Friday, July 10, 2020
FOLLOW US ON

Poem

ਇੱਜ਼ਤ ਦੀ ਰੋਟੀ/ਪਰਸ਼ੋਤਮ ਲਾਲ ਸਰੋਏ

October 06, 2019 08:48 PM

ਇੱਜ਼ਤ ਦੀ ਰੋਟੀ/ ਕਾਵਿ-ਰਚਨਾ

ਜਣੇ-ਖਣੇ ਤੋਂ ਸ਼ਾਹ ਕਹਾਉਣ ਲਈ, ਪੇਟ ਵਧਾਉਣਾ ਪੈਂਦਾ ਏ..
ਜੇ ਇੱਜ਼ਤ ਦੀ ਰੋਟੀ ਖਾਣੀ, ਤਾਂ ਜੱਭ ਧਿਆਉਣਾ ਪੈਂਦਾ ਏ..

ਕਿਰਤੀਆਂ ਦੀ ਕੋਈ ਬਾਤ ਨਾ ਪੁੱਛੇ, ਗਰੀਬਾਂ ਕੋਲੋਂ ਰੱਬ ਵੀ ਰੁੱਸੇ,
ਨਾ ਹੱਕਿਆਂ ਨੂੰ ਮਿਲਦੇ ਗੱਫ਼ੇ, ਮਿਹਨਤੀਆਂ ਤੋਂ ਸਭ ਕੁਝ ਖੁੱਸੇ,
ਅੱਜ ਕੱਲ ਯਾਰੋ! ਪੱਥਰਾਂ ਉੱਤੇ, ਮੱਥਾ ਘਸਾਉਣਾ ਪੈਂਦਾ ਏ..
ਜੇ ਇੱਜ਼ਤ ਦੀ ਰੋਟੀ ਖਾਣੀ, ਤਾਂ ਜੱਭ ਧਿਆਉਣਾ ਪੈਂਦਾ ਏ..

ਕੇਵਲ ਗਰੀਬਾਂ 'ਤੇ ਸ਼ਨੀ ਭਾਰੂ, ਲੋਟੂਆ ਦਾ ਦੱਸ ਕੀ ਵਿਗਾੜੂ,
ਮਹਿਲ ਉਸਾਰਦਾ ਠੱਗ-ਚੋਰਾਂ ਦੇ, ਗਰੀਬਾਂ ਦੀ ਕੁੱਲੀ ਵੀ ਸਾੜੂ,
ਮਾਲ-ਪੂੜੇ ਜੇ ਖਾਣੇ, ਤਾਂ ਥੁੱਕ ਨਾਲ, ਬੜਾ ਪਕਾਉਂਦਾ ਏ..
ਜੇ ਇੱਜ਼ਤ ਦੀ ਰੋਟੀ ਖਾਣੀ, ਤਾਂ ਜੱਭ ਧਿਆਉਣਾ ਪੈਂਦਾ ਏ..

ਕੌਣ ਜਾਣਦੈ ਰਿਸ਼ਤੇਦਾਰੀ, ਮਾਇਆ ਸਭ ਦੇ ਤਾਈਂ ਪਿਆਰੀ,
ਸਕੇ ਪਿਓ ਨੂੰ ਭੁੱਲਦਾ ਬÎੰਦਾ, ਛਿੱਲੜਾਂ ਦੇ ਸÎੰਗ ਲਾ ਕੇ ਯਾਰੀ,
ਵਿਹਲੇ ਰਹਿ ਕੇ ਮੈਂ ਦੇ ਵਾਲਾ, ਗੀਤ ਹੀ ਗਾਉਣਾ ਪੈਂਦਾ ਏ..
ਜੇ ਇੱਜ਼ਤ ਦੀ ਰੋਟੀ ਖਾਣੀ, ਤਾਂ ਜੱਭ ਧਿਆਉਣਾ ਪੈਂਦਾ ਏ..

ਓਏ ਗਰੀਬਾ! ਕੁਝ ਨੀਂ ਤੇਰਾ, ਐਵੇਂ ਤੇਰਾ ਦੁਨੀਆਂ 'ਤੇ ਫੇਰਾ,
ਮੇਰਾ ਈ ਮੇਰਾ ਅਮੀਰ ਬੋਲਦੇ, ਤੂੰ ਆਖੇਂ ਸਭ ਤੇਰਾ ਈ ਤੇਰਾ,
'ਤੂੰ' ਭੁੱਲਣ ਲਈ ਮੈਂ ਕਹਿਣ ਦਾ, ਟੀਕਾ ਲੁਆਉਣਾ ਪੈਂਦਾ ਏ..
ਜੇ ਇੱਜ਼ਤ ਦੀ ਰੋਟੀ ਖਾਣੀ, ਤਾਂ ਜੱਭ ਧਿਆਉਣਾ ਪੈਂਦਾ ਏ..

ਪਰਸ਼ੋਤਮ! ਕਰਕੇ ਦੇਖ ਚਾਲਾਕੀ, ਦੂਰ ਭੱਜਣ ਜੋ ਚੜਨਗੇ ਢਾਕੀ,
ਸਰੋਏ! ਸਭ ਜੀ-ਜੀ ਕਹਿਣਗੇ, ਪਿੱਛੇ ਨਾ ਕੋਈ ਰਹਿਣਾ ਬਾਕੀ,
ਅਜਿਹੇ ਬਣਨ ਲਈ ਵਿੱਕਰੀ 'ਤੇ, ਜ਼ਮੀਰ ਨੂੰ ਲਾਉਣਾ ਪੈਂਦਾ ਏ..
ਜੇ ਇੱਜ਼ਤ ਦੀ ਰੋਟੀ ਖਾਣੀ, ਤਾਂ ਜੱਭ ਧਿਆਉਣਾ ਪੈਂਦਾ ਏ..

ਧਾਲੀਵਾਲ! ਜੇ ਵਿਆਹ ਰਚਾਉਣਾ, ਬਣਨਾ ਚਾਹੁੰਦੈ ਤੂੰਂ ਪ੍ਰਾਹੁਣਾ,
ਸਿਰ ਘੁਮਾਉਣਾ ਸ਼ੁਰੂ ਤੂੰ ਕਰ ਦੇ, ਆਪੇ ਚੇਲੀਆਂ ਫੇਰਾ ਪਾਉਣਾ,
5-7 ਚੌਕੀਆਂ ਭਰਨ ਲਈ, ਚੇਲੀ ਤਾਈਂ ਮਨਾਉਣਾ ਪੈਂਦਾ ਏ..
ਜੇ ਇੱਜ਼ਤ ਦੀ ਰੋਟੀ ਖਾਣੀ, ਤਾਂ ਜੱਭ ਧਿਆਉਣਾ ਪੈਂਦਾ ਏ..

ਪਰਸ਼ੋਤਮ ਲਾਲ ਸਰੋਏ, ਮੋਬਾ : 91-92175-44348

Have something to say? Post your comment