Sunday, February 23, 2020
FOLLOW US ON

Article

ਪੰਜਾਬੀ ਫਿਲਮ " ਜੱਗ ਵਾਲਾ ਮੇਲਾ" ਹੋਵੇਗੀ ਲੋਕਾਂ ਦੀ ਪਹਿਲੀ ਪਸੰਦ -- ਛਿੰਦਾ ਧਾਲੀਵਾਲ

September 27, 2019 09:16 PM

ਪੰਜਾਬੀ ਫਿਲਮ " ਜੱਗ ਵਾਲਾ ਮੇਲਾ" ਹੋਵੇਗੀ ਲੋਕਾਂ ਦੀ ਪਹਿਲੀ ਪਸੰਦ

  ਚੰਗੀਆਂ ਫ਼ਿਲਮਾਂ ਚੰਗੇ ਸਮਾਜ ਦੀ ਸਿਰਜਣਾ ਕਰਦੀਆਂ ਹਨ, ਚੰਗੀਆਂ ਫ਼ਿਲਮਾਂ ਸਾਡੇ ਸਮਾਜ ਲਈ ਪ੍ਰੇਰਨਾ ਸਰੋਤ ਹੋਇਆ ਕਰਦੀਆਂ ਹਨ, ਚੰਗੀਆਂ ਫ਼ਿਲਮਾਂ ਸਾਡੇ ਸਮਾਜ ਦਾ ਸਰਮਾਇਆ ਹੁੰਦੀਆ ਹਨ, ਪੰਜਾਬੀ ਫਿਲਮ ਜਗਤ ਵਿਚ ਕੁਝ ਅਜਿਹੀਆਂ ਸਖਸੀਅਤਾਂ ਕੰਮ ਕਰ ਰਹੀਆਂ ਹਨ, ਜੋਂ ਸਮਾਜ ਦੇ ਦਰਦ ਨੂੰ ਮਹਿਸੂਸ ਕਰਦੀਆਂ ਹਨ, ਉਹ ਆਪਣੀਆਂ ਫਿਲਮਾਂ ਰਾਹੀਂ ਜਿਥੇ ਲੋਕਾਂ ਦਾ ਮਨੋਰੰਜਨ ਕਰਦੇ ਹਨ ਉਥੇ ਉਹਨਾਂ ਦੀਆਂ ਫਿਲਮਾਂ ਸਮਾਜ ਲਈ ਪ੍ਰੇਰਨਾ ਸਰੋਤ ਬਣਦੀਆਂ ਹਨ, ਅਜਿਹੀ ਇਕ ਸ਼ਖ਼ਸੀਅਤ ਦਾ ਨਾਮ ਏ ਰਵਿੰਦਰ ਰਵੀ ਸਮਾਣਾ ਜਿਥੇ ਬਹੁਤ ਵਧੀਆ ਲੇਖਕ ਹਨ ਉਥੇ ਬਹੁਤ ਵਧੀਆ ਨਿਰਦੇਸ਼ਕ ਅਤੇ ਅਦਾਕਾਰ ਵੀ ਹਨ, ਹੁਣੇ ਰਿਲੀਜ਼ ਹੋਈ ਉਹਨਾਂ ਦੀ ਫਿਲਮ "ਜੱਗ ਵਾਲਾ ਮੇਲਾ" ਪੰਜਾਬੀਆਂ ਦੀ ਪਹਿਲੀ ਪਸੰਦ ਬਣੇਗੀ। ਇਸ ਫਿਲਮ ਦੇ ਪ੍ਰੋਡਿਊਸਰ ਨੇ ਜੱਗੀ ਸਰਪੰਚ, ਜੋਂ ਫਿਲਮਾਂ ਰਾਹੀਂ ਸਮਾਜਿਕ ਕੁਰੀਤੀਆਂ ਖਿਲਾਫ਼ ਜੰਗ ਲੜ ਰਹੇ ਹਨ, ਇਸ ਫਿਲਮ ਦਾ ਸੰਗੀਤ ਸ੍ਰੀ ਇਸ਼ਾਂਤ ਦੁਆਰਾ ਬਹੁਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ, ਇਸ ਫਿਲਮ ਦੇ ਗੀਤਾਂ ਨੂੰ ਅਵਾਜ਼ਾਂ ਦਿਤੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੇ ਪ੍ਰੋਫੈਸਰ ਮੈਡਮ ਰਵਿੰਦਰ ਰਵੀ ਅਤੇ ਡਾ ਜਗਮੇਲ ਸਿੰਘ ਭਾਠੂਆਂ ਜੀ ਨੇ, ਇਸ ਫਿਲਮ ਵਿੱਚ ਬਹੁਤ ਸਾਰੇ ਨਾਮਵਰ ਕਲਾਕਾਰਾਂ ਨੇ ਕੰਮ ਕੀਤਾ ਜਿਨ੍ਹਾਂ ਵਿਚੋਂ ਪ੍ਰਮੁੱਖ ਹਨ, ਹਰਵਿੰਦਰ ਬਾਲਾ, ਹਰਜੀਤ ਜੱਸਲ,ਨੀਲ ਬੈਧਵਾਨ, ਖੁਸ਼ੀ ਸਰਾਂ, ਕਰਨਵੀਰ ਮਰਹਾੜ, ਪਰਮ ਧਾਲੀਵਾਲ,ਲੱਖੀ ਧੀਰੋਮਾਜਰਾ, ਆਦਿ। ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਫਿਲਮ ਦੇ ਡਾਇਰੈਕਟਰ ਸ੍ਰੀ ਰਵਿੰਦਰ ਰਵੀ ਸਮਾਣਾ ਨੇ ਦੱਸਿਆ ਕਿ ਉਹ ਆਖਰੀ ਸਾਹ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇਗਾ ਅਤੇ ਕਦੇ ਵੀ ਅਜਿਹੀ ਫਿਲਮ ਨਹੀਂ ਬਨਾਵੇਗਾ ਜਿਸ ਨਾਲ ਪੰਜਾਬੀ ਮਾਂ ਬੋਲੀ ਨੂੰ ਠੇਸ ਲੱਗੇ,।                                ‌।                   

Have something to say? Post your comment