Friday, July 10, 2020
FOLLOW US ON

News

ਜਗਜੀਤ ਸਿੰਘ ਖਾਈ ਸਰਬਸੰਮਤੀ ਨਾਲ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਬਣੇ

October 06, 2019 08:54 PM

ਜਗਜੀਤ ਸਿੰਘ ਖਾਈ ਸਰਬਸੰਮਤੀ ਨਾਲ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਬਣੇ
ਮੁੱਖ ਸੇਵਾਦਾਰ ਵਜੋਂ ਮਿਲੀ ਸੇਵਾ ਨੂੰ ਤਨਦੇਹੀ ਨਾਲ ਨਿਭਾਵਾਂਗਾ - ਖਾਈ
ਬਠਿੰਡਾ 6 ਅਕਤੂਬਰ (ਗੁਰਬਾਜ ਗਿੱਲ) -ਨੰਬਰਦਾਰ ਯੂਨੀਅਨ ਜਿਲ੍ਹਾ ਮੋਗਾ ਦੀ ਅਹਿਮ ਮੀਟਿੰਗ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਜਿਸ ਵਿੱਚ ਮੋਗਾ, ਧਰਮਕੋਟ, ਬਾਘਾ ਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਤਹਿਸੀਲਾਂ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਨੰਬਰਦਾਰਾਂ ਨੇ ਸਿਰਕਤ ਕੀਤੀ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਜਿਲ੍ਹਾ ਮੋਗਾ ਦੀ 21 ਮੈਂਬਰੀ ਕਮੇਟੀ ਦੀ ਚੋਣ ਲੁਧਿਆਣਾ ਜਿਲੇ ਦੇ ਪ੍ਰਧਾਨ ਨੰਬਰਦਾਰ ਪਰਮਿੰਦਰਜੀਤ ਸਿੰਘ ਗਾਲਿਬ ਦੀ ਦੇਖ ਰੇਖ ਹੇਠ ਹੋਈ। ਜਿਸ ਵਿੱਚ ਪ੍ਰਧਾਨ ਜਗਜੀਤ ਸਿੰਘ ਖਾਈ, ਜਨਰਲ ਸਕੱਤਰ ਰਵੀਇੰਦਰਜੀਤ ਸਿੰਘ ਬੱਧਨੀ ਕਲਾਂ, ਸ੍ਰਪ੍ਰਸਤ ਜਗਰਾਜ ਸਿੰਘ ਗਿੱਲ ਮੋਗਾ, ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਕਾਲੇਕੇ, ਮੀਤ ਪ੍ਰਧਾਨ ਗੁਰਜੰਟ ਸਿੰਘ ਗਗੜਾ, ਮੀਤ ਪ੍ਰਧਾਨ ਅਵਤਾਰ ਸਿੰਘ ਸਮਾਧ ਭਾਈ, ਪ੍ਰੈਸ ਸਕੱਤਰ ਸਾਧੂ ਰਾਮ ਲੰਗੇਆਣਾ, ਸਲਾਹਕਾਰ ਕਰਮ ਸਿੰਘ ਪੱਤੋ ਹੀਰਾ ਸਿੰਘ, ਸੀਨੀਅਰ ਮੀਤ ਪ੍ਰਧਾਨ ਅਸਵਿੰਦਰ ਸਿੰਘ ਗੋਗੀ ਮੋਗਾ, ਖਜਾਨਚੀ ਹਰਦਿਆਲ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਚੰਦ ਨਵਾਂ ਅਤੇ ਐਗਜੈਕਟਿਵ ਮੈਂਬਰਾਂ ਚ ਜਗਮੋਹਣ ਸਿੰਘ ਬੱਧਨੀ ਖੁਰਦ, ਕੁਲਦੀਪ ਸਿੰਘ ਮਾਛੀਕੇ, ਅਵਤਾਰ ਸਿੰਘ ਰਣਸੀਂਹ ਕਲਾਂ, ਮੋਹਨ ਸਿੰਘ ਬਾਕਰਵਾਲਾ, ਸੁਰਜੀਤ ਸਿੰਘ ਖਾਲਿਸਤਾਨੀ ਰਾਮਗੜ੍ਹ, ਅਰਬੇਲ ਸਿੰਘ ਭੋਇਪੁਰ, ਕੁਲਦੀਪ ਸਿੰਘ ਮੋਗਾ, ਗੁਰਪ੍ਰੀਤ ਸਿੰਘ ਸਿੰਘ ਵਾਲਾ,  ਨਛੱਤਰ ਸਿੰਘ ਪੰਜਗਰਾਂਈ, ਰਣਜੀਤ ਸਿੰਘ ਚੰਨੂਵਾਲਾ ਅਤੇ ਬਲਵੀਰ ਸਿੰਘ ਉਪਲ ਚੁਣੇ ਗਏ ਅਤੇ ਨਵੀਂ ਚੁਣੀ ਕਮੇਟੀ ਦਾ ਹਾਜਰ ਨੰਬਰਦਾਰਾਂ ਅਤੇ ਲੁਧਿਆਣੇ ਜਿਲ੍ਹੇ ਦੇ ਪ੍ਰਧਾਨ ਪਰਮਿੰਦਰਜੀਤ ਸਿੰਘ ਗਾਲਿਬ ਨੇ ਹਾਰ ਪਾਕੇ ਸਵਾਗਤ ਕਰਦਿਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਜਗਜੀਤ ਸਿੰਘ ਖਾਈ ਨੇ ਜਿਲ੍ਹੇ ਦੇ ਸਮੂਹ ਨੰਬਰਦਾਰਾਂ ਨੂੰ ਵਿਸਵਾਸ ਦੁਆਉਦੇ ਹੋਏ ਕਿਹਾ ਕਿ ਨੰਬਰਦਾਰਾਂ ਦੀਆਂ ਮੰਗ ਨੁੂੰ ਹੱਲ ਕਰਾਉਣ ਲਈ ਪੰਜਾਬ ਜੱਥੇਬੰਦੀ ਨਾਲ ਤਾਲਮੇਲ ਕਰਕੇ ਹਰ ਤਰਾਂ ਦੇ ਸੰਘਰਸ ਵਿੱਚ ਮੋਗਾ ਵਲੋਂ ਹਰ ਤਰਾਂ ਦਾ ਉੱਦਮ ਕੀਤਾ ਜਾਵੇਗਾ ਅਤੇ ਜਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਨੰਬਰਦਾਰਾਂ ਦੀ ਹਰ ਮੁਸਕਿਲ ਦਾ ਹਲ ਕਰਵਾਇਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਜਿਲੇ ਭਰ ਤੋਂ ਨੰਬਰਦਾਰ ਹਾਜਿਰ ਸਨ। ਜਿਨ੍ਹਾਂ ਵਿੱਚ ਬਾਘਾ ਪੁਰਾਣਾ ਦੇ ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ਮੋਗਾ ਤਹਿਸੀਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ, ਮਨਜੀਤ ਸਿੰਘ ਸੈਦੋਕੇ, ਜਿਲ੍ਹਾ ਸਿਕਾਇਤ ਕਮੇਟੀ ਮੈਂਬਰ ਜਸਪ੍ਰੀਤ ਸਿੰਘ ਦੀਨਾਂ ਸਾਹਿਬ, ਊਧਮ ਸਿੰਘ ਦੀਨਾਂ ਸਾਹਿਬ, ਨਿਸਾਨ ਸਿੰਘ ਭੱਟੀ ਧਰਮਕੋਟ, ਪਿੱਪਲ ਸਿੰਘ, ਆਤਮਾ ਸਿੰਘ ਖਾਈ, ਅਜਮੇਰ ਸੈਦੋਕੇ, ਨਿਸਾਨ ਸਿੰਘ ਕੋਰੇਵਾਲਾ, ਨਿਰਮਲ ਸਿੰਘ ਮਾਣੂੰਕੇ, ਮਲਕੀਤ ਸਿੰਘ ਮਾਣੂੰਕੇ, ਹਰਦੇਵ ਸਿੰਘ ਲੰਗੇਆਣਾ, ਮੁਕੰਦ ਸਿੰਘ ਦੀਦਾਰੇ ਵਾਲਾ, ਜਗਦੇਵ ਸਿੰਘ ਦੀਦਾਰੇ ਵਾਲਾ, ਕਰਮਪਾਲ ਸਿੰਘ ਲੁਹਾਰਾ, ਭਜਨ ਸਿੰਘ ਲੁਹਾਰਾ, ਗੁਰਚਰਨ ਸਿੰਘ ਕੰਨੀਆਂ, ਪਿਆਰਾ ਸਿੰਘ ਬੁੱਧ ਸਿੰਘ ਵਾਲਾ, ਸੋਨੀ ਸਰਮਾਂ ਗਾਲਿਬ, ਲਛਮਣ ਸਿੰਘ ਥਰਾਜ, ਸੁਰਜੀਤ ਸਿੰਘ ਫਤਿਹਗੜ੍ਹ ਕੋਰੋਟਾਣਾ, ਭਜਨ ਸਿੰਘ ਭੇਖਾ, ਮਾਘ ਸਿੰਘ ਬੀੜ ਰਾਉਕੇ, ਸੁਖਮੰਦਰ ਸਿੰਘ ਬੱਧਨੀ, ਗੁਰਮੀਤ ਸਿੰਘ ਲੋਪੋ, ਹਰਜੀਤ ਸਿੰਘ ਢਿਲੋਂ ਮੋਗਾ, ਰਣਜੀਤ ਸਿੰਘ ਬਾਘਾਪੁਰਾਣਾ, ਸੁਖਦੀਪ ਸਿੰਘ ਚੰਦ ਨਵਾਂ, ਗੁਲਜਾਰ ਸਿੰਘ ਸਮਾਧ ਭਾਈ ਅਤੇ ਵੱਡੀ ਗਿਣਤੀ ਵਿੱਚ ਹੋਰ ਨੰਬਰਦਾਰ ਹਾਜਰ ਸਨ। ਜਿਕਰਯੋਗ ਹੈ ਕਿ ਨਵਨਿਯੁਕਤ ਪ੍ਰਧਾਨ ਜਗਜੀਤ ਸਿੰਘ ਖਾਈ ਪਿਛਲੇ ਲੰਬੇ ਸਮੇਂ ਤੋਂ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਚੱਲੇ ਆ ਰਹੇ ਸਨ।

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-