟ ਦੇ ਇਕ ਹੋਰ ਖੁਲਾਸੇ ਮੁਤਾਬਕ ਘੱਟ ਆਮਦਨ ਵਾਲੇ ਦੇਸ਼ਾਂ ਦੀ ਵਿਕਾਸ ਦਰ ਇਸ ਸਾਲ ਦੇ 5.4 ਫੀਸਦੀ ਤੋਂ ਵਧ ਕੇ ਅਗਲੇ ਸਾਲ ਛੇ ਫੀਸਦੀ ‘ਤੇ ਪਹੁੰਚਣ ਦਾ ਅਨੁਮਾਨ ਹੈ, ਪਰ ਵਿਕਾਸ ਵਿੱਚ ਇਹ ਵਾਧਾ ਗਰੀਬੀ ਵਿੱਚ ਸਮੁੱਚੀ ਕਮੀ ਲਿਆਉਣ ਦੇ ਲਈ ਕਾਫੀ ਨਹੀਂ ਹੈ। ਵਿਸ਼ਵ ਬੈਂਕ ਦੇ ਪ੍ਰੈਜ਼ੀਡੈਂਟ ਡੇਵਿਡ ਮਲਪਾਸ ਨੇ ਕਿਹਾ ਕਿ ਗਰੀਬੀ ਹਟਾਉਣ ਅਤੇ ਜੀਵਨ ਪੱਧਰ ਉਚਾ ਚੁੱਕਣ ਦੇ ਲਈ ਆਰਥਿਕ ਵਿਕਾਸ ਦਰ ਵਿੱਚ ਵਾਧਾ ਕੀਤਾ ਜਾਣਾ ਜ਼ਰੂਰੀ ਹੈ।
 
ਮੌਜੂਦਾ ਆਰਥਿਕ ਸਥਿਤੀ ਅਤੇ ਸੁਸਤ ਵਿਕਾਸ ਦਰ ਨੂੰ ਵੇਖਦੇ ਹੋਏ ਦੇਸ਼ ਦੀ ਸਰਕਾਰ ਦਾ 5 ਟ੍ਰਿਲੀਅਨ ਡਾਲਰ ਦੀ ਅਰਥ-ਵਿਵਸਥਾ ਬਣਾਉਣ ਦਾ ਸੁਪਨਾ ਫਿਲਹਾਲ ਕਦਾਚਿਤ ਸਾਕਾਰ ਹੁੰਦਾ ਵਿਖਾਈ ਨਹੀਂ ਦੇ ਰਿਹਾ। ਜਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲਾ ਆਮ ਬਜਟ ਪੇਸ਼ ਕਰਦੇ ਹੋਏ ਕਿਹਾ ਸੀ ਕਿ ਵਿੱਤੀ ਸਾਲ 2024-25 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਲਈ ਦੇਸ਼ ਦੀ ਵਿਕਾਸ ਦਰ 8 ਫੀਸਦੀ ਤੋਂ ਜ਼ਿਆਦਾ ਰੱਖਣੀ ਹੋਵੇਗੀ। ਪਰ ਮੌਜੂਦਾ ਹਾਲਾਤ ਦੇ ਪ੍ਰੀਪੇਖ ਵਿੱਚ 8 ਫੀਸਦੀ ਵਿਕਾਸ ਦਰ ਹਾਸਲ ਕਰਨਾ ਬਹੁਤ ਮੁਸ਼ਕਿਲ ਵਿਖਾਈ ਦੇ ਰਿਹਾ ਹੈ। ਅਰਥਸ਼ਾਸਤਰੀਆਂ ਨੇ ਇਹ ਸ਼ੱਕ ਜਤਾਇਆ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਚਲ ਰਹੇ ਹਨ ਉਸ ਦੇ ਚਲਦਿਆਂ 8 ਫੀਸਦੀ ਵਿਕਾਸ ਦਰ ਨਾਲ 5 ਟ੍ਰਿਲੀਅਨ ਡਾਲਰ ਦਾ ਅੰਕੜਾ ਹਾਸਲ ਕਰਨਾ ਦੇਸ਼ ਲਈ ਕੋਈ ਸੌਖਾ ਨਹੀਂ ਹੋਵੇਗਾ।
 
ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਹਾਲੇ ਵੀ ਦੇਸ਼ ਦਾ ਮੇਨ ਸਟਰੀਮ ਮੀਡੀਆ ਦੇਸ਼ ਦੀ ਉਕਤ ਚਰਮਰਾ ਰਹੀ ਅਰਥ ਵਿਵਸਥਾ ਤੇ ਡਿਗ ਰਹੀ ਜੀ ਡੀ ਪੀ ਤੇ ਉਸਾਰੂ ਡਿਬੇਟਾਂ ਦੀ ਥਾਂ ਵਧੇਰੇ ਨਿਊਜ਼ ਚੈਨਲਾਂ ਤੇ ਪ੍ਰਸਾਰਤ ਹੋਣ ਵਾਲੀਆਂ ਅਕਸਰ ਬਹਿਸਾਂ ਦੇ ਵਿਸ਼ੇ ਅੱਜ ਵੀ ਓਹੀਓ ਹਨ ਜਿਨ੍ਹਾਂ ਨੂੰ ਵੇਖ ਕੇ ਦੋ ਮੁੱਖ ਧਰਮਾਂ ਦੇ ਲੋਕਾਂ ਵਿੱਚ ਨਫਰਤ ਦਾ ਜਹਿਰ ਪੈਦਾ ਹੁੰਦਾ ਹੈ ਕਹਿਣ ਦਾ ਭਾਵ ਅੱਜ ਵੀ ਉਕਤ ਅਖੌਤੀ ਕਿਸਮ ਦੇ ਵੱਖ ਵੱਖ ਇਲੈਕਟ੍ਰਾਨਿਕ ਮੀਡੀਆ ਵਿਸ਼ੇਸ਼ ਕਰ ਵਧੇਰੇ ਨਿਊਜ ਚੈਨਲਾਂ ਦੇ ਮਾਲਕਾਂ ਜਾਂ ਘਰਾਣਿਆਂ ਦਾ ਮਕਸਦ ਲੋਕਾਂ ਨੂੰ ਧਾਰਮਿਕ ਬਹਿਸਾਂ ਦੇ ਮੱਕੜ ਜਾਲ ਚ ਉਲਝਾ ਕੇ ਇਕ ਤਰ੍ਹਾਂ ਨਾਲ ਮੁਲਕ ਨੂੰ ਦਰਪੇਸ਼ ਮੁੱਖ ਮੁਦਿਆਂ ਤੋਂ ਜਨਤਾ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰਨਾ ਜਾਪਦਾ ਹੈ। ਯਕੀਨਨ ਇਹ ਦੇਸ਼ ਅਤੇ ਦੇਸ਼ ਦੀ ਜਨਤਾ ਨਾਲ ਇਕ ਪ੍ਰਕਾਰ ਦਾ ਧੋਖਾ ਅਤੇ ਕੋਝਾ ਮਜਾਕ ਹੈ। 
Have something to say? Post your comment

More Article News

ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ/ਮਨਦੀਪ ਖੁਰਮੀ ਹਿੰਮਤਪੁਰਾ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ ਮੇਰੇ ਹਿੱਸੇ ਦੀ ਲੋਅ (ਕਾਵਿ ਸੰਗ੍ਰਹਿ) ਲੇਖਕ ਹੀਰਾ ਸਿੰਘ ਤੂਤ ਸੁਰਜੀਤ ਦੀ ਪਾਰਲੇ ਪੁਲ ਪੁਸਤਕ ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ , ਉਜਾਗਰ ਸਿੰਘ ਗੁਰੂ ਨਾਨਕ -ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ-ਡਾ ਅਮਰਜੀਤ ਟਾਂਡਾ ਦੀਵੇ, ਧਰਮ ਅਤੇ ਪ੍ਰਦੂਸ਼ਣ। ਬਲਰਾਜ ਸਿੰਘ ਸਿੱਧੂ ਐਸ.ਪੀ. " ਯਾਦਾਂ ਨੋਟ ਬੰਦੀ ਦੇ ਦਿਨਾਂ ਦੀਆਂ.!" (ਇਕ ਵਿਅੰਗਮਈ ਲੇਖ ) ਲੇਖਕ :ਮੁਹੰਮਦ ਅੱਬਾਸ ਧਾਲੀਵਾਲ ਕਲਿ ਤਾਰਣ ਗੁਰੁ ਨਾਨਕ ਆਇਆ / ਪ੍ਰੋ.ਨਵ ਸੰਗੀਤ ਸਿੰਘ ਯੋਜਨਾਵੱਧ ਸਿੱਖ ਕਤਲੇਆਮ ਦੀ ਬੇ-ਇਨਸਾਫੀ//ਬਘੇਲ ਸਿੰਘ ਧਾਲੀਵਾਲ ਸਭਿਆਚਾਰ ਦੀ ਅਮੀਰ ਵਿਰਾਸਤ ਸੰਭਾਲਣਾ ਲੋਚਦੀ ਮੁਟਿਆਰ : ਜਸਪ੍ਰੀਤ ਕੌਰ ਸੰਘਾ
-
-
-