Friday, July 10, 2020
FOLLOW US ON

Article

ਨਵਾਂ ਸੂਫ਼ੀ ਗੀਤ “ਤੇਰਾ ਸ਼ੁਕਰਾਨਾ” ਲੈ ਕੇ ਚਰਚਾ 'ਚ: ਗਾਇਕ ਦੀਪ ਸੂਫ਼ੀ/ਲੇਖਕ : ਪ੍ਰਮੋਦ ਧੀਰ ਜੈਤੋ

September 27, 2019 09:11 PM

ਨਵਾਂ ਸੂਫ਼ੀ ਗੀਤ “ਤੇਰਾ ਸ਼ੁਕਰਾਨਾ” ਲੈ ਕੇ ਚਰਚਾ 'ਚ: ਗਾਇਕ ਦੀਪ ਸੂਫ਼ੀ
ਦੀਪ ਸੂਫੀ ਬਚਪਨ ਤੋਂ ਹੀ ਸੂਫੀਆਨਾ ਮੌਸਿਕੀ ਦੇ ਮਾਹੌਲ ਵਿੱਚ ਰਿਹਾ ਹੈ। ਇਸ ਦਾ ਜਨਮ ਮਾਤਾ ਰੇਨੂੰ ਦੇਵੀ ਦੀ ਕੁੱਖੋਂ ਪਿਤਾ ਸਤੀਸ਼ ਸ਼ਰਮਾ ਦੇ ਘਰ ਚੰਡੀਗੜ ਵਿਖੇ 1991 'ਚ ਹੋਇਆ। ਇਸਨੂੰ ਸੰਗੀਤ ਦੀ ਗੁੜਤੀ ਆਪਣਾ ਦਾਦਾ ਮਾਸਟਰ ਅਨੰਦ ਪ੍ਰਕਾਸ਼ ਜੀ ਤੋਂ ਮਿਲੀ ਫਿਰ ਇਨਾਂ ਨੇ ਨਾਮਵਰ ਮਿਊਜ਼ਿਕ ਡਾਇਰੈਕਟਰ ਵਰਿੰਦਰ ਬਚਨ ਤੋਂ ਤਾਲੀਮ ਹਾਸਲ ਕੀਤੀ। ਇਨਾਂ ਨੂੰ ਬਚਪਨ ਤੋਂ ਹੀ ਸੂਫੀਆਨਾ ਗਾਇਕੀ ਵੱਲ ਖਿੱਚ ਰਹੀ ਹੈ 'ਤੇ ਇਸਦੇ ਦੋਨੋਂ ਭਰਾਵਾਂ ਦਾ ਭਰਪੂਰ ਸਾਥ ਹਮੇਸ਼ਾ ਇਨਾਂ ਨੂੰ ਮਿਲਦਾ ਰਿਹਾ ਹੈ, ਇਨਾਂ ਨੇ ਭਰਾਵਾਂ ਨਾਲ ਇਕੱਠਿਆਂ ਬੈਠ ਕੇ ਸੰਗੀਤ ਦਾ ਰਿਆਸ ਕੀਤਾ, ਅੱਜ ਦੇ ਸ਼ੋਰ ਸ਼ਰਾਬੇ ਵਾਲੇ ਦੌਰ ਵਿੱਚ ਸਕੂਨ ਭਰੀ ਗਾਇਕੀ ਨੂੰ ਅਪਣਾਇਆ। ਇਨਾਂ ਨੇ ਬਚਪਨ ਤੋਂ ਹੀ ਸੂਫੀਆਨਾਂ ਗਾਇਕੀ ਦੇ ਨਾਲ ਨਾਲ ਗਜ਼ਲ ਗਾਇਕੀ ਨੂੰ ਵੀ ਅਪਣਾਇਆ। ਦੀਪ ਸੂਫੀ ਪੰਜਾਬੀ ਗਾਇਕੀ ਦੇ ਵਿੱਚ ਆਪਣੀ ਅਲੱਗ ਤਰਾ ਦੀ ਗਾਇਕੀ ਕਰਕੇ ਜਾਣਿਆ ਜਾਦਾ ਹੈ। ਉਸ ਨੇ ਹਮੇਸ਼ਾ ਸੁਫੀਆਨਾ ਜਾਂ ਗਜ਼ਲ ਗਾਇਕੀ ਨੂੰ ਤਰਜੀਹ ਦਿਤੀ ਹੈ।ਦੀਪ ਸੂਫੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਇਸੇ ਤਰਾ ਦੀ ਗਾਇਕੀ ਨਾਲ ਹੀ ਲੋਕਾਂ ਵਿੱਚ ਵਿਚਰੇਗਾ।ਗਜ਼ਲ ਅਤੇ ਸੂਫੀਆਨਾ ਗਾਇਕੀ ਰਾਹੀਂ ਵੀ ਦੁਨੀਆ ਵਿੱਚ ਵੱਖਰੀ ਪਹਿਚਾਨ ਬਣਾਈ ਜਾ ਸਕਦੀ ਹੈ।ਇਸ ਲਈ ਦੀਪ ਸੂਫੀ ਹਥਿਆਰਾਂ ਤਲਵਾਰਾਂ ਵਾਲੀ ਗਾਇਕੀ ਪਾਸਾ ਵੱਟ ਕੇ ਆਪਣੀ ਇੱਕ ਵੱਖਰੀ ਤਰਾ ਦੀ ਗਾਇਕੀ ਨਾਲ ਲੋਕਾਂ ਦਾ ਮੰਨੋਰੰਜਨ ਕਰ ਰਿਹਾ ਹੈ।ਕਿਉਂਕਿ ਸੂਫੀਆਨਾ ਗਾਇਕੀ ਅਤੇ ਗਜ਼ਲ ਗਾਇਕੀ ਇੱਕ ਅਜਿਹੀ ਗਾਇਕੀ ਹੈ ਜੋ ਦੂਜਿਆਂ ਨੂੰ ਸਕੂਨ ਦੇਣ ਦੇ ਨਾਲ ਆਪਣੇ ਆਪ ਨੂੰ ਇੱਕ ਅਜਿਹੀ ਤਸੱਲੀ ਦਿੰਦੀ ਹੈ ਕਿ ਮੇਰੇ ਵੱਲੋਂ ਲੋਕਾਂ ਨੂੰ ਕੁੱਝ ਗਲਤ ਨਹੀਂ ਪਰੋਸਿਆ ਜਾ ਰਿਹਾ। ਅਜਿਹੀ ਸਕੂਨ ਦੇਣ ਵਾਲੀ ਸੂਫੀਆਨਾ ਗਾਇਕੀ ਨਾਲ ਜੁੜਿਆ ਹੋਇਆ ਕਲਾਕਾਰ ਦੀਪ ਸੂਫੀ ਦਾ ਨਵਾਂ ਸੂਫ਼ੀ ਗਾਣਾ “ਤੇਰਾ ਸ਼ੁਕਰਾਨਾ” 23 ਸਤੰਬਰ 2019 ਨੂੰ ਯੂ ਟਿਊਬ ਤੇ ਰਿਲੀਜ਼ ਹੋਇਆ ਹੈ ਜਿਸਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਦੀਪ ਦਾ ਮੰਨਣਾ ਹੈ ਕਿ ਸੰਗੀਤ ਮੇਰੇ ਲਈ ਰੱਬ ਦੀ ਇਬਾਦਤ ਦੀ ਤਰਾਂ ਹੈ ਕਿਊਕਿ ਸੰਗੀਤ ਤੇ ਭਗਤੀ ਦਾ ਇੱਕ ਵੱਖਰਾ ਸੁਮੇਲ ਹੈ। ਸੁਫੀਆਨਾ ਗਾਇਕੀ ਦੇ ਨਾਲ ਨਾਲ ਦੀਪ ਨੇ ਗਜ਼ਲ ਗਾਇਕੀ ਵੱਲ ਵੀ ਆਪਣੀ ਵੱਖਰੀ ਛਾਪ ਛੱਡੀ। ਦੀਪ ਸੂਫੀ ਦੀ ਗਾਇਕੀ ਕਾਰਨ ਉਸ ਨੂੰ ਕਾਫੀ ਸਨਮਾਨ ਮਿਲ ਚੁੱਕੇ ਹਨ ਜਿਸ ਵਿੱਚ 3 ਵਾਰ ਉਹ ਵੁਆਇਸ ਆਫ ਚੰਡੀਗੜ ਦਾ ਖਿਤਾਬ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਪੰਜਾਬੀ ਚੈਨਲ ਈ.ਟੀ.ਸੀ. ਪੰਜਾਬੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਸੁਰਾਂ ਦੇ ਵਾਰਿਸ ਪ੍ਰੋਗਰਾਮ ਵਿੱਚ ਫਾਈਨਲ ਤੱਕ ਸਫਰ ਤੈਅ ਕੀਤਾ। ਦੀਪ ਨੇ ਨਾਮਵਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ, ਨੰਦ ਲਾਲ ਨੂਰਪੁਰੀ ਅਤੇ ਬਾਬਾ ਬੁੱਲੇ ਸ਼ਾਹ ਅਤੇ ਕਈ ਹੋਰ ਨਾਮਵਰ ਸ਼ਾਇਰਾਂ ਨੂੰ ਗਾ ਚੁੱਕਿਆ ਹੈ ਅਤੇ ਇਨਾ ਦੀ ਯਾਦ ਵਿੱਚ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਅਤੇ ਦੂਰਦਰਸ਼ਨ ਪੰਜਾਬ ਚੰਡੀਗੜ ਵਿਖੇ ਆਪਣੀ ਗਾਇਕੀ ਦਾ ਜਾਦੂ ਬਿਖੇਰ ਚੁੱਕਾ ਹੈ।
ਪਿਛਲੇ ਸਮੇਂ ਵਿੱਚ ਦੀਪ ਸੂਫੀ ਦੀ ਰਿਲੀਜ ਹੋਈ ਪਹਿਲੀ ਗਜ਼ਲ “ਮਿਹਰਬਾਨੀ” ਨੂੰ ਸਰੋਤਿਆ ਨੇ ਕਾਫੀ ਪਿਆਰ ਦਿਤਾ ਜਿਸ ਦਾ ਸੰਗੀਤ ਦੀਪ ਨੇ ਆਪ ਤਿਆਰ ਕੀਤਾ ਹੈ।ਇਸ ਗਜ਼ਲ ਨੂੰ ਦੇ ਸ਼ਬਦਾ ਨੂੰ ਲੇਖਕ ਰਾਜਿੰਦਰ ਰਾਜ਼ਨ ਨੇ ਬਾਖੂਬੀ ਸ਼ਿੰਗਾਰਿਆ ਹੈ। ਜਿਸ ਨੂੰ ਦੇਸ਼ ਵਿਦੇਸ਼ ਲੋਕਾਂ ਨੇ ਬਹੁਤ ਪਿਆਰ ਦਿਤਾ। ਉਸ ਤੋਂ ਗਜ਼ਲ “ਆਦਮੀ” ਵੀ ਨਾਲ ਆਪਣੇ ਸਰੋਤਿਆਂ ਦੀ ਕਸੋਟੀ ਤੇ ਪੂਰਾ ਉਤਰਿਆ। ਹੁੱਣ ਦੀਪ ਸੂਫੀ ਦਾ ਸੂਫੀਆਨਾ ਟਰੈਕ “ਤੇਰਾ ਸ਼ੁਕਰੀਆਂ” ਰਿਲੀਜ਼ ਹੋਇਆ ਹੈ। ਜਿਸ ਨੂੰ ਉਸ ਨੇ ਆਪ ਖੁੱਦ ਕੰਪੋਜ ਕੀਤਾ ਹੈ ਅਤੇ ਆਪ ਹੀ ਉਸ ਦਾ ਮਿਊਜਕ ਤਿਆਰ ਕੀਤਾ ਹੈ।ਇਸ ਟਰੈਕ ਨੂੰ ਬਾਖੂਬੀ ਸ਼ਬਦਾਂ ਚ ਪਰੋਰਿਆ ਹੈ ਪ੍ਰਸਿੱਧ ਗਜ਼ਲਗੋ ਰਜਿੰਦਰ ਰਾਜ਼ਨ ਨੇ। ਇਸ ਟਰੈਕ ਰਾਹੀਂ ਉਸਨੇ ਸੂਫੀਆਨਾ ਢੰਗ ਨਾਲ ਆਪਣੇ ਮੌਲਾਂ ਦਾ ਸ਼ੁਕਰੀਆਂ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਬਾਲੀਵੁੱਡ ਵਿੱਚ ਵੀ ਦੀਪ ਸੂਫ਼ੀ ਆਪਣੀ ਅਵਾਜ਼ ਦਾ ਜਾਦੂ ਬਿਖੇਰਨਗੇ। ਪ੍ਰਮਾਤਮਾ ਦੀਪ ਸੂਫੀ ਨੂੰ ਦਿਨ ਦੋਗਣੀ ਰਾਤ ਚੌਗਣੀ ਤੱਰਕੀ ਬਖਸ਼ੇ।

Have something to say? Post your comment

More Article News

ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਮਹਾਨ ਸ਼ਹੀਦ ਜਨਰਲ ਲਾਭ ਸਿੰਘ ਜੀ ਦੇ 12 ਜੁਲਾਈ ਨੂੰ 32 ਵੇ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ ! :--ਗੁਰਚਰਨ ਸਿੰਘ ਗੁਰਾਇਆ ਨਵੇਂ ਲੱਛਣਾਂ ਨੇ ਵੱਧਾਈਆਂ ਮਰੀਜਾਂ ਦੀ ਮੁਸ਼ਕਲਾਂ ਮੈਨੂੰ ਦੱਸਿਓ ਜਰਾ ਗਾਉਣ ਵਾਲਿਓ/ਸੁਰਜੀਤ ਸਿੰਘ"ਦਿਲਾ ਰਾਮ" ਹਿੰਦੀ ਲਘੂ ਕਹਾਣੀ / ਮੁਕਤੀ /ਮੂਲ : ਡਾ. ਦਲਜੀਤ ਕੌਰ ਅਨੁ : ਪ੍ਰੋ. ਨਵ ਸੰਗੀਤ ਸਿੰਘ ਮੀਂਹ ਪਵਾਉਣ ਸਬੰਧੀ ਅਹਿਮ ਲੋਕ ਵਿਸ਼ਵਾਸ: ਗੁੱਡੀ ਫੂਕਣਾ ਫਾਸ਼ੀਵਾਦ ਵਿਰੁਧ ਜਿੱਤ ਗੁਲਾਮ ਦੇਸ਼ਾਂ ਤੇ ਲੋਕਾਂ ਦੀ ਮੁਕਤੀ ਦਾ ਰਾਹ । ਜਗਦੀਸ਼ ਸਿੰਘ ਚੋਹਕਾ ਹਿੰਦੀ ਮਿੰਨੀ ਕਹਾਣੀ /ਛੱਡਣਾ / ਮੂਲ : ਹਰਭਗਵਾਨ ਚਾਵਲਾ * ਅਨੁ : ਪ੍ਰੋ. ਨਵ ਸੰਗੀਤ ਸਿੰਘ ਸੁਘੜ ਸਿਆਣੀ ਧੀ/ਪਰਮਜੀਤ ਕੌਰ ਸੋਢੀ ਜਿੰਦਗੀ ਚ ਆਏ ਮਾੜੇ ਦਿਨਾਂ ਨੇ ਗਾਇਕ ਬਣਾਇਆ-ਜਸਵਿੰਦਰ ਪੂਹਲੀ(ਹਕੀਕੀ ਵਿਥਿਆ) ਨਹੀਂ ਭੁੱਲਦਾ ਚੇਤਿਆਂ ਚੋਂ ਬੇਬੇ ਦਾ ਚੁੱਲ੍ਹੇ ਤੇ ਬਣਾਇਆ ਹੋਇਆ ਸਾਗ (ਸਾਡਾ ਵਿਰਸਾ)
-
-
-