Monday, May 25, 2020
FOLLOW US ON

Article

ਘਿਰਣਤ-ਅਪਰਾਧ/ਜਗਦੀਸ਼ ਸਿੰਘ ਚੋਹਕਾ

October 04, 2019 08:40 AM

ਘਿਰਣਤ-ਅਪਰਾਧ
ਮੋਦੀ ਰਾਜ ਅੰਦਰ ਹਿੰਦੂਤਵੀ ਸੰਕੀਰਨ ਸੋਚਭਾਰਤ ਵਰਗੇ ਬਹੁਲਤਾਵਾਦੀ ਪਾਰਲੀਮਨੀ ਜਮਹੂਰੀ ਦੇਸ਼ ਅੰਦਰ, 'ਜਿੱਥੇ ਸਹਿਣਸ਼ੀਲਤਾ ਅਤੇ ਆਪਸੀ ਭਾਈਚਾਰਕ ਸਾਂਝਾ ਦੀ ਸਦੀਆਂ ਪੁਰਾਣੀ ਤਹਿਜ਼ੀਬ ਅਤੇ ਸਰੀਕੇ ਦੀ ਇੱਕ ਪੁਰਾਣੀ ਪਰੰਪਰਾ ਰਹੀ ਹੈ ! ਉਸ ਸੱਭਿਆਚਾਰਕ ਮਜਬੂਤ ਤੰਦਾਂ ਨੂੰ 'ਆਜ਼ਾਦੀ ਬਾਦ ਮਜਬੂਤ ਤਾਂ ਕੀ ਕਰਨਾ ਸੀ, ਸਗੋਂ ! ਸੱਜ ਪਿਛਾਖੜੀ ਫਿਰਕੂ ਹਿੰਦੂਤਵੀ ਸ਼ਕਤੀਆਂ, 'ਜਿਸਦੀ ਅਗਵਾਈ ਆਰ.ਐਸ.ਐਸ. ਕਰਰਹੀ ਹੈ, 'ਨੇ ਤਾਰ-ਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਮੋਦੀ ਜੀ ਅਗਵਾਈ ਅਧੀਨ, 'ਦੇਸ਼ ਦੀ ਰਾਜ ਗੱਦੀ ਤੇ ਕਾਬਜ਼ਬੀ.ਜੇ.ਪੀ. ਪਾਰਟੀ ਨੇ, 'ਆਪਣੇ ਹਿੰਦੂਤਵ ਅਜੰਡੇ ਨੂੰਲਾਗੂ ਕਰਨਲਈ, 'ਹੁਣ ਸਾਰੇ ਵਿਧਾਨਕ ਅਦਾਰਿਆ ਅਤੇ ਸੰਸਥਾਨਾਂ ਦੀ ਅੰਦਰੋ ਤੌੜ-ਭੰਨ ਕਰ ਦਿੱਤੀ ਹੈ ਤੇ ਸੰਵਿਧਾਨਲਈਨਵੀਆਂ 'ਚਣੌਤੀਆਂ ਪੈਦਾ ਕਰ ਦਿੱਤੀਆਂ। ਭਾਰਤੀ ਸਮਾਜ ਅੰਦਰ ਹਿੰਸਕ ਪ੍ਰਵਿਤੀ, 'ਜੋ ਜਮਹੂਰੀਅਤ ਅਤੇ ਸੱਭਿਅਕ ਰਾਸ਼ਟਰਲਈ ਇੱਕ ਸ਼ਰਮਨਾਕ ਧੱਬਾ ਹੈ, ਉਸਤੋਂ ਵੀ ਅੱਗੇ ਜਾ ਕੇ ਘੱਟ ਗਿਣਤੀਆਂ, ਦਲਿਤਾਂ ਅਤੇ ਇਸਤਰੀਆਂ ਉਪਰ ਹਮਲੇ ਸੇਧ ਦਿੱਤੇ ਹਨ ? ਇਹ ਸਾਫ ਹੈ, 'ਕਿ ਹੁਣ ਇਹ ਦੇਸ਼ ਅਤੇ ਕਾਨੂੰਨ ਵਿਵੱਸਥਾ ਦਾ ਮੱਸਲਾ ਹੀ ਨਹੀਂ, 'ਸਗੋਂ ਮੋਦੀ ਦਾ ਏਕਾ ਅਧਿਕਾਰਰਾਹੀਂ ਫਾਸ਼ੀ ਵੱਲਵੱਧਦਾ ਹੈ ?
ਗਊ-ਰੱਖਿਆ ਵਲੋਂ ਗਊਆਂ ਦੀ ਤਸਕਰੀ ਅਤੇ ਗਊ-ਮਾਸ ਅਜਿਹੇ ਦੋਸ਼ਲਾਉਣੇ, 'ਖੁਦ ਹੀ ਦੋਸ਼ਮੜਕੇ ਤੇ ਖੁਦ ਹੀ ਹਜੂਮਵੱਲੋਂ ਘੱਟ ਗਿਣਤੀ ਫਿਰਕੇ ਦੇ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਅਤੇ ਉਨਾਂ ਨੂੰ ਗਾਂ ਮਾਤਾ ਦੀ ਜੈ ਤੇ ਜੈ ਸ਼੍ਰੀ ਰਾਮ ਦੀ ਕਹਿਣ ਲਈਮਜ਼ਬੂਰ ਕਰਨਾ ? ਮੋਦੀ ਰਾਜ ਅੰਦਰ ਉਪਰੋਕਤ ਚਲਰਹੀ ਇਹ ਹਿੰਸਕ ਲਹਿਰ ਕੋਈ ਅਚਨਚੇਤ ਨਹੀਂ ਹੈ ? ਨਾ ਹੀ ਇਹ ਮੰਨਣਾ ਜਾਇਜ਼ ਹੋਵੇਗਾ, 'ਕਿ ਇਹ ਕਾਨੂੰਨ ਕਰਕੇ ਹੈ ? ਸਗੋਂ ਇਹ ! ਭਾਰੂ ਰਾਜਨੀਤਿਕ ਸੋਚਵਾਲੀ ਰਾਜਨੀਤੀ 'ਤੇ ਕਾਬਜ ਫਿਰਕੇ ਦੀ ਧੌਂਸ, ਸਰਦਾਰੀ ਅਤੇ ਜੁਲਮ ਦਾ ਪ੍ਰਤੀਕ ਹੈ ? ਗੱਲ, ਇੱਥੇ ਹੀ ਮੁਕਦੀ ਨਹੀਂ ਹੈ ? ਜੰਮੂ-ਕਸ਼ਮੀਰ ਦੇ ਵਿਧਾਨਕ ਹੱਕ, 'ਧਾਰਾ-370 ਅਤੇ ਧਾਰਾ-35-ਏ ਦੇ ਖਾਤਮੇ ਬਾਦ, 'ਹਿੰਦੂਤਵੀ ਸ਼ਕਤੀਆਂ ਨੂੰ ਮਿਲੀ ਹੱਲਾ ਸ਼ੇਰੀ ਰਾਹੀਂ, 'ਹੁਣ ਇਹ ਹੋਰਵੀ ਸਪਸ਼ਟ ਹੋ ਗਿਆ ਹੈ, 'ਕਿ ਹਮੂਸ ਵਲੋਂ ਹੋ ਰਹੇ ਘੱਟ ਗਿਣਤੀਆਂ 'ਤੇ ਹਮਲੇ ਉਪਰੋਕਤ ਕਰਕੇ ਹੀ ਹਨ। ਬੀ.ਜੇ.ਪੀ. ਦੇ ਹਰਿਆਣਾ ਦੇ ਮੁੱਖ-ਮੰਤਰੀ ਤੇ ਬੀ.ਜੇ.ਪੀ. ਦੇ ਵਿਧਾਇਕਾਂ ਵਲੋਂ ਇਹ ਕਹਿਣਾ, 'ਕਿ ਹੁਣ ਸ਼ਾਦੀ ਲਈ ਲੜਕੀਆਂ ਬਿਹਾਰ ਦੀ ਥਾਂ ਜੰਮੂ-ਕਸ਼ਮੀਰ 'ਚ ਅਤੇ ਦੇਸ਼ ਦੇ ਮੁਸਲਮਾਨਾਂ ਨੂੰ ਖੁਸ਼ ਹੋਣਾ ਚਾਹੀਦਾ ਹੈ, 'ਕਿ ਉਨਾਂ ਨੂੰ ਆਸਾਨੀ ਨਾਲ ਗੋਰੀਆਂ ਲੜਕੀਆਂ ਕਸ਼ਮੀਰ 'ਚ ਮਿਲ ਜਾਣਗੀਆਂ। ਇਹ ਧਾਰਨਾਵਾਂ ਨੂੰ ਕਿਸੇ ਸੱਭਿਅਕ ਸੋਚ ਦੀ ਉਪਜ ਨਹੀਂ, ਸਗੋਂ ਆਰ.ਐਸ.ਐਸ. ਦੀ ਹੀ ਹੋ ਸਕਦੀ ਹੈ।
ਮੋਦੀ ਸਰਕਾਰਨੇ ਰਾਜ, ਅੰਦਰ ਸਾਲ 2014 ਤੋਂ ਹੀ 'ਦੇਸ਼ ਦੇ ਲੋਕਾਂ ਨੂੰ ਦਹਿਸ਼ਤ ਗਰਦ ਅਤੇ ਰਾਸ਼ਟਰੀ ਵਿਰੋਧੀ ਗਰਦਨਾਣਾ, ਬੇ-ਕਸੂਰਮੁਸਲਮਾਨਾ ਵਿਰੁੱਧ, 'ਗੈਰ ਕਨੂੰਨੀ ਗਤੀਵਿਧੀਆ (ਰੋਕੂ ਐਕਟ) ਅਤੇ ਦੇਸ਼-ਧਰੋਹ ਕਨੂੰਨਾਂ ਦੀ ਅੰਧਾ ਧੁੰਦ ਵਰਤੋਂ ਰਾਹੀਂ ਜਬਰ ਜੁਲਮ ਦਾ ਮਾਹੌਲ ਸਿਰਜਿਆ ਹੋਇਆ ਹੈ ? ਬਹੁ-ਗਿਣਤੀ ਫਿਰਕਾਪ੍ਰਸਤੀ ਦੇ ਘਿਰਣਿਤ-ਹਮਾਲਿਆਂ ਨੇ, 'ਘੱਟ-ਗਿਣਤੀ ਫਿਰਕਾਪ੍ਰਸਤੀ ਅਤੇ ਅੱਤਵਾਦ ਦੀਆਂ ਸਰਗਰਮੀਆਂ ਲਈ ਜਮੀਨਪੈਦਾ ਕਰਕੇ, ਇਹ ਹਾਨੀਕਾਰਕ ਰੁਝਾਨਾਂ ਰਾਹੀਂ ਘੱਟ ਗਿਣਤੀਆਂ ਲਈ ਖਤਰਿਆਂ ਨੂੰ ਜਨਮ ਦਿੱਤਾ ਹੈ। ਇਸੇ ਕਰਕੇ ਮੋਦੀ ਰਾਜ ਅੰਦਰ ਘੱਟ ਗਿਣਤੀਆਂ ਵਿਰੁੱਧ ਅੱਜ ਘਿਰਣਤ-ਅਪਰਾਧਿਕ ਹਮਲੇ ਤੇਜ਼ ਹੋਏ ਹਨ ? ਭਾਵੇਂ ਹਾਕਮ ਇਨ•ਾਂ ਨੂੰ ਅਮਨ-ਕਨੂੰਨ ਜਾਂ ਵਾਕਿਆਤ ਘਟਨਾਵਾਂ ਦਾ ਨਾਂ ਦੇ ਕੇ ਮਾਮਲਾ ਆਲੇ-ਟਾਲੇ ਕਰ ਰਿਹੇ ਹਨ ! ਪਰ ਘੱਟ ਗਿਣਤੀਆਂ, ਦਲਿਤਾਂ ਅਤੇ ਇਸਤਰੀਆਂ ਤੇ ਹੋ ਰਹੇ ਹਮਲੇ, ਦੇਸ਼ ਅੰਦਰ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ 'ਤੇ ਵੀ ਮੀਡੀਆਂ ਰਾਹੀਂ ਅੱਜ ਜੱਗ-ਜਾਹਰ ਹੋ ਰਹੇ ਹਨ ? ਇਨ•ਾਂ ਹਿੰਸਕ ਘਟਨਾਵਾਂ ਨੂੰ ਜੋ ਹਿੰਦੂਤਵੀ-ਲਾਣਾ ਹਾਕਮਪਾਰਟੀ ਦੀ ਸ਼ਹਿ ਅਧੀਨ ਹੀ ਅੰਜਾਮ ਦੇ ਰਿਹਾ ਹੈ ! ਮੋਦੀ ਦੇ ਨੱਕ ਹੇਠਾਂ ਹੋਣ ਦੇ ਬਾਵਜੂਦ, ਮੋਦੀ ਚੁੱਪਰਹਿ ਕੇ, ਮੋਨਧਾਰੀ ਬੈਠਾ ਹੈ ? ਕਿੰਨੀ ਸੰਕੀਰਨ ਸੋਚ ਹੈ !
ਹਾਜੂਮੀ ਹਿੰਸਾ ਦੇ ਇਸ ਦੌਰ ਅੰਦਰ ! ਰਾਸ਼ਟਰਵਾਦੀ ਗਊ-ਭਗਤਾਂ ਅਤੇ ਭਾਰਤੀ ਹੋਣ ਦਾ ਮਾਣ ਮਾਨਣ ਵਾਲੇ, ਘਿਰਣਿਤ-ਜੁਰਮਾਂ ਦੇ ਭਾਗੀ ਇਹ 'ਗੰਵਾਰ' (:ਓਝ ੍ਵਥਟ) ! ਇਨ•ਾਂ ਨੂੰਭਾਰਤ ਦੇ ਸੰਵਿਧਾਨ ਅੰਦਰ ਅਜਿਹਾ ਕਰਨ ਦੇ ਕਨੂੰਨੀ ਹੱਕ ਕਿਸ ਨੇ ਦਿੱਤੇ ਹਨ ? ਕੀ ਇਹ ਲੋਕ ! ਭਾਰਤ ਦੇ ਕਨੂੰਨ ਤੋਂ ਵੱਡੇ ਹਨ ਜਾਂ ਇਨ•ਾਂ ਨੂੰ ਹਾਕਮਾਂ ਦੀ ਕੋਈ ਪੁਸ਼ਤ ਪਨਾਹੀ ਹੈ ? ਭਾਰਤ ਦਾ ਪ੍ਰਧਾਨਮੰਤਰੀ, ਉਸਦੀ ਸਰਕਾਰ ਅਤੇ ਹਾਕਮਪਾਰਟੀ ਬੀ.ਜੇ.ਪੀ., 'ਸਭ ਇਨ•ਾਂ ਘਿਰਣਤ-ਜੁਰਮਾਂ ਵਾਲੀ ਰਾਜਨੀਤੀ ਵਿਰੁੱਧ ਸੰਵਿਧਾਨਿਕ ਫਰਜ ਨਿਭਾਉਣ ਦੀ ਥਾਂ, 'ਅਜਿਹੇ ਅਣ ਮਨੁੱਖੀ ਕਾਰੇ ਕਰਨ, ਵਾਲਿਆਂ ਨੂੰ ਸਗੋਂ ਪਤਿਆਉਦੇਂ ਨਜ਼ਰ ਆਉਂਦੇ ਹਨ ! ਰਾਜਤੰਤਰਵਲੋਂ ਹਾਕਮ ਧਿਰ ਦੇ ਦਬਾਅ ਅਧੀਨਪਹਿਲਾ ਤਾਂ ਦੋਸ਼ੀਆਂ ਵਿਰੁਧ ਕਾਰਵਾਈ ਨਹੀਂ ਹੁੰਦੀ ਹੈ ! ਜੇਕਰ ਕੇਸ ਦਰਜ ਹੋ ਵੀ ਜਾਵੇ ਤਾਂ, ਬਸਤੀਵਾਦੀ ਰਹਿੰਦ-ਖੂਹਦ ਵਾਲੇ ਕਨੂੰਨਾਂ ਅੰਦਰ ਖਲਾਅ ਹੋਣ ਕਰਕੇ ਦੋਸ਼ੀ ਬਰੀ ਹੋ ਜਾਂਦੇ ਹਨ ? ਕਈ ਵਾਰ ਹਾਕਮ ਧਿਰ ਤੇ ਉਸ ਦੇ ਮੰਤਰੀ, 'ਜਮਾਨਤ ਹੋ ਜਾਣ 'ਤੇ ਦੋਸ਼ੀਆਂ ਦਾ ਜਲੂਸ ਕੱਢ ਕੇ ਸਨਮਾਨ ਕਰਦੇ ਹਨ। ਪਿਛਲੇ ਪੰਜ ਸਾਲਾਂ ਦੇ ਸਮੇਂ ਤੋਂ ਮੋਦੀ ਸਰਕਾਰਵੱਲੋਂ, 'ਸਾਰੇ ਦੇਸ਼ ਅੰਦਰ ਇੱਕ ਹਿੰਸਾ ਦੀ ਜਮੀਨ ਤਿਆਰ ਕਰਕੇ, 'ਘੱਟ ਗਿਣਤੀ ਲੋਕਾਂ, ਦਲਿਤਾਂ ਅਤੇ ਇਸਤਰੀਆਂ ਵਿਰੁੱਧ, ਇੱਕ ਅਣ-ਐਲਾਨਿਆਂ ਖੌਫਨਾਕ ਭੀੜ-ਤੰਤਰਯੁੱਧ ਛੇੜ ਦਿੱਤਾ।
ਘਿਰਣਿਤ-ਅਪਰਾਧਾਂ (ਨਫਰਤੀ-ਅਪਰਾਧ) ਵਿਰੁੱਧਲੋਕ ਸਭਾ ਅੰਦਰ ਗ੍ਰਹਿ ਮੰਤਰੀ ਵਲੋਂ ਰੋਕਣ ਅਤੇ ਕਾਰਵਾਈ ਕਰਨਲਈ ਦਿੱਤੇ ਵਿਸ਼ਵਾਸ਼ਾਂ ਦੇ ਬਾਵਜੂਦ ''ਕੌਮਾਂਤਰੀ ਮਨੁੱਖੀ ਅਧਿਕਾਰ-ਭਾਰਤ'' ਦੀ ਪਿਛਲੇ (ਪੰਜ-ਸਾਲਾਂ ਦੇ ਮੋਦੀ ਰਾਜ) ਸਾਲਾਂ -2015-2018 ਤੱਕ ਦੀ ਰਿਪੋਰਟ ਅਨੁਸਾਰ 721-ਅਜਿਹੀਆਂ ਵਾਰਦਾਤਾਂ ਦਰਜ ਕੀਤੀਆਂ ਗਈਆਂ ? ਪਿਛਲੇ ਇੱਕ ਸਾਲ ਦੌਰਾਨਨਫਰਤੀ-ਅਪਰਾਧਾਂ ਦੀ ਗਿਣਤੀ 218 ਸੀ ! ਜਿਸ ਵਿੱਚੋਂ 142-ਕੇਸ ਦਲਿਤਾਂ, 50-ਕੇਸ ਮੁਸਲਮਾਨਾਂ ਅਤੇ 40-ਕੇਸ ਇਸਤਰੀਆਂ, 8-ਕੇਸ ਇਸਾਈ, ਆਦੀਵਾਸੀ ਤੇ ਸਮਲਿੰਗੀ ਪੀੜਤਾ ਦੇ ਪਾਏ ਗਏ। ਇਸ ਤੋਂ ਬਿਨਾਂ ਬਹੁਤ ਸਾਰੇ ਅਜਿਹੇ ਕੇਸ ਹਨ ਜੋ ਕਿਸੇ ਨਾ ਕਿਸੇ ਵਜਾਂ ਰਾਹੀਂ ਰਜਿਸਟਰਡ ਨਹੀਂ ਹੋਏ, ਇਨਾਂ ਘਿਰਣਿਤ ਹਮਲਿਆਂ ਦੀ ਗਿਣਤੀ ਲਗਾਤਾਰਵੱਧਦੀ ਜਾ ਰਹੀ ਹੈ ! ''ਹੇਟ-ਕਰਾਈਮਵਾਚ'' (.।ਙ।।) ! ਵਲੋਂ ਧਾਰਮਿਕ-ਪਛਾਣ ਅਧੀਨ ਸਾਲ 2014 ਤੱਕ ਅਪਰਾਧਾਂ ਦੀ ਗਿਣਤੀ ਸਿੰਗਲ-ਡਿਜਿਟ ਨੋਟ ਕੀਤੀ ਸੀ। ਸਾਲ 2013 ਤੱਕ ਇਹ ਗਿਣਤੀ-9 ਸੀ। ਸਾਲ 2014 ਤੋਂ 2018 ਤੱਕ ਇਹ ਗਿਣਤੀ-152 ਪੁੱਜ ਗਈ ਜੋ ਬੀ.ਜੇ.ਪੀ. ਦੀਆਂ ਰਾਜ ਸਰਕਾਰਾਂ ਅੰਦਰਸ਼ੁਰੂ ਤੋਂ ਵੱਧ ਸੀ। ਕਾਂਗਰਸੀ ਰਾਜ ਸਰਕਾਰ ਅੰਦਰ-40 ਸੀ। ਬਾਕੀ ਦੂਸਰੀਆਂ ਪਾਰਟੀਆਂ ਅਤੇ ਗਠਜੋੜ ਸਰਕਾਰਾਂ ਅੰਦਰਵੀ ਨੋਟ ਕੀਤੀਆਂ ਗਈਆਂ ? ਉÎੱਤਰਪ੍ਰਦੇਸ਼ ਹੇਟ-ਕਰਾਈਮ ਸਭ ਤੋਂ ਵੱਧ, ਦੂਸਰੀ ਥਾਂ ਗੁਜਰਾਤ ਅਤੇ ਤੀਸਰੀ ਥਾਂ ਰਾਜਸਥਾਨ, ਤਾਮਿਲਨਾਡੂ ਤੇ ਬਿਹਾਰ ਸੀ !
''ਤਬਰੇਜ ਅਨਸਾਰੀ'' ਘਟਨਾ ਲਈ ਪ੍ਰਧਾਨਮੰਤਰੀ ਨੇ ਦੁੱਖ ਤਾਂ ਪ੍ਰਗਟ ਕੀਤਾ (ਝਾੜਖੰਡ ਰਾਜ) ਜਿੱਥੇ ਬੀ.ਜੇ.ਪੀ. ਦਾ ਰਾਜ ਸੀ। ਰਾਜਸਥਾਨ ਅੰਦਰ ਗਊਆਂ ਦੇ ਰਾਖੇ ਸਭਬਰੀ ਹੋ ਗਏ ! ਬੁਲੰਦ ਸ਼ਹਿਰ ਅੰਦਰਪੁਲਿਸ ਅਫਸਰ ਦੇ ਕਾਤਲ ਜਮਾਨਤ 'ਤੇ ਬਾਹਰ ਆ ਗਏ ਹਨ। ਭੀੜ ਤੰਤਰਰਾਹੀ ਹਜੂਮੀ ਹਿੰਸਾ ਤੇਜ਼ ਹੁੰਦੀ ਜਾ ਰਹੀ ਹੈ ! ਪਰ ਅੱਜੇ ਤੱਕ, 'ਬੀ.ਜੇ.ਪੀ. ਦੀ ਸਰਕਾਰਵੱਲੋਂ 17 ਵੀਆਂ ਲੋਕ ਸਭਾ ਚੋਣਾਂ ਬਾਦ ਪ੍ਰਧਾਨਮੰਤਰੀ ਮੋਦੀ ਦੀਆਂ ਤਰਜੀਹਾਂ ਅਨੁਸਾਰਲੋਕਾਂ ਦੀਆਂ ਦੁਸ਼ਵਾਰੀਆਂ ਦੀ ਸਾਰਲੈਣ ਲਈ ਸਮਾਂ ਨਹੀਂ ਹੈ ! ਸਗੋਂ ਉਹ ਤਾਂ ਆਪਣੇ ਆਕਾ ਆਰ.ਐਸ.ਐਸ. ਦੇ ਅਜੰਡੇ ਨੂੰ ਅਮਲੀ ਜਾਮਾਂ ਪਹਿਨਾਉਣ ਲਈ, 'ਹਿੰਦੂ ਰਾਜ ਵੱਲਵੱਧਣ ਲਈ, 'ਭਾਰਤੀਆਂ ਵਲੋਂ ਕੁਰਬਾਨੀਆਂ ਦੇ ਕੇ ਖੂਨਨਾਲ ਲਿਖੇ ਸੰਵਿਧਾਨਨੂੰਧੋਖਾ ਦੇ ਕੇ (ਨਥÀਞਂਢ), 'ਕਤਲ ਕਰਨਵੱਲ ਤੁਰਪਏ ਹਨ ? ਘਿਰਣਿਤ-ਅਪਰਾਧਰੋਕਣ ਲਈ ਸਾਡੇ ਪਾਸ ਬਹੁਤ ਸਾਰੇ ਇੰਡੀਅਨਪੇਨਲ ਕੋਡ ਹਨ, 'ਜਿਨਾਂ ਦੀ ਵਰਤੋਂ ਰਾਹੀਂ ਅਜਿਹੇ ਦੋਸ਼ੀਆਂ ਨੂੰ ਸਜਾਂ ਦਿੱਤੀ ਜਾ ਸਕਦੀ ਹੈ ! ਪਰ ਜਦੋਂ ਹਾਕਮ, ਉਸ ਦਾ ਰਾਜਤੰਤਰ ਅਤੇ ਰਾਜਸੀ ਨੀਅਤ ਅਜਿਹਾ ਚਾਹੁੰਦੀ ਹੀ ਨਹੀਂ ਹੈ ਤਾਂ ਇਨਸਾਫ ਕੌਣ ਦੇਵੇਗਾ ? ਭਾਵੇਂ ਮਾਣਯੋਗ ਸੁਪਰੀਮ ਕੋਰਟ ਨੇ ਹਰਰਾਜਾਂ ਨੂੰ ਅਜਿਹਾ ਅਪਰਾਧਰੋਕਣ ਲਈ ਜਿਲਿਆਂ ਦੇ ਪੁਲਿਸ ਮੁੱਖੀਆਂ ਨੂੰ ਸਖਤ ਹਦਾਇਤਾਂ ਅਤੇ ਗਾਈਡ ਲਾਈਨਾਂ ਦਿੱਤੀਆਂ ਹੋਈਆਂ ਹਨ। ਪਰ ਅਵੱਗਿਆ ਕਰਨਵਾਲੇ ਲੋਕ, 'ਜਿਹੜੇ ਖੁਦ ਅਜਿਹੀ ਇੱਛਾਂ ਅਤੇ ਉਦੇਸ਼ਲੈ ਕੇ ਕਾਰੇ ਕਰਨਲਈ ਬਜਿਦ ਹਨ, 'ਜਿਨਾਂ ਨੂੰਮਨੁੱਖਤਾ ਵਿਰੁੱਧ ਭਿੰਨ-ਭੇਦ ਪੈਦਾ ਕਰਨ ਦੀ ਸਿੱਖਿਆ ਦਿੱਤੀ ਹੋਈ ਹੈ, ਉਨਾਂ ਨੂੰ ਹੁਣ ਕੀ ਜਨਤਾ ਰੋਕਣ ਲਈ ਅੱਗੇ ਆਵੇ ? ਇਹ ਸਵਾਲਬੜਾ ਪਚੀਦਾ ਹੈ ?
17-ਵੀਂ ਲੋਕ ਸਭਾ ਅੰਦਰ ਅਜਿਹੇ 45-ਨਵੇਂ ਚੁਣੇ ਸੰਸਦ ਹਨ, ਜਿਨਾਂ ਵਿੱਚ 35-ਬੀ.ਜੇ.ਪੀ. ਦੇ ਸੰਸਦ ਹਨ। ਜਿਨਾਂ ਵਿਰੁੱਧ ਘਿਰਣਿਤ-ਭਾਸ਼ਣ (.ਂÀਥ ਛ੍ਵਥਥਙ.) ਦੇਣ ਕੇ ਕੇਸ ਦਰਜ ਹੋਏ ਹਨ ?ਪਰਨਾ ਤਾਂ ਮੋਦੀ ਸਰਕਾਰਨੇ ਅਤੇ ਨਾ ਹੀ ਬੀ.ਜੇ.ਪੀ., ਨੇ ਇਨਾਂ ਵਿਰੁੱਧ ਕੋਈ ਕਾਰਵਾਈ ਕੀਤੀ ਹੈ ? ਇਨਾਂ ਨੇ ਤਾ ਭਾਰਤ ਦੀ ਸੰਸਦ ਇੱਕ ਨੋਟਿਸ ਬੋਰਡ ਬਣਾ ਦਿੱਤੀ ਲੱਗਦੀ ਹੈ ? ਹੁਣ ਸਾਡੀ ਨਿਗਾ ਮਾਣਯੋਗ ਸੁਪਰੀਮ ਕੋਰਟ ਵੱਲ ਟਿਕੀ ਹੋਈ ਹੈ ! ਜਿਸ ਵਲੋਂ ਭੀੜਵਲੋਂ ਕਿਸੇ ਨੂੰਮਾਰ ਦੇਣਾ (ਝ+ਨ-ੜਂ+:ਥਟਙਥ ਂਟਣ :ਢਟਙ.ਂਟਭ) ਸੰਬੰਧੀ ''ਤੈਹਸੀਨ ਐਸ ਪੂਨਾਵਾਲਾ ਬਨਾਮਯੂਨੀਅਨ ਆਫ ਇੰਡੀਆਂ ਤੇ ਹੋਰ 2018 ਦੇ ਕੇਸ ਅਧੀਨਰਾਜਾਂ ਤੇ ਕੇਂਦਰਨੂੰ ਹਦਾਇਤਾਂ ਦਿੱਤੀਆਂ ਸਨ ? ਪਰ ਕੇਂਦਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿੱਚ ਹਜੂਮੀ ਹਿੰਸਾ ਰੋਕਣ ਲਈ ਬਿਆਨ ਤਾਂ ਦੇ ਦਿੱਤੇ ਪਰਪ੍ਰਨਾਲਾ ਉÎੱਥੇ ਦਾ ਉÎੱਥੇ ਹੀ ਰਿਹਾ ਹੈ ? ਘਿਰਣਤ-ਅਪਰਾਧ ਜਾਰੀ ਹਨ, ਕਿਉਂਕਿ ਇਨਾਂ ਨੂੰਰੋਕਣ ਵਾਲੀ ਕਾਰਜਕਾਰੀ, 'ਬਹੁਲਤਾਵਾਦ ਦੀ ਰਾਖੀ ਅਤੇ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਣ ਲਈ ਇਮਾਨਦਾਰਨਹੀਂ ਹੈ। ਭਾਰਤ ਦੇ ਪੂੰਜੀਪਤੀਆਂ ਅਤੇ ਹਾਕਮ ਜਮਾਤਾਂ ਦੀ ਸੇਵਾ ਕਰਨਵਾਲਾ ਮੀਡੀਆ ਘਿਰਣਾ ਨਾਲ ਸੰਬੰਧਤ ਖਬਰਾਂ ਅਤੇ ਵੀਡੀਓ ਤਾਂ ਦਿਖਾਉਦੇ ਹਨ। ਜਾਰੀ ਲਗਾਤਾਰ ਕੁਮੈਂਟਰੀ ਅਤੇ ਵੱਧ-ਚੜ•ਾ ਕੇ ਦਿੱਤੀ ਖਬਰ, ਜਨ ਸਮੂਹ ਨੂੰ ਕੋਈ ਸੰਦੇਸ਼ ਦੇਣ ਦੀ ਥਾਂ, 'ਸਗੋਂ ਬਲਦੀ ਤੇ ਤੇਲਪਾ ਕੇ ਹਲਾਤਾਂ ਨੂੰਭੜਕਾਉਣ ਦਾ ਕੰਮ ਕਰਦੀ ਹੈ ? 17-ਵੀਆਂ ਸੰਸਦ ਚੋਣਾਂ ਦੌਰਾਨ, ਪੁਲਵਾਮਾ ਘਟਨਾ ਅਤੇ ਜੰਮੂ-ਕਸ਼ਮੀਰ ਅੰਦਰ 5-ਅਗਸਤ 2019 ਤੋਂ ਬਾਦ ਉÎੱਥੇ ਕੀ ਕੁਝ ਵਾਪਰਿਆ, 'ਕੀ ਕੋਈ ਸ਼ਹਿਹਦ ਭਾਰਤੀ ਨਾਗਰਿਕ, 'ਭਾਰਤੀ ਮੀਡੀਆ ਦੇ ਰੋਲ 'ਤੇ ਯਕੀਨ ਕਰ ਸਕਦਾ ਹੈ ? ਭਾਵਭਾਰਤੀ ਜਨਸਮੂਹ, ਕਨੂੰਨ-ਪਾਲਕਾ, ਵਿਧਾਨ-ਪਾਲਕਾ, ਕਾਰਜ-ਪਾਲਕਾ ਅਤੇ ਮੀਡੀਆ ਜਿਹੇ ਲੋਕ ਜਮਹੂਰੀ ਅਦਾਰਿਆ ਦੀ ਸੰਵਿਧਾਨਕਤਾ, ਸਰਬੱਗਤਾ ਅਤੇ ਹੱਦ ਬੰਦੀ ਜੋ ਸੰਵਿਧਾਨਨੇ ਤੈਹ ਕੀਤੀ ਹੈ ਤੇ ਕਿਵੇਂ ਕਾਇਲ ਹੋ ਕੇ ਯਕੀਨ ਕਰ ਸਕਦਾ ਹੈ ?
ਭਾਰਤੀ ਆਵਾਮ ਸਾਹਮਣੇ ਇੱਕ ਗੰਭੀਰਪਾਲਸੀ ਮੁਦਾ ਸਾਹਮਣੇ ਆਇਆ ਹੈ ? ਸ਼ੋਸ਼ਲਮੀਡੀਆਂ ਰਾਹੀਂ ਦਹਿਸਤਗਰਦੀ ਵਿਰੁੱਧ ਹਿੰਸੂਕ ਢੰਗ ਰਾਹੀਂ ਖਬਰਨਸ਼ਰ ਕੀਤੀ ਜਾਂਦੀ ਹੈ ? ਇਸ ਖਬਰਨੂੰਮੀਡੀਆਂ ਵਲੋਂ ਦਹਿਸਤਗਰਦੀ ਵਜੋਂ ਘੱਟ ਅਤੇ ਵੱਧ ਤਰਜੀਹ, 'ਦੋ ਫਿਰਕਿਆਂ ਵਿਚਕਾਰਨਫਰਤ ਪੈਦਾ ਕਰਨਨੂੰ ਦਿੱਤੀ ਜਾਂਦੀ ਹੈ ! ਕੀ ਸਰਕਾਰ ਦੀਆਂ ਨੀਤੀਆਂ ਮੀਡੀਆਂ ਸੰਬੰਧੀ ਸਪਸ਼ਟ ਨਹੀਂ ਹਨ ਜਾਂ ਖੁਦ ਹਾਕਮਅਜਿਹਾ ਚਾਹੁੰਦੇ ਹਨ ? ਪਰਲੋਕਾਂ ਦੇ ਹੱਕਾਂ ਦੀ ਰਾਖੀ ਲਈ ਅੱਜੇ ਤਕ ਨਾ ਪਿਛਲੀ ਕਾਂਗਰਸ ਅਤੇ ਨਾ ਮਾਜੂਦਾ ਬੀ.ਜੇ.ਪੀ. ਦੀਆਂ ਸਰਕਾਰਾਂ ਵੱਲੋਂ ਨਫਰਤ ਅਤੇ ਘਿਰਣਤ ਅਪਰਾਧਰੋਕਣ ਲਈ ਬਹੁ-ਉਦੇਸ਼ੀ ਕਨੂੰਨਬਣਾਉਣ ਲਈ (+ਝਟਂ ਨਓਛ ਂਙÀ ਂਭਂਂਟਛÀ .ਂÀਥ ਙਞਂਝਥ) ਕੋਈ ਉਪਰਾਲਾ ਕੀਤਾ ਹੈ ? ਗ੍ਰਹਿ ਵਿਭਾਗ ਹੇਟ-ਕਰਾਈਮਰੋਕਣ ਲਈ ਪੁਲਿਸ ਅਤੇ ਪ੍ਰਸ਼ਾਸ਼ਨਨੂੰ ਕਨੂੰਨਰਾਹੀਂ ਹੱਦ-ਬੰਦੀ ਕਾਇਮ ਕਰਨਲਈ ਮੁਕੰਮਲ ਹਦਾਇਤਾਂ ਦੇ ਸਕਦਾ ਹੈ ! ਪਰ ਅੱਜੇ ਤੱਕ ਲੋਕਾਂ ਨੂੰ ਹਾਕਮਾਂ ਪਾਸੋਂ ਅਜਿਹੇ ਕਿਸੇ ਕਨੂੰਨ ਦੀ ਆਸ ਨਹੀਂ ਦਿਸ ਰਹੀ ਜੋ ਘਿਰਣਤ-ਅਪਰਾਧਾਂ ਨੂੰਰੋਕ ਸੱਕੇ ? ਇੱਕ ਪਾਸੇ ਤਾਂ ਮੋਦੀ ਸਰਕਾਰਲੋਕਾਂ ਦੇ ਜਮਹੂਰੀ ਹੱਕਾਂ ਤੇ ਛਾਪੇ ਮਾਰਰਹੀ ਹੈ, ਮਨੁੱਖੀ ਅਧਿਕਾਰਾਂ ਵਿਰੁੱਧ ਸਖਤ ਤੋਂ ਸਖਤ ਕਨੂੰਨਬਣਾ ਰਹੀ ਹੈ ? ਜਮਹੂਰੀ ਲਹਿਰਾਂ, ਟਰੇਡ ਯੂਨੀਅਨ ਹੱਕਾਂ ਅਤੇ ਪੁਰ-ਅਮਨ ਸਰਗਰਮੀਆਂ ਕਰਨਲਈ ਰੋਕਾਂ ਲਾਈਆਂ ਜਾ ਰਹੀਆਂ ਹਨ ? ਜੰਮੂ-ਕਸ਼ਮੀਰ ਅੰਦਰਵਾਦੀ ਦੇ ਲੋਕਾਂ ਨੂੰ ਘਰੀ ਡੱਕਿਆ ਹੋਇਆ ਹੈ ? ਪਰ ਉਨ•ਾਂ ਫਿਰਕੂ ਅਤੇ  ਵੰਡਵਾਦੀ ਲੋਕਾਂ ਨੂੰ ਜੋ ਆਮ ਜਨਤਾ ਦੇ ਵਿਰੁੱਧ ਖੁਲ ਖੇਡਦੇ ਹਨ, 'ਖੁਲੀ ਛੁੱਟੀ ਦਿੱਤੀ ਹੋਈ ਹੈ ? ਮੋਦੀ ਸਰਕਾਰ ਦੀਆਂ ਇਹ ਨੀਤੀਆਂ ਮਨੁੱਖਤਾ, ਵਿਰੋਧੀ, ਗੈਰ-ਸੰਵਿਧਾਨਿਕ ਹੀ ਨਹੀਂ, ਵਿਵੇਕਹੀਣ ਤੇ ਸਮਾਜਿਕ-ਨਿਆ ਵਿਰੋਧੀ ਵੀ ਹਨ ?
ਸੰਵਿਧਾਨ ਦੀ ਸੌਂਹ ਚੁੱਕ ਕੇ ਜਿਹੜੇ ਸੰਸਦ, ਵਿਧਾਨਕਾਰਨਗਰਪਾਲਕਾਂ ਅਤੇ ਪੰਚਾਇਤਾਂ ਦੇ ਮੈਂਬਰ ਆਪਣੀਆਂ ਵਿਧਾਨਕ, ਨੈਤਿਕ ਅਤੇ ਇਨਸਾਨੀ ਫਰਜਾਂ ਨੂੰਭੁੱਲ ਕੇ ਘਿਰਣਤ-ਅਪਰਾਧ ਕਰਦੇ ਹਨਭਾਸ਼ਣ ਦਿੰਦੇ ਹਨ ਅਤੇ ਨਫਰਤ ਪੈਦਾ ਕਰਨਲਈ ਹਿੰਸਾ ਨੂੰਬੜਾਵਾ ਦਿੰਦੇ ਹਨ, ਉਨਾਂ ਨੂੰਮੈਂਬਰਸ਼ਿਪ ਤੋਂ ਖਾਰਜ ਕਰਨਲਈ ਕਾਰਵਾਈ ਹੋਣੀ ਚਾਹੀਦੀ ਹੈ ? ਬਿਜਲੀ ਅਤੇ ਪ੍ਰਿੰਟ ਮੀਡੀਆਂ ਨੂੰ ਅਜਿਹੇ ਘਿਰਣਤ ਬਿਆਨ ਦ੍ਰਿਸ਼ ਅਤੇ ਖਬਰਾਂ, ਟਿੱਪਣੀਆਂ ਤੇ ਧਮਕੀਆਂ ਨਹੀਂ ਛਾਪਣੀਆਂ ਚਾਹੀਦੀਆਂ ਹਨ। ਧਾਰਮਿਕ ਪ੍ਰਚਾਰਕਾਂ ਨੂੰ ਸਹਿਣਸ਼ੀਲਤਾਂ ਅਤੇ ਦੂਸਰੇ ਧਰਮਾਂ ਦੇ ਸਨਮਾਨਲਈ ਅੱਗੇ ਆਉਣਾ ਚਾਹੀਦਾ ਹੈ ! ਮੋਦੀ ਨੇ ਦੋ ਵਾਰ ਘਿਰਣਤ ਅਪਰਾਧਾਂ ਵਿਰੁੱਧ ਤਾਂ ਬਿਆਨ ਦਿੱਤੇ ਹਨ । ਪਰ ਉਸ ਦੀ ਪਾਰਟੀ ਅਤੇ ਉਸਦੇ ਪ੍ਰਸ਼ਾਸ਼ਨਨੇ ਨਾ ਜੁਬਾਨ ਖੋਲੀ ਹੈ ਤੇ ਨਾ ਹੀ ਕੋਈ ਕਾਰਵਾਈ ਕੀਤੀ ਹੈ ? ਦਿਸਦਾ ਇਹ ਹੈ ਕਿ ਜਾਂ ਤਾ ਉਹ ਮੱਚਲਾ ਹੈ ਜਾਂ ਸਾਨੂੰ ਉਸ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ ਹੈ ! ਬਹੁਲਤਾਵਾਦੀ ਜਮਹੂਰੀ ਅਤੇ ਧਰਮਨਿਰਪੱਖ ਭਾਰਤ ਅੰਦਰਵੱਧ ਰਿਹਾ ਨਫਰਤੀ ਪਾੜਾ ਅਤੇ ਘਿਰਣਤ ਹਿੰਸਾ ਆਉਣ ਵਾਲੇ ਸਮੇਂ ਲਈ ਇੱਕ ਖਤਰੇ ਦੀ ਘੰਟੀ ਹੈ।
5-ਅਗਸਤ 2019 ਨੂੰਮੋਦੀ ਸਰਕਾਰਵਲੋਂ, 'ਜੰਮੂ-ਕਸ਼ਮੀਰਰਾਜ ਅੰਦਰਧਾਰਾ 370 ਦਾ ਭੋਗ ਪਾਉਣ ਅਤੇ ਰਾਜ ਅੰਦਰਪੁਨਰਗਠਨ ਬਿਲ 2019 ਰਾਹੀਂ ਜੋ ਭਾਰਤ ਦੇ ਸੰਵਿਧਾਨ ਦਾ ਕਤਲ ਕੀਤਾ ਹੈ। ਇਹ ਵੰਡਵਾਦੀ ਅਤੇ ਫਿਰਕੂ ਫਰੇਮਵਾਲੀ ਪਿਛਾਖੜੀ ਪਾਰਟੀ ਬੀ.ਜੇ.ਪੀ.. ਜਿਸ ਦਾ ਪਿਛਾਖੜੀ ਵਿਸ਼ਾ-ਵਸਤੂ ਦੂਸਰੇ ਧਰਮਾਂ ਵਿਰੁੱਧਨਫਰਤ, ਅਸਹਿਣਸ਼ੀਲਤਾ ਅਤੇ ਅਤਿ ਰਾਸ਼ਟਰਵਾਦੀ ਸ਼ਾਵਨਵਾਦ ਨੂੰ ਸਥਾਪਤ ਕਰਨ ਦੀ ਸ਼ੁਰੂਆਤ ਹੈ ? ਇਹ ਸਧਾਰਨਪੂੰਜੀਵਾਦੀ ਪਾਰਟੀ ਨਹੀਂ, ਸਗੋਂ ਫਾਸ਼ੀਵਾਦੀ ਆਰ.ਐਸ.ਐਸ. ਜੋ ਇਸ ਨੂੰ ਸੇਧ ਦਿੰਦੀ ਹੈ ਤੇ ਉਸਦਾ ਇਸ ਪਾਰਟੀ ਤੇ ਪੂਰਾ ਗਲਬਾ ਹੈ ! ਸਾਮਰਾਜ ਨਾਲਪੂਰੀ ਤਰਾਂ ਯੁੱਧਨੀਤਕ ਗੱਠਜੋੜਨਵਉਦਾਰੀ ਨੀਤੀਆਂ, ਹਿੰਦੂਤਵਾਦੀ ਫਿਰਕਾ ਪ੍ਰਸਤੀ ਅਤੇ ਏਕਾ ਅਧਿਕਾਰਵਾਦੀ ਪਾਰਟੀ ਹੈ ਜੋ ਖੁਲੇ ਤੌਰ 'ਤੇ ਸੰਵਿਧਾਨਨੂੰਬਦਲਣ ਲਈ ਤਤਪਰ ਹੈ ? ਤਾਂ ਕਿ ਇਸਦਾ ਹਿੰਦੂ ਰਾਜ ਸੁਪਨਾ ਸਾਕਾਰ ਹੋ ਸਕੇ।
ਬੀ.ਜੇ.ਪੀ. ਵਲੋਂ ਬਹੁਭੰਤੀ ਬਹੁਲਤਾਵਾਦੀ ਭਾਰਤ ਅੰਦਰ, 'ਹਿਟਲਰਵਾਂਗ ਫਾਸੀਵਾਦੀ ਚਾਲਾਂ ਰਾਹੀਂ, 'ਨਫਰਤੀ ਅਪਰਾਧਾਂ ਜੁਰਮਾਂ ਘੱਟ ਗਿਣਤੀ ਲੋਕਾਂ ਤੇ ਹਮਲੇ ਸੇਧ ਕੇ, 'ਸੰਵਿਧਾਨ ਦਾ ਕਤਲ ਕਰਨਾ ਹੈ ! ਦੇਸ਼ ਦੀ ਧਰਮ ਨਿਰਪੱਖਤਾ ਨੂੰ ਖਤਮ ਕਰਕੇ ਹਿੰਦੂਤਵੀ ਅਜੰਡਾ ਲਾਗੂ ਕਰਨਲਈ, 'ਇਹ ਇਸ ਦੀ ਕਵਾਇਦ ਦੀ ਸ਼ੁਰੂਆਤ ਹੈ ? ਵੱਧਰਹੇ ਬੀ.ਜੇ.ਪੀ.ਦੇ ਏਕਾਧਿਕਾਰਵਾਦ ਅਤੇ ਫਾਸ਼ੀਵਾਦੀ ਹਮਲਿਆਂ ਦੇ ਟਾਕਰੇ ਲਈ, ਸਾਨੂੰ ਵਿਸ਼ਾਲਲੋਕ ਲਹਿਰਾਂ ਲਾਮਬੰਦ ਕਰਦੇ ਹੋਏ, 'ਹਰ ਖੇਤਰ 'ਚ ਜਮਾਤੀ ਤੇ ਜਨਤਕ ਸੰਘਰਸ਼ਾਂ ਰਾਹੀਂ 'ਸਾਰੀਆਂ ਧਰਮ ਨਿਰਪੱਖ, ਜਮਹੂਰੀ ਲੋਕਾਂ ਅਤੇ ਖੱਬੀਆਂ ਸ਼ਕਤੀਆਂ ਨੂੰ ਇੱਕ ਮੁਠ ਕਰਦੇ ਹੋਏ ਅੱਗੇ ਵੱਧੀਏ। ਜੇਕਰ ਅੱਜ ਨਹੀਂ ਤਾਂ ਫਿਰ ਕਦੀ ਵੀ ਮੌਕਾਂ ਹੱਥ ਨਹੀਂ ਆਵੇਗਾ। ਦੇਸ਼ਭਗਤ ਸ਼ਕਤੀਆਂ ਨੂੰ ਤੁਰੰਤ ਅੱਗੇ ਆਉਣਾ ਚਾਹੀਦਾ ਹੈ।

      ਜਗਦੀਸ਼ ਸਿੰਘ ਚੋਹਕਾ
001-403-285-4208    

 

Have something to say? Post your comment