Poem

ਜ਼ਖ਼ਮੀ ਲਫ਼ਜ/ ਪਰਸ਼ੋਤਮ ਲਾਲ ਸਰੋਏ

October 04, 2019 08:48 AM

ਜ਼ਖ਼ਮੀ ਲਫ਼ਜ/ ਕਾਵਿ ਰਚਨਾ

ਸਾਹਿਤਕ ਫ਼ਸਲ ਉਗਾਉਣੀ ਚਾਹੀ,
ਕੰਡਿਆਂ ਪਾਇਆ ਘੇਰਾ,
ਲਫ਼ਜ ਕਿਤੇ ਨਾ ਜ਼ਖ਼ਮੀ ਹੋ ਜਾਣ,
ਪੈਂਦਾ ਨਹੀਂਓ ਜੇਰਾ..

ਕਿੰਝ ਲਿਖਾਂ ਕੋਈ ਦਰਦ ਕਹਾਣੀ,
ਲਿਖ ਨਾ ਸਕਾਂ ਆਪਣੀ ਜੁਬਾਨੀ,
ਭਰੂਣ ਹੱਤਿਆਂ ਤੇ ਰੇਪ ਏ ਕਰਦੀ,
ਦੁਨੀਆਂ ਕਰਦੀ ਪਈ ਮਨਮਾਨੀ,
ਇਹ ਸਾਰਾ ਕੁਝ ਦੇਖ ਕੇ ਹੁਣ ਤਾਂ,
ਰੋਂਦਾ ਏ ਦਿਲ ਮੇਰਾ।
ਲਫ਼ਜ ਕਿਤੇ ਨਾ ਜ਼ਖ਼ਮੀ ਹੋ ਜਾਣ,
ਪੈਂਦਾ ਨਹੀਂਓ ਜੇਰਾ..

ਕਿੰਝ ਸੁਣਾਵਾਂ ਐਜਕੇਸ਼ਨ,
ਵਿੱਚ ਖ਼ਤਰੇ ਦੇ ਆਈ,
ਦੁਨੀਆਂ ਹੋ ਗਈ ਵੈਰੀ ਇਸਦੀ,
ਇਸਦੀ ਕਦਰ ਘਟਾਈ,
ਮੱਝ ਅਨਪੜ•ਤਾ ਦੀ ਸਿÎੰਗ ਮਾਰੇ,
ਰੋਕਦੇ ਭਾਵੇਂ ਬਥੇਰਾ।
ਲਫ਼ਜ ਕਿਤੇ ਨਾ ਜ਼ਖ਼ਮੀ ਹੋ ਜਾਣ,
ਪੈਂਦਾ ਨਹੀਂਓ ਜੇਰਾ..

ਬÎੰਦਾ ਨਹੀਂ ਕਹੇ ਮਾਲਕ ਹੋਣਾ,
ਚੌਧਰ ਦੇਖ ਨੱਕ ਚੋਣਾ ਈ ਚੋਣਾ,
ਇਕ ਗੱਲ ਭੜੂਆ ਭੁੱਲ ਕੇ ਬੈਠਾ,
ਚਾਰ ਦਿਨਾਂ ਦਾ ਹੈ ਇਹ ਪ੍ਰਾਹੁਣਾ,
ਰੂਹ ਭਾਫ਼ ਬਣ ਕੇ ਉੱਡ ਜਾਣੀ,
ਤਨ ਵੀ ਨਹੀਂਓਂ ਤੇਰਾ।
ਲਫ਼ਜ ਕਿਤੇ ਨਾ ਜ਼ਖ਼ਮੀ ਹੋ ਜਾਣ,
ਪੈਂਦਾ ਨਹੀਂਓ ਜੇਰਾ..

ਮੱਝ ਦਾ ਕੱਟੜੂ ਰਿਹਾ ਅੜਿੰਗ ਏ,
ਮਾਲਕ ਦੇ ਵੀ ਮਾਰਦਾ ਸਿੰਗ ਏ,
ਦਿਲ ਹੈ ਨਾਲ ਵਿਕਾਰਾਂ ਭਰਿਆ,
ਮੈਂ ਦੇ ਵਾਲੀ ਵਜਾਉਂਦਾ ਕਿੰਗ ਏ।
ਚਾਲ ਭੇਡ ਦੀ ਇÎੰਝ ਚੱਲਦਾ,
ਜਿਉਂ ਘੋੜੀ ਮਗਰ ਪਸੇਰਾ।
ਲਫ਼ਜ ਕਿਤੇ ਨਾ ਜ਼ਖ਼ਮੀ ਹੋ ਜਾਣ,
ਪੈਂਦਾ ਨਹੀਂਓ ਜੇਰਾ..

ਵਿੱਚ ਸਿਆਸਤ ਫਸਿਆ ਬÎੰਦਾ
ਧਰਮ ਦੇ ਨਾਂ 'ਤੇ ਉਲਟਾ ਧÎੰਦਾ,
ਦੁਨੀਆਂ ਤਾਂ ਦੋ ਪਾਸੇ ਚਲਦੀ,
ਆਰੀ ਨੂੰ ਇਕ ਪਾਸੇ ਦÎੰਦਾ।
ਦੂਜਿਆਂ ਦੀ ਮਿਹਨਤ ਦਾ ਮੜ•ਦਾ,
ਆਪਣੇ ਸਿਰ 'ਤੇ ਸਿਹਰਾ।
ਲਫ਼ਜ ਕਿਤੇ ਨਾ ਜ਼ਖ਼ਮੀ ਹੋ ਜਾਣ,
ਪੈਂਦਾ ਨਹੀਂਓ ਜੇਰਾ..

ਕਾਮ, ਕਰੋਧ, ਲੋਭ, ਮੋਹ, ਹੰਕਾਰ ਤੋਂ,
ਸÎੰਸਾਰੀ ਕੋਈ ਬਚ ਸਕਦਾ ਨਹੀਂ,
ਜਿਸਨੂੰ ਲੋਕੀ ਮੱਥਾ ਟੇਕਣ,
ਉਸਨੂੰ ਭੱਲ ਇਹ ਪਚਦਾ ਨਹੀਂ,
ਚÎੰਨ ਚਮਕੇ ਪਰ ਨਜ਼ਰ ਨਾ ਆਵੇ,
ਤਾਹੀਓਂ ਕੂੜ ਹਨ•ੇਰਾ।
ਲਫ਼ਜ ਕਿਤੇ ਨਾ ਜ਼ਖ਼ਮੀ ਹੋ ਜਾਣ,
ਪੈਂਦਾ ਨਹੀਂਓ ਜੇਰਾ..

ਮੈਂ ਬÎੰਦੇ ਗਲ਼ ਪਾਈ ਫ਼ਾਹੀ,
ਤੂੰ ਹੀ ਤੂੰ ਨੂੰ ਭੁੱਲੀ ਲੋਕਾਈ,
ਕੂੜਿਆਂ ਦੇ ਪੈਰਾਂ ਨੂੰ ਚੁੰਮਦੀ,
ਪਰ ਸੱਚਿਆਂ ਦੇ ਨਾਲ ਜੁਦਾਈ,
ਮਿਟ ਜਾਂਦਾ ਪਰ ਮੈਂ ਨਾ ਛੱਡੇ,
ਆਖਦਾ ਸਭ ਕੁਝ ਮੇਰਾ।
ਲਫ਼ਜ ਕਿਤੇ ਨਾ ਜ਼ਖ਼ਮੀ ਹੋ ਜਾਣ,
ਪੈਂਦਾ ਨਹੀਂਓ ਜੇਰਾ..

ਰੱਬ ਬਣ ਬੈਠਾ ਰੱਬ ਨੂੰ ਭੁੱਲਿਆ,
ਸੱਚ ਤਾਂਹੀ ਪੈਰਾਂ ਵਿੱਚ ਰੁਲ਼ਿਆ,
ਮਨ ਦੇ ਅÎੰਦਰ ਘੁੱਪ ਹਨੇਰਾ,
ਕੂੜ ਦਾ ਐਸਾ ਬੱਦਲ ਘੁਲਿਆ,
ਡੰਗ ਮਾਰਦਾ ਨਾਲ ਚਲਾਕੀ,
ਮੈਂ ਦਾ ਲਾਇਆ ਡੇਰਾ।
ਲਫ਼ਜ ਕਿਤੇ ਨਾ ਜ਼ਖ਼ਮੀ ਹੋ ਜਾਣ,
ਪੈਂਦਾ ਨਹੀਂਓ ਜੇਰਾ..

ਮਾਇਆ ਨਾਲ ਗੰਢ ਰਿਸ਼ਤੇਦਾਰੀ,
ਸੱਚੇ ਰਿਸ਼ਤੇ ਦੀ ਮੱਤ ਮਾਰੀ,
ਪਰਸ਼ੋਤਮ ਕੁਝ ਵੀ ਕਰ ਨਾ ਸਕਦੇ,
ਜਾਣਦੇ ਭਾਵੇਂ ਹਕੀਕਤ ਸਾਰੀ,
ਸੱਚ ਨਾਲ ਤਾਂ ਹੁÎੰਦਾ ਰਿਹਾ,
ਸਦੀਆਂ ਤੋਂ ਹੇਰਾ-ਫੇਰਾ।
ਲਫ਼ਜ ਕਿਤੇ ਨਾ ਜ਼ਖ਼ਮੀ ਹੋ ਜਾਣ,
ਪੈਂਦਾ ਨਹੀਂਓ ਜੇਰਾ..

ਪਰਸ਼ੋਤਮ ਲਾਲ ਸਰੋਏ, ਮੋਬਾ : 91-92175-44348

Have something to say? Post your comment