Sunday, February 23, 2020
FOLLOW US ON

Article

ਇਲਾਕੇ ਦੇ ਬੇ-ਰੋਜ਼ਗਾਰਾਂ ਮੁੰਡੇ ਕੁੜੀਆਂ ਨਾਲ ਟ੍ਰਾਈਡੈਂਟ ਉਦਯੋਗ ਨੇ ਕੀਤਾ ਭੱਦਾ ਮਜਾਕ/ਬਰਨਾਲਾ ਤੋਂ ਬਘੇਲ ਸਿੰਘ ਧਾਲੀਵਾਲ

September 27, 2019 09:13 PM

ਇਲਾਕੇ ਦੇ ਬੇ-ਰੋਜ਼ਗਾਰਾਂ ਮੁੰਡੇ ਕੁੜੀਆਂ ਨਾਲ ਟ੍ਰਾਈਡੈਂਟ ਉਦਯੋਗ ਨੇ ਕੀਤਾ ਭੱਦਾ ਮਜਾਕ
ਟ੍ਰਾਈਡੈਂਟ ਉਦਯੋਗ ਨੇ ਸਾਬਿਤ ਕੀਤਾ ਕਿ ਇਲਾਕੇ ਵਿੱਚ ਬਿਮਾਰੀਆਂ ਵਾਂਗ ਫੈਲੀ ਬੇ ਰੋਜ਼ਗਾਰੀ ਦੀ  ੳੁਹਨਾਂ  ਨੂੰ ਕੋੲੀ ਪਰਵਾਹ  ਨਹੀਂ

ਬਰਨਾਲਾ ਤੋਂ ਬਘੇਲ ਸਿੰਘ ਧਾਲੀਵਾਲ 
ਟ੍ਰਾਈਡੈਂਟ ਉਦਯੋਗ ਦੇ ਸਬੰਧ ਵਿੱਚ ਪਹਿਲਾਂ ਵੀ ਬਹੁਤ ਕੁੱਝ ਲਿਖਿਆ ਜਾ ਚੁੱਕਿਆ ਹੈ ਅਤੇ ਲਿਖਿਆ ਜਾਣਾ ਬਾਕੀ ਹੈ, ਜਿਸ ਤਰਾਂ ਕਿ ਟ੍ਰਾਈਡੈਂਟ ਉਦਯੋਗ ਦੀਆਂ ਇਲਾਕਾ ਵਿਰੋਧੀ ਨੀਤੀਆਂ, ਰੁਜਗਾਰ ਦੇਣ ਦੇ ਨਾਮ ਤੇ ਬਰਨਾਲਾ ਜਿਲੇ ਦੀ ਸੈਕੜੇ ਏਕੜ ਜਮੀਨ ਹਥਿਆਉਣਾ ਅਤੇ ਉਦਯੋਗ ਦਾ ਰਸਾਇਣ ਜੁਗਤ ਪਾਣੀ, ਰਸਾਇਣ ਜੁਗਤ ਧੂਆਂ ਅਤੇ ਵਰਤੇ ਜਾਂ ਚੁੱਕੇ ਰਸਾਇਣਾਂ ਦੁਆਰਾ ਪੌਣ, ਪਾਣੀ ਅਤੇ ਧਰਤੀ ਨੂੰ ਜਹਿਰੀਲਾ ਕਰਨ ਵਾਲੇ ਮੁੱਦਿਆਂ ਸਬੰਧੀ ਲੜੀਵਾਰ ਲਿਖਿਆ ਜਾਂਦਾ ਰਿਹਾ ਹੈ ਤਾਂ ਕਿ ਇਲਾਕੇ ਦੇ ਪੀੜਤ ਲੋਕ ਲਾਮਬੰਦ ਹੋ ਕੇ ਕੇਂਦਰ ਤੱਕ ਪਹੁੰਚ ਬਣਾਈ ਬੈਠੇ ਇਸ ਉਦਯੋਗ ਪਤੀ ਨੂੰ ਇਹ ਪੁੱਛਣ ਦਾ ਹੌਂਸਲਾ ਕਰਨ ਕਿ ਜੇਕਰ ਨੌਕਰੀਆਂ, ਰੁਜਗਾਰ ਹੀ ਸਾਡੇ ਬੱਚਿਆ ਨੂੰ ਨਹੀਂ ਮਿਲਣਾ ਫਿਰ ਸਾਡੀਆਂ ਬਾਹੀਯੋਗ ਜਰਖੇਜ ਜਮੀਨਾਂ ਕਿਉ ਹੜੱਪੀਆਂ ਗਈਆਂ? ਜਮੀਨਾਂ ਹੜੱਪ ਕੇ ਇਹ ਮਾਰੂ ਕਾਰਖਾਨੇ ਕਿਉ ਉਸਾਰੇ ਗਏ? ਜੇ ਰੁਜਗਾਰ ਨਹੀਂ ਤਾਂ ਸਾਨੂੰ ਬਿਮਾਰੀਆਂ ਕਿਉ ਪਰੋਸ ਕੇ ਦਿੱਤੀਆਂ ਜਾ ਰਹੀਆਂ ਹਨ। ਲੰਘੀ 24 ਸਤੰਬਰ ਨੂੰ ਜੋ ਬਹੁਤ ਹੀ ਕੋਝਾ ਅਤੇ ਭੱਦਾ ਮਜਾਕ ਇਲਾਕੇ ਦੇ ਗਰੀਬ, ਬੇਰੁਜਗਾਰ ਨੌਜਵਾਨ ਮੁੰਡੇ, ਕੁੜੀਆਂ ਨਾਲ ਕੀਤਾ ਗਿਆ ਹੈ, ਉਹ ਲੋਕ ਏਕੇ ਦੀ ਘਾਟ ਕਾਰਨ ਹੀ ਹੋਇਆ ਹੈ, ਕਿਉਂਕਿ ਨਹੀਂ ਤਾਂ ਟ੍ਰਾਈਡੈਂਟ ਉਦਯੋਗ ਦੀ ਕੀ ਹਿੰਮਤ ਕਿ ਉਹ ਇਲਾਕੇ ਦੇ ਨੌਜਵਾਨਾਂ ਨੂੰ ਰੁਜਗਾਰ ਦੇਣ ਦਾ ਸੱਦਾ ਦੇ ਕੇ ਜਲੀਲ ਕਰਕੇ ਮੋੜ ਦੇਵੇ। ਇਥੇ ਦੱਸਣਾ ਬਣਦਾ ਹੈ ਕਿ ਸ਼ੋਸ਼ਲ ਮੀਡੀਏ ਤੇ ਰੁਜਗਾਰ ਦਫਤਰ ਬਰਨਾਲਾ ਵੱਲੋਂ ਵਾਇਰਲ ਹੋਏ 8ਵੀਂ ਅਤੇ 10ਵੀਂ ਪਾਸ ਮੁੰਡੇ ਕੁੜੀਆਂ ਦੀ ਭਰਤੀ ਦੇ ਸੁਨੇਹੇ ਵਿੱਚ  24 ਸਤੰਬਰ, 1 ਅਕਤੂਬਰ ਅਤੇ 8 ਅਕਤੂਬਰ ਨੂੰ ਬੇਰੁਜਗਾਰ ਮੁੰਡੇ ਕੁੜੀਆਂ ਨੂੰ ਇੰਟਰਵੀਊ ਲਈ ਟ੍ਰਾਈਡੈਂਟ ਉਦਯੋਗ ਵਿੱਚ ਪਹੁੰਚਣ ਲਈ ਕਿਹਾ ਗਿਆ, ਸ਼ੋਸ਼ਲ ਮੀਡੀਏ ਤੇ ਵਾਇਰਲ ਹੋਣ ਕਰਕੇ ਲੰਘੀ 24 ਸਤੰਬਰ ਨੂੰ ਦਿੱਤੀ ਮਿਤੀ ਤੇ ਸਮੇਂ ਅਨੁਸਾਰ ਸੈਕੜਿਆਂ ਦੀ ਗਿਣਤੀ ਵਿੱਚ ਮੁੰਡੇ ਕੁੜੀਆਂ ਟ੍ਰਾਈਡੈਂਟ ਉਦਯੋਗ ਬਰਨਾਲਾ ਵਿੱਖੇ ਪੁੱਜ ਗਏ ਤਾਂ ਟ੍ਰਾਈਡੈਂਟ ਦੇ ਪ੍ਰਬੰਧਕਾਂ ਨੇ ਪਹਿਲਾਂ ਤਾਂ ਉਹਨਾਂ ਬੇਰੁਜਗਾਰਾਂ ਨੂੰ ਮੈਸਜ ਫੇਕ ਹੋਣ ਦਾ ਝੂਠ ਬੋਲਿਆ, ਜਿਸ ਕਰਕੇ ਬਹੁਤ ਸਾਰੇ ਮੁੰਡੇ ਕੁੜੀਆਂ ਤਾਂ ਨਿਰਾਸ਼ ਹੋ ਕੇ ਵਾਪਿਸ ਚਲੇ ਗਏ ਤੇ ਕੁੱਝ ਫਿਰ ਵੀ ਰੁਜਗਾਰ ਦੀ ਆਸ ਵਿੱਚ ਪ੍ਰਬੰਧਕਾਂ ਦੇ ਤਰਲੇ ਕੱÎਢਦੇ ਰਹੇ। ਇਸ ਸਬੰਧੀ ਇੱਕ ਬੇਰੁਜਗਾਰ ਗੁਰਦਿੱਤ ਸਿੰÎਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਅੱਧ ਤੋਂ ਵੱਧ ਮੁੰਡੇ ਕੁੜੀਆਂ ਵਾਪਿਸ ਚਲੇ ਗਏ ਤਾਂ ਬਾਕੀ ਬਚਦਿਆਂ ਨੂੰ ਪ੍ਰਬੰਧਕਾਂ ਨੇ ਟ੍ਰਾਈਡੈਂਟ ਦੇ ਗਰਾਉਂਡ ਵਿੱਚ ਬੁਲਾ ਲਿਆ, ਉਹਨਾਂ ਵਿੱਚੋਂ ਵੀ ਉਹ ਵਿਅਕਤੀਆਂ ਦੀ ਵੱਖ ਛਾਂਟੀ ਕਰ ਲਈ, ਜਿਹੜੇ ਇਸ ਤੋਂ ਪਹਿਲਾਂ ਧੌਲਾ ਫੈਕਟਰੀ ਵਿੱਚ ਕੰਮ ਕਰਦੇ ਰਹੇ ਸਨ, ਜਿਹਨਾਂ ਦੀ ਗਿਣਤੀ 15 ਕੁ ਦੇ ਕਰੀਬ ਸੀ। ਪ੍ਰਬੰਧਕਾਂ ਨੇ ਉਹਨਾਂ 15 ਕਾਰੀਗਰਾਂ ਨੂੰ ਕੰਮ ਤੇ ਰੱਖ ਲਿਆ ਜਦੋਂ ਕਿ ਦੂਜਿਆਂ ਦੇ ਨਾਮ ਲਿਖ ਕੇ ਇਹ ਬਹਾਨਾ ਲਾ ਕੇ ਸਾਰਿਆਂ ਨੂੰ ਵਾਪਿਸ ਭੇਜ ਦਿੱਤਾ ਕਿ ਜਦੋਂ ਸਾਨੂੰ ਜਰੂਰਤ ਹੋਵੇਗੀ, ਤੁਹਾਨੂੰ ਸਭ ਤੋਂ ਪਹਿਲਾਂ ਬੁਲਾ ਲਿਆ ਜਾਵੇਗਾ। ਜਦੋਂ ਇਸ ਸਬੰਧੀ ਟ੍ਰਾਈਡੈਂਟ ਦੇ ਜੁੰਮੇਵਾਰ ਅਧਿਕਾਰੀ/ਪ੍ਰਬੰਧਕ ਰੁਪਿੰਦਰ ਗੁਪਤਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਹਰ ਮਹੀਨੇ ਆਪਣੇ ਜਰੂਰਤ ਮੁਤਾਬਿਕ ਗਿਣਤੀ ਦੱਸ ਕਿ ਰੁਜਗਾਰ ਦਫਤਰ ਵਿੱਚ ਇਹ ਦਰਜ ਕਰਵਾਉਦੇ ਹਾਂ ਕਿ ਸਾਨੂੰ ਤਜਰਬੇਕਾਰ ਕਾਮਿਆਂ ਦੀ ਜਰੂਰਤ ਹੈ। ਸੋ ਉਸ ਦੇ ਅਧਾਰ ਤੇ ਹੀ ਰੁਜਗਾਰ ਦਫਤਰ ਵੱਲੋਂ ਬੇਰੁਜਗਾਰ ਮੁੰਡੇ ਕੁੜੀਆਂ ਨੂੰ ਇਹ ਮੈਸਜ ਭੇਜਿਆ ਗਿਆ ਹੈ, ਜਿਹੜਾ ਸ਼ੋਸ਼ਲ ਮੀਡੀਏ ਤੇ ਵਾਇਰਲ ਹੋਣ ਕਾਰਨ ਇੱਥੇ ਬੇਰੁਜਗਾਰਾਂ ਦਾ ਵੱਡਾ ਇਕੱਠ ਹੋ ਗਿਆ। ਉਹਨਾਂ ਇਹ ਵੀ ਮੰਨਿਆ ਕਿ ਇਹ ਮੈਸਜ 10-15 ਦਿਨ ਤੋਂ ਸ਼ੋਸ਼ਲ ਮੀਡੀਏ ਤੇ ਘੁੰਮ ਰਿਹਾ ਹੈ। ਦੂਸਰੇ ਪਾਸੇ ਰੋਜਗਾਰ ਅਫਸਰ ਓਮੇਸ਼ ਕਾਲੜਾ ਨੇ ਕਿਹਾ ਕਿ ਟ੍ਰਾਈਡੈਂਟ ਵੱਲੋਂ ਸਾਡੇ ਕੋਲੋ 25 ਵਿਅਕਤੀਆਂ ਦੀ ਮੰਗ ਕੀਤੀ ਗਈ ਸੀ। ਜਿਸ ਦੇ ਅਧਾਰ ਤੇ ਅਸੀ ਇਹ ਮੈਸਜ ਰੁਜਗਾਰ ਦਫਤਰ ਵਿੱਚ ਰਜਿ. ਬੇਰੁਜਗਾਰ ਵਿਅਕਤੀਆਂ ਨੂੰ ਹੀ ਭੇਜਿਆ ਸੀ ਪ੍ਰੰਤੂ ਉਹਨਾਂ ਵੱਲੋਂ ਇਹ ਮੈਸਜ ਨੂੰ ਅੱਗੇ ਫੈਲਾ ਦਿੱਤਾ ਗਿਆ। ਸਵਾਲ ਇਹ ਉੱਠਦਾ ਹੈ ਕਿ ਜਦੋਂ 10-15 ਦਿਨਾਂ ਤੋਂ ਪਹਿਲਾਂ ਇਹ ਮੈਸਜ ਸ਼ੋਸ਼ਲ ਮੀਡੀਏ ਤੇ ਘੁੰਮ ਰਿਹਾ ਹੈ, ਫਿਰ ਟ੍ਰਾਈਡੈਂਟ ਉਦਯੋਗ ਵੱਲੋਂ ਇਸ ਸਬੰਧੀ ਕੋਈ ਇਸ਼ਤਿਹਾਰ ਦੇ ਕੇ ਕੋਈ ਸਪਸ਼ਟੀਕਰਨ ਕਿਉ ਨਹੀਂ ਦਿੱਤਾ ਗਿਆ? ਜੇਕਰ ਉਦਯੋਗ ਨੇ ਇਸ ਸਬੰਧੀ ਸਮੇਂ ਸਿਰ ਸਪੱਸ਼ਟ ਕਰ ਦਿੱਤਾ ਹੁੰਦਾ ਤਾਂ ਬੇਰੁਜਗਾਰੀ ਦਾ ਬੋਝ ਝੱਲਣ ਕਾਰਨ ਮਾਨਸਿਕ ਪੀੜਾ ਝੱਲ ਰਹੇ ਉਹਨਾਂ ਅਭਾਗੇ ਬੇਰੁਜਗਾਰ ਮੁੰਡੇ ਕੁੜੀਆਂ ਨੂੰ ਹੋਰ ਮਾਨਸਿਕ ਪ੍ਰੇਸ਼ਾਨੀ ਨਾ ਝੱਲਣੀ ਪੈਂਦੀ। ਬੇਰੁਜਗਾਰ ਮੁੰਡੇ ਕੁੜੀਆਂ ਦੇ ਦੱਸਣ ਮੁਤਾਬਿਕ ਜੇ ਟ੍ਰਾਈਡੈਂਟ ਪ੍ਰਬੰਧਕ ਉਸ ਮੈਸਜ ਨੂੰ ਫੇਕ ਕਹਿੰਦੇ ਹਨ ਤਾਂ ਫਿਰ ਉਹਨਾਂ ਦੇ ਨਾਮ ਕਾਹਦੇ ਲਈ ਲਿਖੇ ਗਏ ਜਦੋ ਕਿ ਉਹਨਾਂ  ਨੂੰ ਕੰਮ ਲਈ ਵਿਅਕਤੀਆਂ ਦੀ ਕੋਈ ਜਰੂਰਤ ਹੀ ਨਹੀਂ ਸੀ, ਦੂਜੇ ਪਾਸੇ ਪ੍ਰਬੰਧਕ ਇਹ ਵੀ ਕਹਿੰਦੇ ਹਨ ਸਾਨੂੰ ਕੁੱਝ ਕੁ ਤਜਰਬਕਾਰ ਕਾਮਿਆਂ ਦੀ ਹੀ ਜਰੂਰਤ ਸੀ, ਜਿਸ ਸਬੰਧੀ ਅਸੀ ਰੁਜਗਾਰ ਦਫਤਰ ਵਿੱਚ ਦਰਜ ਕਰਵਾਇਆ ਸੀ। ਸੋ ਟ੍ਰਾਈਡੈਂਟ ਦੇ ਇਸ ਘਟਨਾ ਸਬੰਧੀ ਦਿੱਤੇ ਆਪਾ ਵਿਰੋਧੀ ਬਿਆਨ ਇਹ ਸਪੱਸ਼ਟ ਕਰਦੇ ਹਨ ਕਿ ਉਹਨਾਂ ਨੂੰ ਲੋਕ ਸਮੱਸਿਆਵਾਂ ਅਤੇ ਇਲਾਕੇ ਵਿੱਚ ਬਿਮਾਰੀਆਂ ਵਾਂਗ ਫੈਲੀ ਰੇਰੁਜਗਾਰੀ ਨਾਲ ਕੋਈ ਤਾਲੁਕ ਵਾਸਤਾ ਨਹੀਂ ਅਤੇ ਨਾ ਹੀ ਕੋਈ ਹਮਦਰਦੀ ਹੈ। ਸੋ ਉਪਰੋਕਤ ਦੇ ਮੁੱਦੇ ਨਜਰ ਇਹ ਗੱਲ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਇਲਾਕੇ ਦੇ ਲੋਕਾਂ ਵੱਲੋ ਜਿੰਨੀ ਦੇਰ ਟ੍ਰਾਈਡੈਂਟ ਦੇ ਖਿਲਾਫ ਆਪਣੀਆਂ ਸਮੱਸਿਆਵਾਂ ਸਬੰਧੀ ਸੰਘਰਸ਼ ਕਰਕੇ ਦਬਾਅ ਨਹੀਂ ਬਣਾਇਆ ਜਾਂਦਾ, ਉਨੀਂ ਦੇਰ ਇਲਾਕੇ ਦੇ ਲੋਕਾਂ, ਬੇਰੁਜਗਾਰ ਮੁੰਡੇ ਕੁੜੀਆਂ ਨੂੰ ਟ੍ਰਾਈਡੈਂਟ ਉਦਯੋਗ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ। ਕਿਉਂਕਿ ਇਲਾਕੇ ਦੀ ਜਮੀਨ ਤੇ ਉਸਰੇ ਇਸ ਉਦਯੋਗ ਤੇ ਰੁਜਗਾਰ ਲਈ ਸਭ ਤੋਂ ਪਹਿਲਾਂ ਹੱਕ ਇੱਥੋਂ ਦੇ ਲੋਕਾਂ ਦਾ ਹੈ।   

Have something to say? Post your comment