Friday, July 10, 2020
FOLLOW US ON

Article

"ਬ੍ਰੇਨਵਾਸ਼" ਕਹਾਣੀ /ਮੁਹੰਮਦ ਅੱਬਾਸ ਧਾਲੀਵਾਲ

October 06, 2019 08:51 PM
 
 
ਸ਼ਾਮ ਦੇ ਪੰਜ ਵਜੇ ਹੋਣਗੇ । ਸਤਨਾਮ ਤੇ ਉਸ ਦੀ ਪਤਨੀ ਲਵਲੀ ਕਪ ਹੱਥਾਂ ਵਿੱਚ ਫੜੀ ਸ਼ਾਮ ਵੇਲੇ ਦੀ ਚਾਹ ਦੀਆਂ ਚੁਸਕੀਆਂ ਲੈ ਰਹੇ ਸਨ ਕਿ ਇਨ੍ਹੇ ਨੂੰ ਗਲੀ ਚੋਂ ਆਵਾਜ਼ ਆਈ "ਮੰਜੇ ਪੀੜੀਆਂ ਬੁਣਵਾ ਲੋ"। ਕੋਮਲ ਨੇ ਸਤਨਾਮ ਨੂੰ ਕਿਹਾ " ਮਖਿਆ ਸਰਦਾਰ ਜੀ ਆਪਣੇ ਘਰ ਵਿਚ ਤਿੰਨ ਮੰਜੇ ਪਏ ਨੇ ਟੁੱਟੀ ਨਮਾਰ ਵਾਲੇ, ਰਾਤ ਕੱਟਣ ਆਲੇ ਮਹਿਮਾਨਾਂ ਦੇ ਆਉਣ ਤੇ ਬਾਹਲਾ ਔਖਾ ਹੋ ਜਾਂਦਾ ਹੈ। ਕਿਉਂ ਨਾ ਇਨ੍ਹਾਂ ਤੋਂ ਮੰਜੇ ਹੀ ਬੁਣਵਾ ਲਈਏ।" 
ਸਤਨਾਮ ਨੂੰ ਸਰਕਾਰੀ ਨੋਕਰੀ ਮਿਲਣ ਤੋਂ ਬਾਅਦ ਦੋਵੇਂ ਪਤੀ-ਪਤਨੀ ਸ਼ਹਿਰ ਆ ਵਸੇ ਸਨ ਉਂਝ ਪਿੰਡ ਵਿਚ ਮੰਜਿਆਂ ਨੂੰ ਬੁਨਣ ਵਿੱਚ ਕੋਈ ਇਨੀ ਔਖਿਆਈ ਨਹੀਂ ਸੀ ਆਂਦੀ ਕਿਉਂਕਿ ਸਤਨਾਮ ਦੀ ਬੇਬੇ ਹਰ ਤਰ੍ਹਾਂ ਦੇ ਬਾਣ ਵਾਲੇ, ਸੂਤ ਵਾਲੇ ਤੇ ਨਮਾਰ ਵਾਲੇ ਮੰਜੇ ਬੁਨਣ ਵਿੱਚ ਮੁਹਾਰਤ ਰੱਖਦੀ ਸੀ।
ਪਰ ਅੱਜ ਕੱਲ੍ਹ ਦੀਆਂ ਪੜੀਆਂ ਲਿਖੀਆਂ ਕੁੜੀਆਂ ਪੀੜੀਆਂ ਜਾਂ ਮੰਜੇ ਬੁਨਣ ਵਿੱਚ ਘੱਟ ਹੀ ਦਿਲਚਸਪੀ ਲੈੰਦੀਆਂ ਹਨ। ਜਾਂ ਇੰਝ ਕਹਿ ਲਵੋ ਕਿ ਜੀਵਨ ਦੀ ਰਫਤਾਰ ਇਨੀ ਤੇਜ ਹੋ ਚੁੱਕੀ ਹੈ ਕਿ ਅੱਜ ਨਾ ਤਾਂ ਸਿਖਾਉਣ ਵਾਲਿਆਂ ਪਾਸ ਸਮਾਂ ਹੈ ਤੇ ਨਾ ਹੀ ਸਿੱਖਣ ਵਾਲਿਆਂ ਕੋਲ ਵਿਹਲ । ਉਂਝ ਵੀ ਸਤਨਾਮ ਦੇ ਘਰ ਵਾਲੀ ਬੀ ਏ, ਬੀ ਐਡ ਸੀ ਤੇ ਪਹਿਲਾਂ ਪਹਿਲ ਉਸ ਨੇ ਪਤੀ ਅੱਗੇ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜਾਉਣ ਦੀ ਇੱਛਾ ਵੀ ਪ੍ਰਗਟਾਈ ਸੀ ਪਰ ਸਤਨਾਮ ਨੇ ਲਵਲੀ ਨੂੰ ਸਾਫ ਮਨ੍ਹਾ ਕਰ ਦਿੱਤਾ ਸੀ ਅਤੇ ਇਹ ਸੀ ਕਿ ਤੂੰ ਆਪਣੇ ਬੱਚੇ ਅਭਿਜੀਤ ਤੇ ਸਿਮਰਨ ਦੀ ਪਰਵਰਿਸ਼ ਵਲ ਧਿਆਨ ਦੇ।" ਤਨਖਾਹ ਤਾਂ ਆਪਾਂ ਨੂੰ ਮੇਰੀ ਇਕੱਲੇ ਦੀ ਹੀ ਨਹੀਂ ਮੁੱਕਦੀ । ਨਾਲੇ ਜੇ ਆਪਾਂ ਦੋਵੇਂ ਹੀ ਜੋਬ ਤੇ ਜਾਵਾਂਗੇ ਤਾਂ ਬੱਚਿਆਂ ਨੂੰ ਸਮਾਂ ਕਿਵੇਂ ਦੇਵਾਂਗੇ। ਸਤਨਾਮ ਦੀ ਗਲ ਵਿੱਚ ਸੱਚਾਈ ਵੀ ਸੀ। ਸੋ ਇਹੋ ਵਜ੍ਹਾ ਸੀ ਕਿ ਦੋਵਾਂ ਵਿਚਾਲੇ ਇਹੀ ਫੈਸਲਾ ਹੋਇਆ ਕਿ ਘਰ ਤੋਂ ਬਾਹਰ ਦੀਆਂ ਸਾਰੀਆਂ ਜਿੰਮੇਵਾਰੀਆਂ ਸਤਨਾਮ ਚੁੱਕੇਗਾ ਤੇ ਘਰ ਵਿਚਲੀ ਜਿੰਮੇਵਾਰੀ ਲਵਲੀ ।
ਸਤਨਾਮ ਨੇ ਚਾਹ ਦਾ ਖਾਲੀ ਕਪ ਲਵਲੀ ਨੂੰ ਫੜਾਉੰਦਿਆਂ ਆਖਿਆ ਮੈਂ ਬੁਲਾਉਂਦਾ ਹਾਂ ਮੰਜੇ ਬੁਨਣ ਵਾਲਿਆਂ ਨੂੰ।
ਥੋੜ੍ਹੀ ਦੇਰ ਬਾਅਦ ਸਤਨਾਮ ਆਪਣੇ ਨਾਲ ਦੋ ਕਣਕ ਵੰਨੇ ਰੰਗ ਦੇ ਪਤਲੇ ਜਿਹੇ ਨੌਜਵਾਨ ਮੁੰਡੇ ਲਈ ਦਰਵਾਜ਼ੇ ਅੰਦਰ ਦਾਖਲ ਹੋਇਆ । ਦੋਵੇਂ ਮੁੰਡਿਆਂ ਦੀ ਉਮਰ ਕੋਈ ਪੱਚੀਆਂ ਛੱਬੀਆਂ ਦੇ ਨੇੜੇ ਹੋਵੇਗੀ। ਇਕ ਦੇ ਹੱਥ ਵਿੱਚ ਸਾਈਕਲ ਤੇ ਮਗਰ ਪਲਾਸਟਿਕ ਦੀਆਂ ਨਵਾਰਾਂ ਟੰਗੀਆਂ ਹੋਈਆਂ ਸਨ। 
ਸਤਨਾਮ ਨੇ ਲਵਲੀ ਨੂੰ ਚਾਹ ਬਨਾਉਣ ਲਈ ਕਿਹਾ ਤੇ ਆਪ ਟੁੱਟੀਆਂ ਨਮਾਰਾਂ ਵਾਲੇ ਮੰਜੇ ਨੌਜਵਾਨਾਂ ਦੇ ਮੂਹਰੇ ਲਿਆ ਖੜ੍ਹੇ ਕੀਤੇ।
ਇਕ ਨੌਜਵਾਨ ਨੇ ਸਾਈਕਲ ਤੋਂ ਨਵੀਆਂ ਨਵਾਰਾਂ ਦੇ ਬੰਡਲ ਉਤਾਰੇ ਤੇ ਦੂਜਾ ਮੰਜਿਆਂ ਦੀਆਂ ਪੁਰਾਣੀਆਂ ਨਵਾਰਾਂ ਕਰਦ ਨਾਲ ਕੱਟਣ ਲੱਗਾ। 
ਇੰਨੇ ਨੂੰ ਲਵਲੀ ਚਾਹ ਬਣਾ ਲਿਆਈ ਤੇ ਨਾਲ ਨੂੰ ਬਿਸਕੁਟ ਤੇ ਭੁਜੀਆ ਵੀ । ਦੋਵੇਂ ਮੁੰਡੇ ਚਾਹ ਪੀਣ ਲੱਗੇ ਤਾਂ ਉਨ੍ਹਾਂ ਚੋਂ ਇਕ ਨੇ ਕਿਹਾ " ਸਰਦਾਰ ਜੀ ਸਵੇਰ ਸੇ ਭੂਖੇ ਹੀ ਚਲੇ ਹੂਏ ਹੈਂ ਔਰ ਆਜ ਪੂਰਾ ਦਿਨ ਯੂਹੀਂ ਗਲੀਓਂ ਮੈਂ ਚੱਕਰ ਲਗਾਤੇ ਗੁਜਰ ਗਿਆ। ਆਪ ਪਹਿਲੇ ਭਲੇ ਆਦਮੀ ਹੈਂ ਜਿਨ੍ਹੋਨੇ ਹਮੇੰ ਕਾਮ ਦੀਯਾ।" ਤੇ ਇਸ ਦੇ ਨਾਲ ਹੀ ਦੂਸਰੇ ਯੁਵਕ ਨੇ ਆਪਣੇ ਮੰਨ ਨੂੰ ਹੌਲਾ ਕਰਦਿਆਂ ਕਿਹਾ" ਸਰਦਾਰ ਜੀ ਜੇਬ ਮੇਂ ਸਿਰਫ ਡੇਢ ਸੌ ਰੁਪਏ ਹੈਂ ਇਨ ਮੈਂ ਸੌ ਰੁਪਏ ਤੋ ਧਰਮਸ਼ਾਲਾ ਕਾ ਕਿਰਾਇਆ ਦੇਣੇ ਕੇ ਲੀਏ ਰੱਖੇ ਹੈਂ ਔਰ ਪਚਾਸ ਰੁਪਏ ਕੀ ਸ਼ਾਮ ਕੋ ਖਾਣੇ ਕੀ ਏਕ ਪਲੇਟ ਲੇਂਗੇ ਦੋਨੋਂ ਉਸੀ ਮੇਂ ਸੇ ਖਾਏਂਗੇ ।" ਸਤਨਾਮ ਨੇ ਪੁੱਛਿਆ ਕਿ ਕਿਥੋਂ ਆਏ ਹੋ ਤੁਸੀਂ। ਤਾਂ ਉਨ੍ਹਾਂ ਚੋਂ ਇਕ ਨੇ ਕਿਹਾ "ਸਰਦਾਰ ਜੀ ਗੰਗਾ ਮਈਆ ਕੇ ਸ਼ਹਿਰ ਸੇ ਆਏ ਹੈਂ। " ਇਸ ਦੇ ਨਾਲ ਹੀ ਦੂਜਾ ਸਵਾਲ ਕਰਦਿਆਂ ਸਤਨਾਮ ਨੇ ਪੁਛਿਆ "ਤੁਸੀਂ ਇਨੀਂ ਦੂਰ ਕਿਉਂ ਆਏ ਉਥੇ ਨੇੜੇ ਤੇੜੇ ਕੋਈ ਕੰਮ ਨਈਂ ਸੀ ਮਿਲਿਆ ਤੁਹਾਨੂੰ " ਤਾਂ ਦੂਜੇ ਨੌਜਵਾਨ ਨੇ ਕਿਹਾ " ਕਾ ਕਰੇ ਸਰਦਾਰ ਜੀ ਕੋਈ ਕਾਮ ਨਹੀਂ ਮਿਲਤਾ , ਜਬ ਸੇ ਯੇਹ ਸਸੁਰੀ ਨਈ ਸਰਕਾਰ ਬਣੀ ਹੈ ਤਬ ਸੇ ਸਾਰੇ ਕਾਮ ਧੰਦੇ ਚੌਪਟ ਹੈਂ "। ਸਤਨਾਮ ਨੇ ਕਿਹਾ ਕਿ ਹੁਣ ਫਿਰ ਲੋਕ ਸਭਾ ਵੋਟਾਂ ਵਿੱਚ ਤਾਂ ਮੇਰੇ ਖਿਆਲ ਵਿਚ ਸਰਕਾਰ ਦੀ ਫੱਟੀ ਪੋਚ ਦੇਣੀ ਹੈ ਤੁਸੀਂ । ਤਾਂ ਪਹਿਲੇ ਨੌਜਵਾਨ ਨੇ ਬੜੇ ਜੋਸ਼ੀਲੇ ਅੰਦਾਜ਼ ਵਿੱਚ ਫੈਸਲਾ ਕੁਨ ਅੰਦਾਜ਼ ਵਿਚ ਕਿਹਾ" ਨਹੀਂ ਸਰਦਾਰ ਜੀ ਸਰਕਾਰ ਤੋ ਅਬ ਭੀ ਹਮਾਰੀ ਹੀ ਬਣੇਗੀ ਵੋ ਬਾਤ ਐਸਨ ਹੈ ਕਿ ਪੂਰੇ ਆਠ ਸੌ ਸਾਲ ਹੋ ਗਏ ਹਮ ਲੋਗਨ ਸੇ ਹਕੂਮਤ ਛਿਣੇ । ਲੇਕਿਨ ਅਬ ਹਮ ਏਕ ਹੋ ਚੁਕੇ ਹੈਂ ਔਰ ਹਿੰਦੂ ਪੂਰੀ ਤਰ੍ਹਾਂ ਜਾਗ ਚੁੱਕਾ ਹੈ" ਤਾਂ ਇਸ ਦਾ ਮਤਲਬ ਤੁਸੀਂ ਮੌਜੂਦਾ ਸਰਕਾਰ ਦੇ ਹੱਕ ਵਿੱਚ ਹੀ ਵੋਟ ਪਾਓਗੇ । ਇਸ ਦੇ ਉੱਤਰ ਵਿੱਚ ਇੱਕ ਨੌਜਵਾਨ ਨੇ ਫੈਸਲਾ ਕੁਨ ਅੰਦਾਜ਼ ਵਿੱਚ ਕਿਹਾ " ਚਾਹੇ ਕੁਛ ਵੀ ਹੋ ਜਾਏ ਵੋਟ ਤੋ ਹਿੰਦੂ ਰਾਸ਼ਟਰ ਕੀ ਸਥਾਪਨਾ ਔਰ ਮੰਦਿਰ ਬਨਾਣੇ ਵਾਲੋਂ ਕੋ ਹੀ ਮਿਲੇਗਾ । '' 
ਸਤਨਾਮ ਨੂੰ ਨੌਜਵਾਨ ਦੇ ਸ਼ਬਦ ਸੁਣ ਕੇ ਜਿਵੇਂ ਨਿਰਾਸ਼ਾ ਜਿਹੀ ਹੋਈ ਤੇ ਉਸ ਨੂੰ ਦੇਸ਼ ਦਾ ਭਵਿੱਖ ਜਿਵੇਂ ਕਿਸੇ ਅੰਧਕਾਰ ਵਿੱਚ ਡੁੱਬਦਾ ਵਿਖਾਈ ਦਿੱਤਾ ਤੇ ਉਹ ਮਨ ਹੀ ਮਨ ਵਿਚ ਸੋਚਣ ਲੱਗਾ ਕਿ ਆਖਿਰ ਘਰੋਂ ਬੇਘਰ ਹੋਏ ਬੇਰੁਜ਼ਗਾਰੀ ਦੇ ਥਪੇੜੇ ਖਾਂਦੇ ਦਰ ਬ ਦਰ ਭਟਕਦੇ ਇਹ ਲੋਕ ਆਖਿਰ ਕਿਹੋ ਜਿਹੇ ਰਾਸ਼ਟਰ ਦੀ ਸਥਾਪਨਾ ਦੀ ਕਰਨ ਵਲ ਤੁਰੇ ਹੋਏ ਹਨ...ਇਸੇ ਉਧੇੜ ਬੁਣ ਵਿੱਚ ਸਤਨਾਮ ਦੇ ਦਿਮਾਗ ਵਿੱਚ ਪਿਛਲੇ ਦਿਨੀਂ ਇਕ ਵੱਡੇ ਪੱਤਰਕਾਰ ਦੇ ਲੇਖ ਵਿੱਚ ਪੜਿਆ ਸ਼ਬਦ "ਬ੍ਰੇਨਵਾਸ਼ '' ਗਰਦਿਸ਼ ਕਰਨ ਲਗਿਆ...! 
Have something to say? Post your comment

More Article News

ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਮਹਾਨ ਸ਼ਹੀਦ ਜਨਰਲ ਲਾਭ ਸਿੰਘ ਜੀ ਦੇ 12 ਜੁਲਾਈ ਨੂੰ 32 ਵੇ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ ! :--ਗੁਰਚਰਨ ਸਿੰਘ ਗੁਰਾਇਆ ਨਵੇਂ ਲੱਛਣਾਂ ਨੇ ਵੱਧਾਈਆਂ ਮਰੀਜਾਂ ਦੀ ਮੁਸ਼ਕਲਾਂ ਮੈਨੂੰ ਦੱਸਿਓ ਜਰਾ ਗਾਉਣ ਵਾਲਿਓ/ਸੁਰਜੀਤ ਸਿੰਘ"ਦਿਲਾ ਰਾਮ" ਹਿੰਦੀ ਲਘੂ ਕਹਾਣੀ / ਮੁਕਤੀ /ਮੂਲ : ਡਾ. ਦਲਜੀਤ ਕੌਰ ਅਨੁ : ਪ੍ਰੋ. ਨਵ ਸੰਗੀਤ ਸਿੰਘ ਮੀਂਹ ਪਵਾਉਣ ਸਬੰਧੀ ਅਹਿਮ ਲੋਕ ਵਿਸ਼ਵਾਸ: ਗੁੱਡੀ ਫੂਕਣਾ ਫਾਸ਼ੀਵਾਦ ਵਿਰੁਧ ਜਿੱਤ ਗੁਲਾਮ ਦੇਸ਼ਾਂ ਤੇ ਲੋਕਾਂ ਦੀ ਮੁਕਤੀ ਦਾ ਰਾਹ । ਜਗਦੀਸ਼ ਸਿੰਘ ਚੋਹਕਾ ਹਿੰਦੀ ਮਿੰਨੀ ਕਹਾਣੀ /ਛੱਡਣਾ / ਮੂਲ : ਹਰਭਗਵਾਨ ਚਾਵਲਾ * ਅਨੁ : ਪ੍ਰੋ. ਨਵ ਸੰਗੀਤ ਸਿੰਘ ਸੁਘੜ ਸਿਆਣੀ ਧੀ/ਪਰਮਜੀਤ ਕੌਰ ਸੋਢੀ ਜਿੰਦਗੀ ਚ ਆਏ ਮਾੜੇ ਦਿਨਾਂ ਨੇ ਗਾਇਕ ਬਣਾਇਆ-ਜਸਵਿੰਦਰ ਪੂਹਲੀ(ਹਕੀਕੀ ਵਿਥਿਆ) ਨਹੀਂ ਭੁੱਲਦਾ ਚੇਤਿਆਂ ਚੋਂ ਬੇਬੇ ਦਾ ਚੁੱਲ੍ਹੇ ਤੇ ਬਣਾਇਆ ਹੋਇਆ ਸਾਗ (ਸਾਡਾ ਵਿਰਸਾ)
-
-
-