News

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ

October 06, 2019 08:53 PM

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ
ਬਰੱਸਲਜ਼ ਵਿਖੇ ਗੁਰਮਤਿ ਸਮਾਗਮ 29 ਨਵੰਬਰ 'ਤੋਂ 1 ਦਸੰਬਰ ਤੱਕ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੀ ਹੀ ਨਹੀ ਪੂਰੇ ਯੂਰਪ ਦੀ ਰਾਜਧਾਨੀ ਅਤੇ ਯੂਰਪ ਦੇ ਦਿਲ ਵਜੋਂ ਜਾਣੇ ਜਾਂਦੇ ਸ਼ਹਿਰ ਬਰੱਸਲਜ਼ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਸਥਾਨਕ ਸਿੱਖ ਸੰਗਤਾਂ ਵਿਸਾਲ ਪੱਧਰ 'ਤੇ ਮਨਾ ਰਹੀਆਂ ਹਨ। 29 ਨਵੰਬਰ ਨੂੰ ਸੁਰੂ ਹੋਣ ਵਾਲੇ ਗੁਰਮਤਿ ਸਮਾਗਮ 1 ਦਸੰਬਰ ਤੱਕ ਚੱਲਣਗੇ ਜਿਸ ਵਿੱਚ ਉੱਘੇ ਰਾਗੀ, ਢਾਡੀ ਜਥੇ ਅਤੇ ਸਿੱਖ ਚਿੰਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਉਣਗੇ। ਜਿਕਰਯੋਗ ਹੈ ਕਿ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਸੁਰੂ ਕੀਤੇ ਹਫਤਾਵਰੀ ਦੀਵਾਨਾਂ ਨੂੰ ਬਰੱਸਲਜ਼ ਦੀਆਂ ਨਾਨਕ ਲੇਵਾ ਸਿੱਖ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾਂ ਰਹੀਆਂ ਹਨ ਤੇ ਹੁਣ 550ਸਾਲਾਂ ਇਤਿਹਾਸਿਕ ਦਿਨ ਮਨਾਉਣ ਦੀ ਸੇਵਾ ਵੀ ਇਹੀ ਸੰਗਤਾਂ ਕਿਸੇ ਵੀ ਧੜੇਬੰਦੀ 'ਤੋਂ ਨਿਰਲੇਪ ਸਿਰਫ ਸੇਵਾ ਭਾਵਨਾਂ ਨਾਲ ਮਨਾਉਣ ਦਾ ਜਸ ਖੱਟ ਰਹੀਆਂ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪੂਰੇ ਸਮਾਂਗਮ ਦਾ ਵੇਰਵਾ ਅਤੇ ਰੂਪਰੇਖਾ ਅਗਲੇ ਦਿਨੀ ਇਸ ਅਖ਼ਬਾਰ ਰਾਂਹੀ ਜਾਰੀ ਕੀਤੀ ਜਾਵੇਗੀ।

Have something to say? Post your comment
 

More News News

ਵਰਲਡ ਸਿੱਖ ਪਾਰਲੀਮੈਂਟ ਨੇ ਰੋਜਾਨਾ ਪਹਿਰੇਦਾਰ ਦੇ ਪੱਤਰਕਾਰ ਮੇਜਰ ਸਿੰਘ ਦੀ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਕੁੱਟ ਮਾਰ ਦੀ ਸਖਤ,ਨਿਖੇਧੀ ਕੀਤੀ ਵਰਲਡ ਸਿੱਖ ਪਾਰਲੀਮੈਂਟ ਨੇ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਉਪਰ ਹੋਏ ਹਮਲੇ ਦੀ ਸਖਤ ਨਿਖੇਧੀ ਕੀਤੀ ਡਿਪਟੀ ਕਮਿਸ਼ਨਰ ਸੋਨਿਲੀ ਗਿਰੀ ਨੇ ਪਿੰਡ ਫਤਿਹਪੁਰ ਵਿਖੇ ਇੱਕ ਗਰੀਬ ਪ੍ਰੀਵਾਰ ਨੂੰ ਕਮਰੇ ਦੀਆ ਚਾਬੀਆ ਸੋਪੀਆ। ਕੋਰੋਨਾ ਵਾਇਰਸ ਇਨਸਾਨ ਦੀ ਜਿੰਦਗੀ ਅੰਦਰ ਦੁੱਖ ਦੇ ਭੇਸ ' ਚ ਸੁਖ: ਡਾ.ਐਸ ਐਸ ਮਿਨਹਾਸ ਪੰਜਾਬੀ ਮੀਡੀਆ ਯੂ.ਐਸ.ਏ ਅਤੇ ਪੰਜਾਬ ਪ੍ਰੋਡਕਸ਼ਨਜ਼ ਵੱਲੋਂ ਇੰਟਰਨੈਸ਼ਨਲ ਦਸਤਾਰ ਮੁਕਾਬਲਾ ਵਰਕ ਵੀਜ਼ਾ ਹੋਲਡਰ ਨਿਊਜ਼ੀਲੈਂਡ ਵਾਪਿਸ ਪਰਤਣ ਦੇ ਯੋਗ ਰਹਿਣਗੇ, ਸੁਰੱਖਿਅਤ ਰਸਤੇ ਦੀ ਭਾਲ ਜਾਰੀ -ਪ੍ਰਧਾਨ ਮੰਤਰੀ ਸਰਕਾਰੀ ਸਕੂਲਾਂ ਵਿਚ ਵਧਿਆ ਦਾਖਲਿਆਂ ਦਾ ਰੁਝਾਨ, ਨਿਊਜ਼ੀਲੈਂਡ 'ਚ ਕਰੋਨਾ ਰੋਗ ਗ੍ਰਸਤ ਹੁਣ ਹਸਪਤਾਲ ਜ਼ੀਰੋ- ਸੈਲਫ ਆਈਸੋਲੇਸ਼ਨ ਵਾਲੇ ਰਹਿ ਗਏ ੨੧ ਮੈਰੀਲੈਂਡ ਸੂਬੇ ਦੇ ਰਾਜਪਾਲ ਲੈਰੀ ਹੋਗਨ ਨੇ ਮਈ -2020 ਮਹੀਨੇ ਨੂੰ ਏਸ਼ੀਅਨ ਪੈਸੀਫਿਕ ਅਮਰੀਕੀ ਵਿਰਾਸਤ ਮਹੀਨੇ ਵਜੋਂ ਐਲਾਨਿਆ। ਮੈਰੀਲੈਂਡ ਦੇ ਰਾਜਪਾਲ ਲੈਰੀ ਹੋਗਨ ਨੇ ਨਵਾਂ ਚੀਫ਼ ਆਫ਼ ਸਟਾਫ ਨਿਯੁੱਕਤ ਕੀਤਾ
-
-
-