Poem

(ਖੁਦਗਰਜ਼ ਜ਼ਮਾਨਾਂ)ਜਸਵੀਰ ਸ਼ਰਮਾਂ ਦੱਦਾਹੂਰ

September 27, 2019 09:09 PM

ਖੁਦਗਰਜ਼ੀ ਦੇ ਆ ਗੲੇ ਜ਼ਮਾਨੇ ਦੋਸਤੋ।

ਗੱਲਾਂ ਦੇ ਹੀ ਰਹਿਗੇ ਨੇ ਯਾਰਾਨੇ ਦੋਸਤੋ।।
ਲੈਂਦਾ  ਨਹੀਂ  ਸਾਰ  ਕੋਈ  ਭੀੜ  ਪਈ ਤੋਂ।
ਆਪਣੇ  ਹੀ   ਬਣਗੇ   ਬੇਗਾਨੇ   ਦੋਸਤੋ।।
 
ਮਰਦਿਆਂ ਦੇ ਮੂੰਹ ਚ ਕੋਈ ਪਾਣੀ ਪਾਉਂਦਾ ਨਾ।
ਡਿੱਗੇ ਨੂੰ ਵੀ ਅੱਜਕਲ੍ਹ ਕੋਈ ਉਠਾਉਂਦਾ ਨਾ।।
ਕੰਮ ਹੈ ਜ਼ਰੂਰੀ ਲਾਉਣ ਬਹਾਨੇ ਦੋਸਤੋ,,,,,
ਆਪਣੇ ਹੀ ਬਣਗੇ ਬੇਗਾਨੇ ਦੋਸਤੋ,,,
 
ਰੱਖਦੇ   ਔਲਾਦ   ਨੂੰ ਹੀ   ਦੇਈ ਖੁਲ੍ਹ ਜੀ।
ਬਜ਼ੁਰਗਾਂ ਦੀ ਸਾਰ ਲੈਣੀ ਗੲੇ ਭੁੱਲ ਜੀ।।
ਖਾਲੀ ਉਨ੍ਹਾਂ ਦੀ ਦਵਾਈ ਲੲੀ ਖਜ਼ਾਨੇ ਦੋਸਤੋ,,
ਆਪਣੇ ਹੀ ਬਣਗੇ ਬੇਗਾਨੇ ਦੋਸਤੋ,,,
 
ਜੇ ਮਾਂ ਬਾਪ ਪਤੇ ਦੀ ਕੋਈ ਗੱਲ ਦੱਸਦੇ।
ਕਰਦੇ  ਮਖੌਲ  ਨਾਲੇ  ਰਹਿਣ ਹੱਸਦੇ।।
ਕਹਿਣ ਸੁਰਤ ਨਾ ਤੁਹਾਡੀ ਹੁਣ ਟਿਕਾਣੇ ਦੋਸਤੋ,,,
ਆਪਣੇ ਹੀ ਬਣਗੇ ਬੇਗਾਨੇ ਦੋਸਤੋ,,,
 
ਰਿਸ਼ਤੇਦਾਰੀ ਨਿਭਦੀ ਹੈ ਨੋਟਾਂ ਨਾਲ ਜੀ।
ਪੈਸੇ  ਬਿਨਾਂ ਕਰੇ  ਕੋਈ ਨਾ ਸੰਭਾਲ ਜੀ।।
ਸੱਭ ਮਾਇਆ ਦੇ ਗਾਉਂਦੇ ਨੇ ਤਰਾਨੇ ਦੋਸਤੋ,,,
ਆਪਣੇ ਹੀ ਬਣਗੇ ਬੇਗਾਨੇ ਦੋਸਤੋ,,,
 
ਦੱਦਾਹੂਰੀਆ ਜ਼ਮਾਨਾ ਹੁਣ ਨੋਟਾਂ ਵਾਲਾ ਹੈ।
ਆਪਣਿਆਂ ਦੇ ਦਿਲਾਂ ਵਿੱਚ ਖੋਟਾਂ ਵਾਲਾ ਹੈ।।
ਨਿੱਤ ਸੁਣੀਂਦੇ ਨੇ ਦੁਨੀਆਂ ਦੇ ਤਾਅਨੇ ਦੋਸਤੋ,,,
ਆਪਣੇ ਹੀ ਬਣਗੇ ਬੇਗਾਨੇ ਦੋਸਤੋ,,,,
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
Have something to say? Post your comment